Welcome to Canadian Punjabi Post
Follow us on

26

September 2022
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ, ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ : ਜੌੜਾਮਾਜਰਾ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ‘ਝੂਠ ਦੀ ਬਿਮਾਰੀ’ ਤੋਂ ਲੰਮੇ ਸਮੇਂ ਤੋਂ ਪੀੜਤ ਦੱਸਿਆਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਅੰਤਰਰਾਸ਼ਟਰੀ

ਅਸਫਲ ਜੰਗ ਨੂੰ ਘਸੀਟ ਰਿਹਾ ਹੈ ਰੂਸ : ਟਰੂਡੋ

September 22, 2022 12:14 AM

ਸੰਯੁਕਤ ਰਾਸ਼ਟਰ, 21 ਸਤੰਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਰੂਸ ਵੱਲੋਂ ਯੂਕਰੇਨ ਨਾਲ ਕੀਤੀ ਜਾ ਰਹੀ ਜੰਗ ਦੀ ਇੱਕ ਵਾਰੀ ਮੁੜ ਨਿਖੇਧੀ ਕਰਦਿਆਂ ਆਖਿਆ ਕਿ ਕਈ ਥਾਂਵਾਂ ਉੱਤੇ ਹੁਣ ਜਦੋਂ ਰੂਸ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ ਉਹ ਆਪਣੀ ਘਬਰਾਹਟ ਨੂੰ ਲੁਕਾਉਣ ਲਈ ਇਸ ਅਸਫਲ ਜੰਗ ਨੂੰ ਜਾਰੀ ਰੱਖ ਰਿਹਾ ਹੈ। ਦੁਨੀਆਂ ਭਰ ਤੋਂ ਆਏ ਆਗੂਆਂ ਵੱਲੋਂ ਇਸ ਜੰਗ ਦੀ ਨਿਖੇਧੀ ਕੀਤੀ ਗਈ।
ਸੰਯੁਕਤ ਰਾਸ਼ਟਰ ਦੇ ਆਪਣੇ ਦੋ ਰੋਜ਼ਾ ਦੌਰੇ ਨੂੰ ਸਮੇਟਦਿਆਂ ਟਰੂਡੋ ਨੇ ਆਪਣੀਆਂ ਰਵਾਇਤੀ ਤਰਜੀਹਾਂ ਵਾਲੇ ਏਜੰਡੇ ਜਿਵੇਂ ਕਿ ਕਲਾਈਮੇਟ ਚੇਂਜ, ਬਾਇਓਡਾਇਵਰਸਿਟੀ ਤੇ ਕੌਮਾਂਤਰੀ ਵਿਕਾਸ ਦੀ ਗੱਲ ਕਰਨ ਦੀ ਕੋਸਿ਼ਸ਼ ਵੀ ਕੀਤੀ ਪਰ ਸਾਰਿਆਂ ਦਾ ਬਹੁਤਾ ਧਿਆਨ ਸੱਤ ਮਹੀਨੇ ਤੋਂ ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਵੱਲ ਹੀ ਰਿਹਾ। ਇਸ ਦੌਰਾਨ ਵੀਡੀਓ ਰਾਹੀਂ ਜਨਰਲ ਅਸੈਂਬਲੀ ਨੂੰ ਸੰਬੋਧਨ ਕਰ ਰਹੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੇ ਇੱਕ ਵਾਰੀ ਫਿਰ ਕੌਮਾਂਤਰੀ ਭਾਈਚਾਰੇ ਨੂੰ ਰੂਸ ਨੂੰ ਸਜ਼ਾ ਦੇਣ ਤੇ ਇਸ ਨੂੰ ਅਲੱਗ ਥਲੱਗ ਕਰਨ ਲਈ ਦਬਾਅ ਪਾਇਆ।
ਇਸ ਤੋਂ ਇਲਾਵਾ ਜੈ਼ਲੈਂਸਕੀ ਨੇ ਆਖਿਆ ਕਿ ਬੁੱਧਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ ਖਿਲਾਫ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਦਿੱਤੀ ਗਈ ਧਮਕੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਰੂਸ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਇਸ ਦੌਰਾਨ ਕੀਤੀ ਗਈ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਹੁਣ ਜਦੋਂ ਪੁਤਿਨ ਨੂੰ ਕਿਸੇ ਪਾਸੇ ਤੋਂ ਸਫਲਤਾ ਨਹੀਂ ਮਿਲ ਰਹੀ ਤਾਂ ਉਹ ਇਸ ਤਰ੍ਹਾਂ ਦੀਆਂ ਖਤਰਨਾਕ ਧਮਕੀਆਂ ਦੇਣ ਉੱਤੇ ਉਤਾਰੂ ਹੈ।
ਉਨ੍ਹਾਂ ਆਖਿਆ ਕਿ ਅੰਸ਼ਕ ਤੌਰ ਉੱਤੇ ਆਪਣੇ ਲੋਕਾਂ ਦੀ ਸੈਨਾ ਵਿੱਚ ਕੀਤੀ ਜਾ ਰਹੀ ਭਰਤੀ ਇਸ ਗੱਲ ਦਾ ਸਬੂਤ ਹੈ ਕਿ ਪੁਤਿਨ ਬੌਖਲਾ ਗਿਆ ਹੈ ਤੇ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਹਾਲਾਤ ਉਸ ਦੀ ਇੱਛਾ ਮੁਤਾਬਕ ਨਹੀਂ ਢਲ ਰਹੇ। ਇਸ ਮੌਕੇ ਟਰੂਡੋ ਨੇ ਇਹ ਵੀ ਆਖਿਆ ਕਿ ਉਹ ਰੂਸ ਖਿਲਾਫ ਹੋਰ ਸਖ਼ਤ ਪਾਬੰਦੀਆਂ ਲਾਵੇਗਾ, ਯੂਕਰੇਨ ਦੀ ਫੌਜ ਨੂੰ ਸਿਖਲਾਈ ਦੇਵੇਗਾ ਤੇ ਹਰ ਤਰ੍ਹਾਂ ਦੀ ਸੰਭਵ ਮਦਦ ਵੀ ਮੁਹੱਈਆ ਕਰਾਵੇਗਾ।ਟਰੂਡੋ ਨੇ ਇਹ ਵੀ ਆਖਿਆ ਕਿ ਰੂਸ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਨੂੰ ਸਾਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਇਨ੍ਹਾਂ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ।
ਇਸ ਦੌਰਾਨ ਵੀਡੀਓ ਰਾਹੀਂ ਯੂਐਨ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਜ਼ੈਲੈਂਸਕੀ ਨੇ ਯੂਐਨ ਦੇ ਬਾਨੀ ਮੈਂਬਰ ਰੂਸ ਨੂੰ ਕੌਮਾਂਤਰੀ ਹਾਲਾਤ ਵਿੱਚ ਵੋਟ ਕਰਨ ਦੇ ਅਧਿਕਾਰ ਤੋਂ ਵਾਂਝਾ ਕਰਨ ਦੀ ਅਪੀਲ ਕੀਤੀ ਤੇ ਯੂਐਨ ਦੀ ਸਕਿਊਰਿਟੀ ਕਾਊਂਸਲ ਵਿੱਚ ਵੀਟੋ ਦਾ ਅਧਿਕਾਰ ਵੀ ਰੂਸ ਤੋਂ ਵਾਪਿਸ ਲੈਣ ਦੀ ਮੰਗ ਕੀਤੀ।

 

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਹੁਣ ਰੂਸ ਵਿਚ ਮਿਲਿਆ ਕੋਰੋਨਾ ਵਰਗਾ ਵਾਇਰਸ ਚੀਨ ਨੇ 9 ਹਜ਼ਾਰ ਤੋਂ ਜਿ਼ਆਦਾ ਉਡਾਣਾਂ ਕੀਤੀਆਂ ਰੱਦ ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀ ਭਾਰਤੀ ਅਮਰੀਕੀ ਵਿਗਿਆਨੀ ਡਾ. ਆਰਤੀ ਪ੍ਰਭਾਕਰ ਨੇ ਰਚਿਆ ਇਤਿਹਾਸ, ਵਾੲ੍ਹੀਟ ਹਾਊਸ ਆਫਿਸ ਆਫ਼ ਸਾਇੰਸ ਐਂਡ ਟੈਕਨਾਲੋਜੀ ਪਾਲਿਸੀ ਦੇ ਡਾਇਰੈਕਟਰ ਵਜੋਂ ਦੇਣਗੇ ਸੇਵਾਵਾਂ ਅਫ਼ਰੀਕੀ ਦੇਸ਼ਾਂ ਵਿੱਚ ਚੀਨ ਦੇ ਹਥਿਆਰਾਂ ਦੀ ਵਿੱਕਰੀ ਘਾਤਕ, ਲੱਖਾਂ ਲੋਕਾਂ ਦਾ ਜੀਵਨ ਪ੍ਰਭਾਵਿਤ ਸਾਊਦੀ ਅਰਬ ਦੇ ਮਦੀਨਾ ਵਿਚ ਮਿਲਿਆ ਸੋਨੇ ਅਤੇ ਤਾਂਬੇ ਦਾ ਖਜ਼ਾਨਾ, ਨਿਵੇਸ਼ਕ ਮਿਲਣ ਦੀ ਆਸ ਬੱਝੀ ਰੂਸ ਤੋਂ ਦੇਸ਼ ਦਾ ਇਕ-ਇਕ ਹਿੱਸਾ ਲਵਾਂਗੇ ਵਾਪਿਸ : ਜ਼ੇਲੇਂਸਕੀ ਮੈਕਸਿਕੋ ਵਿੱਚ ਮੁੜ ਆਇਆ ਜ਼ਬਰਦਸਤ ਭੂਚਾਲ ਬੀਚ 'ਤੇ ਫਸੀਆਂ 230 ਵ੍ਹੇਲ ਮੱਛੀਆਂ, ਅੱਧੀਆਂ ਦੇ ਜਿੰਦਾ ਹੋਣ ਦੀ ਸੰਭਾਵਨਾ ਯੂਕਰੇਨ ਵਿੱਚ ਜੰਗ ਨਾਲ ਰੂਸ ਨੇ ਸੰਯੁਕਤ ਰਾਸ਼ਟਰ ਚਾਰਟਰ ਦੀ ਉਲੰਘਣਾ ਕੀਤੀ: ਜੋ ਬਾਈਡਨ