Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਪ੍ਰੋਵਿੰਸ ਦੇ ਨਵੇਂ ਹਾਊਸਿੰਗ ਬਿੱਲ ਤੋਂ ਚਿੰਤਤ ਓਨਟਾਰੀਓ ਦੇ ਬਿੱਗ ਸਿਟੀ ਮੇਅਰਜ਼ ਕਰਨਗੇ ਫੋਰਡ ਨਾਲ ਮੁਲਾਕਾਤ

December 02, 2022 09:04 AM

ਓਨਟਾਰੀਓ, 2 ਦਸੰਬਰ (ਪੋਸਟ ਬਿਊਰੋ) : ਓਨਟਾਰੀਓ ਦੇ ਬਿੱਗ ਸਿਟੀ ਮੇਅਰਜ਼ (ਓਬੀਸੀਐਮ) ਸੁ਼ੱਕਰਵਾਰ ਨੂੰ ਇੱਕਠੇ ਹੋਣਗੇ। ਪ੍ਰੋਵਿੰਸ ਦੀ ਸੱਭ ਤੋਂ ਵੱਡੀ ਸਿਟੀ ਤੇ ਪ੍ਰੀਮੀਅਰ ਡੱਗ ਫੋਰਡ ਦਰਮਿਆਨ ਤਣਾਅ ਪੈਦਾ ਹੋ ਗਿਆ ਹੈ।ਇਹ ਤਣਾਅ ਨਵੇਂ ਹਾਊਸਿੰਗ ਬਿੱਲ ਦੇ ਵਿੱਤੀ ਅਸਰ ਕਾਰਨ ਪੈਦਾ ਹੋਇਆ ਹੈ।
ਮੇਅਰ ਜੌਹਨ ਟੋਰੀ 29 ਮੇਅਰਜ਼ ਦੇ ਗਰੁੱਪ ਵਿੱਚ ਹੋਣਗੇ ਜਿਹੜੇ ਸ਼ੁੱਕਰਵਾਰ ਸਵੇਰੇ 9:30 ਵਜੇ ਹੋਣ ਵਾਲੀ ਮੀਟਿੰਗ ਵਿੱਚ ਹਿੱਸਾ ਲੈਣਗੇ। ਇਸ ਗਰੁੱਪ ਵਿੱਚ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਤੇ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਵੀ ਸ਼ਾਮਲ ਹੋਣਗੇ। ਏਜੰਡੇ ਵਿੱਚ ਸੱਭ ਤੋਂ ਉੱਤੇ ਪ੍ਰੋਵਿੰਸ ਦਾ ਨਵਾਂ ਹਾਊਸਿੰਗ ਬਿੱਲ 23- ਦ ਮੋਰ ਹੋਮਜ਼ ਬਿਲਟ ਫਾਸਟਰ ਐਕਟ (More Homes Built Faster Act)ਹੋਵੇਗਾ ਤੇ ਫੰਡਿੰਗ ਬਾਰੇ ਮਿਊਂਸਪੈਲਿਟੀਜ਼ ਨੂੰ ਜਿਹੜਾ ਖਤਰਾ ਹੈ ਉਸ ਬਾਰੇ ਵੀ ਚਰਚਾ ਕੀਤੀ ਜਾਵੇਗੀ। ਇਹ ਬਿੱਲ ਸੋਮਵਾਰ ਨੂੰ ਪਾਸ ਹੋਇਆ ਸੀ ਤੇ ਇਸ ਤਹਿਤ ਕਿਰਾਏ ਦੇ ਘਰਾਂ ਤੇ ਕਿਫਾਇਤੀ ਘਰਾਂ ਉੱਤੇ ਕੁੱਝ ਫੀਸ ਘਟਾਉਣ ਦੀ ਤਜਵੀਜ਼ ਹੈ।
ਅਗਲੇ ਦਸ ਸਾਲਾਂ ਵਿੱਚ ਪ੍ਰੋਵਿੰਸ ਵੱਲੋਂ 1·5 ਮਿਲੀਅਨ ਘਰ ਹੋਰ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ ਪਰ ਕੁੱਝ ਮੇਅਰਜ਼ ਨੂੰ ਇਹ ਚਿੰਤਾ ਹੈ ਕਿ ਸਿਟੀ ਫੰਡਾਂ ਵਿਚਲਾ ਇਹ ਗੈਪ ਕਿਸ ਤਰ੍ਹਾਂ ਪੂਰਾ ਕਰੇਗੀ। ਐਸੋਸਿਏਸ਼ਨ ਆਫ ਮਿਊਂਸਪੈਲਿਟੀਜ਼ ਆਫ ਓਨਟਾਰੀਓ (ਏਐਮਓ) ਦਾ ਕਹਿਣਾ ਹੈ ਕਿ ਡਿਵੈਲਪਮੈਂਟ ਚਾਰਜਿਜ਼ ਵਿਚਲੀਆਂ ਤਬਦੀਲੀਆਂ ਕਾਰਨ ਕਮਿਊਨਿਟੀਜ਼ ਨੂੰ 5 ਬਿਲੀਅਨ ਡਾਲਰ ਥੁੜ੍ਹਣਗੇ। ਐਸੋਸਿਏਸ਼ਨ ਦਾ ਕਹਿਣਾ ਹੈ ਕਿ ਇਸ ਦਾ ਸਿੱਧਾ ਬੋਝ ਟੈਕਸਦਾਤਾਵਾਂ ਨੂੰ ਵੱਧ ਟੈਕਸ ਤੇ ਘੱਟ ਸੇਵਾਵਾਂ ਨਾਲ ਚੁਕਾਉਣਾ ਪਵੇਗਾ।
ਇਸ ਹਫਤੇ ਫੋਰਡ ਵੱਲੋਂ ਦਿੱਤੇ ਬਿਆਨ ਵਿੱਚ ਆਖਿਆ ਗਿਆ ਸੀ ਕਿ ਇਹ ਤਾਂ ਬਹੁਤ ਹੀ ਮਾੜੀ ਗੱਲ ਹੈ ਕਿ ਕਿਫਾਇਤੀ ਘਰਾਂ ਉੱਤੇ ਵੀ ਸਿਟੀਜ਼ ਨੂੰ ਚਾਰਜ ਕਰਨ ਦੀ ਪਈ ਹੈ। ਇਹ ਤਾਂ ਕੋਈ ਤੁਕ ਨਹੀੰਂ ਬਣਦੀ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ