Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਹੜਤਾਲ ਦੇ ਪੱਖ ਵਿੱਚ ਵੋਟ ਕਰ ਸਕਦੇ ਹਨ ਹਜ਼ਾਰਾਂ ਐਜੂਕੇਸ਼ਨ ਵਰਕਰਜ਼

October 02, 2022 11:51 PM

ਓਨਟਾਰੀਓ, 2 ਅਕਤੂਬਰ (ਪੋਸਟ ਬਿਊਰੋ) : ਨਵੇਂ ਸਿਰੇ ਤੋਂ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੋਵਿੰਸ ਭਰ ਦੇ ਹਜ਼ਾਰਾਂ ਐਜੂਕੇਸ਼ਨ ਵਰਕਰਜ਼ ਹੜਤਾਲ ਦੇ ਪੱਖ ਵਿੱਚ ਵੋਟ ਕਰ ਸਕਦੇ ਹਨ।
ਸੀਯੂਪੀਈ ਦੀ ਓਨਟਾਰੀਓ ਸਕੂਲ ਬੋਰਡਜ਼ ਕਾਊਂਸਲ ਆਫ ਯੂਨੀਅਨਜ਼ (ਓਐਸਬੀਸੀਯੂ), ਜਿਹੜੀ ਪਬਲਿਕ, ਕੈਥੋਲਿਕ, ਇੰਗਲਿਸ਼ ਤੇ ਫਰੈਂਚ ਸਕੂਲ ਸਿਸਟਮਜ਼ ਵਿੱਚ 55,000 ਲਾਇਬ੍ਰੇਰੀਅਨਜ਼, ਕੇਅਰਟੇਕਰਜ਼ ਤੇ ਐਜੂਕੇਸ਼ਨ ਅਸਿਸਟੈਂਟਸ ਦੀ ਨੁਮਾਇੰਦਗੀ ਕਰਦੀ ਹੈ, ਵੱਲੋਂ ਬੀਤੇ ਮਹੀਨੇ ਪ੍ਰੋਵਿੰਸ਼ੀਅਲ ਵਾਰਤਾਕਾਰ ਨਾਲ ਗੱਲਬਾਤ ਨਿਰਾਸ਼ਾਜਨਕ ਰਹਿਣ ਉਪਰੰਤ ਆਪਣੇ ਮੈਂਬਰਾਂ ਨੂੰ ਹੜਤਾਲ ਦੇ ਪੱਖ ਵਿੱਚ ਵੋਟ ਪਾਉਣ ਲਈ ਆਖਿਆ ਗਿਆ ਸੀ।
ਇਸ ਵੋਟ ਦੇ ਨਤੀਜੇ ਸੋਮਵਾਰ ਸਵੇਰੇ ਜਾਰੀ ਕੀਤੇ ਜਾਣਗੇ। ਯੂਨੀਅਨ ਵੱਲੋਂ ਸਾਲਾਨਾ ਭੱਤਿਆਂ ਵਿੱਚ 3·25 ਡਾਲਰ ਪ੍ਰਤੀ ਘੰਟੇ ਜਾਂ 11·7 ਫੀ ਸਦੀ ਵਾਧਾ ਕਰਨ ਦੇ ਨਾਲ ਨਾਲ ਘੱਟ ਤੋਂ ਘੱਟ ਸਟਾਫਿੰਗ ਰਿਕੁਆਇਰਮੈਂਟਸ, ਹਰੇਕ ਕਿੰਡਰਗਾਰਟਨ ਕਲਾਸ ਲਈ ਨਿਰਧਾਰਤ ਅਰਲੀ ਚਾਈਲਡਹੁੱਡ ਐਜੂਕੇਟਰ ਅਤੇ ਰੋਜ਼ਗਾਰ ਦੇ 1500 ਤੋਂ 1700 ਨਵੇਂ ਮੌਕਿਆਂ ਲਈ 100 ਮਿਲੀਅਨ ਡਾਲਰ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ।
ਫੋਰਡ ਸਰਕਾਰ ਨੇ ਸਾਲ ਦੇ 40,000 ਡਾਲਰ ਤੋਂ ਘੱਟ ਕਮਾਉਣ ਵਾਲੇ ਐਜੂਕੇਸ਼ਨ ਵਰਕਰਜ਼ ਨੂੰ ਸਾਲ ਦਾ ਦੋ ਫੀ ਸਦੀ ਵਾਧਾ ਦੇਣ ਅਤੇ ਬਾਕੀ ਸਾਰਿਆਂ ਨੂੰ ਪ੍ਰਸਤਾਵਿਤ ਚਾਰ ਸਾਲਾ ਡੀਲ ਤਹਿਤ 1·25 ਫੀ ਸਦੀ ਵਾਧਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਸੀਯੂਪੀਈ ਦੀ ਓਨਟਾਰੀਓ ਸਕੂਲ ਬੋਰਡਜ਼ ਕਾਊਂਸਲ ਆਫ ਯੂਨੀਅਨਜ਼ ਦੀ ਪ੍ਰੈਜ਼ੀਡੈਂਟ ਲੌਰਾ ਵਾਲਟਨ ਨੇ ਆਖਿਆ ਕਿ ਫੋਰਡ ਸਰਕਾਰ ਨੂੰ ਸਾਡੇ ਨਾਲ ਖੇਡਾਂ ਖੇਡਣੀਆਂ ਬੰਦ ਕਰਨੀਆਂ ਚਾਹੀਦੀਆਂ ਹਨ ਤੇ ਸਾਡੇ ਜਾਇਜ਼ ਤੇ ਢੁਕਵੇਂ ਪ੍ਰਸਤਾਵ ਨੂੰ ਮੰਨ ਲੈਣਾ ਚਾਹੀਦਾ ਹੈ।
ਇਸ ਦੌਰਾਨ ਸਿੱਖਿਆ ਮੰਤਰੀ ਸਟੀਫਨ ਲਿਚੇ ਵੱਲੋਂ ਯੂਨੀਅਨ ਦੇ ਇਸ ਕਦਮ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਆਖਿਆ ਕਿ ਯੂਨੀਅਨ ਨੇ ਸਰਕਾਰ ਦੀ ਪਹਿਲੀ ਪੇਸ਼ਕਸ਼ ਤੋਂ ਪਹਿਲਾਂ ਹੀ ਹੜਤਾਲ ਲਈ ਵੋਟਾਂ ਇੱਕਠੀਆਂ ਕਰਨ ਦੀ ਯੋਜਨਾ ਬਣਾ ਲਈ ਸੀ।

 

 

 
Have something to say? Post your comment