Welcome to Canadian Punjabi Post
Follow us on

28

September 2022
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਦਾ ਐਲਾਨ 30 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਕਰੇਗਾ ਪੰਜਾਬ ਵਿਚ ਚੱਕਾ ਜਾਮਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਰ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੀ ਮੰਗਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦਾ ਐਲਾਨਵਿਧਾਨਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ: ਕਾਂਗਰਸ ਅਤੇ ਭਾਜਪਾ ਵੱਲੋਂ ਜਮਹੂਰੀ ਤਰੀਕੇ ਨਾਲ ਚੁਣੀ ਸਰਕਾਰ ਨੂੰ ਭੰਗ ਕਰਨ ਲਈ ਪਾਈ ਸਾਂਝ ਕਾਰਨ ਵਿਸ਼ਵਾਸ ਮਤਾ ਜ਼ਰੂਰੀਮੰਤਰੀ ਮੰਡਲ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਸਾਂਝੀ ਜ਼ਮੀਨ ਦੇ ਮਾਲਕੀ ਹੱਕ ਦੇਣ ਲਈ ਪੰਜਾਬ ਵਿਲੇਜ ਕਾਮਨ ਲੈਂਡਜ (ਰੈਗੂਲੇਸ਼ਨ) ਐਕਟ ਵਿੱਚ ਸੋਧ ਨੂੰ ਪ੍ਰਵਾਨਗੀਰੂਸ ਦੇ ਸਕੂਲ ਵਿਚ ਹੋਈ ਗੋਲੀਬਾਰੀ ਕਾਰਨ 13 ਹਲਾਕ, 21 ਜ਼ਖ਼ਮੀਈਰਾਨ ਵਿਚ ਹਿਜਾਬ ਖਿਲਾਫ਼ ਪ੍ਰਦਰਸ਼ਨ ਕਰ ਰਹੀ ਅਤੇ ਵਾਲ ਖੋਲ੍ਹਣ ਵਾਲੀ 20 ਸਾਲਾ ਲੜਕੀ ਨੂੰ ਪੁਲਿਸ ਨੇ ਮਾਰੀ ਗੋਲੀ
ਕੈਨੇਡਾ

ਕੈਨੇਡਾ ਦੀਆਂ ਮੁੱਖ ਟੈਲੀਕੌਮ ਕੰਪਨੀਆਂ ਦਰਮਿਆਨ ਹੋਇਆ ਅਹਿਮ ਸਮਝੌਤਾ

September 08, 2022 12:39 AM

ਵੈਨਕੂਵਰ, 7 ਸਤੰਬਰ (ਪੋਸਟ ਬਿਊਰੋ) : ਕੈਨੇਡਾ ਦੀਆਂ ਮੁੱਖ ਟੈਲੀਕੌਮ ਕੰਪਨੀਆਂ ਵੱਲੋਂ ਐਮਰਜੰਸੀ ਰੋਮਿੰਗ ਤੇ ਕਿਸੇ ਵੀ ਤਰ੍ਹਾਂ ਦੀ ਵੱਡੀ ਗੜਬੜੀ (ਇਕਿਉਪਮੈਂਟ ਫੇਲ੍ਹ ਹੋਣ ਵਰਗੀ) ਦੇ ਚੱਲਦਿਆਂ ਆਪਸੀ ਸਹਿਯੋਗ ਕਰਨ ਲਈ ਰਸਮੀ ਸਹਿਮਤੀ ਪ੍ਰਗਟਾਈ।
ਇਨੋਵੇਸ਼ਨ, ਸਾਇੰਸ ਤੇ ਇੰਡਸਟਰੀ ਮੰਤਰੀ ਫਰੈਂਕੌਇਸ ਫਿਲਿਪ ਸੈ਼ਂਪੇਨ ਨੇ ਮੰਗਲਵਾਰ ਨੂੰ ਵੈਨਕੂਵਰ ਵਿੱਚ ਕੈਬਨਿਟ ਰਟਰੀਟ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਕੰਪਨੀਆਂ ਵਿੱਚ ਇਹ ਸਮਝੌਤਾ ਹੋਇਆ ਹੈ ਕਿ ਜੇ ਕਿਸੇ ਕੰਪਨੀ ਦੇ ਨੈੱਟਵਰਕ ਵਿੱਚ ਕੋਈ ਗੜਬੜ ਹੁੰਦੀ ਹੈ ਤਾਂ ਦੂਜੀਆਂ ਕੰਪਨੀਆਂ ਵੱਲੋਂ ਮਦਦ ਤੇ ਸਹਿਯੋਗ ਕਰਨਾ ਦਾ ਵਾਅਦਾ ਕੀਤਾ ਗਿਆ ਹੈ ਤਾਂ ਕਿ ਕੈਨੇਡੀਅਨ ਆਪਣੇ ਪਿਆਰਿਆਂ ਦੇ ਸੰਪਰਕ ਵਿੱਚ ਰਹਿ ਸਕਣ, 911 ਤੱਕ ਪਹੁੰਚ ਕਰ ਸਕਣ, ਕਾਰੋਬਾਰੀ ਲੈਣਦੇਣ ਬਿਨਾਂ ਅੜਿੱਕਿਆਂ ਦੇ ਕਰ ਸਕਣ।
ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਤਹਿਤ ਕੰਪਨੀਆਂ ਵੱਲੋਂ ਸਪਸ਼ਟ ਤੇ ਸਮੇਂ ਸਿਰ ਕਮਿਊਨਿਕੇਸ਼ਨ ਮੁਹੱਈਆ ਕਰਵਾਉਣ ਲਈ ਵੀ ਸਮਝੌਤਾ ਕੀਤਾ ਗਿਆ ਹੈ।ਇਹ ਡੀਲ 8 ਜੁਲਾਈ ਨੂੰ ਰੌਜਰਜ਼ ਕਮਿਊਨਿਕੇਸ਼ਨਜ਼ ਇਨਕਾਰਪੋਰੇਸ਼ਨ ਦੀਆਂ ਸੇਵਾਵਾਂ ਵਿੱਚ ਹੋਈ ਗੜਬੜੀ ਕਾਰਨ ਕੀਤਾ ਗਿਆ। ਇਸ ਗੜਬੜੀ ਕਾਰਨ ਕਈ ਮਿਲੀਅਨ ਕੈਨੇਡੀਅਨ ਪ੍ਰਭਾਵਿਤ ਹੋਏ।ਇਸ ਗੜਬੜੀ ਤੋਂ ਬਾਅਦ ਵਾਲੇ ਦਿਨਾਂ ਵਿੱਚ ਸ਼ੈਂਪੇਨ ਨੇ ਰੌਜਰਜ਼ ਦੇ ਸੀਈਓਜ਼ ਤੇ ਹੋਰਨਾਂ ਟੈਲੀਕੌਮ ਕੰਪਨੀਆਂ ਨੂੰ ਭਵਿੱਖ ਵਿੱਚ ਇਸ ਤਰ੍ਹਾਂ ਦੀ ਗੜਬੜੀ ਤੋਂ ਬਚਣ ਲਈ ਬੈਕਅੱਪ ਪਲੈਨ ਤਿਆਰ ਕਰਨ ਲਈ ਦਬਾਅ ਪਾਇਆ ਸੀ ਤੇ ਅਜਿਹਾ ਕਰਨ ਲਈ ਉਨ੍ਹਾਂ ਨੂੰ 60 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪਹਿਲੀ ਅਕਤੂਬਰ ਤੋਂ ਕੈਨੇਡਾ ਵਿੱਚ ਕੋਵਿਡ-19 ਸਬੰਧੀ ਬਾਰਡਰ ਤੇ ਟਰੈਵਲ ਮਾਪਦੰਡ ਹੋਣਗੇ ਖ਼ਤਮ ਬਾਰਡਰ ਮਾਪਦੰਡਾਂ ਤੋਂ ਪਾਬੰਦੀਆਂ ਹਟਾਉਣ ਦਾ ਅੱਜ ਹੋ ਸਕਦਾ ਹੈ ਐਲਾਨ ਲਿਬਰਲਾਂ ਦੇ ਜੀਐਸਟੀ ਛੋਟ ਪਲੈਨ ਦਾ ਸਮਰਥਨ ਕਰੇਗਾ ਕੰਜ਼ਰਵੇਟਿਵ ਕਾਕਸ : ਸ਼ੀਅਰ 30 ਸਤੰਬਰ ਤੱਕ ਵੈਕਸੀਨ ਸਬੰਧੀ ਨਿਯਮਾਂ ਨੂੰ ਖ਼ਤਮ ਕਰਨ ਦੇ ਪੱਖ ਵਿੱਚ ਹਨ ਟਰੂਡੋ ਬੱਚਿਆਂ ਨੂੰ ਐਕਸਪਾਇਰ ਹੋਈ ਦਵਾਈ ਦੇਣ ਤੋਂ ਵਰਜ ਰਹੇ ਹਨ ਡਾਕਟਰ ਕੰਜ਼ਰਵੇਟਿਵਾਂ ਤੇ ਐਨਡੀਪੀ ਲਈ ਸਮਾਂ ਸਾਜ਼ਗਾਰ, ਲਿਬਰਲਾਂ ਨੂੰ ਨੀਂਦ ਤੋਂ ਜਾਗਣ ਦੀ ਲੋੜ : ਨੈਨੋਜ਼ ਵੈਕਸੀਨ ਬਾਰੇ ਬਾਰਡਰ ਨਿਯਮਾਂ ਨੂੰ ਖ਼ਤਮ ਕਰਨ ਦੀ ਤਿਆਰੀ ਕਰ ਰਿਹਾ ਹੈ ਕੈਨੇਡਾ ਕੈਨੇਡੀਅਨਾਂ ਉੱਤੇ ਮਹਿੰਗਾਈ ਦੀ ਪੈ ਰਹੀ ਮਾਰ ਦੇ ਮੁੱਦੇ ਉੱਤੇ ਪੌਲੀਏਵਰ ਨੇ ਸਰਕਾਰ ਨੂੰ ਘੇਰਿਆ 3 ਸਾਲਾ ਬੱਚੇ ਲਈ ਐਂਬਰ ਐਲਰਟ ਜਾਰੀ ਅਗਸਤ ਮਹੀਨੇ ਦਾ ਮਹਿੰਗਾਈ ਸਬੰਧੀ ਡਾਟਾ ਅੱਜ ਜਾਰੀ ਕਰੇਗਾ ਸਟੈਟੇਸਟਿਕਸ ਕੈਨੇਡਾ