Welcome to Canadian Punjabi Post
Follow us on

03

October 2022
ਕੈਨੇਡਾ

ਵਿਆਜ਼ ਦਰਾਂ ਵਿੱਚ ਮੁੜ ਵਾਧਾ ਕਰੇਗਾ ਬੈਂਕ ਆਫ ਕੈਨੇਡਾ

September 07, 2022 09:07 AM

ਓਟਵਾ, 7 ਸਤੰਬਰ (ਪੋਸਟ ਬਿਊਰੋ) : ਬੈਂਕ ਆਫ ਕੈਨੇਡਾ ਵੱਲੋਂ ਇੱਕ ਵਾਰੀ ਫਿਰ ਵਿਆਜ਼ ਦਰਾਂ ਵਿੱਚ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਵਿਆਜ਼ ਦਰਾਂ ਵਿੱਚ ਮਾਰਚ ਤੋਂ ਲੈ ਕੇ ਹੁਣ ਤੱਕ ਪੰਜਵੀਂ ਵਾਰੀ ਵਾਧਾ ਹੋਵੇਗਾ।
ਯੂਨੀਵਰਸਿਟੀ ਆਫ ਓਟਵਾ ਵਿੱਚ ਫਿਸਕਲ ਸਟੱਡੀਜ਼ ਐਂਡ ਡੈਮੋਕ੍ਰੈਸੀ ਇੰਸਟੀਵਿਚਊਟ ਦੇ ਪ੍ਰੈਜ਼ੀਡੈਂਟ ਤੇ ਸੀਈਓ ਕੈਵਿਨ ਪੇਜ ਨੇ ਆਖਿਆ ਕਿ ਅਸੀਂ ਵਿਆਜ਼ ਦਰਾਂ ਵਿੱਚ ਕਾਫੀ ਵਾਧੇ ਦੀ ਉਮੀਦ ਕਰ ਸਕਦੇ ਹਾਂ। ਉਨ੍ਹਾਂ ਆਖਿਆ ਕਿ ਇਹ ਵਾਧਾ 50 ਤੋਂ 100 ਬੇਸਿਸ ਪੁਆਇੰਟਸ ਦਾ ਹੋ ਸਕਦਾ ਹੈ।ਸਟੈਟੇਸਟਿਕਸ ਕੈਨੇਡਾ ਨੇ ਆਪਣੀ ਰਿਪੋਰਟ ਵਿੱਚ ਆਖਿਆ ਸੀ ਕਿ ਮਹਿੰਗਾਈ ਦਰ ਵਿੱਚ ਜੁਲਾਈ ਦੇ ਮਹੀਨੇ 7·6 ਫੀ ਸਦੀ ਦਾ ਵਾਧਾ ਹੋਇਆ ਸੀ ਤੇ ਜੂਨ ਵਿੱਚ 8·1 ਫੀ ਸਦੀ ਵਾਧੇ ਨਾਲੋਂ ਇਹ ਘੱਟ ਸੀ।ਇਹ ਗਿਰਾਵਟ ਗੈਸ ਦੀਆਂ ਕੀਮਤਾਂ ਵਿੱਚ ਆਈ ਕਮੀ ਕਾਰਨ ਦਰਜ ਕੀਤੀ ਗਈ। ਬਾਕੀ ਖਾਣੇ ਤੇ ਸੇਵਾਵਾਂ ਦੀਆਂ ਕੀਮਤਾਂ ਵਿੱਚ ਕੋਈ ਗਿਰਾਵਟ ਨਹੀਂ ਆਈ।
ਂਜੁਲਾਈ ਵਿੱਚ ਬੈਂਕ ਨੇ ਆਪਣੀਆਂ ਵਿਆਜ਼ ਦਰਾਂ ਵਿੱਚ 1 ਫੀ ਸਦੀ ਵਾਧਾ ਕੀਤਾ ਸੀ, ਜੋ ਕਿ 1998 ਅਗਸਤ ਵਿੱਚ ਹੋਏ ਵਾਧੇ ਤੋਂ ਲੈ ਕੇ ਹੁਣ ਤੱਕ ਸੱਭ ਤੋਂ ਜਿ਼ਆਦਾ ਸੀ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਬੈਂਕ ਦੇ ਗਵਰਨਰ ਟਿੱਫ ਮੈਕਲਮ ਨੇ ਵਾਅਦਾ ਕੀਤਾ ਕਿ ਉਹ ਕੈਨੇਡੀਅਨ ਅਰਥਚਾਰੇ ਵਿੱਚ ਸੁਧਾਰ ਕਰਕੇ ਹੀ ਸਾਹ ਲੈਣਗੇ। ਉਨ੍ਹਾਂ ਇਹ ਵੀ ਆਖਿਆ ਕਿ ਮਹਿੰਗਾਈ ਨੂੰ ਮੁੜ 2 ਫੀ ਸਦੀ ਤੱਕ ਲਿਆਉਣ ਦੇ ਆਪਣੇ ਟੀਚੇ ਨੂੰ ਵੀ ਬੈਂਕ ਪੂਰਾ ਕਰੇਗਾ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪੌਲੀਏਵਰ ਦੇ ਕਹਿਣ ਉੱਤੇ ਡਾਇਗਲੌਨ ਦੇ ਬਾਨੀ ਨੂੰ ਨਹੀਂ ਕੀਤਾ ਗਿਆ ਚਾਰਜ : ਆਰਸੀਐਮਪੀ ਪਹਿਲੀ ਅਕਤੂਬਰ ਤੋਂ ਕੈਨੇਡਾ ਵਿੱਚ ਕੋਵਿਡ-19 ਸਬੰਧੀ ਬਾਰਡਰ ਤੇ ਟਰੈਵਲ ਮਾਪਦੰਡ ਹੋਣਗੇ ਖ਼ਤਮ ਬਾਰਡਰ ਮਾਪਦੰਡਾਂ ਤੋਂ ਪਾਬੰਦੀਆਂ ਹਟਾਉਣ ਦਾ ਅੱਜ ਹੋ ਸਕਦਾ ਹੈ ਐਲਾਨ ਲਿਬਰਲਾਂ ਦੇ ਜੀਐਸਟੀ ਛੋਟ ਪਲੈਨ ਦਾ ਸਮਰਥਨ ਕਰੇਗਾ ਕੰਜ਼ਰਵੇਟਿਵ ਕਾਕਸ : ਸ਼ੀਅਰ 30 ਸਤੰਬਰ ਤੱਕ ਵੈਕਸੀਨ ਸਬੰਧੀ ਨਿਯਮਾਂ ਨੂੰ ਖ਼ਤਮ ਕਰਨ ਦੇ ਪੱਖ ਵਿੱਚ ਹਨ ਟਰੂਡੋ ਬੱਚਿਆਂ ਨੂੰ ਐਕਸਪਾਇਰ ਹੋਈ ਦਵਾਈ ਦੇਣ ਤੋਂ ਵਰਜ ਰਹੇ ਹਨ ਡਾਕਟਰ ਕੰਜ਼ਰਵੇਟਿਵਾਂ ਤੇ ਐਨਡੀਪੀ ਲਈ ਸਮਾਂ ਸਾਜ਼ਗਾਰ, ਲਿਬਰਲਾਂ ਨੂੰ ਨੀਂਦ ਤੋਂ ਜਾਗਣ ਦੀ ਲੋੜ : ਨੈਨੋਜ਼ ਵੈਕਸੀਨ ਬਾਰੇ ਬਾਰਡਰ ਨਿਯਮਾਂ ਨੂੰ ਖ਼ਤਮ ਕਰਨ ਦੀ ਤਿਆਰੀ ਕਰ ਰਿਹਾ ਹੈ ਕੈਨੇਡਾ ਕੈਨੇਡੀਅਨਾਂ ਉੱਤੇ ਮਹਿੰਗਾਈ ਦੀ ਪੈ ਰਹੀ ਮਾਰ ਦੇ ਮੁੱਦੇ ਉੱਤੇ ਪੌਲੀਏਵਰ ਨੇ ਸਰਕਾਰ ਨੂੰ ਘੇਰਿਆ 3 ਸਾਲਾ ਬੱਚੇ ਲਈ ਐਂਬਰ ਐਲਰਟ ਜਾਰੀ