Welcome to Canadian Punjabi Post
Follow us on

08

December 2022
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾਇਸਲਾਮਾਬਾਦ ਦੇ ਸੰਡੇ ਬਾਜਾਰ ਵਿਚ ਲੱਗੀ ਭਿਆਨਕ ਅੱਗ, 300 ਦੁਕਾਨਾਂ ਸੜ ਕੇ ਸੁਆਹਗੁਜਰਾਤ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਤਾਂ ਹਿਮਾਚਲ ਵਿਚ ਕਾਂਗਰਸ ਦੇ ਹੱਥ ਆਈ ਸੱਤਾਤਾਲਿਬਾਨ ਨੇ ਕਤਲ ਦੇ ਦੋਸ਼ੀਆਂ ਨੂੰ ਜਨਤਕ ਤੌਰ ’ਤੇ ਫਾਂਸੀ ਦਿੱਤੀ, ਅਫਗਾਨਿਸਤਾਨ ’ਤੇ ਕਬਜੇ ਤੋਂ ਬਾਅਦ ਪਹਿਲਾ ਮਾਮਲਾਕਿੰਗ ਚਾਰਲਸ ਨੇ ਕੀਤਾ ਗੁਰਦੁਆਰਾ ਸਾਹਿਬ ਦਾ ਦੌਰਾ, ਕੋਵਿਡ ਦੌਰਾਨ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਚੀਨ ਨੇ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਵਿਚ ਦਿੱਤੀ ਢਿੱਲਕਾਂਗੋ ਵਿਚ ਹਮਲਾਵਰਾਂ ਹਸਪਤਾਲ ਤੇ ਚਰਚਾਂ ਵਿਚ 272 ਲੋਕਾਂ ਨੂੰ ਮਾਰਿਆਐੱਮ.ਸੀ.ਡੀ. ਵਿਚ ਵੀ ਚੱਲਿਆ ‘ਝਾੜੂ’, 15 ਸਾਲ ਦੀ ਭਾਜਪਾ ਦੀ ਸੱਤਾ ਖੁੰਝੀ
 
ਭਾਰਤ

ਪਿਤਾ ਦੇ ਕਤਲ ਤੋਂ ਬਾਅਦ ਬੇਟੇ ਨੇ ਲਾਸ਼ ਦੇ ਕੀਤੇ 5 ਟੁਕੜੇ, ਮਾਂ ਨੇ ਕੀਤੀ ਮਦਦ

November 21, 2022 10:55 AM

ਕੋਲਕਾਤਾ, 21 ਨਵੰਬਰ (ਪੋਸਟ ਬਿਊਰੋ)- ਦਿੱਲੀ ਦੇ ਸ਼ਰਧਾ ਮਰਡਰ ਕਾਂਡ ਦੀ ਪੂਰੇ ਦੇਸ਼ ਵਿੱਚ ਚਰਚਾ ਹੋ ਰਹੀ ਹੈ। ਇਸ ਮਾਮਲੇ 'ਚ ਦਿੱਲੀ ਪੁਲਿਸ ਦੀ ਜਾਂਚ ਵੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸੇ ਦੌਰਾਨ ਪੱਛਮੀ ਬੰਗਾਲ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਦੱਖਣੀ 24 ਪਰਗਨਾ ਜ਼ਿਲੇ ਦੇ ਬਰੂਈਪੁਰ ਇਲਾਕੇ 'ਚ ਇਕ ਬੇਟੇ ਨੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਲਾਸ਼ ਦੇ ਪੰਜ ਟੁਕੜੇ ਕਰ ਕੇ ਛੱਪੜ 'ਚ ਸੁੱਟ ਦਿੱਤੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਤੀ ਦੀ ਕੱਟੀ ਹੋਈ ਲਾਸ਼ ਨੂੰ ਰੱਖਣ 'ਚ ਮਾਂ ਨੇ ਆਪਣੇ ਪੁੱਤਰ ਦੀ ਮਦਦ ਕੀਤੀ। ਪੁਲਸ ਨੇ ਮ੍ਰਿਤਕ ਦੀ ਪਤਨੀ ਸ਼ਿਆਮਲੀ ਚੱਕਰਵਰਤੀ ਅਤੇ ਬੇਟੇ ਜੈ ਚੱਕਰਵਰਤੀ ਨੂੰ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਅਨੁਸਾਰ ਮ੍ਰਿਤਕ ਉੱਜਵਲ ਚੱਕਰਵਰਤੀ (55) ਭਾਰਤੀ ਜਲ ਸੈਨਾ ਦਾ ਸਾਬਕਾ ਨਾਨ-ਕਮਿਸ਼ਨਡ ਅਫ਼ਸਰ ਸੀ। ਦੋ ਦਿਨ ਪਹਿਲਾਂ ਪੁਲੀਸ ਨੇ ਛੱਪੜ ਵਿੱਚੋਂ ਉਸ ਦੇ ਹੱਥ-ਪੈਰ ਕੱਟੇ ਹੋਏ ਪਲਾਸਟਿਕ ਦੇ ਥੈਲੇ ਵਿੱਚ ਲਪੇਟੀ ਹੋਈ ਲਾਸ਼ ਬਰਾਮਦ ਕੀਤੀ ਸੀ। ਆਪਣੇ ਬਿਆਨ 'ਚ ਬੇਟੇ ਜੈ ਚੱਕਰਵਰਤੀ ਨੇ ਦੱਸਿਆ ਕਿ 14 ਨਵੰਬਰ ਨੂੰ ਉਨ੍ਹਾਂ ਦੇ ਪਰਿਵਾਰ 'ਚ ਕਾਫੀ ਝਗੜਾ ਹੋਇਆ ਸੀ। ਝਗੜੇ ਦੌਰਾਨ ਬੇਟੇ ਨੇ ਪਿਤਾ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬੇਟੇ ਨੇ ਲਾਸ਼ ਦੇ ਪੰਜ ਟੁਕੜੇ ਕਰ ਦਿੱਤੇ ਅਤੇ ਮਾਂ ਨਾਲ ਮਿਲ ਕੇ ਸਾਰਿਆਂ ਨੂੰ ਛੁਪਾ ਦਿੱਤਾ। ਮਾਂ-ਪੁੱਤ ਨੇ ਲਾਸ਼ ਦੇ ਟੁਕੜੇ ਘਰ ਤੋਂ ਕਰੀਬ 500 ਮੀਟਰ ਦੂਰ ਇਲਾਕੇ ਦੇ ਛੱਪੜ ਵਿੱਚ ਸੁੱਟ ਦਿੱਤੇ ਸਨ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਪਹਿਲਾਂ ਪੁੱਤਰ ਜੈ ਨੇ ਆਪਣੇ ਪਿਤਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਬੇਟੇ ਨੇ ਕਿਹਾ ਸੀ ਕਿ ਉਸ ਦਾ ਪਿਤਾ 15 ਨਵੰਬਰ ਤੋਂ ਲਾਪਤਾ ਸੀ। ਪੁੱਤਰ ਹਰ ਰੋਜ਼ ਪੁਲਿਸ ਤੋਂ ਪੁੱਛਦਾ ਸੀ ਕਿ ਪਿਤਾ ਮਿਿਲਆ ਹੈ ਜਾਂ ਨਹੀਂ। ਪੁੱਤਰ ਨੂੰ ਦੇਖ ਕੇ ਉਸ ਦੀਆਂ ਹਰਕਤਾਂ ਦਾ ਅੰਦਾਜ਼ਾ ਲਾਉਣਾ ਔਖਾ ਸੀ। ਇਸ ਦੌਰਾਨ ਜਦੋਂ ਲਾਸ਼ ਬਰਾਮਦ ਹੋਈ ਤਾਂ ਪਤਾ ਲੱਗਾ ਕਿ ਬੇਟੇ ਨੇ ਮਾਂ ਨਾਲ ਮਿਲ ਕੇ ਪਿਤਾ ਦਾ ਕਤਲ ਕੀਤਾ ਹੈ।
ਇੱਕ ਸਥਾਨਕ ਵਕੀਲ ਨੇ ਪੁਸ਼ਟੀ ਕੀਤੀ ਹੈ ਕਿ ਮ੍ਰਿਤਕ ਵੀ ਨਸ਼ੇ ਦਾ ਆਦੀ ਸੀ। ਪਰਿਵਾਰ ਵਿੱਚ ਅਕਸਰ ਝਗੜੇ ਹੋਣ ਬਾਰੇ ਗੁਆਂਢੀਆਂ ਨੂੰ ਪਤਾ ਸੀ। ਉਜਵਲ ਹਰ ਰੋਜ਼ ਸ਼ਰਾਬ ਪੀ ਕੇ ਆਪਣੀ ਪਤਨੀ ਅਤੇ ਬੇਟੇ ਨਾਲ ਬਦਸਲੂਕੀ ਕਰਦਾ ਸੀ। ਸ਼ਿਆਮਲੀ ਅਤੇ ਉਸਦਾ ਪੁੱਤਰ 20 ਸਾਲਾਂ ਤੋਂ ਘਰੇਲੂ ਹਿੰਸਾ ਦਾ ਸਾਹਮਣਾ ਕਰ ਕੇ ਤੰਗ ਆ ਚੁੱਕੇ ਸਨ। ਪਰ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਸਥਿਤੀ ਇੰਨੀ ਹਿੰਸਕ ਹੋ ਜਾਵੇਗੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੁਜਰਾਤ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਤਾਂ ਹਿਮਾਚਲ ਵਿਚ ਕਾਂਗਰਸ ਦੇ ਹੱਥ ਆਈ ਸੱਤਾ ਐੱਮ.ਸੀ.ਡੀ. ਵਿਚ ਵੀ ਚੱਲਿਆ ‘ਝਾੜੂ’, 15 ਸਾਲ ਦੀ ਭਾਜਪਾ ਦੀ ਸੱਤਾ ਖੁੰਝੀ ਅੱਜ ਦੱਖਣ ਭਾਰਤ ਦੇ ਰਾਜਾਂ ਵਿਚ ਦਸਤਕ ਦੇਵੇਗਾ ਚੱਕਰਵਾਤੀ ਤੂਫਾਨ ‘ਮੰਡਸ’, ਈਡੀ ਵਲੋਂ ਮਲਪੁਰਮ ਜਵੈਲਰੀ ਹਾਊਸ ਦੇ ਮਾਲਕ ਦਾ 2.51 ਕਰੋੜ ਰੁਪਏ ਦਾ ਸੋਨਾ ਜਬਤ ਹੈਦਰਾਬਾਦ ਵਿਚ ਮਨੁੱਖੀ ਤਸਕਰੀ ਵਿਚ ਸ਼ਾਮਲ ਗਿਰੋਹ ਦਾ ਪਰਦਾਫਾਸ, 18 ਲੋਕ ਗਿ੍ਰਫਤਾਰ ਲਖੀਮਪੁਰ ਖੀਰੀ ਹਿੰਸਾ ਮਾਮਲਾ: ਕੇਂਦਰੀ ਮੰਤਰੀ ਦੇ ਬੇਟੇ ਆਸ਼ੀਸ਼ ਮਿਸਰਾ ’ਤੇ ਕਿਸਾਨਾਂ ਦੀ ਹੱਤਿਆ ਦਾ ਮੁਕੱਦਮਾ ਚੱਲੇਗਾ, ਦੋਸ਼ ਤੈਅ ਸਾਕੇਤ ਗੋਖਲੇ ਨੇ ਮੋਦੀ ਦੀ ਮੋਰਬੀ ਫੇਰੀ ’ਤੇ ਖਰਚੇ 30 ਕਰੋੜ ਰੁਪਏ ਦੇ ਫਰਜ਼ੀ ਦਸਤਾਵੇਜ ਬਣਾਏ: ਗੁਜਰਾਤ ਪੁਲਿਸ ਏਮਜ਼ ਤੋਂ ਬਾਅਦ ਹੈਕਰਾਂ ਦੀ ਨਜਰ ਆਈ.ਸੀ.ਐੱਮ.ਆਰ. ਦੀ ਵੈੱਬਸਾਈਟ ’ਤੇ, 6 ਹਜ਼ਾਰ ਵਾਰ ਹੈਕ ਕਰਨ ਦਾ ਕੀਤਾ ਗਿਆ ਯਤਨ ਮਹਾਰਾਸ਼ਟਰ-ਕਰਨਾਟਕ ਸਰਹੱਦੀ ਵਿਵਾਦ ਹੋਇਆ ਡੂੰਘਾ, ਟਰੱਕਾਂ ਨੂੰ ਬਣਾਇਆ ਨਿਸਾਨਾ, ਮੰਤਰੀਆਂ ਨੇ ਰੱਦ ਕੀਤਾ ਦੌਰਾ ਨਕਸਲਵਾਦ ਖਿਲਾਫ ਸੀ.ਆਰ.ਪੀ.ਐੱਫ. ਨੂੰ ਮਿਲੀ ਵੱਡੀ ਸਫਲਤਾ, 5 ਨਕਸਲੀ ਗਿ੍ਰਫਤਾਰ, 7 ਨੇ ਕੀਤਾ ਆਤਮ ਸਮਰਪਣ