Welcome to Canadian Punjabi Post
Follow us on

29

March 2024
 
ਕੈਨੇਡਾ

ਪੌਲੀਏਵਰ ਦੀ ਗੈਰਜਿ਼ੰਮੇਵਰਾਨਾ ਸਿਆਸਤ ਉੱਤੇ ਟਰੂਡੋ ਨੇ ਸਾਧਿਆ ਨਿਸ਼ਾਨਾ

September 13, 2022 12:26 AM

ਸੇਂਟ ਐਂਡਰਿਊਜ਼, 12 ਸਤੰਬਰ (ਪੋਸਟ ਬਿਊਰੋ) : ਨਵੇਂ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਉੱਤੇ ਸਿੱਧਾ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਕੈਨੇਡਾ ਨੂੰ ਗੈਰਜਿ਼ੰਮੇਵਰਾਨਾ ਸਿਆਸਤ ਦੀ ਨਹੀਂ ਸਗੋਂ ਜਿ਼ੰਮੇਵਾਰ ਲੀਡਰਸਿ਼ਪ ਦੀ ਲੋੜ ਹੈ।
ਲਿਬਰਲ ਐਮਪੀਜ਼ ਦੇ ਤਿੰਨ ਰੋਜ਼ਾ ਰਟਰੀਟ ਸਮਾਰੋਹ ਦੀ ਮੁਕੰਮਲ ਕਾਕਸ ਮੀਟਿੰਗ ਵਿੱਚ ਗੱਲ ਕਰਦਿਆਂ ਟਰੂਡੋ ਨੇ ਆਖਿਆ ਕਿ ਸੱਭ ਤੋਂ ਪਹਿਲਾਂ ਉਹ ਸ਼ਨਿੱਚਰਵਾਰ ਨੂੰ ਪੌਲੀਏਵਰ ਨੂੰ ਆਪਣੀ ਪਾਰਟੀ ਦੀ ਲੀਡਰਸਿ਼ਪ ਦੌੜ ਜਿੱਤਣ ਲਈ ਵਧਾਈ ਦਿੰਦੇ ਹਨ।ਇਸ ਤੋਂ ਤੁਰੰਤ ਬਾਅਦ ਹੀ ਆਪਣਾ ਸੁਰ ਬਦਲਦਿਆਂ ਟਰੂਡੋ ਨੇ ਆਖਿਆ ਕਿ ਇਹ ਸਮਾਂ ਸਿਆਸਤਦਾਨਾਂ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਜਾਂ ਲੋਕਾਂ ਨੂੰ ਇੱਕ ਦੂਜੇ ਖਿਲਾਫ ਖੜ੍ਹਾ ਕਰਨ ਦਾ ਨਹੀਂ ਹੈ।
150 ਦੇ ਲੱਗਭਗ ਲਿਬਰਲ ਐਮਪੀਜ਼ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਅੱਗੇ ਆਖਿਆ ਕਿ ਸਾਡੇ ਸਮਾਜ ਨੂੰ ਸੇਫ ਤੇ ਮੁਕਤ ਬਣਾਉਣ ਵਾਲੀਆਂ ਸੰਸਥਾਂਵਾਂ ਉੱਤੇ ਹਮਲਾ ਬੋਲਣਾ ਜਿੰ਼ਮੇਵਾਰ ਲੀਡਰਸਿ਼ਪ ਦੀ ਨਿਸ਼ਾਨੀ ਨਹੀਂ ਹੈ।ਜਿ਼ਕਰਯੋਗ ਹੈ ਕਿ ਲੀਡਰਸਿ਼ਪ ਕੈਂਪੇਨ ਦੌਰਾਨ ਪੌਲੀਏਵਰ ਨੇ ਬੈਂਕ ਆਫ ਕੈਨੇਡਾ ਉੱਤੇ ਆਪਣੀਆਂ ਜਿ਼ੰਮੇਵਾਰੀਆਂ ਤੋਂ ਭੱਜਣ ਦਾ ਦੋਸ਼ ਲਾਇਆ ਸੀ। ਇੱਥੇ ਹੀ ਬੱਸ ਨਹੀਂ ਉਨ੍ਹਾਂ ਇਹ ਵੀ ਆਖਿਆ ਸੀ ਕਿ ਟਰੂਡੋ ਦੀ ਸ਼ਾਹ ਖਰਚੀ ਲਈ ਬੈਂਕ ਆਫ ਕੈਨੇਡਾ ਏਟੀਐਮ ਬਣਿਆ ਹੋਇਆ ਹੈ। ਪੌਲੀਏਵਰ ਇੱਥੋਂ ਤੱਕ ਆਖ ਚੁੱਕੇ ਹਨ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮੈਕਲਮ ਨੂੰ ਨੌਕਰੀ ਤੋਂ ਕੱਢ ਦੇਣਗੇ।
ਟਰੂਡੋ ਨੇ ਆਖਿਆ ਕਿ ਲੋਕਾਂ ਨੂੰ ਮਹਿੰਗਾਈ ਤੋਂ ਬਚਣ ਲਈ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਨ ਦੀ ਸਲਾਹ ਦੇਣਾ ਵੀ ਕੋਈ ਜਿ਼ੰਮੇਵਰਾਨਾ ਲੀਡਰਸਿ਼ਪ ਦੀ ਨਿਸ਼ਾਨੀ ਨਹੀਂ ਹੈ। ਉਨ੍ਹਾਂ ਆਖਿਆ ਕਿ ਜੇ ਕਿਸੇ ਨੇ ਉਹ ਸਲਾਹ ਮੰਨ ਕੇ ਆਪਣੀ ਬਚਤ ਇਸ ਪਾਸੇ ਨਿਵੇਸ਼ ਕੀਤੀ ਹੋਵੇਗੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੋਵੇਗਾ ਕਿ ਉਨ੍ਹਾਂ ਦਾ ਪੈਸਾ ਬਰਬਾਦ ਹੋ ਚੁੱਕਿਆ ਹੈ। ਪੌਲੀਏਵਰ ਨੇ ਇਹ ਦੋਸ਼ ਵੀ ਲਾਇਆ ਸੀ ਕਿ ਮਹਾਂਮਾਰੀ ਦੌਰਾਨ ਟਰੂਡੋ ਨੇ ਬੈਂਕ ਦੀਆਂ ਤਿਜੋਰੀਆਂ ਦੇ ਮੂੰਹ ਲੋਕਾਂ ਲਈ ਖੋਲ੍ਹ ਦਿੱਤੇ ਸਨ ਤੇ ਮਹਿੰਗਾਈ ਉਸੇ ਦਾ ਹੀ ਨਤੀਜਾ ਹੈ।
ਇਸ ਉੱਤੇ ਟਰੂਡੋ ਨੇ ਆਖਿਆ ਕਿ ਜੇ ਵਰਕਰਜ਼, ਉਨ੍ਹਾਂ ਦੇ ਪਰਿਵਾਰਾਂ, ਸੀਨੀਅਰਜ਼, ਨੌਜਵਾਨਾਂ, ਕਾਰੋਬਾਰਾਂ ਲਈ ਖੜ੍ਹੇ ਰਹਿਣਾ ਗਲਤੀ ਹੈ ਤਾਂ ਉਹ ਇਹ ਗਲਤੀ ਕਰਦੇ ਰਹਿਣਗੇ।ਟਰੂਡੋ ਨੇ ਹਰ ਪ੍ਰੋਵਿੰਸ ਨਾਲ ਸਾਈਨ ਕੀਤੀ ਚਾਈਲਡ ਕੇਅਰ ਡੀਲ ਸਮੇਤ ਸਰਕਾਰ ਦੀਆਂ ਹੋਰਨਾਂ ਨੀਤੀਆਂ ਨੂੰ ਵੀ ਹਾਈਲਾਈਟ ਕੀਤਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼