Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਕੈਨੇਡਾ

ਦੁਨੀਆਂ ਦੇ 100 ਬਿਹਤਰੀਨ ਸ਼ਹਿਰਾਂ ਵਿੱਚੋਂ ਪੰਜ ਕੈਨੇਡਾ ਦੇ

November 13, 2022 10:34 PM

ਓਟਵਾ, 13 ਨਵੰਬਰ (ਪੋਸਟ ਬਿਊਰੋ) : 2023 ਲਈ ਇਸ ਹਫਤੇ ਜਾਰੀ ਹੋਈ ਦਰਜੇਬੰਦੀ ਦੇ ਹਿਸਾਬ ਨਾਲ ਕੈਨੇਡਾ ਦੇ ਪੰਜ ਸ਼ਹਿਰਾਂ ਨੂੰ ਦੁਨੀਆਂ ਭਰ ਦੇ ਸ਼ਹਿਰਾਂ ਵਿੱਚੋਂ ਬਿਹਤਰੀਨ ਦੱਸਿਆ ਗਿਆ ਹੈ।
ਜਿਨ੍ਹਾਂ ਸ਼ਹਿਰਾਂ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਉਨ੍ਹਾਂ ਦੀ ਆਬਾਦੀ ਇੱਕ ਮਿਲੀਅਨ ਤੋਂ ਜਿ਼ਆਦਾ ਹੈ। ਬੀਸੀ ਦੀ ਇੱਕ ਮਾਰਕਿਟਿੰਗ ਕੰਸਲਟੈਂਸੀ ਰੈਜ਼ੋਨੈਂਸ ਕੰਸਲਟੈੱਸੀ ਦੀ ਵਰਲਡਜ਼ ਬੈਸਟ ਸਿਟੀਜ਼ ਰਿਪੋਰਟ ਅਨੁਸਾਰ ਇਨ੍ਹਾਂ ਸ਼ਹਿਰਾਂ ਵਿੱਚ ਟੋਰਾਂਟੋ, ਮਾਂਟਰੀਅਲ, ਕੈਲਗਰੀ, ਵੈਨਕੂਵਰ ਤੇ ਓਟਵਾ ਪਹਿਲੇ 100 ਸ਼ਹਿਰਾਂ ਵਿੱਚ ਸ਼ਾਮਲ ਹਨ।ਇਸ ਸੂਚੀ ਨੂੰ ਜਾਰੀ ਕਰਨ ਵਾਲਿਆਂ ਨੇ ਦੱਸਿਆ ਕਿ ਇਹ ਦਰਜੇਬੰਦੀ ਵੱਡੀ ਪੱਧਰ ਉੱਤੇ ਕਈ ਕਾਰਕਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਂਦੀ ਹੈ।ਇਨ੍ਹਾਂ ਲਈ ਮੁੱਖ ਤੌਰ ਉੱਤੇ ਰੋਜ਼ਗਾਰ ਮੁਹੱਈਆ ਕਰਵਾਉਣਾ, ਨਿਵੇਸ਼ ਤੇ ਟੂਰਿਜ਼ਮ ਆਦਿ ਵਰਗੇ ਕਾਰਕ ਜਿ਼ੰਮੇਵਾਰ ਹੁੰਦੇ ਹਨ।
ਵੰਨ ਸੁਵੰਨਤਾ, ਐਜੂਕੇਸ਼ਨ ਤੇ ਵੱਡੀਆਂ ਕੰਪਨੀਆਂ ਦੇ ਹੈੱਡ ਆਫਿਸ ਦੀ ਵੱਡੀ ਗਿਣਤੀ ਇਨ੍ਹਾਂ ਸ਼ਹਿਰਾਂ ਵਿੱਚ ਹੋਣਾ ਵੀ ਇਸ ਦਾ ਵੱਡਾ ਕਾਰਨ ਹੈ ਕਿ ਟੋਰਾਂਟੋ ਨੂੰ ਕੈਨੇਡਾ ਦਾ ਬਿਹਤਰੀਨ ਤੇ ਦੁਨੀਆਂ ਦਾ 24ਵਾਂ ਬਿਹਤਰੀਨ ਸ਼ਹਿਰ ਦੱਸਿਆ ਗਿਆ ਹੈ। ਮਾਂਟਰੀਅਲ, ਜੋ ਕਿ ਕੈਨੇਡਾ ਦਾ ਦੂਜਾ ਸੱਭ ਤੋਂ ਵੱਡਾ ਸ਼ਹਿਰ ਹੈ, ਵਿੱਚ ਆਮਦਨ ਦੀ ਬਰਾਬਰੀ, ਸੱਭਿਆਚਾਰ ਤੇ ਮੈਕਗਿਲ ਯੂਨੀਵਰਸਿਟੀ ਦੇ ਨਾਲ ਨਾਲ ਟੈਕਨੀਕਲ ਪੱਖੋਂ ਮਹਾਰਤ ਵਿਦੇਸ਼ੀ ਨਿਵੇਸ਼ ਖਿੱਚਣ ਲਈ ਕਾਫੀ ਹੈ ਤੇ ਇਸ ਨੂੰ 56ਵਾਂ ਦਰਜਾ ਦਿੱਤਾ ਗਿਆ ਹੈ।
ਕੈਲਗਰੀ 65ਵੇਂ ਸਥਾਨ ਉੱਤੇ ਆਇਆ ਹੈ। ਇਸ ਪਿੱਛੇ ਇੱਥੋਂ ਦੀ ਨੌਜਵਾਨ ਆਬਾਦੀ, ਸਿੱਖਿਆ ਤੱਕ ਪਹੁੰਚ, ਆਮਦਨ ਵਿੱਚ ਸਮਾਨਤਾ ਤੇ ਜਿ਼ੰਦਗੀ ਦਾ ਬਿਹਤਰੀਨ ਮਿਆਰ ਜਿ਼ੰਮੇਵਾਰ ਹਨ। ਮੈਟਰੋ ਵੈਨਕੂਵਰ ਨੂੰ ਇਸ ਸੂਚੀ ਵਿੱਚ 69ਵੇਂ ਸਥਾਨ ਉੱਤੇ ਰੱਖਿਆ ਗਿਆ ਹੈ। ਇੱਥੇ ਆਮਦਨ ਦੀ ਬਰਾਬਰੀ, ਬਿਹਤਰੀਨ ਯੂਨੀਵਰਸਿਟੀ, ਸੇਫਟੀ ਤੇ ਕੁਦਰਤੀ ਨਜ਼ਾਰਿਆਂ ਕਾਰਨ ਵੈਨਕੂਵਰ 100 ਸੁਹਣੇ ਸ਼ਹਿਰਾਂ ਵਿੱਚ ਆਪਣੀ ਥਾਂ ਬਣਾ ਸਕਿਆ। ਕੈਨੇਡਾ ਦੀ ਰਾਜਧਾਨੀ ਓਟਵਾ ਨੂੰ ਸਿੱਖਿਆ, ਰਹਿਣੀ ਸਹਿਣੀ ਲਈ ਘੱਟ ਖਰਚੇ ਤੇ ਰੋਜ਼ਗਾਰ ਦੀ ਉਪਲਬਧਤਾ ਕਾਰਨ ਬਿਹਤਰੀਨ ਸ਼ਹਿਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਸੂਚੀ ਵਿੱਚ ਲੰਡਨ ਪਹਿਲਾ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਰਿਹਾ। ਇਸ ਤੋਂ ਬਾਅਦ ਦੁਨੀਆ ਦੇ ਪਹਿਲੇ 10 ਸ਼ਹਿਰਾਂ ਵਿੱਚ ਪੈਰਿਸ, ਨਿਊ ਯੌਰਕ, ਟੋਕੀਓ, ਦੁਬਈ, ਬਾਰਸਲੋਨਾ, ਰੋਮ, ਮੈਡਰਿਡ, ਸਿੰਗਾਪੁਰ ਤੇ ਐਮਸਟਰਡਮ ਸ਼ਾਮਲ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ