Welcome to Canadian Punjabi Post
Follow us on

28

March 2024
 
ਕੈਨੇਡਾ

ਹੀਟ ਪੰਪਜ਼ ਰਾਹੀਂ ਘਰਾਂ ਨੂੰ ਨਿੱਘਾ ਰੱਖਣ ਲਈ ਸਰਕਾਰ ਨੇ ਐਲਾਨੀ 250 ਮਿਲੀਅਨ ਡਾਲਰ ਦੀ ਗ੍ਰਾਂਟ

November 21, 2022 10:40 PM

ਹੈਲੀਫੈਕਸ, 21 ਨਵੰਬਰ (ਪੋਸਟ ਬਿਊਰੋ): ਜਲਦ ਹੀ ਕੈਨੇਡੀਅਨਜ਼ ਨੂੰ ਆਪਣੇ ਘਰਾਂ ਨੂੰ ਤੇਲ ਦੀ ਮਦਦ ਨਾਲ ਨਿੱਘਾ ਰੱਖਣ ਦੀ ਲੋੜ ਨਹੀਂ ਹੋਵੇਗੀ। ਇਸ ਲਈ ਜਲਦ ਹੀ ਕੈਨੇਡੀਅਨਜ਼ ਹੀਟ ਪੰਪਸ ਲਈ ਅਪਲਾਈ ਕਰ ਸਕਣਗੇ, ਜਿਸ ਲਈ ਫੈਡਰਲ ਸਰਕਾਰ ਵੱਲੋਂ 250 ਮਿਲੀਅਨ ਡਾਲਰ ਦੀ ਗ੍ਰਾਂਟ ਐਲਾਨੀ ਗਈ ਹੈ।
ਸਟੈਲਾਰਟਨ, ਨੋਵਾ ਸਕੋਸ਼ੀਆ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ ਨੇ ਆਖਿਆ ਕਿ ਘੱਟ ਤੋਂ ਦਰਮਿਆਨੀ ਆਮਦਨ ਵਾਲੇ ਘਰਾਂ ਲਈ ਹੀਟ ਪੰਪ ਅਫੋਰਡੇਬਿਲਿਟੀ ਗ੍ਰਾਂਟ 5000 ਡਾਲਰ ਤੱਕ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਆਖਿਆ ਕਿ ਇਹ ਰਕਮ ਘਰਾਂ ਵਿੱਚ ਹੀਟ ਪੰਪ ਇਨਸਟਾਲ ਕਰਨ, ਨਵੇਂ ਇਕਿਉਪਮੈਂਟ ਲਈ ਇਲੈਕਟ੍ਰਿਕਲ ਅਪਗ੍ਰੇਡੇਸ਼ਨ ਤੇ ਤੇਲ ਦੇ ਟੈਂਕਸ ਨੂੰ ਹਟਾਉਣ ਲਈ ਖਰਚ ਕੀਤੀ ਜਾਵੇਗੀ।
ਫਰੇਜ਼ਰ ਨੇ ਆਖਿਆ ਕਿ ਅਸਲੀ ਬਚਤ ਉਸ ਸਮੇਂ ਹੋਵੇਗੀ ਜਦੋਂ ਲੋਕਾਂ ਦੇ ਬਿਜਲੀ ਦੇ ਬਿੱਲ ਘੱਟ ਆਉਣਗੇ ਜਾਂ ਇਸ ਤਰ੍ਹਾਂ ਦੇ ਨਿਵੇਸ਼ ਨਾਲ ਘਰਾਂ ਨੂੰ ਨਿੱਘਾ ਰੱਖਣ ਲਈ ਘੱਟ ਬਿੱਲ ਆਉਣਗੇ। ਫਰੇਜ਼ਰ ਨੇ ਆਖਿਆ ਕਿ ਇਹ ਗ੍ਰਾਂਟ ਨਵੇਂ ਸਾਲ ਦੇ ਸ਼ੁਰੂ ਵਿੱਚ ਹੀ ਉਪਲਬਧ ਹੋ ਜਾਵੇਗੀ। ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਹਰੇਕ ਪ੍ਰੋਵਿੰਸ ਤੇ ਟੈਰੇਟਰੀ ਲਈ ਕਿੰਨੇ ਫੰਡ ਮੁਹੱਈਆ ਕਰਵਾਏ ਜਾਣਗੇ। ਇਸ ਗੱਲ ਬਾਰੇ ਵੀ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ ਕਿ ਇਸ ਗ੍ਰਾਂਟ ਲਈ ਕਿੰਨੇ ਲੋਕ ਅਪਲਾਈ ਕਰ ਸਕਣਗੇ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ