Welcome to Canadian Punjabi Post
Follow us on

08

December 2022
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾਇਸਲਾਮਾਬਾਦ ਦੇ ਸੰਡੇ ਬਾਜਾਰ ਵਿਚ ਲੱਗੀ ਭਿਆਨਕ ਅੱਗ, 300 ਦੁਕਾਨਾਂ ਸੜ ਕੇ ਸੁਆਹਗੁਜਰਾਤ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਤਾਂ ਹਿਮਾਚਲ ਵਿਚ ਕਾਂਗਰਸ ਦੇ ਹੱਥ ਆਈ ਸੱਤਾਤਾਲਿਬਾਨ ਨੇ ਕਤਲ ਦੇ ਦੋਸ਼ੀਆਂ ਨੂੰ ਜਨਤਕ ਤੌਰ ’ਤੇ ਫਾਂਸੀ ਦਿੱਤੀ, ਅਫਗਾਨਿਸਤਾਨ ’ਤੇ ਕਬਜੇ ਤੋਂ ਬਾਅਦ ਪਹਿਲਾ ਮਾਮਲਾਕਿੰਗ ਚਾਰਲਸ ਨੇ ਕੀਤਾ ਗੁਰਦੁਆਰਾ ਸਾਹਿਬ ਦਾ ਦੌਰਾ, ਕੋਵਿਡ ਦੌਰਾਨ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਚੀਨ ਨੇ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਵਿਚ ਦਿੱਤੀ ਢਿੱਲਕਾਂਗੋ ਵਿਚ ਹਮਲਾਵਰਾਂ ਹਸਪਤਾਲ ਤੇ ਚਰਚਾਂ ਵਿਚ 272 ਲੋਕਾਂ ਨੂੰ ਮਾਰਿਆਐੱਮ.ਸੀ.ਡੀ. ਵਿਚ ਵੀ ਚੱਲਿਆ ‘ਝਾੜੂ’, 15 ਸਾਲ ਦੀ ਭਾਜਪਾ ਦੀ ਸੱਤਾ ਖੁੰਝੀ
 
ਟੋਰਾਂਟੋ/ਜੀਟੀਏ

ਕਵਾਰਥਾ ਲੇਕਜ਼ ਤੋਂ ਪੁਲਿਸ ਨੇ 50,000 ਡਾਲਰ ਤੋਂ ਵੱਧ ਮੁੱਲ ਦੇ ਨਸ਼ੇ ਕੀਤੇ ਬਰਾਮਦ, 7 ਗ੍ਰਿਫਤਾਰ

November 21, 2022 10:38 PM

ਓਨਟਾਰੀਓ, 21 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਵੱਲੋਂ ਨਸਿ਼ਆਂ ਦੀ ਸਮਗਲਿੰਗ ਕਰਨ ਦੇ ਮਾਮਲੇ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਕੋਲੋਂ 50,000 ਡਾਲਰ ਤੋਂ ਵੱਧ ਮੁੱਲ ਦੇ ਗੈਰਕਾਨੂੰਨੀ ਨਸ਼ੇ ਵੀ ਬਰਾਮਦ ਕੀਤੇ ਗਏ ਹਨ। ਸੋਮਵਾਰ ਨੂੰ ਓਪੀਪੀ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਅਨੁਸਾਰ ਇਹ ਗ੍ਰਿਫਤਾਰੀਆਂ ਸਿਟੀ ਆਫ ਦ ਕਵਾਰਥਾ ਲੇਕ (ਸੀਕੇਐਲ) ਵਿੱਚ ਤਫਸੀਲ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਕੀਤੀਆਂ ਗਈਆਂ।
ਇਸ ਜਾਂਚ ਵਿੱਚ ਦੋ ਮਹੀਨੇ ਦਾ ਸਮਾਂ ਲੱਗਿਆ ਤੇ ਇਸ ਦੀ ਅਗਵਾਈ ਸੀਕੇਐਲ ਕਮਿਊਨਿਟੀ ਸਟਰੀਟ ਕ੍ਰਾਈਮ ਯੂਨਿਟ (ਸੀਐਸਸੀਯੂਂ) ਦੇ ਮੈਂਬਰਾਂ ਵੱਲੋਂ ਕੀਤੀ ਗਈ। ਇਸ ਜਾਂਚ ਵਿੱਚ ਓਪੀਪੀ ਦੇ ਆਰਗੇਨਾਈਜ਼ਡ ਕ੍ਰਾਈਮ ਐਨਫੋਰਸਮੈਂਟ ਬਿਊਰੋ ਤੇ ਬ੍ਰੇਸਬ੍ਰਿੱਜ ਸੀਐਸਸੀਯੂ ਨੇ ਵੀ ਯੋਗਦਾਨ ਪਾਇਆ। ਇਹ ਜਾਂਚ ਉਸ ਸਮੇਂ ਸ਼ੁਰੂ ਕੀਤੀ ਗਈ ਜਦੋਂ ਕਵਾਰਥਾ ਲੇਕਸ, ਖਾਸਤੌਰ ਉੱਤੇ ਫੈਨੇਲੌਨ ਫਾਲਜ਼ ਇਲਾਕੇ ਵਿੱਚ ਓਵਰਡੋਜ਼ ਦੇ ਕਈ ਮਾਮਲੇ ਸਾਹਮਣੇ ਆਏ।
ਰਲੀਜ਼ ਵਿੱਚ ਓਪੀਪੀ ਨੇ ਆਖਿਆ ਕਿ ਜਾਂਚਕਾਰਾਂ ਵੱਲੋਂ ਕੋਕੀਨ, ਫੈਂਟਾਨਿਲ, ਕਾਰਫੈਂਟਾਨਿਲ, ਕ੍ਰਿਸਟਲ ਮੈਥਾਮਫੈਟਾਮਾਈਨ, ਪਰਕੋਸੈਟ ਪਿੱਲਜ਼ ਦੇ ਨਾਲ ਨਾਲ ਕੈਨੇਡੀਅਨ ਕਰੰਸੀ ਵੀ ਬਰਾਮਦ ਕੀਤੀ ਗਈ। ਇਨ੍ਹਾਂ ਨਸਿ਼ਆਂ ਦੀ ਬਜ਼ਾਰ ਵਿੱਚ ਕੀਮਤ 56,000 ਡਾਲਰ ਹੈ। ਗ੍ਰਿਫਤਾਰ ਕੀਤੇ ਗਏ ਸੱਤ ਵਿਅਕਤੀਆਂ ਵਿੱਚੋਂ ਪੰਜ ਫੈਨੇਲੌਨ ਫਾਲਜ਼ ਵਾਸੀ ਹਨ ਜਦਕਿ ਇੱਕ ਲਿੰਡਸੇ ਤੇ ਇੱਕ ਹੋਰ ਪਿੱਕਰਿੰਗ ਦਾ ਰਹਿਣ ਵਾਲਾ ਹੈ। ਮਸ਼ਕੂਕਾਂ ਦੀ ਉਮਰ 21 ਤੋਂ 47 ਸਾਲ ਹੈ।ਪੁਲਿਸ ਨੇ ਦੱਸਿਆ ਕਿ ਤਿੰਨ ਮਸ਼ਕੂਕ ਅਜੇ ਵੀ ਵਾਂਟਿਡ ਹਨ। ਪੁਲਿਸ ਵੱਲੋਂ ਬ੍ਰੇਸਬ੍ਰਿੱਜ ਦੇ 22 ਸਾਲਾ ਸ਼ੈਲਡਨ ਬਰੀ, ਬਰੈਂਪਟਨ ਦੇ 28 ਸਾਲਾ ਸਿਮੌਨ ਜੇਮਜ਼ ਤੇ ਫੈਨੇਲੌਨ ਫਾਲਜ਼ ਦੇ 34 ਸਾਲ ਜੇਮੀ ਬਾਊਂਡੀ ਦੀ ਭਾਲ ਲਈ ਜਨਤਾ ਤੋਂ ਮਦਦ ਵੀ ਮੰਗੀ ਗਈ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਰੋਲਰ ਰਿੰਕ ਦੇ ਬਾਹਰ ਗੋਲੀ ਮਾਰ ਕੇ ਕੀਤਾ ਗਿਆ ਵਿਅਕਤੀ ਦਾ ਕਤਲ ਗੱਡੀ ਨੂੰ ਪੇਸ਼ ਆਏ ਹਾਦਸੇ ਵਿੱਚ ਇੱਕ ਹਲਾਕ, ਇੱਕ ਜ਼ਖ਼ਮੀ ਗੈਸ ਸਟੇਸ਼ਨ ਉੱਤੇ ਕਤਲ ਕੀਤੀ ਗਈ ਪੰਜਾਬੀ ਕੁੜੀ ਦੇ ਮਾਪਿਆਂ ਨੇ ਕੀਤੀ ਇਨਸਾਫ ਦੀ ਮੰਗ ਹਾਊਸਿੰਗ ਲਾਅ ਦੀ ਆਲੋਚਨਾ ਕਰਨ ਵਾਲਿਆਂ ਨੂੰ ਫੋਰਡ ਨੇ ਰਲ ਕੇ ਚੱਲਣ ਦੀ ਕੀਤੀ ਹਦਾਇਤ ਸ਼ੁੱਕਰਵਾਰ ਤੱਕ ਜੀਟੀਏ ਵਿੱਚ ਹੋਰ ਡਿੱਗਣਗੀਆਂ ਗੈਸ ਦੀਆਂ ਕੀਮਤਾਂ ਓਕਵਿੱਲ ਦੇ ਹਾਈ ਸਕੂਲ ਵਿੱਚ ਹੋਈ ਲੜਾਈ, ਤਿੰਨ ਜ਼ਖ਼ਮੀ ਮਲਰੋਨੀ ਨਾਲ ਅੱਜ ਅਹਿਮ ਐਲਾਨ ਕਰਨਗੇ ਫੋਰਡ ਘਰ ਨੂੰ ਲੱਗੀ ਅੱਗ, ਇੱਕ ਵਿਅਕਤੀ ਨੂੰ ਪਹੁੰਚਾਇਆ ਗਿਆ ਹਸਪਤਾਲ ਸਟਰਾਂਗ ਮੇਅਰ ਬਿੱਲ ਉੱਤੇ ਰੋਕ ਲਾਉਣ ਲਈ ਟੋਰਾਂਟੋ ਕਾਊਂਸਲ ਦੇ ਮੈਂਬਰਾਂ ਨੇ ਪ੍ਰੋਵਿੰਸ ਨੂੰ ਲਿਖਿਆ ਪੱਤਰ ਅਰਥਚਾਰੇ ਦੇ ਵਿਕਾਸ ਤੇ ਵੀਜ਼ਾ ਪ੍ਰੋਸੈਸਿੰਗ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰੇਗੀ ਸਰਕਾਰ ਦੀ ਇੰਡੋ-ਪੈਸੇਫਿਕ ਰਣਨੀਤੀ : ਸਹੋਤਾ