Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਬੱਚਿਆਂ ਦੇ ਆਨਲਾਈਨ ਕੀਤੇ ਜਾ ਰਹੇ ਸ਼ੋਸ਼ਣ ਦੇ ਸਬੰਧ ਵਿੱਚ 23 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ

November 30, 2022 10:48 PM

ਟੋਰਾਂਟੋ, 30 ਨਵੰਬਰ (ਪੋਸਟ ਬਿਊਰੋ) : ਬੱਚਿਆਂ ਦੇ ਆਨਲਾਈਨ ਕੀਤੇ ਜਾ ਰਹੇ ਸ਼ੋਸ਼ਣ ਦੇ ਸਬੰਧ ਵਿੱਚ ਟੋਰਾਂਟੋ ਪੁਲਿਸ ਵੱਲੋਂ ਦੋ ਦਰਜਨ ਦੇ ਨੇੜੇ ਤੇੜੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਉੱਤੇ ਲੱਗਭਗ 100 ਚਾਰਜਿਜ਼ ਲਾਏ ਗਏ ਹਨ।
ਇਸ ਜਾਂਚ ਨੂੰ ਪ੍ਰੋਜੈਕਟ ਮੈਵਰਿੱਕ ਦਾ ਨਾਂ ਦਿੱਤਾ ਗਿਆ। ਇਸ ਪ੍ਰੋਜੈਕਟ ਵਿੱਚ ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਤੋਂ ਇਲਾਵਾ ਟੋਰਾਂਟੋ, ਪੀਲ ਤੇ ਦਰਹਾਮ ਪੁਲਿਸ ਸਮੇਤ 27 ਪੁਲਿਸ ਏਜੰਸੀਆਂ ਨੇ ਸ਼ਮੂਲੀਅਤ ਕੀਤੀ। ਲੋਕਲ ਪੱਧਰ ਉੱਤੇ ਟੋਰਾਂਟੋ ਪੁਲਿਸ ਨੇ ਅਕਤੂਬਰ ਵਿੱਚ 20 ਦਿਨਾਂ ਦੇ ਅੰਦਰ 24 ਸਰਚ ਵਾਰੰਟ ਕਢਵਾ ਕੇ 23 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਖਿਲਾਫ 96 ਚਾਰਜਿਜ਼ ਲਾਏ ਗਏ। ਜਾਂਚਕਾਰਾਂ ਨੇ 22 ਬੱਚਿਆਂ ਦੀ ਪਛਾਣ ਕੀਤੀ ਜਿਨ੍ਹਾਂ ਦਾ ਆਨਲਾਈਨ ਸ਼ੋਸ਼ਣ ਕੀਤਾ ਜਾ ਰਿਹਾ ਸੀ ਤੇ 10 ਬੱਚਿਆਂ ਨੂੰ ਬਚਾਇਆ।
ਪ੍ਰੋਵਿੰਸ ਭਰ ਵਿੱਚ ਪੁਲਿਸ ਨੇ 255 ਮਾਮਲਿਆਂ ਦੀ ਜਾਂਚ ਕਰਕੇ 107 ਵਿਅਕਤੀਆਂ ਖਿਲਾਫ 428 ਚਾਰਜਿਜ਼ ਲਗਾਏ। ਜਾਂਚਕਾਰ 168 ਸਰਚ ਵਾਰੰਟਸ ਉੱਤੇ ਕੰਮ ਕਰਨ ਵਿੱਚ ਕਾਮਯਾਬ ਰਹੇ ਤੇ 1032 ਡਿਵਾਈਸਿਜ਼ ਜ਼ਬਤ ਕੀਤੀਆਂ ਗਈਆਂ। 61 ਅਜਿਹੇ ਬੱਚਿਆਂ ਦੀ ਪਛਾਣ ਕੀਤੀ ਗਈ ਜਿਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਤੇ ਉਨ੍ਹਾਂ ਨੂੰ ਸਬੰਧਤ ਸੂਤਰਾਂ ਰਾਹੀਂ ਬਚਾਇਆ ਗਿਆ। ਇਸ ਤੋਂ ਇਲਾਵਾ 60 ਹੋਰਨਾਂ ਬੱਚਿਆਂ ਨੂੰ ਓਪੀਪੀ ਵੱਲੋਂ ਬਚਾਇਆ ਗਿਆ। ਅਜੇ ਵੀ 175 ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਸਬੰਧ ਵਿੱਚ ਹੋਰ ਚਾਰਜਿਜ਼ ਲਾਏ ਜਾ ਸਕਦੇ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ ਫੋਰਡ ਸਰਕਾਰ ਬਣਾ ਰਹੀ ਹੈ ਗੋ ਟਰੇਨ ਲਾਈਨਜ਼ ਉੱਤੇ 300 ਨਵੇਂ ਟਰਿੱਪ ਸ਼ੁਰੂ ਕਰਨ ਦੀ ਯੋਜਨਾ ਲੇਕ ਓਨਟਾਰੀਓ ਤੋਂ ਮਿਲੀ 14 ਸਾਲਾ ਲੜਕੇ ਦੀ ਲਾਸ਼ ਐਸ਼ਬ੍ਰਿੱਜਿਜ਼ ਬੇਅ ਨੇੜੇ ਡੁੱਬੇ ਵਿਅਕਤੀ ਦੀ ਕੀਤੀ ਜਾ ਰਹੀ ਹੈ ਭਾਲ ਦਿਨ ਦਿਹਾੜੇ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ ਤੇਜ਼ ਹਵਾਵਾਂ ਕਾਰਨ ਓਨਟਾਰੀਓ ਵਿੱਚ ਸੈਂਕੜੇ ਲੋਕ ਅਜੇ ਵੀ ਹਨ੍ਹੇਰੇ ਵਿੱਚ