Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਅੰਤਰਰਾਸ਼ਟਰੀ

ਕੈਲੀਫੋਰਨੀਆ ਦੇ ਮਨਟੀਕਾਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਹਿੰਦੂ ਸਵੈਮ ਸੇਵਕ ਸੰਘ ਦਾ ਪਾਸ ਮਤਾ ਰੱਦ ਕੀਤਾ

December 01, 2022 02:08 PM

ਸੈਕਰਾਮੈਂਟੋ ( ਹੁਸਨ ਲੜੋਆ ਬੰਗਾ): ਮਨਟੀਕਾ, ਕੈਲੀਫੋਰਨੀਆ ਦੇ ਸ਼ਹਿਰ ਚਉਸ ਸਮੇਂ ਇਤਿਹਾਸ ਰਚਿਆ ਗਿਆ, ਜਦੋਂ ਸਿਟੀ ਕੌਂਸਲਾਂ ਨੇ ਸਰਬਸੰਮਤੀ ਨਾਲ ਇੱਕ ਮਤੇ ਨੂੰ ਰੱਦ ਕਰਨ ਲਈ ਵੋਟਿੰਗਕੀਤੀ, ਇਹ ਮਤਭੇਦੀ ਮਤਾ ਪਿਛਲੇ ਮਹੀਨੇ ਹਿੰਦੂ ਸੋਇਮ ਸੰਘ ਸੇਵਕ ਸੰਘ ਵਲੋਂ ਜਾਰੀ ਕਰਵਾਇਆ ਗਿਆ ਸੀ। ਹਿੰਦੂ ਸੋਇਮ ਸੰਘ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਹੀ ਇੱਕ ਸ਼ਾਖਾ ਦੱਸੀ ਜਾਂਦੀ ਹੈ।ਪਹਿਲਾਂ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਮਤਾਰੱਦ ਕਰਨ ਲਈ ਇੱਕ ਮਤਾ ਪਾਸ ਕਰਕੇ ਵਿਚਾਰ ਕਰਨ ਲਈ ਇੱਕ ਏਜੰਡਾ ਲਿਆਂਦਾਗਿਆ, ਇਹ ਏਜੰਡਾ ਕਿਸੇ ਮੁੱਦੇ ਤੇ ਜਨਤਕ ਟਿੱਪਣੀ ਨੂੰ ਸ਼ਾਮਲ ਕਰਕੇਸ਼ਹਿਰ ਦੇ ਨਾਗਰਿਕਾਂ ਨੂੰ ਵਿਅਕਤੀਗਤ ਤੌਰ 'ਤੇ ਜਾਂ ਕਾਲ ਕਰਕੇ ਇਸ ਮੁੱਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਇਜਾਜ਼ਤ ਦਿੰਦਾ ਹੈ। ਮੁੱਦੇ ਦੇ ਦੋਵਾਂ ਪਾਸਿਆਂ ਦੇ ਲਗਭਗ 150 ਲੋਕਾਂ ਨੇ ਵਿਅਕਤੀਗਤ ਤੌਰ 'ਤੇ ਸਮਾਗਮ ਵਿੱਚ ਬੈਠਣ ਲਈ ਚੈਂਬਰਾਂ ਚ ਸ਼ਾਮਿਲ ਹੋਏ। ਇਸ ਮੁੱਦੇ ਤੇ ਲਗਭਗ 70 ਲੋਕਾਂ ਨੇ ਜਨਤਕ ਟਿੱਪਣੀ ਵਿੱਚ ਭਾਗਲਿਆ, ਜਿਨ੍ਹਾਂ ਵਿੱਚੋਂ ਅੰਦਾਜ਼ਨ 35 ਨੇਔਨਲਾਈਨ ਵਿਚਾਰ ਰੱਖੇ।ਮਤਾ ਰੱਦ ਕਰਨ ਦੇ ਜ਼ਿਆਦਾਤਰ ਵਿਰੋਧੀਆਂ ਨੇ ਮਤੇ ਦੇ ਆਧਾਰ 'ਤੇ ਧਿਆਨ ਕੇਂਦਰਿਤ ਕੀਤਾ, ਜੋ ਕਿ ਯੋਗਾਥਨ ਸਮਾਗਮ ਦਾ ਜਸ਼ਨ ਮਨਾਉਣ ਲਈ ਸੀ ਜੋ ਯੋਗਾ ਨਾਲ ਸਬੰਧਿਤ ਸੀ। ਰੱਦ ਕਰਨ ਦੇ ਹੱਕ ਵਿੱਚ ਟਿੱਪਣੀਆਂ ਇਹ ਸਨ ਕਿਮਤੇ ਦਾ ਕੇ ਵਿਵਾਦ ਦਾ ਯੋਗਾ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਸਗੋਂ ਮਤੇ ਵਿੱਚ ਹਿੰਦੂ ਸੋਇਮ ਸੰਘ ਸੇਵਕ ਸੰਘ ਦੀ ਪ੍ਰਸ਼ੰਸਾ ਕੀਤੀ ਗਈ ਸੀ ਤੇ ਉਸ ਲਈ ਵਿਸ਼ੇਸ਼ ਭਾਸ਼ਾ ਦਾ ਹੀ ਇਸਤੇਮਾਲ ਕੀਤਾ ਗਿਆ ਸੀ ਜਿਸ ਕਰਕੇ ਇਸ ਮਤੇ ਨੂੰ ਰੱਦ ਕਰਵਾਉਣ ਦਾ ਕਾਰਣ ਬਣਿਆ।ਕੌਂਸਲਰ ਗੈਰੀ ਸਿੰਘ ਨੇ ਅੰਤਮ ਵੋਟਿੰਗ ਤੋਂ ਪਹਿਲਾਂ ਟਿੱਪਣੀ ਕੀਤੀ, ਕਿ “ਅਸੀਂ ਯੋਗਾ ਬਾਰੇ ਚਰਚਾ ਨਹੀਂ ਕਰ ਰਹੇ ਹਾਂ। ਸਾਡੇ ਵਿੱਚੋਂ ਕੋਈ ਵੀ ਯੋਗਾ ਨਾਲ ਅਸਹਿਮਤ ਨਹੀਂ ਹੈ। ਬਦਕਿਸਮਤੀ ਨਾਲ, ਜਿਹੜਾ ਸੰਗਠਨ ਮਤਾ ਲੈ ਕੇਆਏ ਸੀ ਉਹਨਾਂ ਦੀ ਤਹਿਕੀਕਾਤ ਕਰਨ ਉਪਰੰਤ ਐਚਐਸਐਸ ਅਤੇ ਆਰਐਸਐਸ ਦੇ ਆਪਸੀ ਸਬੰਧਾਂ ਦੀ ਜਾਣਕਾਰੀ ਸਾਹਮਣੇ ਆਈ ਹੈ।ਜੈਨੋਸਾਈਡ ਵਾਚ ਦੇ ਡਾ. ਗ੍ਰੈਗੋਰੀ ਸਟੈਂਟਨ ਦਾ ਹਵਾਲਾ ਦਿੰਦੇ ਹੋਏ, ਮਾਨਟੇਕਾ ਇਸਲਾਮਿਕ ਸੈਂਟਰ ਦੇ ਇਮਾਮ ਮੁਹੰਮਦ ਅਲਫਾਰਾ ਨੇ ਜਨਤਕ ਟਿੱਪਣੀਆਂ ਵਿੱਚ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਸਟੈਨਟਨ ਨੇ 1995 ਰਵਾਂਡਾ ਨਸਲਕੁਸ਼ੀ ਦੇ ਵਾਪਰਨ ਤੋਂ ਕਈ ਸਾਲ ਪਹਿਲਾਂ ਸਹੀ ਭਵਿੱਖਬਾਣੀ ਕੀਤੀ ਸੀ। "ਅੱਜ, ਸਟੈਨਟਨ ਭਾਰਤ ਵਿੱਚ ਇੱਕ ਮੁਸਲਿਮ ਅਤੇ ਹੋਰ ਘੱਟਗਿਣਤੀ ਸਮੂਹਾਂ ਦੀ ਨਸਲਕੁਸ਼ੀ ਦੀ ਭਵਿੱਖਬਾਣੀ ਕਰ ਰਿਹਾ ਹੈ ਅਤੇ ਦੁਨੀਆ ਨੂੰ ਦੁਬਾਰਾ ਧਿਆਨ ਦੇਣ ਦੀ ਚੇਤਾਵਨੀ ਦੇ ਰਿਹਾ ਹੈ," ਐਲਫਾਰਾ ਨੇ ਕਿਹਾ ਕਿ ਐਚ ਐਸ ਐਸਨਾਜ਼ੀ-ਪ੍ਰੇਰਿਤ ਆਰ ਐਸ ਐਸ ਦਾ ਅੰਤਰਰਾਸ਼ਟਰੀ ਭਾਈਵਾਲ ਹੈ। ਰੱਦ ਕਰਨ ਦੇ ਹੱਕ ਵਿੱਚ ਕਈ ਹੋਰ ਬੁਲਾਰਿਆਂ ਵਿੱਚ ਸਥਾਨਕ ਭਾਈਚਾਰੇ ਦੇ ਵੱਖ-ਵੱਖ ਈਸਾਈ ਅਤੇ ਸਿੱਖ ਸ਼ਾਮਲ ਸਨ। ਸਿੰਘ ਨੇ ਅੱਗੇ ਕਿਹਾ ਕਿ ਉਸਨੇ ਯੂਐਸ ਕਾਂਗਰਸਮੈਨ ਰੋ ਖੰਨਾ, ਜੋਇੱਕ ਭਾਰਤੀ-ਅਮਰੀਕੀ ਹਿੰਦੂ, ਦੀ ਉਦਾਹਰਣ ਦਿੰਦਿਆਂ ਸੁਝਾਅ ਦਿੱਤਾ ਸੀ ਕਿ, ਜਿਸਨੇ 2019 ਵਿੱਚ, ਹਿੰਦੂ ਧਰਮ ਦੇ ਸਾਰੇ ਅਮਰੀਕੀ ਰਾਜਨੇਤਾਵਾਂ ਨੂੰ ਕਿਹਾ ਸੀ ਕਿ ਉਹ ਆਰਐਸਐਸ ਦੀ ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ਨੂੰ ਰੱਦ ਕਰਨ। ਇਸ ਮੌਕੇ ਭਾਈ ਭਜਨ ਸਿੰਘ ਭਿੰਡਰ ਨੇ ਹਿੰਦੂ ਸੋਇਮ ਸੰਘ ਦੇ ਮਤੇ ਨੂੰ ਸਾਰੇ ਭਾਈਚਾਰਿਆਂ ਲਈ ਖਤਰਨਾਕ ਦਸਦਿਆਂ ਕਿਹਾ ਕਿ ਇਹ ਮਤਾ ਰੱਦ ਕਰਕੇ ਮਨਟੀਕਾ ਸਿਟੀ ਕੌਂਸਲ ਨੇ ਲੋਕਾਂ ਦੀ ਅਵਾਜ ਨੂੰ ਨੁੜਿਓਂ ਸੁਣਿਆ ਹੈ। ਆਖਿਰ ਚ ਲੋਕਾਂ ਦੀਆਂ ਕਈ ਘੰਟਿਆਂ ਦੀਆਂ ਟਿੱਪਣੀਆਂ ਤੋਂ ਬਾਅਦ, ਸਿਟੀ ਕੌਂਸਲ ਨੇ ਆਪਸੀ ਮੀਟਿੰਗਕਰਨ ਤੋਂ ਬਾਅਦਹਿੰਦੂ ਸੋਇਮ ਸੰਘ ਸੇਵਕ ਸੰਘ ਦਾ ਮਤਾ ਰੱਦ ਕਰਨ ਦਾ ਐਲਾਨ ਕੀਤਾ ਤੇ ਆਪਣਾ ਸੈਸ਼ਨ ਸਮਾਪਤ ਕੀਤਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ ਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦ ਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ ਅਮਰੀਕਾ ਵਿਚ ਪੁਲਿਸ ਦੀ ਗੋਲੀਬਾਰੀ 'ਚ ਕਾਰ ਚਾਲਕ ਦੀ ਮੌਤ, 41 ਸਕਿੰਟਾਂ 'ਚ ਚੱਲੀਆਂ 96 ਗੋਲੀਆਂ ਫਲੋਰਿਡਾ ਦੇ ਬਾਰ 'ਚ ਹੋਈ ਫਾਇਰਿੰਗ, 2 ਦੀ ਮੌਤ, 7 ਹੋਏ ਜ਼ਖਮੀ ਮੋਜ਼ਾਮਬਿਕ ਕਿਸ਼ਤੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 98, ਕਈ ਹਾਲੇ ਵੀ ਲਾਪਤਾ ਪਾਕਿਸਤਾਨ ਵਿਚ ਅੱਤਵਾਦੀ ਹਮਲੇ ਵਿਚ 6 ਸੁਰੱਖਿਆ ਕਰਮੀ ਅਤੇ 12 ਅੱਤਵਾਦੀ ਮਾਰੇ ਗਏ