Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਹਾਦਸੇ ਵਿੱਚ ਜ਼ਖ਼ਮੀ ਹੋਏ 26 ਸਾਲਾ ਮੋਟਰਸਾਈਕਲਿਸਟ ਦੀ ਹਾਲਤ ਨਾਜ਼ੁਕ

September 16, 2022 08:50 AM

ਟੋਰਾਂਟੋ, 16 ਸਤੰਬਰ (ਪੋਸਟ ਬਿਊਰੋ) : ਡਾਊਨਟਾਊਨ ਟੋਰਾਂਟੋ ਵਿੱਚ ਹੋਏ ਹਾਦਸੇ ਕਾਰਨ ਇੱਕ ਮੋਟਰਸਾਈਕਲਿਸਟ ਗੰੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਤੇ ਗਾਰਡੀਨਰ ਐਕਸਪ੍ਰੈੱਸਵੇਅ ਤੇ ਡੌਨ ਵੈਲੀ ਪਾਰਕਵੇਅ ਦਾ ਵੱਡਾ ਹਿੱਸਾ ਬੰਦ ਕਰਨਾ ਪਿਆ।
ਇਹ ਹਾਦਸਾ ਸ਼ੁੱਕਰਵਾਰ ਤੜ੍ਹਕੇ 1:25 ਉੱਤੇ ਉਸ ਸਮੇਂ ਵਾਪਰਿਆ ਜਦੋਂ ਡੀਵੀਪੀ ਉੱਤੇ ਉੱਤਰ ਵੱਲ ਜਾ ਰਿਹਾ ਮੋਟਰਸਾਈਕਲ ਪਿੰ੍ਰਸ ਐਡਵਰਡ ਵਾਇਆਡਕਟ ਨੇੜੇ ਗਾਰਡਰੇਲ ਨਾਲ ਟਕਰਾ ਗਿਆ। ਪੁਲਿਸ ਦਾ ਕਹਿਣਾ ਹੈ ਕਿ 26 ਸਾਲਾ ਮੋਟਰਸਾਈਕਲ ਸਵਾਰ ਇਸ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।
ਪੂਰਬ ਵਾਲੇ ਪਾਸੇ ਗਾਰਡੀਨਰ ਐਕਸਪ੍ਰੈੱਸਵੇਅ ਨੂੰ ਜਾਰਵਿਸ ਤੋਂ ਡੀਵੀਪੀ ਤੱਕ ਤੇ ਉੱਤਰ ਵਾਲੇ ਪਾਸੇ ਡੀਵੀਪੀ ਨੂੰ ਗਾਰਡੀਨਰ ਤੋਂ ਬੇਅਵਿਊ/ਬਲੂਅਰ ਰੈਂਪ ਤੱਕ ਬੰਦ ਕਰ ਦਿੱਤਾ ਗਿਆ ਸੀ।ਇਸ ਸੜਕ ਨੂੰ ਸਵੇਰੇ 7:00 ਵਜੇ ਖੋਲ੍ਹਿਆ ਗਿਆ।

 

 

 
Have something to say? Post your comment