Welcome to Canadian Punjabi Post
Follow us on

08

December 2022
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾਇਸਲਾਮਾਬਾਦ ਦੇ ਸੰਡੇ ਬਾਜਾਰ ਵਿਚ ਲੱਗੀ ਭਿਆਨਕ ਅੱਗ, 300 ਦੁਕਾਨਾਂ ਸੜ ਕੇ ਸੁਆਹਗੁਜਰਾਤ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਤਾਂ ਹਿਮਾਚਲ ਵਿਚ ਕਾਂਗਰਸ ਦੇ ਹੱਥ ਆਈ ਸੱਤਾਤਾਲਿਬਾਨ ਨੇ ਕਤਲ ਦੇ ਦੋਸ਼ੀਆਂ ਨੂੰ ਜਨਤਕ ਤੌਰ ’ਤੇ ਫਾਂਸੀ ਦਿੱਤੀ, ਅਫਗਾਨਿਸਤਾਨ ’ਤੇ ਕਬਜੇ ਤੋਂ ਬਾਅਦ ਪਹਿਲਾ ਮਾਮਲਾਕਿੰਗ ਚਾਰਲਸ ਨੇ ਕੀਤਾ ਗੁਰਦੁਆਰਾ ਸਾਹਿਬ ਦਾ ਦੌਰਾ, ਕੋਵਿਡ ਦੌਰਾਨ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਚੀਨ ਨੇ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਵਿਚ ਦਿੱਤੀ ਢਿੱਲਕਾਂਗੋ ਵਿਚ ਹਮਲਾਵਰਾਂ ਹਸਪਤਾਲ ਤੇ ਚਰਚਾਂ ਵਿਚ 272 ਲੋਕਾਂ ਨੂੰ ਮਾਰਿਆਐੱਮ.ਸੀ.ਡੀ. ਵਿਚ ਵੀ ਚੱਲਿਆ ‘ਝਾੜੂ’, 15 ਸਾਲ ਦੀ ਭਾਜਪਾ ਦੀ ਸੱਤਾ ਖੁੰਝੀ
 
ਟੋਰਾਂਟੋ/ਜੀਟੀਏ

ਬਿਹਤਰ ਪ੍ਰਸਤਾਵ ਲੈ ਕੇ ਸਰਕਾਰ ਨੇ ਐਜੂਕੇਸ਼ਨ ਵਰਕਰਜ਼ ਨਾਲ ਮੁੜ ਗੱਲਬਾਤ ਕੀਤੀ ਸ਼ੁਰੂ

November 09, 2022 12:13 AM

ਓਨਟਾਰੀਓ, 8 ਨਵੰਬਰ (ਪੋਸਟ ਬਿਊਰੋ) : ਇੱਕ ਵਾਰੀ ਮੁੜ ਗੱਲਬਾਤ ਸ਼ੁਰੂ ਹੋਣ ਉੱਤੇ ਪ੍ਰੀਮੀਅਰ ਫੋਰਡ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਕੋਲ ਇਸ ਵਾਰੀ ਐਜੂਕੇਸ਼ਨ ਵਰਕਰਜ਼ ਲਈ ਬਿਹਤਰ ਪੇਸ਼ਕਸ਼ ਹੈ।
ਫੋਰਡ ਵੱਲੋਂ ਇਸ ਨਵੀਂ ਪੇਸ਼ਕਸ਼ ਬਾਰੇ ਖੁਲਾਸਾ ਤਾਂ ਨਹੀਂ ਕੀਤਾ ਗਿਆ ਪਰ ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਦੇ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੌਈਜ਼ (ਕੂਪ) ਲਈ ਤਾਜ਼ਾ ਪ੍ਰਸਤਾਵ ਵਿੱਚ ਸਕੂਲਾਂ ਵਿੱਚ ਮਦਦ ਕਰਨ ਵਾਲੇ ਸਟਾਫ, ਜਿਸ ਨੂੰ ਸੱਭ ਤੋਂ ਘੱਟ ਤਨਖਾਹ ਮਿਲਦੀ ਹੈ, ਲਈ ਭੱਤਿਆਂ ਵਿੱਚ ਸੋਧ ਕੀਤੀ ਗਈ ਹੈ। ਫੋਰਡ ਨੇ ਇਹ ਵੀ ਆਖਿਆ ਕਿ ਨਵੇਂ ਸਿਰੇ ਤੋਂ ਹੋਣ ਵਾਲੀ ਗੱਲਬਾਤ ਦੌਰਾਨ ਜੋ ਵੀ ਸਮਝੌਤਾ ਹੋਵੇਗਾ ਉਸ ਦਾ ਚਾਰ ਮੁੱਖ ਟੀਚਰਜ਼ ਕਾਂਟਰੈਕਟਸ ਉੱਤੇ ਵੀ ਅਸਰ ਪਵੇਗਾ। ਕੂਪ ਲਈ ਤਨਖਾਹਾਂ ਵਿੱਚ ਕੀਤੇ ਜਾਣ ਵਾਲੇ ਵਾਧੇ ਨਾਲ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਵੀ ਕਾਫੀ ਵਾਧਾ ਹੋ ਜਾਵੇਗਾ।
ਸਿੱਖਿਆ ਮੰਤਰੀ ਸਟੀਫਨ ਲਿਚੇ ਨਾਲ ਮੰਗਲਵਾਰ ਸਵੇਰੇ ਕੁਈਨਜ਼ ਪਾਰਕ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਆਖਿਆ ਕਿ ਉਹ ਕਿਸੇ ਨਾਲ ਲੜਾਈ ਨਹੀਂ ਕਰਨਾ ਚਾਹੁੰਦੇ, ਉਹ ਤਾਂ ਬੱਸ ਬੱਚਿਆਂ ਨੂੰ ਸਕੂਲਾਂ ਵਿੱਚ ਪਰਤਿਆ ਵੇਖਣਾ ਚਾਹੁੰਦੇ ਹਨ।ਉਨ੍ਹਾਂ ਇਹ ਵੀ ਆਖਿਆ ਕਿ ਜਿਸ ਤਰ੍ਹਾਂ ਅਸੀਂ ਕੂਪ ਦੀ ਗੱਲ ਸੁਣ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਕੂਪ ਵੀ ਸਾਡੀ ਗੱਲ ਸੁਣੇ।
ਇੱਕ ਸਰਕਾਰੀ ਸੂਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਐਜੂਕੇਸ਼ਨ ਸਪੋਰਟ ਸਟਾਫ ਲਈ ਕੂਪ ਨੂੰ ਸਰਕਾਰ ਵੱਲੋਂ ਕੀਤੀ ਗਈ ਨਵੀਂ ਪੇਸ਼ਕਸ਼ ਵਿੱਚ ਸਾਲ ਵਿੱਚ ਭੱਤਿਆਂ ਵਿੱਚ 3·5 ਫੀ ਸਦੀ ਵਾਧਾ, ਜੋ ਕਿ ਪਿਛਲੀ 2·5 ਫੀ ਸਦੀ ਦੀ ਪੇਸ਼ਕਸ਼ ਨਾਲੋਂ ਜਿ਼ਆਦਾ ਹੈ, ਤੇ ਪਹਿਲਾਂ ਤੋਂ ਹੀ ਵੱਧ ਤਨਖਾਹਾਂ ਲੈ ਰਹੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਸਾਲ ਵਿੱਚ ਦੋ ਫੀ ਸਦੀ ਦੇ ਨੇੜੇ ਤੇੜੇ ਵਾਧਾ ਕਰਨ ਦੀ ਗੱਲ ਕੀਤੀ ਗਈ ਹੈ।
ਲਿਚੇ ਨੇ ਆਖਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਤਾਜ਼ਾ ਪੇਸ਼ਕਸ਼ ਨਾਲ ਦੋਵਾਂ ਧਿਰਾਂ ਦਰਮਿਆਨ ਸਮਝੌਤਾ ਸਿਰੇ ਚੜ੍ਹ ਜਾਵੇਗਾ। ਇਸ ਦੌਰਾਨ ਯੂਨੀਅਨ ਨੇ ਵੀ ਇਹ ਸਪਸ਼ਟ ਕਰ ਦਿੱਤਾ ਹੈ ਕਿ ਜੇ ਗੱਲਬਾਤ ਉਨ੍ਹਾਂ ਦੇ ਹਿਸਾਬ ਨਾਲ ਨਹੀਂ ਚੱਲਦੀ ਤਾਂ ਉਹ ਮੁੜ ਹੜਤਾਲ ਕਰਨ ਲਈ ਤਿਆਰ ਹਨ। ਪਰ ਉਨ੍ਹਾਂ ਨੂੰ ਇਸ ਕੰਮ ਲਈ ਪੰਜ ਦਿਨ ਦਾ ਨੋਟਿਸ ਦੇਣਾ ਹੋਵੇਗਾ। ਵਿਚੋਲੇ ਦੀ ਮਦਦ ਨਾਲ ਦੋਵਾਂ ਧਿਰਾਂ ਦਰਮਿਆਨ ਗੱਲਬਾਤ ਮੰਗਲਵਾਰ ਨੂੰ ਸਵੇਰੇ 10:00 ਵਜੇ ਸ਼ੁਰੂ ਹੋ ਗਈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਰੋਲਰ ਰਿੰਕ ਦੇ ਬਾਹਰ ਗੋਲੀ ਮਾਰ ਕੇ ਕੀਤਾ ਗਿਆ ਵਿਅਕਤੀ ਦਾ ਕਤਲ ਗੱਡੀ ਨੂੰ ਪੇਸ਼ ਆਏ ਹਾਦਸੇ ਵਿੱਚ ਇੱਕ ਹਲਾਕ, ਇੱਕ ਜ਼ਖ਼ਮੀ ਗੈਸ ਸਟੇਸ਼ਨ ਉੱਤੇ ਕਤਲ ਕੀਤੀ ਗਈ ਪੰਜਾਬੀ ਕੁੜੀ ਦੇ ਮਾਪਿਆਂ ਨੇ ਕੀਤੀ ਇਨਸਾਫ ਦੀ ਮੰਗ ਹਾਊਸਿੰਗ ਲਾਅ ਦੀ ਆਲੋਚਨਾ ਕਰਨ ਵਾਲਿਆਂ ਨੂੰ ਫੋਰਡ ਨੇ ਰਲ ਕੇ ਚੱਲਣ ਦੀ ਕੀਤੀ ਹਦਾਇਤ ਸ਼ੁੱਕਰਵਾਰ ਤੱਕ ਜੀਟੀਏ ਵਿੱਚ ਹੋਰ ਡਿੱਗਣਗੀਆਂ ਗੈਸ ਦੀਆਂ ਕੀਮਤਾਂ ਓਕਵਿੱਲ ਦੇ ਹਾਈ ਸਕੂਲ ਵਿੱਚ ਹੋਈ ਲੜਾਈ, ਤਿੰਨ ਜ਼ਖ਼ਮੀ ਮਲਰੋਨੀ ਨਾਲ ਅੱਜ ਅਹਿਮ ਐਲਾਨ ਕਰਨਗੇ ਫੋਰਡ ਘਰ ਨੂੰ ਲੱਗੀ ਅੱਗ, ਇੱਕ ਵਿਅਕਤੀ ਨੂੰ ਪਹੁੰਚਾਇਆ ਗਿਆ ਹਸਪਤਾਲ ਸਟਰਾਂਗ ਮੇਅਰ ਬਿੱਲ ਉੱਤੇ ਰੋਕ ਲਾਉਣ ਲਈ ਟੋਰਾਂਟੋ ਕਾਊਂਸਲ ਦੇ ਮੈਂਬਰਾਂ ਨੇ ਪ੍ਰੋਵਿੰਸ ਨੂੰ ਲਿਖਿਆ ਪੱਤਰ ਅਰਥਚਾਰੇ ਦੇ ਵਿਕਾਸ ਤੇ ਵੀਜ਼ਾ ਪ੍ਰੋਸੈਸਿੰਗ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰੇਗੀ ਸਰਕਾਰ ਦੀ ਇੰਡੋ-ਪੈਸੇਫਿਕ ਰਣਨੀਤੀ : ਸਹੋਤਾ