ਸਕਾਰਬਰੋ, 18 ਸਤੰਬਰ (ਪੋਸਟ ਬਿਊਰੋ) : ਸਕਾਰਬਰੋ ਵਿੱਚ ਇੱਕ ਗੱਡੀ ਦੇ ਚਰਚ ਨਾਲ ਟਕਰਾ ਜਾਣ ਕਾਰਨ ਇੱਕ ਮਹਿਲਾ ਜ਼ਖ਼ਮੀ ਹੋ ਗਈ।ਇਸ ਹਾਦਸੇ ਨਾਲ ਗੈਸ ਲਾਈਨ ਨੂੰ ਵੀ ਨੁਕਸਾਨ ਪਹੁੰਚਿਆ। ਮਹਿਲਾ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਐਤਵਾਰ ਨੂੰ ਦੁਪਹਿਰੇ 12:00 ਵਜੇ ਤੋਂ ਪਹਿਲਾਂ ਟੋਰਾਂਟੋ ਪੁਲਿਸ ਨੂੰ ਬ੍ਰਿਮਲੇ ਰੋਡ ਤੇ ਮੈਕਨਿਕੋਲ ਐਵਨਿਊ ਸੱਦਿਆ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੱਡੀ ਚਲਾ ਰਹੀ ਡਰਾਈਵਰ 60 ਸਾਲਾ ਮਹਿਲਾ ਸੀ ਤੇ ਹਾਦਸੇ ਤੋਂ ਬਾਅਦ ਪੈਰਾਮੈਡਿਕਸ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਤੋਂ ਬਾਅਦ ਇਸ ਇਲਾਕੇ ਵਿੱਚ ਗੈਸ ਦੀ ਬਹੁਤ ਤਿੱਖੀ ਸਮੈੱਲ ਫੈਲ ਗਈ ਜਿਸ ਤੋਂ ਪਤਾ ਲੱਗਿਆ ਕਿ ਗੈਸ ਲਾਈਨ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।