Welcome to Canadian Punjabi Post
Follow us on

28

September 2022
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਦਾ ਐਲਾਨ 30 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਕਰੇਗਾ ਪੰਜਾਬ ਵਿਚ ਚੱਕਾ ਜਾਮਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਰ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੀ ਮੰਗਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦਾ ਐਲਾਨਵਿਧਾਨਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ: ਕਾਂਗਰਸ ਅਤੇ ਭਾਜਪਾ ਵੱਲੋਂ ਜਮਹੂਰੀ ਤਰੀਕੇ ਨਾਲ ਚੁਣੀ ਸਰਕਾਰ ਨੂੰ ਭੰਗ ਕਰਨ ਲਈ ਪਾਈ ਸਾਂਝ ਕਾਰਨ ਵਿਸ਼ਵਾਸ ਮਤਾ ਜ਼ਰੂਰੀਮੰਤਰੀ ਮੰਡਲ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਸਾਂਝੀ ਜ਼ਮੀਨ ਦੇ ਮਾਲਕੀ ਹੱਕ ਦੇਣ ਲਈ ਪੰਜਾਬ ਵਿਲੇਜ ਕਾਮਨ ਲੈਂਡਜ (ਰੈਗੂਲੇਸ਼ਨ) ਐਕਟ ਵਿੱਚ ਸੋਧ ਨੂੰ ਪ੍ਰਵਾਨਗੀਰੂਸ ਦੇ ਸਕੂਲ ਵਿਚ ਹੋਈ ਗੋਲੀਬਾਰੀ ਕਾਰਨ 13 ਹਲਾਕ, 21 ਜ਼ਖ਼ਮੀਈਰਾਨ ਵਿਚ ਹਿਜਾਬ ਖਿਲਾਫ਼ ਪ੍ਰਦਰਸ਼ਨ ਕਰ ਰਹੀ ਅਤੇ ਵਾਲ ਖੋਲ੍ਹਣ ਵਾਲੀ 20 ਸਾਲਾ ਲੜਕੀ ਨੂੰ ਪੁਲਿਸ ਨੇ ਮਾਰੀ ਗੋਲੀ
ਟੋਰਾਂਟੋ/ਜੀਟੀਏ

ਕੈਲਾਡਨ ਦੇ ਵਾਰਡ-2 ਵਿਚ ਚੱਲ ਰਹੀ 'ਸਾਈਨ-ਮੁਹਿੰਮ' ਵਿਚ ਹੁਨਰ ਕਾਹਲੋਂ ਨੂੰ ਮਿਲ ਰਿਹੈ ਵਧੀਆ ਹੁੰਗਾਰਾ

September 21, 2022 12:32 PM

*ਘਰਾਂ ਦੇ ਬਾਹਰ ਲਾਅਨਾਂ ਤੇ ਚੌਂਕਾਂ ਵਿਚ ਸਾਈਨ ਬੋਰਡ ਧੜਾਧੜ ਲਗਾਏ ਜਾ ਰਹੇ ਹਨ

ਕੈਲਾਡਨ, (ਡਾ. ਝੰਡ) -ਓਨਟਾਰੀਓ ਸੂਬੇ ਵਿਚ ਮਿਊਂਨਿਸਿਪਲ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ 24 ਅਕਤੂਬਰ ਨੰ ਹੋ ਰਹੀਆਂ ਇਨ੍ਹਾਂ ਚੋਣਾਂ ਵਿਚ ਹੁਣ ਮਹੀਨੇ ਕੁ ਦਾ ਸਮਾਂ ਹੀ ਰਹਿ ਗਿਆ ਹੈ। ਇਨ੍ਹਾਂ ਚੋਣਾਂ ਵਿਚ ਭਾਗ ਲੈ ਰਹੇ ਉਮੀਦਵਾਰ ਆਪੋ ਆਪਣੇ ਢੰਗਾਂ/ਤਰੀਕਿਆਂ ਨਾਲ ਵੱਖ-ਵੱਖ ਥਾਵਾਂ 'ਤੇ ਚੋਣ-ਪ੍ਰਚਾਰ ਵਿਚ ਰੁੱਝੇ ਹੋਏ ਹਨ। ਇਸ ਚੋਣ ਪ੍ਰਚਾਰ ਵਿਚ ਘਰਾਂ, ਚੌਕਾਂ ਅਤੇ ਹੋਰ ਅਹਿਮ ਥਾਵਾਂ 'ਤੇ ਆਪਣੇ ਸਾਈਨ ਲਗਾੳਣੇ ਕੈਨੇਡਾ ਵਿਚ ਕਾਫ਼ੀ ਮਹੱਤਵ ਪੂਰਨ ਸਮਝਿਆ ਜਾਂਦਾ ਹੈ। ਉਮੀਦਵਾਰ ਅਤੇ ਉਨ੍ਹਾਂ ਦੇ ਸਮੱਰਥਕ ਘਰਾਂ ਦੇ ਮਾਲਕਾਂ ਦੀ ਸਹਿਮਤੀ ਨਾਲ ਉਨ੍ਹਾਂ ਦੇ ਘਰਾਂ ਦੇ ਬਾਹਰ ਲਾਅਨ ਵਿਚ ਆਪਣੇ ਸਾਈਨ ਬੋਰਡ ਲਗਾਉਂਦੇ ਹਨ। ਵੱਖ-ਵੱਖ ਅਕਾਰ ਦੇ ਇਹ ਸਾਈਨ ਬੋਰਡ ਘਰਾਂ, ਸੜਕਾਂ ਦੇ ਕਿਨਾਰਿਆਂ ਅਤੇ ਚੌਕਾਂ ਵਿਚ ਖ਼ਾਸ-ਖ਼ਾਸ ਥਾਵਾਂ 'ਤੇ ਹੀ ਲਗਾਏ ਜਾਂਦੇ ਹਨ ਜੋ ਉਮੀਦਵਾਰਾਂ ਦੀ ਹੋਂਦ ਅਤੇ ਹਸਤੀ ਨੂੰ ਪ੍ਰਗਟਾਉਂਦੇ ਹਨ।

ਇਹ ਸਾਈਨ ਲਾਉਣ ਲੱਗਿਆਂ ਸਿਟੀ ਵੱਲੋਂ ਨਿਰਧਾਰਿਤ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਅਜਿਹਾ ਨਾ ਹੋਣ ਦੀ ਹਾਲਤ ਵਿਚ ਸਬੰਧਿਤ ਸਿਟੀ ਦੇ ਅਧਿਕਾਰੀਆਂ ਵੱਲੋਂ ਇਸ ਨੂੰ ਨਿਯਮਾਂ ਦੀ ਅਵੱਗਿਆ ਹੋਣ ਦੇ ਕਾਰਨ ਇਹ ਪੁੱਟ ਦਿੱਤੇ ਜਾਂਦੇ ਹਨ ਅਤੇ ਉਮੀਦਵਾਰ ਨੂੰ ਇਸ ਦੇ ਲਈ ਜੁਰਮਾਨਾ ਵੀ ਭਰਨਾ ਪੈਂਦਾ ਹੈ। ਇਨ੍ਹਾਂ ਨਿਯਮਾਂ ਦੀ ਆੜ ਵਿਚ ਕਈ ਵਾਰ ਉਮੀਦਵਾਰਾਂ ਦੇ ਕਈ ਸਮੱਰਥਕ ਆਪਣੇ ਵਿਰੋਧੀ ਉਮੀਦਵਾਰ ਦੇ ਸਾਈਨ ਬੋਰਡ ਪੁੱਟ ਜਾਂਦੇ ਹਨ ਜਾਂ ਉਨ੍ਹਾਂ ਵੱਲੋਂ ਇਨ੍ਹਾਂ ਨੂੰ ਖ਼ਰਾਬ ਕਰ ਦਿੱਤਾ ਜਾਂਦਾ ਹੈ ਜੋ ਐਥੀਕਲੀ ਸਹੀ ਨਹੀ ਹੈ ਅਤੇ ਇਸ ਕਿਸਮ ਦੀ ਘਟੀਆ ਹਰਕਤ ਤੋਂ ਹਰੇਕ ਵਿਅੱਕਤੀ ਪ੍ਰਹੇਜ਼ ਕਰਨਾ ਚਾਹੀਦਾ ਹੈ। ਸਾਡੇ ਪੰਜਾਬੀ ਭਰਾਵਾਂ ਨੂੰ ਚੋਣਾਂ ਦੇ ਦਿਨਾਂ ਵਿਚ ਇਕ ਵੱਖਰੀ ਕਿਸਮ ਦਾ ਜਨੂੰਨ ਤੇ ਨਸ਼ਾ ਜਿਹਾ ਹੁੰਦਾ ਹੈ ਅਤੇ ਉਹ ਪੰਜਾਬ ਦੀਆਂ ਚੋਣਾਂ ਵਾਂਗ ਹੀ ਇਨ੍ਹਾਂ ਚੋਣਾਂ ਵਿਚ ਹੁੰਦੇ ਚੋਣ-ਪ੍ਰਚਾਰ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ।
ਕੈਲੇਡਨ ਦੇ ਵਾਰਡ ਨੰਬਰ 2 ਵਿਚ ਸਿਟੀ ਕੌਂਸਲਰ ਵਜੋਂ ਮੈਦਾਨ ਵਿਚ ਉੱਤਰੇ ਉਮੀਦਵਾਰ ਹੁਨਰ ਕਾਹਲੋਂ ਅਤੇ ਉਨ੍ਹਾਂ ਦੇ ਸਮੱਰਥਕਾਂ ਵੱਲੋਂ ਵੀ ਇਹ ਸਾਈਨ-ਮੁਹਿੰਮ ਪੂਰੇ ਜ਼ੋਰ-ਸ਼ੋਰ ਨਾਲ ਚਲਾਈ ਜਾ ਰਹੀ ਹੈ ਅਤੇ ਉਨ੍ਹਾਂ ਦੀ ਇਸ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹ ਇਸ ਦੇ ਲਈ ਕਾਫ਼ੀ ਉਤਸ਼ਾਹਿਤ ਅਤੇ ਚੜ੍ਹਦੀ ਕਲਾ ਵਿਚ ਹਨ। ਲੋਕ ਉਨ੍ਹਾਂ ਨੂੰ ਫ਼ੋਨ ਕਰਕੇ ਆਪਣੇ ਘਰਾਂ ਦੇ ਬਾਹਰ ਲਾਅਨਾਂ ਵਿਚ ਇਹ ਸਾਈਨ ਲਗਾਉਣ ਲਈ ਕਹਿ ਰਹੇ ਹਨ। ਇੱਥੇ ਇਹ ਕਹਿਣਾ ਬਿਲਕੁਲ ਵਾਜਬ ਹੋਵੇਗਾ ਕਿ ਅਸੀਂ ਕਿਸੇ ਉਮੀਦਵਾਰ ਦੀ ਵਿਚਾਰਧਾਰਾ ਦੇ ਵਿਰੁੱਧ ਹੋ ਸਕਦੇ ਹਾਂ ਅਤੇ ਹੋ ਸਕਦਾ ਹੈ ਕਿ ਅਸੀਂ ਉਸ ਨੂੰ ਪਸੰਦ ਨਾ ਕਰਦੇ ਹੋਈਏ ਪਰ ਸਾਨੂੰ ਕੇਵਲ ਚੋਣ ਆਪਣਾ ਹੀ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਕਿਸੇ ਉਮੀਦਵਾਰ ਦੇ ਵਿਰੁੱਧ ਕੋਈ ਵੀ ਮਾੜੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ। ਸਾਈਨ ਬੋਰਡ ਲਗਾਉਣ ਲੱਗਿਆਂ ਸਿਟੀ ਵੱਲੋਂ ਬਣਾਏ ਨਿਯਮਾਂ ਦੀ ਪੂਰਨ ਪਾਲਣਾ ਕਰਨੀ ਚਾਹੀਦੀ ਹੈ ਅਤੇ ਇਹ ਚੋਣ ਨਿਰਵਿਘਨ ਢੰਗ ਨਾਲ ਸੰਪੰਨ ਹੋਣ ਵਿਚ ਚੋਣ-ਅਧਿਕਾਰੀਆਂ ਦੀ ਮਦਦ ਕਰਨੀ ਚਾਹੀਦੀ ਹੈ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਨਿੱਕੀ ਕੌਰ ਨੇ ਬਰੈਂਪਟਨ ਦੇ ਮੇਅਰ ਦੇ ਅਹੁਦੇ ਲਈ ਲਾਂਚ ਕੀਤੀ ਕੈਂਪੇਨ ਟੀਟੀਸੀ ਬੱਸ ਵੱਲੋਂ ਟੱਕਰ ਮਾਰੇ ਜਾਣ ਕਾਰਨ ਰਾਹਗੀਰ ਜ਼ਖ਼ਮੀ 'ਸਾਈਨ-ਮੁਹਿੰਮ' ਵਿਚ ਹੁਨਰ ਕਾਹਲੋਂ ਨੂੰ ਮਿਲ ਰਿਹੈ ਵਧੀਆ ਹੁੰਗਾਰਾ ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦੀ ਹੋਈ ਪਲੇਠੀ ਮੀਟਿੰਗ ਵੱਧ ਰਹੀ ਮਹਿੰਗਾਈ ਤੇ ਐੱਨ.ਆਰ.ਆਈਜ਼ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਪ੍ਰੋ. ਮੋਹਨ ਸਿੰਘ ਫ਼ਾਂਊਂਡੇਸ਼ਨ ਵੱਲੋਂ ਕਰਵਾਇਆ ਗਿਆ ਸੈਮੀਨਾਰ ਟੀਚਰਾਂ ਅਤੇ ਮਾਪਿਆਂ ਦੀ ਨੇੜਤਾ ਵਧਾਉਣਾ ਸਮੇਂ ਦੀ ਲੋੜ : ਸਤਪਾਲ ਸਿੰਘ ਜੌਹਲ ਸਮਾਜ ਵੱਲੋਂ ਦੁਰਕਾਰੇ ਲਾਵਾਰਸ ਮਰੀਜ਼ਾਂ ਦੀ ਸੰਭਾਲ ਕਰਨ ਵਾਲੇ ਡਾ. ਮਾਂਗਟ ਪਹੁੰਚ ਰਹੇ ਨੇ ਬਰੈਂਪਟਨ ਬਰੈਂਪਟਨ ਵੋਮੈਨ ਸੀਨੀਅਰ ਕਲੱਬ ਵੱਲੋਂ ਕੋ ਬਰਗ ਦਾ ਟੂਰ ਲਾਇਆ ਗਿਆ ਦੇਰ ਰਾਤ ਹੋਏ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਹੋਈ ਮੌਤ ਛੁਰੇਬਾਜ਼ੀ ਦੀ ਘਟਨਾ ਦੇ ਸਬੰਧ ਵਿੱਚ ਇੱਕ ਗ੍ਰਿਫਤਾਰ