Welcome to Canadian Punjabi Post
Follow us on

29

March 2024
 
ਭਾਰਤ

ਮੁੰਬਈ ਦੇ ਸੈਂਟ ਮੈਰੀ ਇਗਲਿੰਸ ਸਕੂਲ ਦੀ ਲਿਫਟ ਵਿਚ ਫਸਣ ਕਾਰਨ ਅਧਿਆਪਕਾ ਦੀ ਮੌਤ

September 18, 2022 08:34 AM

ਮੁੰਬਈ, 18 ਸਤੰਬਰ (ਪੋਸਟ ਬਿਊਰੋ): ਮੁੰਬਈ ਦੇ ਮਲਾਡ ਵਿੱਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਮਹਿਲਾ ਅਧਿਆਪਕ ਦੀ ਸਕੂਲ ਦੀ ਲਿਫਟ ਵਿੱਚ ਫਸਣ ਕਾਰਨ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਖਮੀ ਅਧਿਆਪਕ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਨੇ ਅਧਿਆਪਕ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਅਧਿਆਪਕਾ ਦੀ ਪਹਿਚਾਣ 26 ਸਾਲਾ ਜੇਨੇਲੇ ਫਰਨਾਡੀਜ ਵਜੋਂ ਹੋਈ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਮਲਾਡ ਪੱਛਮੀ ਵਿੱਚ ਚਿੰਚੋਲੀ ਫਾਟਕ ਦੇ ਨੇੜੇ ਸਥਿਤ ਸੈਂਟ ਮੈਰੀ ਇਗਲਿੰਸ ਸਕੂਲ ਦੀ ਹੈ। ਜਾਂਚ ਵਿੱਚ ਪਤਾ ਚਲਿਆ ਹੈ ਕਿ ਦੁਪਹਿਰ ਕਰੀਬ 1 ਵਜੇ ਜੇਨੇਲੇ ਨੇ ਸਕੂਲ ਦੀ 6ਵੀਂ ਮੰਜ਼ਿਲ `ਤੇ ਕਲਾਸ ਖਤਮ ਕੀਤੀ ਸੀ। ਉਹ ਦੂਜੀ ਮੰਜ਼ਿਲ ਉਤੇ ਸਟਾਫ ਰੂਮ ਵਿੱਚ ਜਾ ਰਹੀ ਸੀ। ਇਸ ਲਈ ਉਸਨੇ ਲਿਫਟ ਦਾ ਬਟਨ ਦਬਾਇਆ। ਜਦੋਂ ਲਿਫਟ ਦਾ ਦਰਵਾਜਾ ਖੁੱਲ੍ਹਿਆ ਤਾਂ ਉਸਨੇ ਅੰਦਰ ਕਦਮ ਰੱਖਿਆ, ਪ੍ਰੰਤੂ ਲਿਫਟ ਕੇਬਿਨ ਦਾ ਦਰਵਾਜਾ ਬੰਦ ਹੋਣ ਤੋਂ ਪਹਿਲਾਂ ਹੀ ਲਿਫਟ ਉਪਰ ਵੱਲ ਜਾਣ ਲੱਗੀ। ਇਸ ਤੋਂ ਪਹਿਲਾ ਕਿ ਉਹ ਖੁਦ ਨੂੰ ਲਿਫਟ ਵਿਚੋਂ ਕੱਢ ਸਕਦੀ ਉਸ ਵਿੱਚ ਫਸ ਗਈ ਅਤੇ ਲਿਫਟ ਉਪਰ ਖਿਚਦੀ ਚਲੀ ਗਈ। ਇਸ ਘਟਨਾ ਵਿੱਚ ਉਹ ਜ਼ਖਮੀ ਹੋ ਗਈ। ਸਕੂਲ ਕਰਮਚਾਰੀ ਇਹ ਦੇਖ ਉਸਦੀ ਮੱਦਦ ਲਈ ਅੱਗੇ ਵਧੇ। ਉਨ੍ਹਾਂ ਕਿਸੇ ਤਰ੍ਹਾਂ ਜੇਨੇਲੇ ਨੂੰ ਲਿਫਟ ਕੈਬਿਨ ਵਿਚੋਂ ਬਾਹਰ ਕੱਢਿਆ ਅਤੇ ਮਲਾਡ ਪੁਲਿਸ ਨੂੰ ਸੂਚਿਤ ਕੀਤਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ