Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਕੈਨੇਡਾ

ਸਸਕੈਚਵਨ ਵਿੱਚ ਛੁਰੇਬਾਜ਼ੀ ਕਰਨ ਵਾਲੇ ਮਸ਼ਕੂਕਾਂ ਵਿੱਚੋਂ ਇੱਕ ਦੀ ਮਿਲੀ ਲਾਸ਼, ਦੂਜਾ ਅਜੇ ਵੀ ਫਰਾਰ

September 05, 2022 11:19 PM

ਸਸਕੈਚਵਨ, 5 ਼ਸਤੰਬਰ (ਪੋਸਟ ਬਿਊਰੋ) : ਛੁਰੇਬਾਜ਼ੀ ਰਾਹੀਂ 10 ਲੋਕਾਂ ਦਾ ਕਤਲ ਕਰਨ ਤੇ 15 ਹੋਰਨਾਂ ਨੂੰ ਜ਼ਖ਼ਮੀ ਕਰਨ ਵਾਲੇ ਦੋ ਮਸ਼ਕੂਕਾਂ ਵਿੱਚੋਂ ਇੱਕ ਮ੍ਰਿਤਕ ਪਾਇਆ ਗਿਆ ਹੈ। ਇਹ ਜਾਣਕਾਰੀ ਸਸਕੈਚਵਨ ਆਰਸੀਐਮਪੀ ਵੱਲੋਂ ਦਿੱਤੀ ਗਈ।
ਸਸਕੈਚਵਨ ਦੇ ਜੇਮਜ਼ ਸਮਿੱਥ ਕ੍ਰੀ ਨੇਸ਼ਨ ਤੋਂ ਦੋ ਵਿਅਕਤੀਆਂ ਵੱਲੋਂ ਛੁਰੇਬਾਜ਼ੀ ਕਰਕੇ ਕਈ ਲੋਕਾਂ ਦੀਆਂ ਜਾਨਾਂ ਲੈਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ 31 ਸਾਲਾਂ ਦੇ ਮਸ਼ਕੂਕ ਡੈਮੀਅਨ ਸੈਂਡਰਸਨ ਤੇ 30 ਸਾਲਾ ਮਾਈਲਜ਼ ਸੈਂਡਰਸਨ ਦੀ ਭਾਲ ਐਤਵਾਰ ਸਵੇਰੇ ਸ਼ੁਰੂ ਕੀਤੀ ਗਈ।ਸੋਮਵਾਰ ਦੁਪਹਿਰ ਨੂੰ ਦਿੱਤੀ ਗਈ ਅਪਡੇਟ ਵਿੱਚ ਆਰਸੀਐਮਪੀ ਅਸਿਸਟੈਂਟ ਕਮਿਸ਼ਨਰ ਰੌਂਡਾ ਬਲੈਕਮੋਰ ਨੇ ਆਖਿਆ ਕਿ ਫੋਰੈਂਸਿਕ ਮਾਹਿਰਾਂ ਵੱਲੋਂ ਫਰਸਟ ਨੇਸ਼ਨ ਤੋਂ ਮਿਲੀ ਲਾਸ਼ ਦੀ ਪਛਾਣ ਡੈਮੀਅਨ ਸੈਂਡਰਸਨ ਵਜੋਂ ਕੀਤੀ ਗਈ ਹੈ।
ਬਲੈਕਮੋਰ ਨੇ ਆਖਿਆ ਕਿ ਡੈਮੀਅਨ ਦੀ ਲਾਸ਼ ਸੰਘਣੇ ਘਾਹ ਵਾਲੇ ਇਲਾਕੇ ਤੋਂ ਮਿਲੀ। ਉਨ੍ਹਾਂ ਦੱਸਿਆ ਕਿ ਉਸ ਦੇ ਸ਼ਰੀਰ ਉੱਤੇ ਸੱਟਾਂ ਦੇ ਨਿਸ਼ਾਨ ਸਨ ਜੋ ਕਿ ਉਸ ਨੇ ਖੁਦ ਨਹੀਂ ਮਾਰੀਆਂ ਹੋ ਸਕਦੀਆਂ।ਉਨ੍ਹਾਂ ਆਖਿਆ ਕਿ ਪੁਲਿਸ ਦਾ ਮੰਨਣਾ ਹੈ ਕਿ ਮਾਈਲਜ਼ ਇਸ ਸਮੇਂ ਜ਼ਖ਼ਮੀ ਹੋ ਸਕਦਾ ਹੈ। ਉਨ੍ਹਾਂ ਅੱਗੇ ਆਖਿਆ ਕਿ ਇਸ ਨਾਲ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 11 ਤੇ ਜ਼ਖ਼ਮੀਆਂ ਦੀ ਗਿਣਤੀ 19 ਤੱਕ ਪਹੁੰਚ ਗਈ ਹੈ।ਉਨ੍ਹਾਂ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਜਨਤਾ ਇਹ ਸੱਭ ਜਾਣੇ ਕਿਉਂਕਿ ਜ਼ਖ਼ਮੀ ਹੋਏ ਮਾਈਲਜ਼ ਨੂੰ ਮੈਡੀਕਲ ਮਦਦ ਚਾਹੀਦੀ ਹੋ ਸਕਦੀ ਹੈ।ਪਰ ਅਸੀਂ ਇਹ ਵੀ ਨਹੀਂ ਆਖ ਰਹੇ ਕਿ ਜਨਤਾ ਚੌਕਸ ਨਾ ਰਹੇ ਕਿਉਂਕਿ ਜ਼ਖ਼ਮੀ ਹਾਲਤ ਵਿੱਚ ਵੀ ਉਹ ਸ਼ਖਸ ਖਤਰਨਾਕ ਹੋ ਸਕਦਾ ਹੈ।ਬਲੈਕਮੋਰ ਨੇ ਆਖਿਆ ਕਿ ਆਰਸੀਐਮਪੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਦੋਵੇਂ ਮਸ਼ਕੂਕ ਭਰਾ ਹਨ।
ਡੈਮੀਅਨ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਪਹਿਲਾਂ ਆਰਸੀਐਮਪੀ ਨੇ ਦੋਵਾਂ ਵਿਅਕਤੀਆਂ ਨੂੰ ਚਾਰਜ ਕੀਤਾ। ਮਾਈਲਜ਼ ਨੂੰ ਫਰਸਟ ਡਿਗਰੀ ਮਰਡਰ ਦੇ ਤਿੰਨ ਮਾਮਲਿਆਂ, ਕਤਲ ਦੀ ਕੋਸਿ਼ਸ਼ ਕਰਨ ਦੇ ਇੱਕ ਮਾਮਲੇ ਤੇ ਘਰ ਵਿੱਚ ਚੋਰੀ ਦਾਖਲ ਹੋਣ ਦੇ ਇੱਕ ਮਾਮਲੇ ਲਈ ਚਾਰਜ ਕੀਤਾ ਗਿਆ। ਡੈਮੀਅਨ ਨੂੰ ਫਰਸਟ ਡਿਗਰੀ ਮਰਡਰ ਦੇ ਇੱਕ ਮਾਮਲੇ, ਕਤਲ ਦੀ ਕੋਸਿ਼ਸ਼ ਦੇ ਇੱਕ ਮਾਮਲੇ ਤੇ ਘਰ ਵਿੱਚ ਚੋਰੀ ਦਾਖਲ ਹੋਣ ਦੇ ਇੱਕ ਮਾਮਲੇ ਲਈ ਚਾਰਜ ਕੀਤਾ ਗਿਆ। ਆਰਸੀਐਮਪੀ ਨੇ ਆਖਿਆ ਕਿ ਇਸ ਗੁੰਝਲਦਾਰ ਜਾਂਚ ਦੇ ਚੱਲਦਿਆਂ ਕਈ ਹੋਰ ਚਾਰਜਿਜ਼ ਸਾਹਮਣੇ ਆ ਸਕਦੇ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ