Welcome to Canadian Punjabi Post
Follow us on

04

December 2022
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਵੱਲੋਂ ਆਧਾਰ ਕਾਰਡ ਅਧੀਨ ਬੱਚਿਆਂ ਦੀ ਕਵਰੇਜ਼ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਢਕੋਲੀ ਤੋਂ ਗ੍ਰਿਫਤਾਰ, 20 ਪਿਸਤੌਲ ਅਤੇ ਇਨੋਵਾ ਕਾਰ ਬਰਾਮਦਹੁਣ ਕਿਸਾਨਾਂ ਤੋਂ ਮਹਿਜ਼ ਇੱਕ ਫੋਨ ਕਾਲ ਦੂਰ ਹੋਣਗੇ ਬਾਗ਼ਬਾਨੀ ਮਾਹਿਰਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਕਿਹਾ, ‘ਲੋਕਤੰਤਰ 'ਤੇ ਕੀ ਕਰਨਾ ਹੈ, ਸਾਨੂੰ ਦੱਸਣ ਦੀ ਲੋੜ ਨਹੀਂ`ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਨਾਲ ਅੰਮ੍ਰਿਤਸਰ ਲਈ ਸਿੱਧੀ ਫਲਾਈਟ ਦੀ ਮੰੰਗ ਨੇ ਜ਼ੋਰ ਫੜ੍ਹਿਆਈਰਾਨ ਦੀਆਂ ਸੜਕਾਂ 'ਤੇ ਫੀਫਾ ਵਿਸ਼ਵ ਕੱਪ ਵਿਚ ਹਾਰ ਮਨਾਇਆ ਗਿਆ ਜਸ਼ਨਪਾਕਿਸਤਾਨ ਵਿਚ 25 ਕਿਲੋ ਵਿਸਫੋਟਕਾਂ ਨਾਲ ਪੁਲਿਸ ਟਰੱਕ 'ਤੇ ਅੱਤਵਾਦੀ ਹਮਲਾ, ਟੀਟੀਪੀ ਨੇ ਲਈ ਜ਼ਿੰਮੇਵਾਰੀਬਿਲਕਿਸ ਬਾਨੋ ਨੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਬਰੀ ਕਰਨ ਨੂੰ ਦਿੱਤੀ ਚੁਣੌਤੀ
 
ਟੋਰਾਂਟੋ/ਜੀਟੀਏ

ਵੱਧ ਰਹੀ ਮਹਿੰਗਾਈ ਤੇ ਐੱਨ.ਆਰ.ਆਈਜ਼ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਪ੍ਰੋ. ਮੋਹਨ ਸਿੰਘ ਫ਼ਾਂਊਂਡੇਸ਼ਨ ਵੱਲੋਂ ਕਰਵਾਇਆ ਗਿਆ ਸੈਮੀਨਾਰ

September 26, 2022 06:05 PM

ਮੁੱਖ-ਬੁਲਾਰੇ ਸਨ ਪ੍ਰੋ. ਸੁੱਚਾ ਸਿੰਘ ਗਿੱਲ ਤੇ ਸ. ਜਸਵੰਤ ਸਿੰਘ


ਬਰੈਂਪਟਨ, (ਡਾ. ਝੰਡ) -ਪ੍ਰੋ. ਮੋਹਨ ਸਿੰਘ ਫ਼ਾਂਊਂਡੇਸ਼ਨ ਵੱਲੋਂ ਲੰਘੇ ਸ਼ਨੀਵਾਰ 24 ਸਤੰਬਰ ਨੂੰ 'ਸ਼ੇਰਗਿੱਲ ਲਾਅ ਫ਼ਰਮ' ਦੇ ਮੀਟਿੰਗ ਹਾਲ ਵਿਚ ਵਿਸ਼ਵ-ਭਰ ਵਿਚ ਵੱਧ ਰਹੀ ਮਹਿੰਗਾਈ ਅਤੇ ਐੱਨ.ਆਰ.ਆਈਜ਼ ਨੂੰ ਭਾਰਤ ਵਿਚਲੀਆਂ ਜਾਇਦਾਦਾਂ ਸਬੰਧੀ ਦਰਪੇਸ਼ ਮੁਸਕਲਾਂ ਸੈਮੀਨਾਰ ਦਾ ਸਫ਼ਲ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ-ਬੁਲਾਰੇ ਉੱਘੇ ਅਰਥ-ਸ਼ਾਸਤਰੀ ਪ੍ਰੋ. ਸੁੱਚਾ ਸਿੰਘ ਗਿੱਲ ਅਤੇ ਪੰਜਾਬ ਸਰਕਾਰ ਦੇ ਮਾਲ ਵਿਭਾਗ ਨਾਲ ਕਈ ਦਹਾਕੇ ਜੁੜੇ ਰਹੇ ਸਾਬਕਾ ਉੱਚ-ਅਧਿਕਾਰੀ ਅਤੇ ਪੰਜਾਬ ਰੈਵੀਨਿਊ ਕਮਿਸ਼ਨ ਦੇ ਮੈਂਬਰ ਸ. ਜਸਵੰਤ ਸਿੰਘ ਸਨ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਇਨ੍ਹਾਂ ਦੋਹਾਂ ਬੁਲਾਰਿਆਂ ਦੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐੱਨ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਤੇ ਮੁਖੀ ਡਾ. ਗੁਰਨਾਮ ਕੌਰ ਅਤੇ ਪੱਤਰਕਾਰ ਡਾ. ਸੁਖਦੇਵ ਸਿੰਘ ਝੰਡ ਸ਼ਾਮਲ ਸਨ, ਜਦਕਿ ਮੰਚ-ਸੰਚਾਲਨ ਦੀ ਜਿ਼ੰਮੇਂਵਾਰੀ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਨਿਭਾਈ ਗਈ।


ਪ੍ਰੋਗਰਾਮ ਦੇ ਆਰੰਭ ਵਿਚ ਪ੍ਰੋ. ਮੋਹਨ ਸਿੰਘ ਫ਼ਾਊਂਡੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਿੱਲ ਨੇ ਆਏ ਮਹਿਮਾਨਾਂ ਤੇ ਬੁਲਾਰਿਆਂ ਨੂੰ 'ਜੀ-ਆਇਆਂ' ਕਿਹਾ ਅਤੇ ਵਿਧੀਵੱਤ ਸੁਆਗ਼ਤ ਐਡਵੋਕੇਟ ਪਰਮਜੀਤ ਸਿੰਘ ਗਿੱਲ ਵੱਲੋਂ ਕੀਤਾ ਗਿਆ। ਉਪਰੰਤ, ਮੰਚ-ਸੰਚਾਲਕ ਵੱਲੋਂ ਸੈਮੀਨਾਰ ਦੇ ਪਹਿਲੇ ਬੁਲਾਰੇ ਸ. ਜਸਵੰਤ ਸਿੰਘ ਨੂੰ ਮੰਚ 'ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ 1887 ਵਿਚ ਅੰਗਰੇਜ਼ਾਂ ਵੱਲੋਂ ਬਣਾਏ ਗਏ 'ਲੈਂਡ ਰੈਵੀਨਿਊ ਐਕਟ-1887ਂ ਦੇ ਹਵਾਲੇ ਨਾਲ ਆਪਣੀ ਗੱਲ ਸ਼ੁਰੂ ਕਰਦਿਆਂ ਦੱਸਿਆ ਕਿ ਇਸ ਐਕਟ ਰਾਹੀਂ ਵਾਹੀਕਾਰਾਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕਲੋਨੀਆਂ ਕੱਟਣ ਵਾਲਿਆਂ ਵੱਲੋਂ ਲੋਕਾਂ ਦੇ ਨਾਲ ਬੜੇ ਫ਼ਰਾਡ ਕੀਤੇ ਜਾ ਰਹੇ ਹਨ ਅਤੇ ਐੱਨ.ਆਰ.ਆਈਜ਼ ਦੀਆਂ ਜਾਇਦਾਦਾਂ ਉੱਪਰ ਨਾਜਾਇਜ਼ ਕਬਜ਼ੇ ਕਰਨ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਇਨ੍ਹਾਂ ਹੋ ਰਹੇ ਫ਼ਰਾਡਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਆਮ ਤੌਰ 'ਤੇ ਠੇਕੇ 'ਤੇ ਦਿੱਤੀ ਹੋਈ ਜ਼ਮੀਨ ਦਾ ਰਿਕਾਰਡ ਆਪਣੇ ਕੋਲ ਨਹੀਂ ਰੱਖਦੇ, ਜਦਕਿ ਜ਼ਮੀਨ ਦੇ ਮਾਲਕ ਅਤੇ ਠੇਕੇਦਾਰ ਵਿਚ ਕੀਤੇ ਗਏ ਐਗਰੀਮੈਂਟ ਨੂੰ ਬਾਕਾਇਦਾ ਰਜਿਸਟਰ ਕਰਵਾਉਣਾ ਜ਼ਰੂਰੀ ਹੈ। ਸਰੋਤਿਆਂ ਵੱਲੋਂ ਜਾਇਦਾਦਾਂ ਦੀ ਸਹੀ ਸੰਭਾਲ ਅਤੇ ਇਨ੍ਹਾਂ ਨੂੰ ਵੇਚਣ, ਆਦਿ ਬਾਰੇ ਕਈ ਸੁਆਲ ਕੀਤੇ ਗਏ ਜਿਨ੍ਹਾਂ ਦੇ ਜੁਆਬ ਉਨ੍ਹਾਂ ਵੱਲੋਂ ਬੜੈ ਤਸੱਲੀਪੂਰਵਕ ਦਿੱਤੇ ਗਏ।
ਸਮਾਗ਼ਮ ਦੇ ਦੂਸਰੇ ਬੁਲਾਰੇ ਉੱਘੇ ਅਰਥ-ਸ਼ਾਸਤਰੀ ਪ੍ਰੋ. ਸੁੱਚਾ ਸਿੰਘ ਗਿੱਲ ਨੇ ਗਲੋਬਲ ਇਕਾਨਮੀ ਅਤੇ ਦੁਨੀਆਂ-ਭਰ ਦੇ ਦੇਸ਼ਾਂ ਵਿਚ ਲਗਾਤਾਰ ਵੱਧ ਰਹੀ ਮਹਿੰਗਾਈ ਬਾਰੇ ਆਪਣਾ ਸੰਬੋਧਨ ਸ਼ੁਰੂ ਕਰਦਿਆਂ ਕਿਹਾ ਕਿ ਇਸ ਸਮੇਂ ਗਲੋਬਲ ਇਕੌਨਮੀ 6% ਵਾਧੇ ਦੀ ਦਰ ਨਾਲ ਚੱਲ ਰਹੀ ਹੈ ਅਤੇ ਆਉਂਦੇ ਸਾਲਾਂ ਵਿਚ ਇਹ 5% ਰਹਿ ਜਾਣ ਦੀ ਸੰਭਾਵਨਾ ਹੈ। ਇਸ ਨਾਲ ਮਹਿੰਗਾਈ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿਚ ਇਸ ਸਮੇਂ ਮਹਿੰਗਾਈ ਦੀ ਦਰ 7% ਹੈ। ਉਨ੍ਹਾਂ ਹੋਰ ਕਿਹਾ ਕਿ 'ਇਨਕਮ ਇਨਇਕੁਆਲਿਟੀ' (ਆਮਦਨ ਵਿਚ ਨਾ-ਬਰਾਬਰੀ) ਮਹਿੰਗਾਈ ਦੇ ਵੱਧਣ ਦਾ ਮੁੱਖ ਕਾਰਨ ਹੈ। ਗਿਣੇ-ਚੁਣੇ ਵੱਡੇ ਕਾਰਪੋਰੇਟ ਅਦਾਰਿਆਂ ਕੋਲ ਸਮੁੱਚੀ ਆਮਦਨ ਦਾ 35-40% ਹਿੱਸਾ ਹੈ, ਜਦਕਿ ਹੇਠਲੇ ਆਮਦਨ-ਵਰਗ ਕੋਲ ਇਹ ਕੇਵਲ 5-7% ਹੀ ਰਹਿ ਗਿਆ ਹੈ। ਮੱਧ-ਵਰਗ ਦੀ ਆਮਦਨ ਵੀ ਲਗਾਤਾਰ ਹੇਠਾਂ ਵੱਲ ਸਰਕ ਰਹੀ ਹੈ। ਇਸ ਦੇ ਨਾਲ ਹੀ ਦੁਨੀਆਂ ਦੇ ਲੱਗਭੱਗ ਸਾਰੇ ਹੀ ਦੇਸ਼ਾਂ ਵਿਚ ਬਣੇ ਵੱਡੇ-ਵੱਡੇ ਮਾਲ ਅਤੇ 'ਐਮਾਜ਼ੋਨ' ਵਰਗੇ ਵੱਡੇ ਡਿਸਟ੍ਰੀਬਿਊਸ਼ਨ ਅਦਾਰੇ ਵੀ ਸਾਰੀ ਦੁਨੀਆਂ ਵਿਚ ਮਹਿੰਗਾਈ ਦੇ ਵੱਧਣ ਦਾ ਵੀ ਵੱਡਾ ਕਾਰਨ ਬਣ ਰਹੇ ਹਨ। ਇਸ ਨਾਲ ਛੋਟੇ ਵਿਉਪਾਰੀ ਅਤੇ ਦੁਕਾਨਦਾਰ ਖ਼ਤਮ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿੰਗਾਈ ਨੂੰ ਰੋਕਣ ਲਈ ਟੈਕਸ ਢਾਂਚੇ ਨੂੰ ਦਰੁੱਸਤ ਕਰਨ ਦੀ ਲੋੜ ਹੈ ਅਤੇ ਇਸ ਦੇ ਨਾਲ ਹੀ ਖ਼ਰਚ ਪਾਲਿਸੀ ਨੂੰ ਵੀ ਸਹੀ ਕਰਨ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਹੋਰ ਕਿਹਾ ਕਿ ਅਮੀਰ ਅਤੇ ਗ਼ਰੀਬ ਵਿਚਕਾਰ ਪਾੜਾ ਦਿਨੋਂ-ਦਿਨ ਹੋਰ ਵੱਧਦਾ ਜਾ ਰਿਹਾ ਹੈ। ਵੱਡੇ ਵਿਉਪਾਰਿਕ ਅਦਾਰਿਆਂ ਨੂੰ ਸਰਕਾਰਾਂ ਵੱਲੋਂ 'ਇਨਸੈਂਟਿਵ' ਦੇ ਨਾਂ 'ਤੇ ਬਹੁਤ ਸਾਰੀਆਂ ਛੋਟਾਂ ਤੇ ਭਾਰੀ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਗ਼ਰੀਬਾਂ ਨੂੰ ਦਿੱਤੀ ਜਾ ਰਹੀ ਸਬਸਿਡੀ ਹੌਲ਼ੀ-ਹੌਲ਼ੀ ਵਾਪਸ ਲਈ ਜਾ ਰਹੀ ਹੈ। ਆਪਣੇ ਇਨ੍ਹਾਂ ਕਥਨਾਂ ਦੀ ਵਿਆਖਿਆ ਲਈ ਉਨ੍ਹਾਂ ਵੱਲੋਂ ਕਈ ਅੰਕੜੇ ਵੀ ਦਰਸਾਏ। ਹਾਜ਼ਰੀਨ ਵੱਲੋਂ ਕੀਤੇ ਗਏ ਸੁਆਲਾਂ ਦੇ ਜੁਆਬ ਉਨ੍ਹਾਂ ਵੱਲੋਂ ਬੜੇ ਤਸੱਲੀਪੂਰਵਕ ਦਿੱਤੇ ਗਏ।
ਪ੍ਰਧਾਨਗੀ ਮੰਡਲ ਵਿਚ ਸ਼ਾਮਲ ਡਾ. ਗਰਨਾਮ ਕੌਰ ਨੇ ਆਪਣੇ ਸੰਬੋਧਨ ਵਿਚ ਦੋਹਾਂ ਬੁਲਾਰਿਆਂ ਵੱਲੋਂ ਆਪਣੇ ਭਾਸ਼ਨਾਂ ਵਿਚ ਸਾਂਝੀ ਕੀਤੀ ਗਈ ਜਾਣਕਾਰੀ ਦੀ ਭਾਰੀ ਸਰਾਹਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਦੋਹਾਂ ਵਿਦਵਾਨਾਂ ਨੇ ਆਪੋ ਆਪਣੇ ਸੰਬੋਧਨਾਂ ਵਿਚ ਬਹੁ-ਮੁੱਲੀਆਂ ਗੱਲਾਂ ਕੀਤੀਆਂ ਹਨ। ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਡਾ. ਸੁਖਦੇਵ ਸਿੰਘ ਝੰਡ ਵੱਲੋਂ ਪ੍ਰੋ.ਮੋਹਨ ਸਿੰਘ ਫ਼ਾਂੳਂੂਡੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਿੱਲ ਅਤੇ ਇਸ ਦੇ ਮੈਂਬਰਾਂ, ਦੋਹਾਂ ਬੁਲਾਰਿਆਂ, ਸੁਆਲ-ਕਰਤਾਵਾਂ ਅਤੇ ਸਮੂਹ ਹਾਜ਼ਰੀਨ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰਜੀਤ ਗਿੱਲ ਤੇ ੳੇਨ੍ਹਾਂ ਦੇ ਸਾਥੀਆਂ ਨੇ ਇਹ ਉਪਰਾਲਾ ਕਰਕੇ ਦੋਹਾਂ ਬੁਲਾਰਿਆਂ ਵੱਲੋਂ ਬਹੁ-ਮੁੱਲੀ ਜਾਣਕਾਰੀ ਮੁਹੱਈਆ ਕਰਵਾਈ ਹੈ ਅਤੇ ਆਸ ਕੀਤੀ ਜਾਂਦੀ ਹੈ ਕਿ ਉਹ ਅੱਗੋਂ ਵੀ ਅਜਿਹੇ ਉਪਰਾਲੇ ਕਰਦੇ ਰਹਿਣਗੇ। ਸਮਾਗ਼ਮ ਵਿਚ ਹਰਨੇਕ ਸਿੰਘ ਰੰਧਾਵਾ, ਬਲਦੇਵ ਸਿੰਘ ਰਹਿਪਾ, ਨਿਰਮਲ ਸਿੰਘ ਪਟਿਆਲਾ, ਗੁਰਮੇਲ ਸਿੰਘ ਬੱਲ, ਜਰਨੈਲ ਸਿੰਘ ਗਿੱਲ, ਪਰਮਜੀਤ ਸਿੰਘ ਵਿਰਕ, ਦਲਬੀਰ ਸਿੰਘ ਬੈਨੀਪਾਲ, ਦੀਪਇੰਦਰ ਸਿੰਘ, ਹਰਪਾਲ ਸਿੰਘ, ਮਲੂਕ ਸਿੰਘ ਕਾਹਲੋਂ, ਹੀਰਾ ਸਿੰਘ ਹੰਸਪਾਲ, ਕੁਲਵਿੰਦਰ ਸਿੰਘ ਸੈਣੀ, ਸੁਖਬੀਰ ਕੌਰ ਗਿੱਲ, ਨਵਜੋਤ ਜੋਤੀ ਥਾਂਦੀ, ਸਿਮਰ ਗਿੱਲ, ਪ੍ਰਤੀਕ ਗਿੱਲ ਸਮੇਤ ਕਈ ਹੋਰ ਸ਼ਾਮਲ ਸਨ। 'ਪੰਜਾਬੀ ਦੁਨੀਆਂ ਟੀ.ਵੀ.' ਨੇ ਇਸ ਮੌਕੇ ਮਿਸਟਰ ਵਿਰੇਨ ਨੇ ਕੈਮਰੇ ਦੀ ਸੇਵਾ ਨਿਭਾਈ ਇਸ ਪ੍ਰੋਗਰਾਮ ਨੂੰ 'ਪੰਜਾਬੀ ਦੁਨੀਆਂ ਦੇ ਫੇਸਬੁੱਕ ਪੇਜ 'ਤੇ ਲਾਈਵ ਪ੍ਰਸਾਰਿਤ ਕੀਤਾ ਗਿਆ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪ੍ਰੋਵਿੰਸ ਦੇ ਨਵੇਂ ਹਾਊਸਿੰਗ ਬਿੱਲ ਤੋਂ ਚਿੰਤਤ ਓਨਟਾਰੀਓ ਦੇ ਬਿੱਗ ਸਿਟੀ ਮੇਅਰਜ਼ ਕਰਨਗੇ ਫੋਰਡ ਨਾਲ ਮੁਲਾਕਾਤ ਛੇ ਸਾਲਾ ਬੱਚੇ ਉੱਤੇ ਹਮਲਾ ਕਰਨ ਵਾਲੇ ਮਸ਼ਕੂਕ ਦੀ ਭਾਲ ਕਰ ਰਹੀ ਹੈ ਪੁਲਿਸ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਮਹਿਲਾ ਗੰਭੀਰ ਜ਼ਖ਼ਮੀ ਸਕੂਲ ਵਿੱਚ ਬਣਾਉਟੀ ਗੰਨ ਲਿਆਉਣ ਵਾਲੇ 2 ਮਸ਼ਕੂਕਾਂ ਨੂੰ ਕੀਤਾ ਗਿਆ ਗ੍ਰਿਫਤਾਰ, 2 ਦੀ ਭਾਲ ਕਰ ਰਹੀ ਹੈ ਪੁਲਿਸ ਨੌਟਵਿਦਸਟੈਂਡਿੰਗ ਕਲਾਜ਼ ਦੀ ਵਰਤੋਂ ਨਹੀਂ ਕਰਾਂਗੇ : ਫੋਰਡ ਬਰੈਂਪਟਨ ਦੇ ਸੀਨੀਅਰਜ਼ ਕੱਲਬਜ਼ ਵੱਲੋਂ ਕੈਨੇਡੀਅਨ ਏਅਰਪੋਰਟਸ ਤੋਂ ਅੰਮ੍ਰਿਤਸਰ ਤੱਕ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਮੰਗ ਇਲੈਕਸ਼ਨ ਸਾਈਨ ਸੁਧਾਰ ਸਬੰਧੀ ਬਰੈਂਪਟਨ ਸਿਟੀ ਕਾਊਂਸਲ ਵੱਲੋਂ ਮਤਾ ਪਾਸ ਕਲੀਵਲੈਂਡ ਵਾਲੇ ਡਾ. ਸੁਰਜੀਤ ਸਿੰਘ ਢਿੱਲੋਂ ਸੁਰਗਵਾਸ, ਸਸਕਾਰ ਅਤੇ ਅੰਤਿਮ ਅਰਦਾਸ ਭਲਕੇ ਡਾ. ਸੁਖਦੇਵ ਸਿੰਘ ਝੰਡ ਐੱਮ.ਪੀ. ਸੋਨੀਆ ਸਿੱਧੂ ਵੱਲੋਂ ਮਹਾਰਾਣੀ ਅਲਿਜ਼ਾਬੈੱਥ-।। ਪਲਾਟੀਨਮ ਜੁਬਿਲੀ ਪਿੰਨ ਐਵਾਰਡ ਨਾਲ ਸਨਮਾਨਿਤ ਕਈ ਗੱਡੀਆਂ ਦੀ ਟੱਕਰ ਵਿੱਚ 3 ਜ਼ਖ਼ਮੀ