Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਸਟਰਾਂਗ ਮੇਅਰ ਬਿੱਲ ਉੱਤੇ ਰੋਕ ਲਾਉਣ ਲਈ ਟੋਰਾਂਟੋ ਕਾਊਂਸਲ ਦੇ ਮੈਂਬਰਾਂ ਨੇ ਪ੍ਰੋਵਿੰਸ ਨੂੰ ਲਿਖਿਆ ਪੱਤਰ

December 06, 2022 11:08 PM

ਟੋਰਾਂਟੋ, 6 ਦਸੰਬਰ (ਪੋਸਟ ਬਿਊਰੋ) : ਟੋਰਾਂਟੋ ਸਿਟੀ ਕਾਊਂਸਲ ਦੇ ਅੱਧੇ ਤੋਂ ਵੱਧ ਮੈਂਬਰਾਂ ਵੱਲੋਂ ਪ੍ਰੀਮੀਅਰ ਡੱਗ ਫੋਰਡ ਤੇ ਓਨਟਾਰੀਓ ਦੇ ਮਿਊਂਸਪਲ ਅਫੇਅਰਜ਼ ਮੰਤਰੀ ਸਟੀਵ ਕਲਾਰਕ ਨੂੰ ਲਿਖੇ ਪੱਤਰ ਵਿੱਚ ਇਹ ਬੇਨਤੀ ਕੀਤੀ ਗਈ ਹੈ ਕਿ ਬਿੱਲ 39 ਨੂੰ ਮੁੜ ਵਿਚਾਰਿਆ ਜਾਵੇ। ਇਸ ਬਿੱਲ ਰਾਹੀਂ ਜੌਹਨ ਟੋਰੀ ਨੂੰ ਵਧੇਰੇ ਸ਼ਕਤੀਆਂ ਹਾਸਲ ਹੋਣਗੀਆਂ।
ਇਸ ਪੱਤਰ ਉੱਤੇ ਦਸਤਖ਼ਤ ਕਰਨ ਵਾਲੇ 15 ਕਾਊਂਸਲਰਜ਼ ਵਿੱਚੋਂ ਇੱਕ ਡੇਵਨਪੋਰਟ ਤੋਂ ਕਾਊਂਸਲਰ ਐਲੇਜੈ਼ਂਡਰਾ ਬ੍ਰਾਵੋ ਨੇ ਆਖਿਆ ਕਿ ਅਸੀਂ ਬਿੱਲ 39 ਉੱਤੇ ਵਿਚਾਰ ਕੀਤਾ ਹੈ ਤੇ ਇਸ ਦੀ ਜਮਹੂਰੀਅਤ ਵਿੱਚ ਕੋਈ ਥਾਂ ਨਹੀਂ।ਉਨ੍ਹਾਂ ਆਖਿਆ ਕਿ ਹਰ ਬੋਰਡ, ਹਰ ਏਜੰਸੀ, ਗੈਰ ਸਰਕਾਰੀ, ਕਾਰਪੋਰੇਸ਼ਨ ਤੇ ਹਰੇਕ ਵਿਧਾਨਸਭਾ ਵਿੱਚ ਬਹੁਗਿਣਤੀ ਤੋਂ ਉਲਟ ਇੱਕ ਤਿਹਾਈ ਵੋਟਾਂ ਨਾਲ ਕੌਣ ਕੰਮ ਕਰਦਾ ਹੈ।
ਹਰੇਕ ਕਾਊਂਸਲਰ ਨੇ ਆਖਿਆ ਕਿ ਉਹ ਇਹ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਟੋਰਾਂਟੋ ਸਿਟੀ ਹਾਲ ਵਿੱਚ ਉਨ੍ਹਾਂ ਦੀ ਰਜ਼ਾਮੰਦੀ ਤੋਂ ਬਿਨਾਂ ਹੀ ਕੰਮ ਹੋ ਜਾਇਆ ਕਰੇਗਾ ਤੇ ਕਈ ਮਾਮਲਿਆਂ ਵਿੱਚ ਉਨ੍ਹਾਂ ਦੀ ਰਾਇ ਦੀ ਕੋਈ ਅਹਿਮੀਅਤ ਹੀ ਨਹੀਂ ਹੋਵੇਗੀ। ਇਸ ਨਾਲ ਸ਼ਕਤੀਆਂ ਦੀ ਦੁਰਵਰਤੋਂ ਹੋ ਸਕਦੀ ਹੈ ਤੇ ਸਾਰਾ ਸੰਤੁਲਨ ਗੜਬੜਾ ਜਾਵੇਗਾ। ਯੂਨੀਵਰਸਿਟੀ ਰੋਜ਼ਡੇਲ ਤੋਂ ਕਾਊਂਸਲਰ ਡਾਇਨ ਨੇ ਆਖਿਆ ਕਿ ਇਹ ਪੱਤਰ ਲਿਖ ਕੇ ਉਹ ਪ੍ਰੋਵਿੰਸ ਨੂੰ ਇਹ ਬਿੱਲ ਪਾਸ ਕਰਨ ਤੋਂ ਰੋਕਣਾ ਚਾਹੁੰਦੇ ਹਨ।
ਇਹ ਪੱਤਰ ਸਾਂਝਾ ਕੀਤੇ ਜਾਣ ਤੋਂ ਬਾਅਦ ਮੇਅਰ ਜੌਹਨ ਟੋਰੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਉਹ ਪਿਛਲੇ ਅੱਠ ਸਾਲ ਤੋਂ ਆਪਣੇ ਕੰਮ ਕਰਨ ਦਾ ਢੰਗ ਤੇ ਪਹੁੰਚ ਸੱਭ ਨੂੰ ਵਿਖਾ ਚੁੱਕੇ ਹਨ ਤੇ ਇਸ ਵਿੱਚ ਕੋਈ ਬਦਲਾਅ ਨਹੀਂ ਆਵੇਗਾ। ਉਨ੍ਹਾਂ ਆਖਿਆ ਕਿ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਹ ਕਾਊਂਸਲ ਨਾਲ ਰਲ ਕੇ ਕੰਮ ਕਰਦੇ ਰਹਿਣਗੇ।ਉਨ੍ਹਾਂ ਆਖਿਆ ਕਿ ਭਾਵੇਂ ਇਸ ਹਫਤੇ ਕੁਈਨਜ਼ ਪਾਰਕ ਵਿੱਚ ਪ੍ਰੋਵਿੰਸ਼ੀਅਲ ਤਬਦੀਲੀਆਂ ਨੂੰ ਮਨਜ਼ੂਰੀ ਮਿਲ ਜਾਵੇਗੀ ਪਰ ਉਹ ਹਰੇਕ ਮੁੱਦੇ ਉੱਤੇ ਕਾਊਂਸਲ ਦੀ ਸਹਿਮਤੀ ਲੈਣ ਦੀ ਕੋਸਿ਼ਸ਼ ਕਰਨਗੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ