Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਅੰਬੈਸਡਰ ਪੁਲ ਨੂੰ ਕੀਤਾ ਗਿਆ ਬੰਦ

October 02, 2022 11:47 PM

ਓਨਟਾਰੀਓ, 2 ਅਕਤੂਬਰ (ਪੋਸਟ ਬਿਊਰੋ) : ਐਤਵਾਰ ਰਾਤ ਨੂੰ ਅੰਬੈਸਡਰ ਬ੍ਰਿੱਜ ਨੂੰ ਅੰਸ਼ਕ ਤੌਰ ਉੱਤੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ।
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਇੱਕ ਅਜਿਹੇ ਸ਼ੱਕੀ ਪੈਕੇਜ ਦੀ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਪੁਲ ਦੇ ਉੱਤੋਂ ਮਿਲਿਆ। ਸੱਭ ਤੋਂ ਪਹਿਲਾਂ ਪੁਲਿਸ ਨੇ ਰਾਤੀਂ 9:00 ਵਜੇ ਇਸ ਪੁਲ ਨੂੰ ਬੰਦ ਕਰਨ ਦਾ ਐਲਾਨ ਟਵਿੱਟਰ ਰਾਹੀਂ ਕੀਤਾ। ਉਨ੍ਹਾਂ ਆਖਿਆ ਕਿ ਅੰਬੈਸਡਰ ਬ੍ਰਿੱਜ ਦੇ ਕੈਨੇਡੀਅਨ ਹਿੱਸੇ ਨੂੰ ਅਣਮਿੱਥੇ ਸਮੇਂ ਲਈ ਬੰਦ ਕੀਤਾ ਜਾ ਰਿਹਾ ਹੈ।
ਖਬਰ ਲਿਖੇ ਜਾਣ ਤੱਕ ਪੁਲ ਦਾ ਟਰੈਫਿਕ ਵਿੰਡਸਰ-ਡਿਟਰੌਇਟ ਟਨਲ ਵੱਲ ਮੋੜ ਦਿੱਤਾ ਗਿਆ ਸੀ।

 

 

 
Have something to say? Post your comment