Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਵਧਦਾ ਵਜ਼ਨ ਘਟਨਾ ਇੰਪ੍ਰੈਸ਼ਨ

August 30, 2022 05:04 PM

-ਡਾਕਟਰ ਅਤੁਲ ਚਤੁਰਵੇਦੀ
ਧੰਨ ਹਨ ਉਹ ਫਿਲਮ ਸਟਾਰ, ਜੋ ਭੂਮਿਕਾ ਅਨੁਸਾਰ ਚੁਟਕੀਆਂ ਵਿੱਚ 10-12 ਕਿਲੋ ਭਾਰ ਘਟਾ-ਵਧਾ ਲੈਂਦੇ ਹਨ। ਮੈਂ ਉਨ੍ਹਾਂ ਦੇ ਕਰਤੱਬ ਤੋਂ ਹੈਰਾਨ ਹਾਂ। ਮੈਂ ਤਾਂ ਨਿੰਬੂ-ਪਾਣੀ ਤੋਂ ਲੈ ਕੇ ਪੈਦਲ ਟਹਿਲਣ ਤੇ ਸੇਬ ਦੇ ਸਿਰਕੇ ਤੋਂ ਲੈ ਕੇ ਮਿੱਠੇ ਦੇ ਤਿਆਗ ਤੱਕ ਸਾਰੇ ਉਪਾਅ ਕਰ ਚੁੱਕਾ ਹਾਂ, ਪਰ ਕੰਡੇ ਦੀ ਸੂਈ ਅੰਗਦ ਦੇ ਪੈਰ ਵਾਂਗ ਨੱਬੇ ਉੱਤੇ ਅਟਕੀ ਹੈ। ਭਾਰ ਦੀ ਸਮੱਸਿਆ ਕਾਰਨ ਕਦੋਂ ਤੁਸੀਂ ਭਾਈ ਸਾਹਿਬ ਤੋਂ ਅੰਕਲ ਜੀ ਅਤੇ ਅੰਕਲ ਜੀ ਤੋਂ ਬਾਬੂ ਜੀ ਵਿੱਚ ਤਬਦੀਲ ਹੋ ਜਾਂਦੇ ਹੋ, ਪਤਾ ਹੀ ਨਹੀਂ ਲੱਗਦਾ। ਉਂਜ ਵਧਦਾ ਹੋਇਆ ਭਾਰ ਜਿੱਥੇ ਰਾਜਨੀਤੀ ਤੇ ਨੌਕਰੀ ਦੇ ਖੇਤਰ ਵਿੱਚ ਵਧਦੇ ਪ੍ਰਭਾਵ ਦਾ ਸੂਚਕ ਹੈ, ਉਥੇ ਜੀਵਨ ਦੇ ਦੂਸਰੇ ਖੇਤਰਾਂ ਵਿੱਚ ਇਸ ਦੇ ਨੁਕਸਾਨ ਵੱਧ ਤੇ ਫਾਇਦੇ ਘੱਟ ਹਨ। ਬਲੱਡ ਪ੍ਰੈਸ਼ਰ, ਸ਼ੂਗਰ ਤੇ ਥਾਈਰਾਈਡ ਵਰਗੀਆਂ ਬਿਮਾਰੀਆਂ ਤੁਹਾਡੀ ਦੇਹ ਦੇ ਦੁਆਰ ਖੜਕਾਉਣ ਲੱਗਦੀਆਂ ਹਨ। ਟੈਕਸੀ ਅਤੇ ਆਟੋ ਵਾਲੇ ਤੁਹਾਨੂੰ ਦੇਖ ਕੇ ਕੰਨੀ ਕੱਟਣ ਲੱਗਦੇ ਹਨ। ਟੇਲਰ ਜ਼ਿਆਦਾ ਕੱਪੜੇ ਦੀ ਮੰਗ ਕਰਨ ਲੱਗਦਾ ਹੈ।
ਫਿਰ ਤੁਸੀਂ ਸਾਰੀਆਂ ਸਲਾਹਾਂ ਅਤੇ ਉਪਾਵਾਂ ਉੱਤੇ ਅਮਲ ਕਰਦੇ ਹੋ। ਫਿਟਨੈਸ ਦੇ ਐਪ ਅਜਮਾਉਂਦੇ ਹੋ। ਥਾਲੀ ਵਿੱਚ ਰੱਖੀਆਂ ਦੋ ਰੋਟੀਆਂ ਤੁਹਾਨੂੰ ਦੁਸ਼ਮਣ ਦੀ ਬੰਦੂਕ ਵਾਂਗ ਘੂਰਨ ਲੱਗਦੀਆਂ ਹਨ, ਪਰ ਸਾਹਿਤ ਦੀ ਦੁਨੀਆ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਥੇ ਕਈ ਸੁਪਰ ਹੈਵੀਵੇਟ ਸੰਗ੍ਰਹਿ ਲਾਇਬਰੇਰੀਆਂ ਵਿੱਚ ਧੂੜ ਫੱਕਦੇ ਹਨ, ਪਰ ਤਿੰਨ ਕਹਾਣੀਆਂ ਦੇ ਦਮ ਉੱਤੇ ਗੁਲੇਰੀ ਜੀ ਅਮਰ ਕਥਾਕਾਰ ਬਣੇ ਹੋਏ ਹਨ। ਮੈਂ ਟੀ ਵੀ ਸਕਰੀਨ ਉੱਤੇ ਕਾਮੇਡੀ ਕਲਾਕਾਰਾਂ ਨੂੰ ਦੇਖਦਾ ਅਤੇ ਮੇਰਾ ਆਤਮਵਿਸ਼ਵਾਸ ਵਾਪਸ ਆ ਜਾਂਦਾ ਹੈ। ਜੀਭ ਮਜ਼ਬੂਤ ਤੇ ਸਵਾਦ ਇੰਦਰੀਆਂ ਸਰਗਰਮ ਹੋ ਉਠਦੀਆਂ ਹਨ। ਹੱਥ ਰਬੜੀ ਦੀ ਕੌਲੀ ਵੱਲ ਵਧਦਾ ਹੈ, ਪਰ ਇਹ ਕੀ, ਅਚਾਨਕ ਸੇਬ ਦੀ ਪਤਲੀ ਫਾਂਕ ਵੱਲ ਮੁੜ ਜਾਂਦਾ ਹੈ। ਇਹੀ ਹੈ ਜ਼ਿੰਦਗੀ ਦੀ ਟ੍ਰੈਜ਼ਡੀ। ਇਹੀ ਹੈ ਆਦਰਸ਼ ਅਤੇ ਯਥਾਰਥ ਦਾ ਫਾਸਲਾ। ਜੀਵਨ ਬਹੁਤ ਜ਼ਾਲਮ ਹੈ ਮਿੱਤਰੋ।
ਤੁਸੀਂ ਡਾਈਟਿੰਗ ਪ੍ਰੋਗਰਾਮ ਬਣਾਉਂਦੇ ਹੋ ਤੇ ਉਸੇ ਦਿਨ ਘਰ ਮਹਿਮਾਨ ਆ ਜਾਂਦੇ ਹਨ। ਪਕਵਾਨਾਂ ਦੇ ਵਿੱਚ ਤੁਸੀਂ ਮਨ ਮਾਰ ਕੇ ਚੁੱਪਚਾਪ ਬੈਠੇ ਹੋ। ਹਜ਼ਾਰ ਮੁਸ਼ਕਲਾਂ ਹਨ ਫਿਟਨੈਸ ਦੀ ਰਾਹ ਵਿੱਚ। ਯੂ-ਟਿਊਬ ਚੈਨਲ ਉੱਤੇ ਫਿਟਨੈਸ ਟ੍ਰੇਨਰ ਤੁਹਾਨੂੰ ਟਿਪਸ ਦੇ ਰਹੀਆਂ ਹਨ। ਰੋਜ਼ਾਨਾ ਸਮੇਂ ਦੇ ਪ੍ਰਵਾਹ ਵਿੱਚ ਸੰਕਲਪ ਲੈਂਦੇ ਹੋ। ਮੈਂ ਸੋਚਦਾ ਹਾਂ ਕਿ ਕਿਤਾਬ ਲਿਖਾਂ ‘ਸੰਕਲਪ ਅਤੇ ਰੁਕਾਵਟਾਂ’, ਪਰ ਮਿੱਤਰ ਦੀ ਕਿਤਾਬ ਛਪੀ ਹੈ ‘ਸੰਕਲਪ ਤੋਂ ਸਿੱਧੀ ਤੱਕ’। ਇਸ ਕਰ ਕੇ ਠਿਠਕ ਜਾਂਦਾ ਹਾਂ। ਸੰਕਲਪ ਦੋਵਾਂ ਪਾਸੇ ਹਨ, ਪਰ ਰੁਕਾਵਟਾਂ ਦਾ ਜੋ ਸਫਰ ਹੈ, ਇਹੀ ਅੱਗ ਦਾ ਦਰਿਆ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’