Welcome to Canadian Punjabi Post
Follow us on

31

January 2023
ਬ੍ਰੈਕਿੰਗ ਖ਼ਬਰਾਂ :
ਚੀਨ ਖਿਲਾਫ AUKUS ਸਮਝੌਤੇ 'ਚ ਭਾਰਤ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ ਬ੍ਰਿਟੇਨਯੂਕਰੇਨ-ਰੂਸ ਤੋਂ ਬਾਅਦ ਹੁਣ ਏਸ਼ੀਆ 'ਚ ਹੋ ਸਕਦੀ ਹੈ ਤਾਈਵਾਨ-ਚੀਨ ਜੰਗ!ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ਵਿਚ ਮੌਤਾਂ ਦੀ ਗਿਣਤੀ 95 ਹੋਈਅੰਤਰ-ਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼: ਦੋ ਜੇਲ੍ਹ ਕੈਦੀਆਂ ਸਮੇਤ ਚਾਰ ਵਿਅਕਤੀ 5.31 ਲੱਖ ਫਾਰਮਾ ਓਪੀਓਡਜ਼ ਨਾਲ ਗਿਫ਼ਤਾਰਮੀਤ ਹੇਅਰ ਨੇ ਕਿਹਾ: ਸੂਬੇ ਵਿਚ ਆਮ ਲੋਕਾਂ ਲਈ ਰੇਤੇ ਦੀਆਂ ਖੱਡਾਂ ਜਲਦ ਸ਼ੁਰੂ ਹੋਣਗੀਆਂਸੂਬੇ ਦੇ 1294 ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ : ਬੈਂਸਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ: ਬਜਟ ਸੈਸ਼ਨ ਦੌਰਾਨ ਪੰਜਾਬ ਨਾਲ ਸੰਬੰਧਿਤ ਸਾਰੇ ਮੁੱਦੇ ਸਦਨ ਵਿਚ ਚੁੱਕੇ ਜਾਣਗੇਪਾਕਿਸਤਾਨ ਦੀ ਮਾਸਜਿਦ ਵਿਚ ਹੋਇਆ ਫਿਦਾਈਨ ਹਮਲਾ, 61 ਦੀ ਮੌਤ
 
ਨਜਰਰੀਆ

ਭਾਲ ਇੱਕ ਮਜ਼ਬੂਤ ਨੇਤਾ ਦੀ ਜੋ ਮੋਦੀ ਨੂੰ ਚੁਣੌਤੀ ਦੇ ਸਕੇ

August 24, 2022 05:07 PM

-ਕਲਿਆਣੀ ਸ਼ੰਕਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਅੱਠ ਸਾਲਾਂ ਵਿੱਚ ਆਪਣੇ ਆਪ ਨੂੰ ਇਸ ਹੱਦ ਤੱਕ ਆਪਣੀ ਪਾਰਟੀ ਤੇ ਇਸ ਤੋਂ ਬਾਹਰ ਬਹੁਤ ਮਜ਼ਬੂਤ ਕੀਤਾ ਹੈ ਕਿ ਉਨ੍ਹਾਂ ਦੀ ਪ੍ਰਸਿੱਧੀ ਕਾਰਨ ਕੋਈ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਸੰਭਾਵੀ ਉਮੀਦਵਾਰ ਉਨ੍ਹਾਂ ਦੇ ਰਾਹ ਵਿੱਚ ਖੜਾ ਨਹੀਂਹੋ ਸਕਦਾ। ਨਰਿੰਦਰ ਮੋਦੀ 2024 ਵਿੱਚ ਆਪਣੇ ਤੀਜੇ ਕਾਰਜਕਾਲ ਲਈ ਤਿਆਰ ਹਨ। ਪਿਛਲੇ ਹਫਤੇ ‘ਇੰਡੀਆ ਟੁਡੇ’ ਅਤੇ ਸੀ-ਵੋਟਰ ਵੱਲੋਂ ਕਰਵਾਏ ਗਏ ਸਰਵੇ ਵਿੱਚ 53 ਫੀਸਦੀ ਲੋਕਾਂ ਨੇ ਅਗਲੇ ਪ੍ਰਧਾਨ ਮੰਤਰੀ ਵਜੋਂ ਮੁੜ ਕੇ ਨਰਿੰਦਰ ਮੋਦੀ ਨੂੰ ਆਪਣੀ ਪਸੰਦ ਦੱਸਿਆ ਹੈ।
2014 ਅਤੇ 2019 ਵਿੱਚ ਵਿਰੋਧੀ ਪਾਰਟੀਆਂ ਨਰਿੰਦਰ ਮੋਦੀ ਨੂੰ ਚੁਣੌਤੀ ਦੇਣ ਦੇ ਲਈ ਤਰਸਯੋਗ ਹਾਲਤ ਵਿੱਚ ਅਸਫਲ ਹੋਈਆਂ। ਪਿੱਛੇ ਜਿਹੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਨੇ ਦਿਖਾ ਦਿੱਤਾ ਕਿ ਵਿਰੋਧੀ ਧਿਰ ਖਿੱਲਰੀ ਪਈ ਅਤੇ ਭਾਜਪਾ ਆਪਣੀ ਚੋਣ ਮਸ਼ੀਨਰੀ ਨਾਲ ਪੂਰੀ ਤਰ੍ਹਾਂ ਸਰਗਰਮ ਹੈ। ਅੱਜ ਲੋਕਾਂ ਦਾ ਧਿਆਨ ‘ਮੋਦੀ ਬਨਾਮ ਕੌਣ’ ਦੇ ਬਜਾਏ ‘2024 ਲਈ ਸਿਰਫ ਮੋਦੀ’ ਉੱਤੇ ਟਿਕਿਆ ਹੈ। ਇਸ ਲਈ ਮੋਦੀ ਨੇ ਆਪਣੇ ਆਪ ਨੂੰ ਸਥਾਪਤ ਕੀਤਾ ਹੈ।
ਦਿਲਚਸਪ ਗੱਲ ਇਹ ਹੈ ਕਿ ਅੱਠ ਸਾਲ ਪਹਿਲਾਂ ਕੌਮੀ ਪਰਦੇ ਉੱਤੇਨਰਿੰਦਰ ਮੋਦੀ ਦੇ ਦਾਖਲੇ ਪਿੱਛੋਂ ਚੋਣ ਮੁਹਿੰਮ ਦਾ ਸਟਾਈਲ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਰਗਾ ਹੋ ਗਿਆ ਹੈ। ਇਹੀ ਕਾਰਨ ਹੈ ਕਿ 2024 ਦੀਆਂ ਆਮ ਚੋਣਾਂ ਬਾਰੇ ਬਹੁਤ ਜ਼ਿਆਦਾ ਗੱਲ ਕੀਤੀ ਜਾ ਰਹੀ ਹੈ, ਜਿਸ ਵਿੱਚ ਦੋ ਸਾਲ ਸਮਾਂ ਰਹਿੰਦਾ ਹੈ। ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਤਾਕਤਾਂ ਜੋੜ-ਤੋੜ ਕਰ ਸਕਦੀਆਂ ਹਨ। ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਉੱਤੇ ਸਹਿਮਤੀਦਾ ਹੋਣਾ ਇੱਕ ਔਖਾ ਕੰਮ ਹੈ ਕਿਉਂਕਿ ਖੇਤਰੀ ਪਾਰਟੀਆਂ ਵੱਖ-ਵੱਖ ਦਿਸ਼ਾਵਾਂ ਵੱਲ ਅੱਗੇ ਵਧ ਰਹੀਆਂ ਅਤੇ ਆਪਣੀ-ਆਪਣੀ ਬੀਨ ਵਜਾ ਰਹੀਆਂ ਹਨ।ਨਰਿੰਦਰਮੋਦੀ ਉਹ ਸਿਆਸੀ ਆਗੂ ਸਨ, ਜਿਨ੍ਹਾਂ ਨੇ 2014 ਵਿੱਚ ਲੋਕਾਂ ਲਈ ਉਮੀਦ ਜਗਾਈ। ਸਾਲ 2019 ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਕੌਮੀ ਨੇਤਾ ਵਜੋਂ ਪੇਸ਼ ਕੀਤਾ ਅਤੇ 2024 ਲਈ ਖੁਦ ਨੂੰ ਲਾਂਚ ਕਰ ਲਿਆ ਹੈ। ਮੋਦੀ ਭਾਰਤ ਦੇ ਸਭ ਤੋਂ ਪ੍ਰਸਿੱਧ ਨੇਤਾ ਬਣ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿੱਛੇ ਜਿਹੇ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਵਿੱਚ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐੱਨ ਡੀ ਏ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹੋਣਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਜਿਨ੍ਹਾਂ ਨੇ ਆਪਣਾ ਦੂਸਰਾ ਕਾਰਜਕਲ ਜਿੱਤਿਆ ਹੈ, ਨੇ ਵੀ ਪਾਰਟੀ ਆਗੂਆਂ ਨੂੰ ਕਿਹਾ ਕਿ 2024 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਸੂਬੇ ਦੀਆਂ ਅੱਸੀ ਸੀਟਾਂ ਵਿੱਚੋਂ ਘੱਟੋ-ਘੱਟ 75 ਸੀਟਾਂ ਚਾਹੀਦੀਆਂ ਹਨ।
ਫਿਰ ਵੀ ਦੋ ਤਾਜ਼ਾ ਘਟਨਾਵਾਂ ਨੇ ਭਾਰਤੀ ਸਿਆਸਤ ਵਿੱਚ ਨਵੀਂ ਜਾਨ ਪਾ ਦਿੱਤੀ ਹੈ। ਪਹਿਲਾ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦਾ ਦੋ-ਫਾੜ ਹੋਣਾ ਤੇ ਭਾਜਪਾ ਦੀ ਹਮਾਇਤ ਨਾਲ ਬਾਗੀ ਨੇਤਾ ਸ਼ਿੰਦੇ ਗਰੁੱਪ ਵੱਲੋਂ ਸਰਕਾਰ ਬਣਾਉਣਾ। ਦੂਜਾ ਇਸ ਘਟਨਾ ਚੱਕਰ ਕੁਝ ਮੁੱਦਿਆਂ ਬਾਰੇ ਜਨਤਾ ਦਲ (ਯੂ) ਅਤੇ ਭਾਜਪਾ ਵਿੱਚ ਤਣਾਅ ਵਧਾਉਣਾ ਹੈ। ਇਸ ਵਿੱਚ ਜਾਤੀ ਮਰਦਮ ਸ਼ੁਮਾਰੀ, ਆਬਾਦੀ ਉੱਤੇ ਕੰਟਰੋਲ ਅਤੇ ਅਗਨੀਪੱਥ ਰੱਖਿਆ ਭਰਤੀ ਸਕੀਮ ਵਰਗੇ ਮੁੱਦੇ ਸ਼ਾਮਲ ਹਨ।
ਮਹਾਰਾਸ਼ਟਰ ਅਤੇ ਬਿਹਾਰ ਨੇ ਲੋਕ ਸਭਾ ਦੀਆਂ ਕੁੱਲ 543 ਸੀਟਾਂ ਦਾ 6ਵੇਂ ਹਿੱਸੇ ਤੋਂ ਵੱਧ (88 ਸੀਟਾਂ) ਦੇਣੀਆਂ ਹਨ। ਇਹ ਭਾਜਪਾ ਅਤੇ ਵਿਰੋਧੀ ਧਿਰ ਦੋਵਾਂ ਲਈ ਅਹਿਮ ਹਨ। ਕਾਂਗਰਸੀ ਨੇਤਾ ਰਾਹੁਲ ਗਾਂਧੀ ਅਤੇ ਤਿ੍ਰਣਮੂਲ ਕਾਂਗਰਸ ਦੀ ਮਮਤਾ ਬੈਨਰਜੀ ਤੋਂ ਇਲਾਵਾ ਦੇਸ਼ ਵਿੱਚ ਘੱਟੋ-ਘੱਟ ਚਾਰ ਆਗੂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹਨ। 2011 ਵਿੱਚ ਕਾਂਗਰਸ ਤੇ ਖੱਬੇ ਪੱਖੀ ਪਾਰਟੀਆਂ ਨੂੰ ਸਿਫਰ ਕਰਨ ਪਿੱਛੋਂ ਮਮਤਾ ਬੈਨਰਜੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਖੁਦ ਨੂੰ ਦਾਅਵੇਦਾਰ ਮੰਨਦੀ ਹੈ। ਟੀ ਐੱਮ ਸੀ ਦੀ ਦਲੀਲ ਹੈ ਕਿ ਇਸ ਅਹੁਦੇ ਲਈ ਮਮਤਾ ਇੱਕੋ ਇੱਕ ਢੁੱਕਵੀਂ ਉਮੀਦਵਾਰ ਹੈ। 2011 ਤੋਂ ਲੈ ਕੇ ਪੱਛਮੀ ਬੰਗਾਲ ਵਿੱਚ ਉਨ੍ਹਾਂ ਨੇ ਅੱਜ ਤੱਕ ਸਭ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਡੇ ਆਲੋਚਕ ਹਨ। 2018 ਤੋਂ ਹੀ ਰਾਓ ਕੌਮੀ ਦਿ੍ਰਸ਼ ਉੱਤੇ ਆਉਣ ਦੀ ਤਿਆਰੀ ਵਿੱਚ ਰਹੇ ਹਨ। 2014 ਤੋਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਤਿ੍ਰਣਮੂਲ ਕਾਂਗਰਸ ਅਤੇ ਤੇਲੰਗਾਨਾ ਰਾਸ਼ਟਰੀ ਸਮਿਤੀ ਨੇ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਦੌੜ ਵਿੱਚ ਤੀਜੇ ਆਗੂ ਹਨ। 2015 ਤੋਂ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣੇ ਹੋਏ ਹਨ। ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਹਨ। 2022 ਵਿੱਚ ਪੰਜਾਬ ਦੀਆਂ ਚੋਣਾਂ ਜਿੱਤਣ ਪਿੱਛੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਰਾਘਵ ਚੱਢਾ ਨੇ ਕਿਹਾ ਹੈ ਕਿ ਕੇਜਰੀਵਾਲ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋ ਸਕਦੇ ਹਨ।ਚੌਥੇ ਨੰਬਰ ਉੱਤੇ ਇਸ ਅਹੁਦੇ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਨਾਂਅ ਆਉਂਦਾ ਹੈ, ਜੋ ਐੱਨ ਡੀ ਏ ਗੱਠਜੋਵ ਤੋਂ ਵੱਖ ਹੋਣ ਪਿੱਛੋਂ ਸੂਬੇ ਦੇ 8ਵੀਂ ਵਾਰ ਮੁੱਖ ਮੰਤਰੀ ਬਣੇ ਹਨ। ਇਸ ਵਾਰ ਉਹ ਰਾਸ਼ਟਰੀ ਜਨਤਾ ਦਲ ਦੀ ਹਮਾਇਤ ਨਾਲ ਇਸ ਥਾਂ ਪੁੱਜੇ ਹਨ।ਆਜ਼ਾਦੀ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਬਿਹਾਰ ਨੇ ਕੇਂਦਰ ਦੀ ਕੌਮੀ ਸਿਆਸਤ ਵਿੱਚ ਕੇਂਦਰ ਬਿੰਦੂ ਵਾਂਗ ਕੰਮ ਕੀਤਾ ਹੈ। ਇਸ ਸੂਬੇ ਦੀਆਂ ਲੋਕ ਸਭਾ ਵਿੱਚ ਚਾਲੀ ਸੀਟਾਂ ਹਨ। 2019 ਤੋਂ ਬਾਅਦ ਭਾਜਪਾ ਨਾਲੋਂ ਸ਼ਿਵ ਸੈਨਾ ਅਤੇ ਅਕਾਲੀ ਦਲ ਦੇ ਵੱਖ ਹੋਣ ਪਿੱਛੋਂ ਜਨਤਾ ਦਲ (ਯੂ) ਐੱਨ ਡੀ ਏ ਗੱਠਜੋੜ ਦਾ ਚੌਥਾ ਪ੍ਰਮੁੱਖ ਸਹਿਯੋਗੀ ਦਲ ਬਣਿਆ ਸੀ। ਸਹੁੰ ਚੁੱਕਣ ਪਿੱਛੋਂ ਨਿਤੀਸ਼ ਕੁਮਾਰ ਨੇ ਨਰਿੰਦਰ ਮੋਦੀਬਾਰੇ ਕਿਹਾ ਕਿ ਜਿਹੜੇ ਵਿਅਕਤੀ 2014 ਵਿੱਚ ਸੱਤਾ ਵਿੱਚ ਆਏ ਸਨ, ਕੀ ਉਹ 2024 ਵਿੱਚ ਜੇਤੂ ਹੋਣਗੇ? ਮੈਂ ਸਭ ਵਿਰੋਧੀ ਪਾਰਟੀਆਂ ਦੀ 2024 ਲਈ ਏਕਤਾ ਦੀ ਕਾਮਨਾ ਕਰਦਾ ਹਾਂ।2015 ਵਿੱਚ ਨਿਤੀਸ਼ ਕੁਮਾਰ ਦਾ ਸਿਤਾਰਾ ਵਧੇਰੇ ਬੁਲੰਦ ਸੀ। ਉਦੋਂ ਵਿਰੋਧੀ ਧਿਰ ਨੇ ਬਿਹਾਰ ਵਿੱਚ ਭਾਜਪਾ ਨੂੰ ਹਰਾਇਆ ਅਤੇ ਨਿਤੀਸ਼ ਕੁਮਾਰ ਸੂਬੇ ਦੇ ਮੁੱਖ ਮੰਤਰੀ ਬਣੇ। ਉਨ੍ਹਾਂ ਮਹਾਗੱਠਜੋੜ ਨੂੰ ਛੱਡਿਆ ਅਤੇ ਭਾਜਪਾ ਨਾਲ ਹੱਥ ਮਿਲਾ ਲਿਆ। ਉਨ੍ਹਾਂ ਨੂੰ ਮੌਕਾਪ੍ਰਸਤ ਆਗੂ ਕਿਹਾ ਜਾਂਦਾ ਹੈ, ਪਰ ਹਿੰਦੀ ਬੈਲਟ ਵਿੱਚ ਉਨ੍ਹਾਂ ਨੂੰ ਸੀਨੀਅਰ ਆਗੂ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਸਾਧਾਰਨ ਨਹੀਂ ਸਮਝਣਾ ਚਾਹੀਦਾ।
ਕਿਸੇ ਤਰ੍ਹਾਂ ਦੀ ਵੀ ਭਵਿੱਖਬਾਣੀ ਕਰਨੀ ਸੌਖੀ ਨਹੀਂ ਹੋਵੇਗੀ ਕਿ ਅਗਲੇ ਦੋ ਸਾਲਾਂ ਵਿੱਚ ਕੀ ਕੁਝ ਹੋਵੇਗਾ। ਵਿਰੋਧੀ ਧਿਰ ਨੂੰ ਇੱਕ ਨੇਤਾ ਦੀ ਭਾਲ ਹੈ, ਜੋ ਮੋਦੀ ਨੂੰ ਚੁਣੌਤੀ ਦੇ ਸਕੇ। ਜਿੰਨੀ ਜਲਦੀ ਹੋ ਸਕੇ, ਵਿਰੋਧੀ ਧਿਰ ਇਕਮੁੱਠ ਹੋ ਜਾਏ ਤਾਂ ਇਹੀ ਚੰਗਾ ਹੋਵੇਗਾ। ਲੋਕ ਰਾਜ ਦੀ ਵੀ ਇਹੀ ਮੰਗ ਹੈ ਕਿ ਵਿਰੋਧੀ ਧਿਰ ਨੂੰ ਵੀ ਮਜ਼ਬੂਤ ਹੋਣਾ ਚਾਹੀਦਾ ਹੈ।

 

 
Have something to say? Post your comment