Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਕੈਨੇਡਾ

ਪਿਏਰ ਪੌਲੀਏਵਰ ਨੇ ਜਿੱਤੀ ਕੰਜ਼ਰਵੇਟਿਵ ਲੀਡਰਸਿ਼ਪ ਦੌੜ

September 12, 2022 12:32 AM

ਓਟਵਾ, 11 ਸਤੰਬਰ (ਪੋਸਟ ਬਿਊਰੋ) : ਪਿਏਰ ਪੌਲੀਏਵਰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਨਵੇਂ ਆਗੂ ਚੁਣ ਲਏ ਗਏ ਹਨ। ਉਨ੍ਹਾਂ ਨੂੰ ਰਿਕਾਰਡ ਤੋੜ ਵੋਟਾਂ ਹਾਸਲ ਹੋਈਆਂ।
ਸੱਤ ਮਹੀਨੇ ਚੱਲੀ ਕੈਂਪੇਨ ਤੋਂ ਬਾਅਦ ਲੰਮੇਂ ਸਮੇਂ ਤੋਂ ਐਮਪੀ ਤੇ ਓਨਟਾਰੀਓ ਤੋਂ ਸਾਬਕਾ ਕੈਬਨਿਟ ਮੰਤਰੀ ਰਹੇ ਪੌਲੀਏਵਰ ਨੂੰ ਪਹਿਲੇ ਮਤਦਾਨ ਵਿੱਚ 22,993 ਵੋਟਾਂ ਹਾਸਲ ਹੋਈਆਂ। ਉਨ੍ਹਾਂ ਨੂੰ ਦੇਸ਼ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਤੇ ਲੱਗਭਗ ਹਰੇਕ ਹਲਕੇ ਤੋਂ ਉਹ ਉਮੀਦਵਾਰਾਂ ਵਿੱਚੋਂ ਮੈਂਬਰਾਂ ਦੀ ਪਹਿਲੀ ਪਸੰਦ ਰਹੇ।ਸ਼ਨਿੱਚਰਵਾਰ ਨੂੰ ਓਟਵਾ ਦੇ ਕਨਵੈਂਸ਼ਨ ਸੈਂਟਰ ਤੋਂ ਲੀਡਰ ਵਜੋਂ ਆਪਣਾ ਪਹਿਲਾ ਭਾਸ਼ਣ ਦਿੰਦਿਆਂ ਪੌਲੀਏਵਰ ਨੇ ਆਖਿਆ ਕਿ ਅੱਜ ਤੋਂ ਉਸ ਪੁਰਾਣੀ ਸਰਕਾਰ ਨੂੰ ਬਦਲਣ ਦਾ ਸਮਾਂ ਆ ਗਿਆ ਹੈ ਜਿਸ ਨੇ ਤੁਹਾਨੂੰ ਦਿੱਤਾ ਘੱਟ ਹੈ ਪਰ ਜਿਹੜੀ ਸਾਰਿਆਂ ਲਈ ਮਹਿੰਗੀ ਪੈ ਰਹੀ ਹੈ। ਇਸ ਪੁਰਾਣੀ ਸਰਕਾਰ ਨੂੰ ਅਸੀਂ ਉਸ ਨਵੀਂ ਸਰਕਾਰ ਨਾਲ ਬਦਲਾਂਗੇ ਜਿਹੜੀ ਤੁਹਾਨੂੰ ਪਹਿਲ ਦੇਵੇਗੀ, ਤੁਹਾਡੇ ਕੰਮ ਦਾ ਮੁੱਲ ਪਹਿਲਾਂ ਮੋੜੇਗੀ, ਤੁਹਾਡੀ ਰਿਟਾਇਰਮੈਂਟ, ਤੁਹਾਡੇ ਘਰ ਤੇ ਦੇਸ਼ ਦਾ ਖਿਆਲ ਰੱਖੇਗੀ।
68·15 ਫੀ ਸਦੀ ਵੋਟਾਂ ਹਾਸਲ ਕਰਕੇ ਪੌਲੀਏਵਰ ਨੇ ਆਪਣੇ ਮੁੱਖ ਵਿਰੋਧੀ ਜੀਨ ਚਾਰੈਸਟ ਨੂੰ ਬੁਰੀ ਤਰ੍ਹਾਂ ਹਰਾਇਆ। ਜੀਨ ਚਾਰੈਸਟ ਨੂੰ ਸਿਰਫ 16·07 ਫੀ ਸਦੀ ਵੋਟਾਂ ਹਾਸਲ ਹੋਈਆਂ ਤੇ ਉਹ ਦੂਜੇ ਸਥਾਨ ਉੱਤੇ ਰਹੇ। ਸੋਸ਼ਲ ਕੰਜ਼ਰਵੇਟਿਵ ਤੇ ਐਮਪੀ ਲੈਸਲਿਨ ਲੁਈਸ 9·69 ਫੀ ਸਦੀ ਵੋਟਾਂ ਨਾਲ ਤੀਸਰੇ ਸਥਾਨ ਉੱਤੇ ਰਹੇ। ਓਨਟਾਰੀਓ ਤੋਂ ਸਾਬਕਾ ਐਮਪੀਪੀ ਰੋਮਨ ਬੇਬਰ ਨੂੰ 5·03 ਫੀ ਸਦੀ ਵੋਟਾਂ ਹਾਸਲ ਹੋਈਆਂ ਤੇ ਮੇਅਰ ਤੋਂ ਐਮਪੀ ਬਣੇ ਸਕੌਟ ਐਚੀਸਨ 1·06 ਫੀ ਸਦੀ ਵੋਟਾਂ ਹਾਸਲ ਕਰਕੇ ਆਖਰੀ ਸਥਾਨ ਉੱਤੇ ਰਹੇ।
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਕਾਰਨ ਇਸ ਸਮੇਂ ਕੈਨੇਡਾ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਸ਼ਨਿੱਚਰਵਾਰ ਨੂੰ ਮਹਾਰਾਣੀ ਐਲਿਜ਼ਾਬੈੱਥ ਨੂੰ ਸ਼ਰਧਾਂਜਲੀ ਦੇਣ ਲਈ ਕੁੱਝ ਦੇਰ ਲਈ ਮੌਨ ਧਾਰਿਆ ਗਿਆ ਤੇ ਉਸ ਤੋਂ ਬਾਅਦ ਹੀ ਪੌਲੀਏਵਰ ਦੇ ਨਾਂ ਦਾ ਐਲਾਨ ਜੇਤੂ ਉਮੀਦਵਾਰ ਵਜੋਂ ਕੀਤਾ ਗਿਆ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ