Welcome to Canadian Punjabi Post
Follow us on

28

September 2022
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਦਾ ਐਲਾਨ 30 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਕਰੇਗਾ ਪੰਜਾਬ ਵਿਚ ਚੱਕਾ ਜਾਮਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਰ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੀ ਮੰਗਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦਾ ਐਲਾਨਵਿਧਾਨਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ: ਕਾਂਗਰਸ ਅਤੇ ਭਾਜਪਾ ਵੱਲੋਂ ਜਮਹੂਰੀ ਤਰੀਕੇ ਨਾਲ ਚੁਣੀ ਸਰਕਾਰ ਨੂੰ ਭੰਗ ਕਰਨ ਲਈ ਪਾਈ ਸਾਂਝ ਕਾਰਨ ਵਿਸ਼ਵਾਸ ਮਤਾ ਜ਼ਰੂਰੀਮੰਤਰੀ ਮੰਡਲ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਸਾਂਝੀ ਜ਼ਮੀਨ ਦੇ ਮਾਲਕੀ ਹੱਕ ਦੇਣ ਲਈ ਪੰਜਾਬ ਵਿਲੇਜ ਕਾਮਨ ਲੈਂਡਜ (ਰੈਗੂਲੇਸ਼ਨ) ਐਕਟ ਵਿੱਚ ਸੋਧ ਨੂੰ ਪ੍ਰਵਾਨਗੀਰੂਸ ਦੇ ਸਕੂਲ ਵਿਚ ਹੋਈ ਗੋਲੀਬਾਰੀ ਕਾਰਨ 13 ਹਲਾਕ, 21 ਜ਼ਖ਼ਮੀਈਰਾਨ ਵਿਚ ਹਿਜਾਬ ਖਿਲਾਫ਼ ਪ੍ਰਦਰਸ਼ਨ ਕਰ ਰਹੀ ਅਤੇ ਵਾਲ ਖੋਲ੍ਹਣ ਵਾਲੀ 20 ਸਾਲਾ ਲੜਕੀ ਨੂੰ ਪੁਲਿਸ ਨੇ ਮਾਰੀ ਗੋਲੀ
ਭਾਰਤ

ਅਜੀਬ ਮਾਮਲਾ: ਜਦੋਂ ਇੱਕ ਪਤੀ ਨੇ ਸ਼ਰਾਬ ਦਾ ਸਵਾਦ ਬਦਲਣ ਲਈ ਉੱਪ ਮੁੱਖ ਮੰਤਰੀ ਨੂੰ ਲਿਖੀ ਚਿੱਠੀ

September 18, 2022 02:33 PM

ਫਤਿਹਾਬਾਦ, 18 ਸਤੰਬਰ (ਪੋਸਟ ਬਿਊਰੋ): ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਲਿਖੀ ਚਿੱਠੀ ਦਾ ਹੈ। ਹਿਸਾਰ ਦੇ ਪਿੰਡ ਮਾਜਰਾ ਪਿਆਉ ਦਾ ਰਹਿਣ ਵਾਲਾ ਬੀਰੇਂਦਰ ਸਾਂਗਵਾਨ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਸੁਰਖੀਆਂ ਵਿੱਚ ਆਉਣ ਦਾ ਕਾਰਨ ਉਨ੍ਹਾਂ ਵੱਲੋਂ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨੂੰ ਲਿਖੀ ਚਿੱਠੀ ਹੈ। ਡਿਪਟੀ ਸੀਐਮ ਦੁਸ਼ਯੰਤ ਨੂੰ ਲਿਖੇ ਪੱਤਰ ਵਿੱਚ ਬੀਰੇਂਦਰ ਸਾਂਗਵਾਨ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਵਿਕਣ ਵਾਲੀ ਦੇਸੀ ਸ਼ਰਾਬ ਖ਼ਰਾਬ ਹੋ ਗਈ ਹੈ ਤੇ ਇਸ ਦੇ ਸੇਵਨ ਨਾਲ ਮੂੰਹ ਵਿੱਚੋਂ ਬਹੁਤ ਬਦਬੂ ਆਉਂਦੀ ਹੈ, ਜਿਸ ਕਾਰਨ ਉਨ੍ਹਾਂ ਦੀ ਪਤਨੀ ਵੀ ਨੇੜੇ ਨਹੀਂ ਬੈਠਦੀ। ਪੁੱਛਣ 'ਤੇ ਕਹਿੰਦਾ ਹੈ ਕਿ ਦੇਸੀ ਸ਼ਰਾਬ ਪੀਂਦੇ ਹੋ ਤਾਂ ਮੂੰਹੋਂ ਵਿਚੋ ਬਦਬੂ ਆਉਂਦੀ ਹੈ। ਇੰਨਾ ਹੀ ਨਹੀਂ ਬੀਰੇਂਦਰ ਸਾਂਗਵਾਨ ਨੇ ਇਸ ਸਬੰਧੀ ਮੁਰਥਲ ਸਥਿਤ ਸ਼ਰਾਬ ਕੰਪਨੀ ਨੂੰ ਕਈ ਪੱਤਰ ਵੀ ਲਿਖੇ ਹਨ ਪਰ ਅਜੇ ਤਕ ਨਾ ਤਾਂ ਆਬਕਾਰੀ ਵਿਭਾਗ ਤੇ ਨਾ ਹੀ ਸ਼ਰਾਬ ਕੰਪਨੀ ਵੱਲੋਂ ਪੱਤਰ ਦਾ ਕੋਈ ਜਵਾਬ ਮਿਲਿਆ ਹੈ। ਬੀਰੇਂਦਰ ਨੇ ਦੱਸਿਆ ਕਿ ਉਸ ਨੇ ਇਹ ਪੱਤਰ ਮਾਰਚ 2022 ਵਿੱਚ ਲਿਖਿਆ ਸੀ ਪਰ ਹੁਣ ਅਚਾਨਕ ਇਹ ਵਾਇਰਲ ਹੋ ਗਿਆ ਹੈ।
ਚਿੱਠੀ ਵਿੱਚ ਲਿਖਿਆ ਹੈ ਕਿ ਅਸੀਂ ਇਹ ਗੱਲ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਅੱਜਕੱਲ੍ਹ ਦੇਸੀ ਸ਼ਰਾਬ ਕੰਪਨੀਆਂ ਵੱਲੋਂ ਜੋ ਸ਼ਰਾਬ ਬਣਾਈ ਜਾ ਰਹੀ ਹੈ, ਉਹ ਬਹੁਤ ਹੀ ਘਟੀਆ ਕੁਆਲਿਟੀ ਦੀ ਹੈ। ਅਸੀਂ ਗ਼ਰੀਬ ਹਾਂ ਤੇ ਸਿਰਫ਼ ਦੇਸੀ ਸ਼ਰਾਬ ਪੀਂਦੇ ਹਾਂ। ਪਰ ਜਦੋਂ ਅਸੀਂ ਇਸ ਦੇਸੀ ਸ਼ਰਾਬ ਪੀ ਕੇ ਕਿਸੇ ਦੇ ਕੋਲ ਬੈਠਦੇ ਹਾਂ ਤਾਂ ਸਾਡੇ ਮੂੰਹੋਂ ਇੰਨੀ ਬਦਬੂ ਆਉਂਦੀ ਹੈ ਕਿ ਕੋਈ ਸਾਨੂੰ ਨੇੜੇ ਨਹੀਂ ਬੈਠਣ ਦਿੰਦਾ। ਜੇਕਰ ਇਸ ਦਾ ਸਵਾਦ ਬਦਲ ਜਾਵੇ ਤਾਂ ਇਸ ਤੋਂ ਬਦਬੂ ਨਹੀਂ ਆਵੇਗੀ ਤੇ ਸਮਾਜ ਦੇ ਲੋਕ ਸਾਨੂੰ ਇੱਜ਼ਤ ਦੀ ਨਿਗ੍ਹਾ ਨਾਲ ਦੇਖਣਗੇਤੇ ਪਰਿਵਾਰ ਦੇ ਮੈਂਬਰ ਬਦਬੂ ਤੋਂ ਪ੍ਰੇਸ਼ਾਨ ਨਹੀਂ ਹੋਣਗੇ। ਇਨ੍ਹਾਂ ਦੇਸੀ ਸ਼ਰਾਬ ਕੰਪਨੀਆਂ ਨੂੰ ਬਿਨਾਂ ਬਦਬੂ ਵਾਲੀ ਸ਼ਰਾਬ ਬਣਾਉਣ ਦੇ ਹੁਕਮ ਦਿੱਤੇ ਜਾਣ।

Have something to say? Post your comment
ਹੋਰ ਭਾਰਤ ਖ਼ਬਰਾਂ
ਵਿਦਿਆਰਥਣ ਨੇ ਊਬਰ ਆਟੋ ਡਰਾਈਵਰ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਸਹਿਯੋਗੀ ਵਿਜੇ ਨਾਇਰ ਗ੍ਰਿਫ਼ਤਾਰ ਬਾਲੀਵੁੱਡ ਵਿਚ ਬੇਮਿਸਾਲ ਯੋਗਦਾਨ ਲਈ ਅਦਾਕਾਰਾ ਆਸ਼ਾ ਪਾਰੇਖ ਹੋਣਗੇ ‘ਦਾਦਾ ਸਾਹਿਬ ਫਾਲਕੇ ਪੁਰਸਕਾਰ’ ਨਾਲ ਸਨਮਾਨਿਤ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਦਾ ਐਲਾਨ: ਪਾਨੀਪਤ ਦੇ ਪਿੰਡ ਬਾਬਰਪੁਰ ਦਾ ਨਾਂ ਹੁਣ ‘ਗੁਰੂ ਨਾਨਕਪੁਰ’ ਹੋਵੇਗਾ ਭਾਰਤ ਸਰਕਾਰ ਵੱਲੋਂ 10 ਯੂਟਿਊਬ ਚੈਨਲ ਅਤੇ 45 ਵੀਡੀਓ `ਤੇ ਪਾਬੰਦੀ ਕੇਜਰੀਵਾਲ ਨੇ ਆਪਣੇ ਘਰ ਗੁਜਰਾਤ ਦੇ ਸਫ਼ਾਈ ਕਰਮਚਾਰੀ ਨੂੰ ਬੁਲਾਕੇ ਦੇ ਉਸ ਦੇ ਪਰਿਵਾਰ ਨਾਲ ਖਾਦਾ ਖਾਣਾ ਮਨੀ ਲਾਂਡਰਿੰਗ ਮਾਮਲੇ ਵਿਚ ਜੈਕਲੀਨ ਫਰਨਾਂਡੀਜ਼ ਨੂੰ ਮਿਲੀ ਅੰਤਰਿਮ ਜ਼ਮਾਨਤ ਕੁੱਲੂ ਵਿਚ ਟੈਂਪੂ ਟਰੈਵਲਰ ਖੱਡ ਵਿਚ ਡਿੱਗਣ ਕਾਰਨ 7 ਦੀ ਮੌਤ, 10 ਜ਼ਖਮੀ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਨਵੀਂ ਪਾਰਟੀ ਦਾ ਕੀਤਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ, ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾ