Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਕੈਨੇਡਾ

ਗ੍ਰੀਨ ਪਾਰਟੀ ਐਮਪੀਜ਼ ਨੇ ਪਾਰਟੀ ਛੱਡਣ ਦੀ ਦਿੱਤੀ ਧਮਕੀ

September 13, 2022 12:23 AM

ਓਟਵਾ, 12 ਸਤੰਬਰ (ਪੋਸਟ ਬਿਊਰੋ) : ਗ੍ਰੀਨ ਪਾਰਟੀ ਦੇ ਦੋ ਮੌਜੂਦਾ ਐਮਪੀਜ਼ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਕਿ ਜੇ ਲੀਡਰਸਿ਼ਪ ਦੌੜ ਮੁਲਤਵੀ ਕੀਤੀ ਜਾਂਦੀ ਹੈ ਤਾਂ ਉਹ ਦੋਵੇਂ ਪਾਰਟੀ ਛੱਡ ਕੇ ਆਜ਼ਾਦ ਉਮੀਦਵਾਰਾਂ ਵਜੋਂ ਬੈਠਣਗੇ। ਇਹ ਜਾਣਕਾਰੀ ਅੰਦਰੂਨੀ ਈਮੇਲ ਤੋਂ ਹਾਸਲ ਹੋਈ।
ਪਾਰਟੀ ਦੀ ਪ੍ਰੈਜ਼ੀਡੈਂਟ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਗ੍ਰੀਨ ਪਾਰਟੀ ਅੰਦਰ ਚੱਲ ਰਹੀ ਉਥਲ-ਪੁਥਲ ਉੱਤੇ ਚਿੰਤਾ ਪ੍ਰਗਟਾਉਂਦਿਆਂ ਕਿਚਨਰ ਸੈਂਟਰ ਤੋਂ ਐਮਪੀ ਮਾਈਕ ਮੌਰਿਸ ਨੇ ਪਾਰਟੀ ਦੇ ਉੱਚ ਅਧਿਕਾਰੀਆਂ ਨੂੰ ਇੱਕ ਈਮੇਲ ਭੇਜ ਕੇ ਆਖਿਆ ਕਿ ਪਾਰਟੀ ਦੀ ਫੈਡਰਲ ਕਾਊਂਸਲ ਵੱਲੋਂ ਲੀਡਰਸਿ਼ਪ ਦੌੜ ਉੱਤੇ ਰੋਕ ਲਾਉਣ ਤੇ ਓਟਵਾ ਆਫਿਸ ਬੰਦ ਕਰਨ ਉੱਤੇ ਜਿਹੜਾ ਵਿਚਾਰ ਕੀਤਾ ਜਾ ਰਿਹਾ ਹੈ ਉਸ ਨਾਲ ਕਦੇ ਨਾ ਖ਼ਤਮ ਹੋਣ ਵਾਲਾ ਨੁਕਸਾਨ ਹੋਵੇਗਾ।
ਉਨ੍ਹਾਂ ਲਿਖਿਆ ਕਿ ਪਾਰਟੀ ਇਸ ਨੁਕਸਾਨ ਤੋਂ ਉਭਰ ਨਹੀਂ ਸਕੇਗੀ।ਜੇ ਅਜਿਹਾ ਹੁੰਦਾ ਹੈ ਤਾਂ ਪਾਰਟੀ ਐਮਪੀਜ਼ ਕੋਲ ਪਾਰਟੀ ਛੱਡਣ ਤੇ ਆਜ਼ਾਦ ਐਮਪੀਜ਼ ਵਜੋਂ ਵਿਚਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਰਹੇਗਾ।ਗ੍ਰੀਨ ਪਾਰਟੀ ਦੇ ਬੁਲਾਰੇ ਨੇ ਸੋਮਵਾਰ ਨੂੰ ਆਖਿਆ ਕਿ ਇਸ ਸਬੰਧ ਵਿੱਚ ਗੱਲਬਾਤ ਚੱਲ ਰਹੀ ਹੈ ਤੇ ਪਾਰਟੀ ਅਧਿਕਾਰੀ ਅੰਦਰੂਨੀ ਤੌਰ ਉੱਤੇ ਮਾਮਲੇ ਨੂੰ ਹੱਲ ਕਰਨ ਬਾਰੇ ਸੋਚ ਰਹੇ ਹਨ ਤੇ ਇਸ ਤੋਂ ਬਾਅਦ ਹੀ ਗੱਲ ਜਨਤਕ ਕੀਤੀ ਜਾਵੇਗੀ। ਸੋਮਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਮੌਰਿਸ ਨੇ ਆਖਿਆ ਕਿ ਪਾਰਟੀ ਦੀ ਅੰਦਰੂਨੀ ਲੜਾਈ ਕਾਰਨ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ।
ਪਾਰਟੀ ਦੀ ਸਾਬਕਾ ਆਗੂ ਤੇ ਦੂਜੀ ਮੌਜੂਦਾ ਐਮਪੀ ਐਲਿਜ਼ਾਬੈੱਥ ਮੇਅ ਨਾਲ ਇਸ ਵਿਸ਼ੇ ਉੱਤੇ ਉਨ੍ਹਾਂ ਦੀ ਰਾਇ ਜਾਨਣ ਬਾਰੇ ਸੰਪਰਕ ਨਹੀਂ ਹੋ ਸਕਿਆ। ਜਿ਼ਕਰਯੋਗ ਹੈ ਕਿ ਮੇਅ ਸਾਂਝੀ ਟਿਕਟ ਉੱਤੇ ਜੌਨਾਥਨ ਪੈਡਨੌਲਟ ਨਾਲ ਰਲ ਕੇ ਲੀਡਰਸਿ਼ਪ ਦੌੜ ਲੜ ਰਹੀ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ