Welcome to Canadian Punjabi Post
Follow us on

31

January 2023
ਬ੍ਰੈਕਿੰਗ ਖ਼ਬਰਾਂ :
ਚੀਨ ਖਿਲਾਫ AUKUS ਸਮਝੌਤੇ 'ਚ ਭਾਰਤ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ ਬ੍ਰਿਟੇਨਯੂਕਰੇਨ-ਰੂਸ ਤੋਂ ਬਾਅਦ ਹੁਣ ਏਸ਼ੀਆ 'ਚ ਹੋ ਸਕਦੀ ਹੈ ਤਾਈਵਾਨ-ਚੀਨ ਜੰਗ!ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ਵਿਚ ਮੌਤਾਂ ਦੀ ਗਿਣਤੀ 95 ਹੋਈਅੰਤਰ-ਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼: ਦੋ ਜੇਲ੍ਹ ਕੈਦੀਆਂ ਸਮੇਤ ਚਾਰ ਵਿਅਕਤੀ 5.31 ਲੱਖ ਫਾਰਮਾ ਓਪੀਓਡਜ਼ ਨਾਲ ਗਿਫ਼ਤਾਰਮੀਤ ਹੇਅਰ ਨੇ ਕਿਹਾ: ਸੂਬੇ ਵਿਚ ਆਮ ਲੋਕਾਂ ਲਈ ਰੇਤੇ ਦੀਆਂ ਖੱਡਾਂ ਜਲਦ ਸ਼ੁਰੂ ਹੋਣਗੀਆਂਸੂਬੇ ਦੇ 1294 ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ : ਬੈਂਸਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ: ਬਜਟ ਸੈਸ਼ਨ ਦੌਰਾਨ ਪੰਜਾਬ ਨਾਲ ਸੰਬੰਧਿਤ ਸਾਰੇ ਮੁੱਦੇ ਸਦਨ ਵਿਚ ਚੁੱਕੇ ਜਾਣਗੇਪਾਕਿਸਤਾਨ ਦੀ ਮਾਸਜਿਦ ਵਿਚ ਹੋਇਆ ਫਿਦਾਈਨ ਹਮਲਾ, 61 ਦੀ ਮੌਤ
 
ਟੋਰਾਂਟੋ/ਜੀਟੀਏ

ਡੰਪ ਟਰੱਕ ਨਾਲ ਉਲਝ ਕੇ ਹਾਈਡਰੋ ਤਾਰਾਂ ਟੁੱਟੀਆਂ, ਕਈ ਘਰਾਂ ਦੀ ਬਿਜਲੀ ਹੋਈ ਗੁੱਲ

January 23, 2023 08:51 AM

ਬਰੈਂਪਟਨ, 23 ਜਨਵਰੀ (ਪੋਸਟ ਬਿਊਰੋ) : ਸੋਮਵਾਰ ਸਵੇਰੇ ਬਰੈਂਪਟਨ ਵਿੱਚ ਡੰਪ ਟਰੱਕ ਦੇ ਹਾਈਡਰੋ ਤਾਰਾਂ (ਬਿਜਲੀ ਦੀਆਂ ਤਾਰਾਂ) ਨਾਲ ਉਲਝ ਜਾਣ ਕਾਰਨ ਕਈ ਘਰਾਂ ਤੇ ਕਾਰੋਬਾਰੀ ਅਦਾਰਿਆਂ ਦੀ ਬਿਜਲੀ ਗੁੱਲ ਹੋ ਗਈ।
ਇਹ ਘਟਨਾ ਸਵੇਰੇ 6:30 ਵਜੇ ਹਾਈਵੇਅ 410 ਤੇ ਰੁਦਰਫੋਰਡ ਰੋਡ ਦਰਮਿਆਨ ਕਲਾਰਕ ਬੁਲੇਵਾਰਡ ਉੱਤੇ ਵਾਪਰੀ। ਪੀਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਡੰਪ ਟਰੱਕ ਜਦੋਂ ਇਸ ਰਸਤੇ ਤੋਂ ਲੰਘ ਰਿਹਾ ਸੀ ਤਾਂ ਉਸ ਦਾ ਪਿਛਲਾ ਹਿੱਸਾ ਉੱਪਰ ਚੁੱਕਿਆ ਹੋਇਆ ਸੀ ਜਿਸ ਕਾਰਨ ਬਿਜਲੀ ਦੀਆਂ ਤਾਰਾਂ ਉਸ ਵਿੱਚ ਉਲਝ ਕੇ ਟੁੱਟ ਗਈਆਂ।
ਇਸ ਘਟਨਾ ਵਿੱਚ ਸ਼ਾਮਲ ਟਰੱਕ ਮੌਕੇ ਉੱਤੇ ਹੀ ਮੌਜੂਦ ਰਿਹਾ ਤੇ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ।

 

 

 
Have something to say? Post your comment