ਪੇਈਚਿੰਗ, 25 ਸਤੰਬਰ (ਪੋਸਟ ਬਿਊਰੋ): ਚੀਨ ਨੇ ਵੱਡੇ ਪੈਮਾਨੇ ’ਤੇ ਆਪਣੀਆਂ ਉਡਾਣਾਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਫਲਾਈਟ ਰੱਦ ਹੋਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ‘ਦਿ ਏਪੋਚ ਟਾਈਮਸ’ ਦੀ ਰਿਪੋਰਟ ਦੇ ਆਧਾਰ ’ਤੇ ਫਲਾਈਟ ਮਾਸਟਰ ਨੇ ਕਿਹਾ ਕਿ 21 ਸਤੰਬਰ ਨੂੰ ਦੇਸ਼ ਭਰ ’ਚ 9,583 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਰੱਦ ਕੀਤੀਆਂ ਗਈਆਂ ਉਡਾਣਾਂ ਦਿਨ ਦੀਆਂ ਕੁਲ ਨਿਰਧਾਰਿਤ ਉਡਾਣਾਂ ਦਾ 59.66 ਫੀਸਦੀ ਸੀ। ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਫਲਾਈਟ ਮਾਸਟਰ ਦੇਸ਼ ’ਚ ਉਡਾਣ, ਟਿਕਟ ਅਤੇ ਯਾਤਰਾ ਸੇਵਾਵਾਂ ਬਾਰੇ ਜਾਣਕਾਰੀ ਦੇ ਸੋਮੇ ਦੇ ਰੂਪ ’ਚ ਕਾਰਜ ਕਰਦਾ ਹੈ। ਇਸ ਤੋਂ ਇਲਾਵਾ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਚੀਨ ਦੇ ਕੁਝ ਹਵਾਈ ਆਵਾਜਾਈ ਕੇਂਦਰਾਂ ’ਚ 50 ਫੀਸਦੀ ਤੋਂ ਜਿ਼ਆਦਾ ਉਡਾਣਾਂ ਰੱਦ ਕਰਨ ਦੀ ਰਿਪੋਰਟ ਸੀ।