Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਕਾਊਂਸਲੇਟ ਜਨਰਲ ਆਫ ਇੰਡੀਆ ਵੱਲੋਂ ਲਾਏ ਜਾ ਰਹੇ ਹਨ ਕਾਊਂਸਲਰ ਕੈਂਪ

September 29, 2022 11:43 PM

ਟੋਰਾਂਟੋ, 29 ਸਤੰਬਰ (ਪੋਸਟ ਬਿਊਰੋ) : ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਵੱਲੋਂ ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਮੁੱਦਿਆਂ ਨੂੰ ਹੱਲ ਕਰਨ ਲਈ ਪਹਿਲੀ ਅਕਤੂਬਰ, 2022 ਨੂੰ ਬਰੈਂਪਟਨ ਵਿੱਚ ਕਾਊਂਸਲਰ ਕੈਂਪ ਲਾਏ ਜਾ ਰਹੇ ਹਨ। ਇਸ ਦੌਰਾਨ ਕਾਊਂਸਲਰ ਸਬੰਧਤ ਕਈ ਤਰ੍ਹਾਂ ਦੇ ਮੁੱਦੇ ਜਿਵੇਂ ਕਿ ਪਾਸਪੋਰਟ,ਵੀਜ਼ਾ, ਓਸੀਆਈ,ਪੀਸੀਸੀ,ਸਰੈਂਡਰ ਸਰਟੀਫਿਕੇਟ, ਅਟੈਸਟੇਸ਼ਨ, ਲਾਈਫ ਸਰਟੀਫਿਕੇਟ ਆਦਿ ਹੱਲ ਕੀਤੇ ਜਾਣਗੇ। ਇਨ੍ਹਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ :

ਕਾਊਂਸਲਰ ਕੈਂਪ ਦੀ ਥਾਂ ਮਿਤੀ ਸਮਾਂ
ਟੈਰੀ ਮਿਲਰ ਰੀਕ੍ਰੀਏਸ਼ਨ ਸੈਂਟਰ 1295 ਵਿਲੀਅਮਜ਼ ਪਾਰਕਵੇਅ, ਬਰੈਂਪਟਨ, ਓਨਟਾਰੀਓ ਐਲ6ਐਸ3ਜੇ8 1ਅਕਤੂਬਰ, 2022 ਦਿਨ ਸ਼ਨਿੱਚਰਵਾਰ ਸਵੇਰੇ 10:00 ਤੋਂ ਦੁਪਹਿਰ ਦੇ 1:30 ਵਜੇ ਤੱਕ

2· ਇਹ ਕਾਊਂਸਲਰ ਕੈਂਪ ਲੰਮੇਂ ਸਮੇਂ ਤੋਂ ਪੈਂਡਿੰਗ ਮੁੱਦਿਆਂ ਨੂੰ ਹੱਲ ਕਰਨ ਲਈ ਲਾਏ ਜਾ ਰਹੇ ਹਨ ਤੇ ਇਹ ਇਨ੍ਹਾਂ ਥਾਂਵਾਂ ਉੱਤੇ ਕਾਊਂਸਲਰ ਸੇਵਾਵਾਂ ਦੇਣ ਲਈ ਨਹੀਂ ਲਾਏ ਜਾ ਰਹੇ। ਫਿਰ ਵੀ ਸਰੈਂਡਰ ਸਰਟੀਫਿਕੇਟ ਅਤੇ ਅਟੈਸਟੇਸ਼ਨ ਸੇਵਾਵਾਂ ਲਈ ਅਰਜ਼ੀਆਂ ਸਹੀ ਤਰਤੀਬ ਵਿੱਚ ਪਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਸਵੀਕਾਰ ਕੀਤਾ ਜਾਵੇਗਾ।

3· ਸਰੈਂਡਰ ਸਰਟੀਫਿਕੇਟ ਲਈ ਫੀਸ ਡੈਬਿਟ ਕਾਰਡ/ਡਿਮਾਂਡ ਡਰਾਫਟ ਰਾਹੀਂ ਬੀਐਲਐਸ ਇੰਟਰਨੈਸ਼ਨਲ ਸਰਵਿਸਿਜ਼ ਕੈਨੇਡਾ ਦੇ ਪੱਖ ਵਿੱਚ ਅਦਾਇਗੀ ਯੋਗ ਹੋਵੇਗੀ। ਅਟੈਸਟੇਸ਼ਨ ਸੇਵਾਵਾਂ ਲਈ ਫੀਸ ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਦੇ ਪੱਖ ਵਿੱਚ ਸਿਰਫ ਡਿਮਾਂਡ ਡਰਾਫਟ ਰਾਹੀਂ ਅਦਾਇਗੀ ਯੋਗ ਹੋਵੇਗੀ। ਅਟੈਸਟੇਸ਼ਨ ਸੇਵਾ ਲਈ ਬਿਨੈਕਾਰ ਨੂੰ ਆਪਣੇ ਦਸਤਾਵੇਜ਼ ਮੁੜ ਹਾਸਲ ਕਰਨ ਲਈ ਆਪਣੇ ਪਤੇ ਵਾਲਾ ਪ੍ਰੀਪੇਡ ਐਨਵੈਲਪ ਅਰਜ਼ੀ ਦੇ ਨਾਲ ਨੱਥੀ ਕਰਨਾ ਹੋਵੇਗਾ। ਇਸ ਲਈ ਬਿਨੈਕਾਰਾਂ ਨੂੰ ਦਸਤਾਵੇਜ਼ੀ ਲੋੜਾਂ ਤੇ ਢੁਕਵੀ ਫੀਸ ਨੂੰ ਸਮਝਣ ਵਾਸਤੇ ਅੱਗੇ ਲਿਖੇ ਪਤੇ ਉੱਤੇ ਵਿਜਿ਼ਟ ਕਰਨਾ ਹੋਵੇਗਾ :
1: https://www.cgitoronto.gov.in/ Link 2: https://www.blsindia-canada.com/toronto-jurisdiction/index.php

4· ਅਰਜ਼ੀਆਂ ਉਸ ਹਾਲ ਵਿੱਚ ਹੀ ਅੱਗੇ ਵੱਧ ਸਕਣਗੀਆਂ ਜੇ ਪੂਰੇ ਦਸਤਾਵੇਜ਼ ਤੇ ਫਾਰਮ ਜਮ੍ਹਾਂ ਕਰਵਾਏ ਜਾਣਗੇ।ਬਿਨੈਕਾਰਾਂ ਨੂੰ ਸਾਰੇ ਦਸਤਾਵੇਜ਼ਾਂ ਤੇ ਫਾਰਮਜ਼ ਦੀਆਂ ਅਸਲ ਅਤੇ ਫੋਟੋਕਾਪੀਆਂ ਉੱਤੇ ਦੱਸੇ ਗਏ ਲਿੰਕ ਮੁਤਾਬਕ ਜਮ੍ਹਾਂ ਕਰਵਾਉਣੀਆਂ ਹੋਣਗੀਆਂ।ਕਿਸੇ ਵੀ ਦਸਤਾਵੇਜ਼ ਦੀ ਸਾਫਟ ਕਾਪੀ ਸਵੀਕਾਰ ਨਹੀਂ ਕੀਤੀ ਜਾਵੇਗੀ।
5· ਕੈਂਪ ਵਿਖੇ ਕੋਵਿਡ-19 ਸਬੰਧੀ ਦਿਸ਼ਾ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਣਾ ਜ਼ਰੂਰੀ ਹੈ।

 

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ