ਬਰੈਂਪਟਨ, 16 ਨਵੰਬਰ (ਪੋਸਟ ਬਿਊਰੋ) : ਬੁੱਧਵਾਰ ਸਵੇਰੇ ਬਰੈਂਪਟਨ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਇਸ ਸਮੇਂ ਉਹ ਹਸਪਤਾਲ ਵਿੱਚ ਜਿ਼ੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਅੱਧੀ ਰਾਤ ਤੋਂ ਬਾਅਦ ਪੁਲਿਸ ਨੂੰ ਹਾਰਟ ਲੇਕ ਰੋਡ ਤੇ ਸੈਂਡਲਵੁੱਡ ਪਾਰਕਵੇਅ ਇਲਾਕੇ ਵਿੱਚ ਸੱਦਿਆ ਗਿਆ। ਪੈਰਾਮੈਡਿਕਸ ਵੱਲੋਂ ਕੀਤੀ ਗਈ ਪੁਸ਼ਟੀ ਵਿੱਚ ਆਖਿਆ ਗਿਆ ਕਿ ਇੱਕ ਵਿਅਕਤੀ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਪੁਲਿਸ ਨੇ ਆਖਿਆ ਕਿ ਸਿਆਲਾਂ ਕਾਰਨ ਤੇ ਬਰਫਬਾਰੀ ਕਾਰਨ ਵੀ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਜਾਂਚ ਲਈ ਹਾਰਟ ਲੇਕ ਰੋਡ ਨੂੰ ਕੰਟਰੀਸਾਈਡ ਡਰਾਈਵ ਦੇ ਉੱਤਰ ਵੱਲ ਬੰਦ ਕਰ ਦਿੱਤਾ ਗਿਆ ਹੈ।