Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਮਹਿਲਾ ਗੰਭੀਰ ਜ਼ਖ਼ਮੀ

December 02, 2022 09:00 AM

ਮਿਸੀਸਾਗਾ, 2 ਦਸੰਬਰ (ਪੋਸਟ ਬਿਊਰੋ) : ਵੀਰਵਾਰ ਸ਼ਾਮ ਨੂੰ ਮਿਸੀਸਾਗਾ ਵਿੱਚ ਇੱਕ ਗੱਡੀ ਵੱਲੋ ਟੱਕਰ ਮਾਰੇ ਜਾਣ ਕਾਰਨ ਇੱਕ ਮਹਿਲਾ ਰਾਹਗੀਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਰਾਤੀਂ 8:00 ਵਜੇ ਤੋਂ ਠੀਕ ਪਹਿਲਾਂ ਡੈਰੀ ਰੋਡ ਤੇ ਟੈਲਫੋਰਡ ਵੇਅ ਇਲਾਕੇ ਵਿੱਚ ਵਾਪਰਿਆ। ਰਾਹਗੀਰ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਪੀਲ ਪੈਰਾਮੈਡਿਕਸ ਵੱਲੋਂ ਟਰੌਮਾ ਸੈਂਟਰ ਲਿਜਾਇਆ ਗਿਆ। ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਗੱਡੀ ਦਾ ਡਰਾਈਵਰ ਮੌਕੇ ਉੱਤੇ ਬਣਿਆ ਰਿਹਾ।
ਹਾਦਸੇ ਕਾਰਨ ਟੈਲਫੋਰਡ ਤੇ ਡਿਕਸੀ ਦਰਮਿਆਨ ਡੈਰੀ ਰੋਡ ਦੀਆਂ ਪੱਛਮ ਵਾਲੀਆਂ ਲੇਨਜ਼ ਬੰਦ ਕੀਤੀਆਂ ਗਈਆਂ ਹਨ।

 

 

 
Have something to say? Post your comment