Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਨਿੱਕੀ ਕੌਰ ਨੇ ਬਰੈਂਪਟਨ ਦੇ ਮੇਅਰ ਦੇ ਅਹੁਦੇ ਲਈ ਲਾਂਚ ਕੀਤੀ ਕੈਂਪੇਨ

September 27, 2022 12:08 AM

ਬਰੈਂਪਟਨ, 26 ਸਤੰਬਰ (ਪੋਸਟ ਬਿਊਰੋ) : ਬਰੈਂਪਟਨ ਵਿੱਚ ਨਿੱਕੀ ਕੌਰ ਵੱਲੋਂ ਰਸਮੀ ਤੌਰ ਉੱਤੇ ਮੇਅਰ ਦੀ ਕੈਂਪੇਨ ਲਾਂਚ ਕੀਤੀ ਗਈ। ਕੌਰ ਕੈਂਪੇਨ ਹੈੱਡਕੁਆਰਟਰ ਤੋਂ ਉਨ੍ਹਾਂ ਵੱਲੋਂ ਇਹ ਕੈਂਪੇਨ ਲਾਂਚ ਕੀਤੀ ਗਈ।
ਇਸ ਮੌਕੇ ਸਿਟੀ ਹਾਲ ਵਿੱਚ ਬ੍ਰਾਊਨ ਪ੍ਰਸ਼ਾਸਨ ਨੂੰ ਬਾਹਰ ਦਾ ਰਸਤਾ ਵਿਖਾਉਣ ਲਈ ਨਿੱਕੀ ਕੌਰ ਦੀ ਇਸ ਮੁਹਿੰਮ ਦਾ ਸਮਰਥਨ ਬਰੈਂਪਟਨ ਦੀ ਸਾਬਕਾ ਮੇਅਰ ਲਿੰਡਾ ਜੈਫਰੀ ਵੱਲੋਂ ਕੀਤਾ ਗਿਆ। ਬ੍ਰੈਮਲੀ ਸਿਟੀ ਸੈਂਟਰ ਦੇ ਨੇੜੇ ਹੀ ਬਰੈਂਪਟਨ ਵਿੱਚ ਕੌਰ ਹੈੱਡਕੁਆਰਟਰ ਵਿੱਚ ਇਸ ਮੌਕੇ 600 ਤੋਂ ਵੱਧ ਸਮਰਥਕਾਂ ਦੀ ਹਾਜ਼ਰੀ ਵਿੱਚ ਨਿੱਕੀ ਕੌਰ ਨੇ ਆਪਣੀ ਕੈਂਪੇਨ ਦਾ ਆਗਾਜ਼ ਕੀਤਾ।
ਆਪਣੇ ਸਮਰਥਨ ਵਿੱਚ ਇੱਕਠੇ ਹੋਏ ਲੋਕਾਂ ਦਾ ਧੰਨਵਾਦ ਕਰਦਿਆਂ ਨਿੱਕੀ ਕੌਰ ਨੇ ਆਖਿਆ ਕਿ ਉਨ੍ਹਾਂ ਦੀ ਇਸ ਕੈਂਪੇਨ ਦੀ ਸ਼ੁਰੂਆਤ ਨਾਲ ਚਾਰ ਸਾਲਾਂ ਤੋਂ ਚੱਲੇ ਆ ਰਹੇ ਘਪਲਿਆਂ, ਕੁਪ੍ਰਬੰਧਾਂ ਤੇ ਫੇਲ੍ਹ ਲੀਡਰਸਿ਼ਪ ਦਾ ਅੰਤ ਹੋਣ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ 28 ਦਿਨਾਂ ਦੇ ਇਸ ਅਰਸੇ ਵਿੱਚ ਬਰੈਂਪਟਨ ਦੇ ਮਿਹਨਤਕਸ਼ ਲੋਕ ਪੈਟ੍ਰਿਕ ਬ੍ਰਾਊਨ ਨੂੰ ਚੱਲਦਾ ਕਰ ਦੇਣਗੇ।
ਇਸ ਮੌਕੇ ਸਾਬਕਾ ਮੇਅਰ ਲਿੰਡਾ ਜੈਫਰੀ ਨੇ ਵੀਆਈਪੀ ਗੈਸਟ ਵਜੋਂ ਐਂਟਰੀ ਮਾਰ ਕੇ ਮਾਹੌਲ ਹੋਰ ਜੋਸ਼ ਨਾਲ ਭਰ ਦਿੱਤਾ। ਉਨ੍ਹਾਂ ਆਖਿਆ ਕਿ ਨਿੱਕੀ ਦੇ ਵ੍ਹਿਸਲਬਲੋਅਰ ਹੋਣ ਬਾਰੇ ਉਨ੍ਹਾਂ ਪੜ੍ਹਿਆ ਸੀ। ਉਸ ਨੇ ਸੱਤਾ ਖਿਲਾਫ ਲੜਨ ਤੇ ਸੱਚ ਦੱਸਣ ਦਾ ਹੌਸਲਾ ਕੀਤਾ। ਉਹ ਕਿਸੇ ਵੀ ਲਾਲਚ ਤੇ ਧੱਕੇਸ਼ਾਹੀ ਅੱਗੇ ਨਹੀਂ ਝੁਕੀ ਤੇ ਉਸ ਦਾ ਕੋਈ ਗੁਪਤ ਏਜੰਡਾ ਨਹੀਂ ਹੈ।
ਇਸ ਮਗਰੋਂ ਨਿੱਕੀ ਨੇ ਆਖਿਆ ਕਿ ਉਹ ਬਰੈਂਪਟਨ ਦੀ ਧੀ ਹੈ ਤੇ ਜਦੋਂ ਉਹ ਸੱਤ ਸਾਲ ਦੀ ਸੀ ਉਦੋਂ ਤੋਂ ਉਨ੍ਹਾਂ ਦਾ ਪਰਿਵਾਰ ਇੱਥੇ ਸੈਟਲਡ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਚੈਰੀ ਟਰੀ ਰਹਿੰਦਿਆਂ ਚੈਰੀ ਟਰੀ ਪਬਲਿਕ ਸਕੂਲ ਤੇ ਬਰੈਂਪਟਨ ਸੈਂਟੇਨੀਅਲ ਹਾਈ ਤੋਂ ਪੜ੍ਹਾਈ ਕੀਤੀ। ਉਨ੍ਹਾਂ ਆਖਿਆ ਕਿ ਗੰਨ ਕ੍ਰਾਈਮ ਵਧਣ ਕਾਰਨ ਬਰੈਂਪਟਨ ਵੀ ਸੇਫ ਨਹੀਂ ਰਹਿ ਗਿਆ ਹੈ। ਦਿਨ ਦਿਹਾੜੇ ਕਾਰਜੈਕਿੰਗਜ਼ ਹੋ ਰਹੀਆਂ ਹਨ। ਇਸ ਤਰ੍ਹਾਂ ਦੇ ਨਾਜ਼ੁਕ ਦੌਰ ਵਿੱਚ ਪੈਟ੍ਰਿਕ ਬ੍ਰਾਊਨ ਨੇ ਬਰੈਂਪਟਨ ਵਾਸੀਆਂ ਨੂੰ ਆਪਣੇ ਹਾਲ ਉੱਤੇ ਛੱਡ ਦਿੱਤਾ ਹੈ।ਇਸ ਮੌਕੇ ਨਿੱਕੀ ਕੌਰ ਨੇ ਤਹੱਈਆ ਪ੍ਰਗਟਾਇਆ ਕਿ ਮੇਅਰ ਵਜੋਂ ਉਹ ਬੱਚਿਆਂ, ਪਰਿਵਾਰਾਂ, ਸੀਨੀਅਰਜ਼ ਤੇ ਨਿੱਕੇ ਕਾਰੋਬਾਰਾਂ ਲਈ ਬਰੈਂਪਟਨ ਨੂੰ ਸੇਫ ਕਮਿਊਨਿਟੀ ਬਣਾਵੇਗੀ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ