Welcome to Canadian Punjabi Post
Follow us on

03

October 2022
ਅੰਤਰਰਾਸ਼ਟਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਵੰਬਰ ਵਿਚ ਨਵੇਂ ਫ਼ੌਜ ਮੁਖੀ ਦੀ ਕਰਨਗੇ

September 18, 2022 02:05 PM

ਇਸਲਾਮਾਬਾਦ, 18 ਸਤੰਬਰ (ਪੋਸਟ ਬਿਊਰੋ): ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਵੰਬਰ 'ਚ ਸਮੇਂ 'ਤੇ ਨਵੇਂ ਫ਼ੌਜ ਮੁਖੀ ਦੀ ਨਿਯੁਕਤੀ ਕਰਨਗੇ। ਆਸਿਫ਼ ਦੇ ਇਸ ਬਿਆਨ ਤੋਂ ਕੁਝ ਦਿਨ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੰਗ ਕੀਤੀ ਸੀ ਕਿ ਨਵੇਂ ਫ਼ੌਜ ਮੁਖੀ ਦੀ ਨਿਯੁਕਤੀ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਖਾਨ ਨੇ ਇਕ ਇੰਟਰਵਿਊ 'ਚ ਕਿਹਾ ਕਿ ਮੌਜੂਦਾ ਪ੍ਰਧਾਨ ਮੰਤਰੀ ਨਵੇਂ ਫ਼ੌਜ ਮੁਖੀ ਨਿਯੁਕਤ ਕਰਨ ਦੇ ਯੋਗ ਨਹੀਂ ਹੈ ਅਤੇ ਇਹ ਮੁੱਦਾ ਅਗਲੀ ਸਰਕਾਰ 'ਤੇ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਵੀ ਮੰਗ ਕੀਤੀ। ਮੌਜੂਦਾ ਥਲ ਸੈਨਾ ਮੁਖੀ ਤਿੰਨ-ਤਿੰਨ ਸਾਲ ਦੇ ਦੋ ਕਾਰਜਕਾਲ ਪੂਰੇ ਕਰਨ ਤੋਂ ਬਾਅਦ ਨਵੰਬਰ ਵਿੱਚ ਸੇਵਾਮੁਕਤ ਹੋਣ ਵਾਲੇ ਹਨ। ਪ੍ਰਧਾਨ ਮੰਤਰੀ ਮੌਜੂਦਾ ਸੀਨੀਅਰ ਲੈਫਟੀਨੈਂਟ ਜਨਰਲਾਂ ਵਿੱਚੋਂ ਇੱਕ ਨੂੰ ਆਪਣਾ ਉੱਤਰਾਧਿਕਾਰੀ ਚੁਣਨਗੇ। ਪਾਕਿਸਤਾਨ ਵਿੱਚ ਫ਼ੌਜ ਮੁਖੀ ਨੂੰ ਮਿਲੇ ਅਧਿਕਾਰਾਂ ਕਾਰਨ ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਦਿਲਚਸਪੀ ਹੁੰਦੀ ਹੈ।

ਆਸਿਫ਼ ਨੇ ਇੱਥੇ ਇੱਕ ਪੱਤਰਕਾਰ ਸੰਮੇਲਨ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, 'ਨਵਾਜ਼ ਸ਼ਰੀਫ਼ ਨੇ ਚਾਰ ਵਾਰ ਇਸ ਸਿਆਸੀ ਜ਼ਿੰਮੇਵਾਰੀ ਨੂੰ ਨਿਭਾਇਆ ਹੈ ਅਤੇ ਸ਼ਾਹਬਾਜ਼ ਨਵੰਬਰ ਵਿੱਚ ਵੀ ਅਜਿਹਾ ਹੀ ਕਰਨਗੇ।' ਉਨ੍ਹਾਂ ਕਿਹਾ ਕਿ ਸੰਵਿਧਾਨ ਵਿਚ ਫ਼ੌਜ ਮੁਖੀ ਦੀ ਨਿਯੁਕਤੀ ਨਾਲ ਸਬੰਧਤ ਨੀਤੀ ਬਿਲਕੁਲ ਸਪੱਸ਼ਟ ਹੈ ਪਰ ਖਾਨ ਇਸ ਨੂੰ ਵਿਵਾਦਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ, 'ਉਹ ਸਿਰਫ਼ ਫ਼ੌਜ ਮੁਖੀ ਦੀ ਨਿਯੁਕਤੀ ਨੂੰ ਵਿਵਾਦਤ ਬਣਾਉਣਾ ਚਾਹੁੰਦੇ ਹਨ।' ਉਨ੍ਹਾਂ ਕਿਹਾ ਕਿ ਕਿਸੇ ਦੇ ਮਨ ਵਿੱਚ ਸੰਵਿਧਾਨ ਅਤੇ ਸੰਸਥਾਵਾਂ ਪ੍ਰਤੀ ਫ਼ੌਜ ਮੁਖੀ ਦੀ ਵਫ਼ਾਦਾਰੀ ’ਤੇ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਵੱਖਰੀ ਹੈ, ਪਰ ਸੰਸਥਾਵਾਂ ਨੂੰ ਵਿਵਾਦਪੂਰਨ ਨਹੀਂ ਬਣਾਇਆ ਜਾਣਾ ਚਾਹੀਦਾ।'

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂਕਰੇਨ 'ਤੇ ਪਰਮਾਣੂ ਹਮਲੇ ਦਾ ਡਰ, ਪੁਤਿਨ ਸੁੱਟ ਸਕਦੇ ਹਨ ਟੈਕਟੀਕਲ ਨਿਊਕਲੀਅਰ ਬੰਬ ਪਾਕਿਸਤਾਨ ਭੁੱਖਮਰੀ ਦੀ ਕਗਾਰ 'ਤੇ, 57 ਲੱਖ ਲੋਕ ਹੋ ਸਕਦੇ ਹਨ ਦਾਣੇ ਦਾਣੇ ਨੂੰ ਮੋਹਤਾਜ: ਸੰਯੁਕਤ ਰਾਸ਼ਟਰ ਕਾਬੁਲ ਦੇ ਸਿੱਖਿਆ ਕੇਂਦਰ 'ਤੇ ਫਿਦਾਈਨ ਹਮਲੇ 'ਚ 46 ਲੜਕੀਆਂ ਸਮੇਤ 53 ਦੀ ਮੌਤ, ਸੰਯੁਕਤ ਰਾਸ਼ਟਰ ਨੇ ਜਾਰੀ ਕੀਤੇ ਅੰਕੜੇ ਯੂਕਰੇਨੀ ਫੌਜ ਦਾ ਰੂਸੀ ਖੇਤਰ ਵਿੱਚ ਦਾਖਲ ਹੋਣਾ, ਯੁੱਧ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਡੀ ਸਫਲਤਾ ਹੈ ਰੂਸ ਨਾਲ ਜੰਗ 'ਚ ਹਾਰ ਨਹੀਂ ਮੰਨ ਰਿਹਾ ਯੂਕਰੇਨ, ਜਵਾਬੀ ਹਮਲਾ, 24 ਘੰਟਿਆਂ 'ਚ 29 ਹਮਲੇ, ਡੌਨਬਾਸ 'ਚ ਜਿੱਤ ਵੱਲ ਬਾਜ਼ਾਰ 'ਚ ਮਚੀ ਭਾਜੜ ਤੋਂ ਬਾਅਦ ਬ੍ਰਿਟੇਨ ਨੇ ਲਿਆ ਯੂ-ਟਰਨ, ਅਮੀਰਾਂ ਤੋਂ ਟੈਕਸ ਵਸੂਲੀ 'ਤੇ ਕੀਤਾ ਵੱਡਾ ਬਦਲਾਅ ਇਹ ਦੇਖ ਕੇ ਇਸ ਦੇਸ਼ 'ਚ ਤਖਤਾਪਲਟ ਹੋ ਗਿਆ ਤੁਰਕੀ ਕੁਰਦ ਲੜਾਕਿਆਂ 'ਤੇ ਤਬਾਹੀ ਮਚਾ ਰਿਹਾ ਹੈ, ਹਵਾਈ ਹਮਲੇ 'ਚ 23 ਅੱਤਵਾਦੀ ਮਾਰੇ ਗਏ ਹਨ ਪੀਜ਼ਾ ਡਿਲੀਵਰੀ ਬੁਆਏ ਬਣਿਆ 6000 ਕਰੋੜ ਦਾ ਮਾਲਕ, ਦੁਨੀਆ 'ਚ ਚਮਕਿਆ ਉਸਦਾ ਬ੍ਰਾਂਡ ਜ਼ਮੀਨ ਤੋਂ ਕੀਤੀ ਫਾਇਰਿੰਗ, 3500 ਫੁੱਟ ਦੀ ਉਚਾਈ 'ਤੇ ਜਹਾਜ਼ 'ਚ ਬੈਠੇ ਯਾਤਰੀ ਨੂੰ ਲੱਗੀ ਗੋਲੀ