Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਕਾਰਜੈਕਿੰਗ ਕਰਨ ਵਾਲੇ 3 ਮਸ਼ਕੂਕਾਂ ਖਿਲਾਫ ਲਾਏ ਗਏ ਚਾਰਜਿਜ਼, ਇੱਕ ਦੀ ਭਾਲ ਕਰ ਰਹੀ ਹੈ ਪੁਲਿਸ

January 23, 2023 10:34 PM

ਟੋਰਾਂਟੋ, 23 ਜਨਵਰੀ (ਪੋਸਟ ਬਿਊਰੋ) : ਪਿਛਲੇ ਸਾਲ ਦੇ ਅੰਤ ਵਿੱਚ ਚਾਕੂ ਦੀ ਨੋਕ ਉੱਤੇ ਦੋ ਫਰਾਰੀ ਗੱਡੀਆਂ ਖੋਹਣ ਵਾਲੇ ਤਿੰਨ ਮਸ਼ਕੂਕਾਂ ਨੂੰ ਟੋਰਾਂਟੋ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਚੌਥਾ ਮਸ਼ਕੂਕ ਅਜੇ ਫਰਾਰ ਹੈ। ਇਨ੍ਹਾਂ ਗੱਡੀਆਂ ਵਿੱਚੋਂ ਇੱਕ ਦਾ ਮੁੱਲ ਇੱਕ ਮਿਲੀਅਨ ਡਾਲਰ ਤੱਕ ਦੱਸਿਆ ਜਾਂਦਾ ਹੈ।
ਪੁਲਿਸ ਨੇ ਦੱਸਿਆ ਕਿ ਪਹਿਲੀ ਕਾਰਜੈਕਿੰਗ 30 ਸਤੰਬਰ, 2022 ਨੂੰ ਐਗਲਿੰਟਨ ਐਵਨਿਊ ਵੈਸਟ ਤੇ ਐਵਨਿਊ ਰੋਡ ਏਰੀਆ ਵਿੱਚ ਅੱਧੀ ਰਾਤ ਤੋਂ ਬਾਅਦ ਹੋਈ। ਇਸ ਘਟਨਾ ਵਿੱਚ ਪੁਲਿਸ ਨੇ ਦੱਸਿਆ ਕਿ ਇੱਕ ਕਾਲੇ ਰੰਗ ਦੀ ਬੀਐਮਡਬਲਿਊ ਵੱਲੋਂ 2017 ਮਾਡਲ ਦੀ ਫਰਾਰੀ ਐਫ12 ਦਾ ਪਿੱਛਾ ਕੀਤਾ ਗਿਆ ਤੇ ਫਿਰ ਜਦੋਂ ਡਰਾਈਵਰ ਨੇ ਗੱਡੀ ਪਾਰਕ ਕਰਕੇ ਆਪਣੇ ਘਰ ਵੱਲ ਜਾਣਾ ਸੁ਼ਰੂ ਕੀਤਾ ਤਾਂ ਮਸ਼ਕੂਕਾਂ ਨੇ ਬੀਐਮਡਬਲਿਊ ਨੂੰ ਫਰਾਰੀ ਦੇ ਬਿਲਕੁਲ ਪਿੱਛੇ ਪਾਰਕ ਕਰ ਦਿੱਤਾ ਤੇ ਤਿੰਨ ਮਸ਼ਕੂਕ ਚਾਕੂ ਲੈ ਕੇ ਡਰਾਈਵਰ ਕੋਲ ਪਹੁੰਚੇ ਤੇ ਉਸ ਆਲ੍ਹਾ ਦਰਜੇ ਦੀ ਮਹਿੰਗੀ ਗੱਡੀ ਦੀਆਂ ਚਾਬੀਆਂ ਮੰਗੀਆਂ। ਡਰਾਈਵਰ ਨੇ ਚਾਬੀਆਂ ਮਸ਼ਕੂਕਾਂ ਨੂੰ ਦੇ ਦਿੱਤੀਆਂ ਤੇ ਉਸ ਤੋਂ ਬਾਅਦ ਉਹ ਫਰਾਰੀ ਉੱਥੋਂ ਲੈ ਕੇ ਫਰਾਰ ਹੋ ਗਏ। ਇਸੇ ਗੱਡੀ ਦਾ ਮੁੱਲ ਇੱਕ ਮਿਲੀਅਨ ਡਾਲਰ ਦੇ ਨੇੜੇ ਦੱਸਿਆ ਜਾਂਦਾ ਹੈ।
ਪੁਲਿਸ ਮੁਤਾਬਕ ਇਸੇ ਗਰੁੱਪ ਵੱਲੋਂ 6 ਨਵੰਬਰ, 2022 ਨੂੰ ਮੁੜ ਸੇਂਟ ਕਲੇਅਰ ਐਵਨਿਊ ਵੈਸਟ ਤੇ ਐਵਨਿਊ ਰੋਡ ਏਰੀਆ ਵਿੱਚ ਰਾਤੀਂ ਇੱਕ ਵਜੇ ਦੇ ਨੇੜੇ ਤੇੜੇ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਵਿੱਚ ਡਰਾਈਵਰ ਨੇ ਆਪਣੀ 2018 ਮਾਡਲ ਦੀ ਫਰਾਰੀ 488 ਸਪਾਈਡਰ ਅਜੇ ਪਾਰਕ ਹੀ ਕੀਤੀ ਸੀ ਜਦੋਂ ਇੱਕ ਮਸ਼ਕੂਕ ਚਾਕੂ ਲੈ ਕੇ ਉਸ ਕੋਲ ਪਹੁੰਚਿਆ। ਚਾਕੂ ਵਿਖਾ ਕੇ ਮਸ਼ਕੂਕ ਨੇ ਡਰਾਈਵਰ ਦੀਆਂ ਜੇਬ੍ਹਾਂ ਦੀ ਕਾਹਲੀ ਨਾਲ ਤਲਾਸ਼ੀ ਲਈ ਤੇ ਫਰਾਰੀ ਦੀਆਂ ਚਾਬੀਆਂ ਕੱਢ ਲਈਆਂ। ਮਸ਼ਕੂਕ ਫਰਾਰੀ ਭਜਾ ਕੇ ਲੈ ਗਿਆ ਜਦਕਿ ਉਸ ਦਾ ਸਾਥੀ ਉਸ ਦੇ ਮਗਰ ਉਸ ਗੱਡੀ ਵਿੱਚ ਚਲਾ ਗਿਆ ਜਿਸ ਵਿੱਚ ਬੈਠ ਕੇ ਉਹ ਦੋਵੇਂ ਉੱਥੋਂ ਤੱਕ ਪਹੁੰਚੇ ਸਨ।ਪੁਲਿਸ ਨੇ ਦੱਸਿਆ ਕਿ ਇਹ ਫਰਾਰੀ 488 ਸਪਾਈਡਰ ਦਾ ਮੁੱਲ 300,000 ਡਾਲਰ ਦੇ ਨੇੜੇ ਤੇੜੇ ਹੋਵੇਗਾ।
ਜਾਂਚਕਾਰਾਂ ਦੇ ਅੰਦਾਜ਼ੇ ਮੁਤਾਬਕ ਇਨ੍ਹਾਂ ਦੋਵਾਂ ਕਾਰਜੈਕਿੰਗ ਦੀਆਂ ਘਟਨਾਵਾਂ ਵਿੱਚ ਚਾਰ ਮਸ਼ਕੂਕ ਸ਼ਾਮਲ ਸਨ। 22 ਨਵੰਬਰ, 2022 ਨੂੰ ਚਾਰਾਂ ਵਿੱਚੋਂ ਤਿੰਨ ਮਸ਼ਕੂਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 22 ਸਾਲਾ ਸੈਮੂਅਲ ਵਿੰਸੈਂਟੀ, 22 ਸਾਲਾ ਬਿਊਡਨ ਪੈਟਰੋ ਹੈਲੋਜ਼ ਤੇ 24 ਸਾਲਾ ਐਲੀਅਟ ਰੇਨਜ਼ ਖਿਲਾਫ ਹਥਿਆਰ ਦੀ ਮਦਦ ਨਾਲ ਡਾਕਾ ਮਾਰਨ ਤੇ 5000 ਡਾਲਰ ਤੋਂ ਵੱਧ ਮੁੱਲ ਦੀ ਜੁਰਮ ਨਾਲ ਕਮਾਈ ਗਈ ਸੰਪਤੀ ਰੱਖਣ ਦੇ ਨਾਲ ਨਾਲ ਹੋਰ ਗੰਭੀਰ ਚਾਰਜਿਜ਼ ਵੀ ਲਾਏ ਗਏ ਹਨ। ਚੌਥੇ ਮਸ਼ਕੂਕ ਦੀ ਪਛਾਣ ਟੋਰਾਂਟੋ ਦੇ 23 ਸਾਲਾ ਰਾਇਨ ਟਾਈਸਨ ਵਜੋਂ ਹੋਈ ਹੈ ਤੇ ਉਹ ਅਜੇ ਫਰਾਰ ਹੈ। ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ