Welcome to Canadian Punjabi Post
Follow us on

04

December 2022
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਵੱਲੋਂ ਆਧਾਰ ਕਾਰਡ ਅਧੀਨ ਬੱਚਿਆਂ ਦੀ ਕਵਰੇਜ਼ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਢਕੋਲੀ ਤੋਂ ਗ੍ਰਿਫਤਾਰ, 20 ਪਿਸਤੌਲ ਅਤੇ ਇਨੋਵਾ ਕਾਰ ਬਰਾਮਦਹੁਣ ਕਿਸਾਨਾਂ ਤੋਂ ਮਹਿਜ਼ ਇੱਕ ਫੋਨ ਕਾਲ ਦੂਰ ਹੋਣਗੇ ਬਾਗ਼ਬਾਨੀ ਮਾਹਿਰਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਕਿਹਾ, ‘ਲੋਕਤੰਤਰ 'ਤੇ ਕੀ ਕਰਨਾ ਹੈ, ਸਾਨੂੰ ਦੱਸਣ ਦੀ ਲੋੜ ਨਹੀਂ`ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਨਾਲ ਅੰਮ੍ਰਿਤਸਰ ਲਈ ਸਿੱਧੀ ਫਲਾਈਟ ਦੀ ਮੰੰਗ ਨੇ ਜ਼ੋਰ ਫੜ੍ਹਿਆਈਰਾਨ ਦੀਆਂ ਸੜਕਾਂ 'ਤੇ ਫੀਫਾ ਵਿਸ਼ਵ ਕੱਪ ਵਿਚ ਹਾਰ ਮਨਾਇਆ ਗਿਆ ਜਸ਼ਨਪਾਕਿਸਤਾਨ ਵਿਚ 25 ਕਿਲੋ ਵਿਸਫੋਟਕਾਂ ਨਾਲ ਪੁਲਿਸ ਟਰੱਕ 'ਤੇ ਅੱਤਵਾਦੀ ਹਮਲਾ, ਟੀਟੀਪੀ ਨੇ ਲਈ ਜ਼ਿੰਮੇਵਾਰੀਬਿਲਕਿਸ ਬਾਨੋ ਨੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਬਰੀ ਕਰਨ ਨੂੰ ਦਿੱਤੀ ਚੁਣੌਤੀ
 
ਟੋਰਾਂਟੋ/ਜੀਟੀਏ

ਟੋਰਾਂਟੋ ਦੇ ਐਨਡੀਪੀ ਐਮਪੀਪੀਜ਼ ਵੱਲੋਂ ਟੋਰੀ ਨੂੰ ਵਧੀਕ ਸ਼ਕਤੀਆਂ ਵਾਲਾ ਬਿੱਲ ਵਾਪਿਸ ਲੈਣ ਲਈ ਕੀਤੀ ਗਈ ਬੇਨਤੀ

November 24, 2022 08:59 AM

ਟੋਰਾਂਟੋ, 24 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਐਨਡੀਪੀ ਦੇ ਟੋਰਾਂਟੋ ਦੇ ਮੈਂਬਰਾਂ ਵੱਲੋਂ ਮੇਅਰ ਜੌਹਨ ਟੋਰੀ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਜਿਸ ਬਿੱਲ ਰਾਹੀਂ ਉਨ੍ਹਾਂ ਨੂੰ ਵਧੇਰੇ ਸ਼ਕਤੀਆਂ ਦਿੱਤੀਆਂ ਜਾਣੀਆਂ ਹਨ ਉਸ ਨੂੰ ਵਾਪਿਸ ਲੈ ਲਿਆ ਜਾਵੇ।
ਬੁੱਧਵਾਰ ਰਾਤ ਨੂੰ ਮੇਅਰ ਨੂੰ ਭੇਜੇ ਪੱਤਰ ਵਿੱਚ ਟੋਰਾਂਟੋ ਏਰੀਆ ਦੇ ਐਮਪੀਪੀਜ਼ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਤੋਂ ਬਹੁਤ ਨਮੋਸ਼ੀ ਹੈ ਕਿ ਟੋਰੀ ਨੇ ਪ੍ਰੀਮੀਅਰ ਡੱਗ ਫੋਰਡ ਨਾਲ ਇਹ ਬਿੱਲ ਪਾਸ ਕਰਵਾਉਣ ਲਈ ਡੀਲ ਕੀਤੀ ਹੈ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਮੇਅਰ ਟੋਰੀ ਕਾਊਂਸਲ ਮੈਂਬਰਾਂ ਦੇ ਇੱਕ ਤਿਹਾਈ ਸਮਰਥਨ ਨਾਲ ਅਹਿਮ ਫੈਸਲੇ ਲੈ ਸਕਣਗੇ। ਇਸ ਪੱਤਰ ਵਿੱਚ ਇਹ ਵੀ ਆਖਿਆ ਗਿਆ ਕਿ ਬਿੱਲ 39 ਦੇ ਪਾਸ ਹੋਣ ਨਾਲ ਜਮਹੂਰੀ ਕਦਰਾਂ ਕੀਮਤਾਂ ਦਾ ਕੋਈ ਮੁੱਲ ਨਹੀਂ ਰਹਿ ਜਾਵੇਗਾ। ਇਸ ਨਾਲ ਗੁਪਤ ਸਮਝੌਤੇ ਸਿਰੇ ਚੜ੍ਹਨਗੇ ਤੇ ਵੰਨ ਸਵੰਨੇ ਸਕੈਂਡਲ ਜਨਮ ਲੈਣਗੇ।
ਇਹ ਵੀ ਆਖਿਆ ਗਿਆ ਕਿ ਇਸ ਨਾਲ ਮਿਊਂਸਪਲ ਚੋਣਾਂ ਦੀ ਅਖੰਡਤਾ ਵੀ ਖੱਡ ਵਿੱਚ ਪੈ ਜਾਵੇਗੀ ਤੇ ਟੋਰਾਂਟੋ ਦੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਉੱਤੇ ਵੀ ਸਰਾਸਰ ਹਮਲਾ ਹੋਵੇਗਾ। ਇਸ ਨਾਲ ਲੋਕਾਂ ਦਾ ਵਿਸ਼ਵਾਸ ਵੀ ਟੁੱਟੇਗਾ। ਇਸ ਪੱਤਰ ਉੱਤੇ ਕ੍ਰਿਸ ਗਲੋਵਰ (ਸਪੈਡੀਨਾ-ਫੋਰਟ ਯੌਰਕ), ਜੈਸਿਕਾ ਬੈੱਲ (ਯੂਨੀਵਰਸਿਟੀ-ਰੋਜ਼ਡੇਲ), ਮੈਰਿਟ ਸਟਾਈਲਜ਼ (ਡੇਵਨਪੋਰਟ), ਕ੍ਰਿਸਟਿਨ ਵੌਂਗ-ਟੈਮ (ਟੋਰਾਂਟੋ-ਸੈਂਟਰ), ਟੌਮ ਰੈਕੋਸੈਵਿਕ (ਹੰਬਰ ਰਿਵਰ-ਬਲੈਕ ਕ੍ਰੀਕ), ਡੌਲੀ ਬੇਗਮ (ਸਕਾਰਬਰੋ ਸਾਊਥਵੈਸਟ), ਪੀਟਰ ਤਾਬੁਨਜ਼ (ਟੋਰਾਂਟੋ-ਡੈਨਫੋਰਥ), ਭੂਟਿਲਾ ਕਾਰਪੋਚ (ਪਾਰਕਡੇਲ-ਹਾਈ ਪਾਰਕ), ਤੇ ਜਿੱਲ ਐਂਡਰਿਊ (ਂਟੋਰਾਂਟੋ-ਸੇਂਟ ਪਾਲਜ਼) ਨੇ ਦਸਤਖ਼ਤ ਕੀਤੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪ੍ਰੋਵਿੰਸ ਦੇ ਨਵੇਂ ਹਾਊਸਿੰਗ ਬਿੱਲ ਤੋਂ ਚਿੰਤਤ ਓਨਟਾਰੀਓ ਦੇ ਬਿੱਗ ਸਿਟੀ ਮੇਅਰਜ਼ ਕਰਨਗੇ ਫੋਰਡ ਨਾਲ ਮੁਲਾਕਾਤ ਛੇ ਸਾਲਾ ਬੱਚੇ ਉੱਤੇ ਹਮਲਾ ਕਰਨ ਵਾਲੇ ਮਸ਼ਕੂਕ ਦੀ ਭਾਲ ਕਰ ਰਹੀ ਹੈ ਪੁਲਿਸ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਮਹਿਲਾ ਗੰਭੀਰ ਜ਼ਖ਼ਮੀ ਸਕੂਲ ਵਿੱਚ ਬਣਾਉਟੀ ਗੰਨ ਲਿਆਉਣ ਵਾਲੇ 2 ਮਸ਼ਕੂਕਾਂ ਨੂੰ ਕੀਤਾ ਗਿਆ ਗ੍ਰਿਫਤਾਰ, 2 ਦੀ ਭਾਲ ਕਰ ਰਹੀ ਹੈ ਪੁਲਿਸ ਨੌਟਵਿਦਸਟੈਂਡਿੰਗ ਕਲਾਜ਼ ਦੀ ਵਰਤੋਂ ਨਹੀਂ ਕਰਾਂਗੇ : ਫੋਰਡ ਬਰੈਂਪਟਨ ਦੇ ਸੀਨੀਅਰਜ਼ ਕੱਲਬਜ਼ ਵੱਲੋਂ ਕੈਨੇਡੀਅਨ ਏਅਰਪੋਰਟਸ ਤੋਂ ਅੰਮ੍ਰਿਤਸਰ ਤੱਕ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਮੰਗ ਇਲੈਕਸ਼ਨ ਸਾਈਨ ਸੁਧਾਰ ਸਬੰਧੀ ਬਰੈਂਪਟਨ ਸਿਟੀ ਕਾਊਂਸਲ ਵੱਲੋਂ ਮਤਾ ਪਾਸ ਕਲੀਵਲੈਂਡ ਵਾਲੇ ਡਾ. ਸੁਰਜੀਤ ਸਿੰਘ ਢਿੱਲੋਂ ਸੁਰਗਵਾਸ, ਸਸਕਾਰ ਅਤੇ ਅੰਤਿਮ ਅਰਦਾਸ ਭਲਕੇ ਡਾ. ਸੁਖਦੇਵ ਸਿੰਘ ਝੰਡ ਐੱਮ.ਪੀ. ਸੋਨੀਆ ਸਿੱਧੂ ਵੱਲੋਂ ਮਹਾਰਾਣੀ ਅਲਿਜ਼ਾਬੈੱਥ-।। ਪਲਾਟੀਨਮ ਜੁਬਿਲੀ ਪਿੰਨ ਐਵਾਰਡ ਨਾਲ ਸਨਮਾਨਿਤ ਕਈ ਗੱਡੀਆਂ ਦੀ ਟੱਕਰ ਵਿੱਚ 3 ਜ਼ਖ਼ਮੀ