Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਦਰਿਆਦਿਲੀ

August 24, 2022 05:06 PM

-ਸੁਖਦੇਵ ਸਿੰਘ ਮਾਨ
ਚਾਚਾ ਹਜ਼ੂਰਾ ਸੋਹਣਾ ਗੱਭਰੂ ਸੀ। ਛੇ ਫੁੱਟ ਕੱਦ। ਚਿੱਟੇ ਦੰਦ। ਸੋਹਣੇ ਨੈਣ ਨਕਸ਼। ਉਹ ਜਵਾਨੀ ਚੜ੍ਹਦੇ ਹੀ ਘੁਲਣ ਲੱਗ ਪਿਆ। ਇੱਕ ਦਿਨ ਕਿਸੇ ਤਕੜੇ ਮੱਲ ਦਾ ਗੋਡਾ ਚਾਚੇ ਦੇ ਕੰਨ ਉੱਤੇ ਵੱਜਿਆ ਅਤੇ ਕੰਨ ਦਾ ਪਰਦਾ ਪਾਟ ਗਿਆ। ਉਸ ਨੂੰ ਉੱਚਾ ਸੁਣਨ ਲੱਗ ਪਿਆ। ਚਾਚੇ ਵਿੱਚ ਹੋਰ ਗੁਣ ਵੀ ਬੜੇ ਸਨ। ਉਹਨੇ ਘੁਲਣਾ ਛੱਡ ਕੇ ਮੁਸਲਮਾਨਾਂ ਦੇ ਮੁੰਡੇ ਗਨੀ ਖਾਨ ਨਾਲ ਕਵੀਸ਼ਰੀ ਜਥਾ ਬਣਾ ਲਿਆ। ਚਾਚੇ ਦੇ ਪੀਲੂ ਦਾ ਮਿਰਜ਼ਾ ਜ਼ੁਬਾਨੀ ਯਾਦ ਸੀ। ਉਹ ਜਿਸ ਮੇਲੇ ਵਿੱਚ ਜਾਂਦੇ, ਚੰਗੀ ਖਾਸੀ ਭੀੜ ਉਨ੍ਹਾਂ ਦੇ ਅਖਾੜੇ ਵਿੱਚ ਜੁੜ ਜਾਂਦੀ। ਚਾਚੇ ਦੀ ਆਵਾਜ਼ ਹੋਰ ਕਵੀਸ਼ਰਾਂ ਦੇ ਉੱਤੋਂ ਦੀ ਪੈ ਜਾਂਦੀ, ਪਰ ਚਾਚੇ ਦਾ ਕਵੀਸ਼ਰੀ ਜਥਾ ਮੇਰੇ ਬਾਬਿਆਂ ਨੂੰ ਪਸੰਦ ਨਹੀਂ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜੱਟਾਂ ਦਾ ਪੁੱਤ ਇਹੋ ਜਿਹੇ ਗਾਉਣੇ ਵਜਾਉਣੇ ਵਾਲੇ ਕੰਮ ਕਰਦਾ ਚੰਗਾ ਨਹੀਂ ਲੱਗਦਾ। ਖੈਰ! ਚਾਚੇ ਨੇ ਆਪਣੇ ਚਾਚੇ-ਤਾਇਆਂ ਦੀ ਗੱਲ ਕੀ ਮੋੜਨੀ ਸੀ। ਉਹਨੇ ਮੇਲਿਆਂ ਉੱਤੇ ਜਾਣਾ ਛੱਡ ਦਿੱਤਾ। ਉਂਝ ਚਾਚੇ ਅੰਦਰ ਕਵੀਸ਼ਰੀ ਦੀ ਚਿਣਗੀ ਭਖਦੀ ਰਹੀ। ਚਾਚਾ ਜਦੋਂ ਕਿਤੇ ਕੰਮ ਤੋਂ ਵਿਹਲਾ ਹੁੰਦਾ, ਉਹ ਪੀਲੂ ਦੇ ਮਿਰਜ਼ੇ ਦੇ ਛੰਦ ਜ਼ਰੂਰ ਸੁਣਾਉਂਦਾ। ਜਦੋਂ ਸਾਹਿਬਾਂ ਦਾ ਇਹ ਛੰਦ ਆਉਂਦਾ, ਉਸ ਦੀ ਆਵਾਜ਼ ਅੰਬਰਾਂ ਨੂੰ ਚੜ੍ਹ ਜਾਂਦੀ :
ਕੁੱਤੇ ਖਾਨ ਸ਼ਮੀਰ ਦੇ, ਛੱਪੜੀਂ ਆਣ ਵੜੇ।
ਉਨ੍ਹਾਂ ਪਾਣੀ ਪੀ ਰੱਜ ਕੇ, ਕਰ ਲਏ ਕੰਨ ਖੜ੍ਹੇ।
ਇੱਥੇ ਆ ਕੇ ਸਾਡੀਆਂ ਬਾਹਾਂ ਦੇ ਵਾਲ ਕੰਡਿਆਂ ਵਾਂਗ ਖੜ੍ਹੇ ਹੋ ਜਾਂਦੇ। ਸਾਨੂੰ ਮਿਰਜ਼ਾ ਆਖਰੀ ਜੰਗ ਲਈ ਤਿਆਰ ਹੁੰਦਾ ਦਿੱਸਣ ਲੱਗ ਪੈਂਦਾ। ਚਾਚਾ ਨਿਰੀ ਕਵੀਸ਼ਰੀਨਹੀਂ, ਘਰ ਵਾਲ ਵਾਪਰੀਆਂ ਘਟਨਾਵਾਂ, ਦੁਰਘਟਨਾਵਾਂ ਨੂੰ ਬੜੇ ਮਾਣ ਨਾਲ ਸੁਣਾਉਂਦਾ। ਮੇਰੀ ਦਿਲਚਸਪੀ ਘਰ ਦੀਆਂ ਗੱਲਾਂ ਵਿੱਚ ਵਧੇਰੇ ਰਹਿੰਦੀ। ਜਦੋਂ ਚਾਚਾ ਹਜ਼ੂਰਾ ਘਰ ਦੇ ਦੁੱਖ ਸੁੱਖ ਦਾ ਕੋਈ ਕਿੱਸਾ ਛੋਹ ਲੈਂਦਾ, ਘਰ ਦੇ ਦੂਜੇ ਜਵਾਕ ਅੱਧ ਪਚੱਧ ਗੱਲ ਸੁਣ ਕੇ ਭੱਜ ਜਾਂਦੇ, ਪਰ ਮੈਂ ਚਾਚੇ ਦੀ ਗੱਲ ਮੁੱਕਣ ਤੱਕ ਹੁੰਗਾਰਾ ਭਰਦਾ ਰਹਿੰਦਾ। ਜਿਹੜੀ ਗੱਲ ਮੈਨੂੰ ਔਖੀ ਲੱਗਦੀ, ਉਹ ਚਾਚੇ ਨੂੰ ਕਹਿੰਦਾ, ‘‘ਦੁਬਾਰੇ ਸੁਣਾ।''
ਘਰ ਦੇ ਕੰਮਾਂ ਵਿੱਚ ਵੀ ਚਾਚਾ ਸਾਰੇ ਪਾਸਿਆਂ ਤੋਂ ਹਿੱਸਾ ਲੈਂਦਾ। ਸਾਡੀ ਮੌੜ ਕਲਾਂ ਵਾਲੀ ਜ਼ਮੀਨ ਸ਼ਰੀਕਾਂ ਵਿੱਚ ਅੱਠ ਹਜ਼ਾਰ ਰੁਪਏ ਵਿੱਚ ਗਹਿਣੇ ਪਈ ਸੀ। ਚਾਚਾ ਹਜ਼ੂਰਾ, ਚਾਚਾ ਹਰੀ ਤੇ ਬਾਪੂ ਜੰਗੀਰ ਅੱਠ ਹਜ਼ਾਰ ਰੁਪਿਆ ਜੋੜਨ ਲਈ ਦਿਨ ਰਾਤ ਕੰਮ ਕਰਦੇ। ਚਾਚਾ ਆਏ ਸਾਲ ਦੋ ਵਹਿੜਕੇ ਪਾਲ ਲੈਂਦਾ। ਇੱਕ ਸਾਲ ਜਦੋਂ ਵਹਿੜਕੇ ਗੱਡਾ ਖਿੱਚਣ ਜੋਗਰੇ ਹੋ ਗਏ, ਮੇਰਾ ਬਠਿੰਡਾ ਵਾਲਾ ਫੁੱਫੜ ਵਹਿਕੜਾ ਖੋਲ੍ਹ ਤੁਰਿਆ। ਫੁੱਫੜ ਨੇ ਵਹਿੜਕੇ ਦਾ ਮੁੱਲ ਆਪੇ ਤੋੜ ਦਿੱਤਾ, ‘‘ਲੈ ਜੰਗੀਰ ਸਿਆਂ! ਵਹਿੜਕਾ ਹੈ ਥੋਡਾ ਤਿੰਨ ਸੌ ਰੁਪਏ ਦਾ। ਹਾੜ੍ਹੀ ਵੇਲੇ ਆਪਣੇ ਪੈਸੇ ਲੈ ਆਇਓ।''
ਚਾਚੇ ਹੋਰੀਂ ਗੰਗਾਨਗਰ ਖੰਡ ਮਿੱਲ ਲਈ ਗੰਨਾ ਢੋਂਦੇ। ਨਗਦ ਪੈਸੇ ਦੇਣ ਵਾਲੀ ਫਸਲ ਇਕੱਲੀ ਗੰਨਾ ਸੀ, ਕਣਕ ਤਾਂ ਘਰ ਖਾਣ ਜੋਗਰੀ ਮਸਾਂ ਹੁੰਦੀ। ਕਿਸੇ ਤਰ੍ਹਾਂ ਚਾਚੇ ਹੋਰੀਂ ਗੱਡੇ ਨੂੰ ਇੱਕ ਮੌਲਾ ਬਲਦ ਜੋੜ ਕੇ ਵਕਤ ਲੰਘਾਉਣ ਲੱਗੇ। ਆਮ ਤੌਰ ਉੱਤੇ ਚਾਚਾ ਗੰਨੇ ਦਾ ਗੱਡਾ ਲੈ ਕੇ ਜਾਂਦਾ। ਉਸ ਨਾਲ ਮੁਸਲਮਾਨਾਂ ਦਾ ਮੁੰਡਾ ਗਨੀ ਜਾਂਦਾ। ਗੰਨਾ ਮਿੱਲ ਵਿੱਚ ਗੁਜਰੀ ਦੀ ਕੁੜੀ ਮਿੱਟੀ ਦੇ ਖਿਡੌਣੇ ਵੇਚਣ ਆਉਂਦੀ। ਉਸ ਦੀਆਂ ਗਡੀਰੀਆਂ, ਤੋਤੇ, ਬਲਦ ਅਤੇ ਭੰਬੀਰੀਆਂ ਗੰਨਾ ਦੇ ਕੇ ਮੁੜਦੇ ਜੱਟ ਆਪਣੇ ਬੱਚਿਆਂ ਲਈ ਖਰੀਦ ਲੈਂਦੇ। ਗੁਜਰੀ ਦੀ ਆਵਾਜ਼ ਅੰਦਰ ਲੋਹੜੇ ਦੀ ਕਸ਼ਿਸ਼ ਸੀ। ਉਹ ਜਦੋਂ ‘ਚੰਨ ਕਿੱਥਾਂ ਗੁਜ਼ਾਰੀ ਆ ਰਾਤ ਵੇ’ ਗਾਉਂਦੀ ਤਾਂ ਮਾਝੇ, ਮਾਲਵੇ ਤੇ ਦੁਆਬੇ ਵਾਲੇ ਘੇਰਾ ਬੰਨ੍ਹ ਕੇ ਬਹਿ ਜਾਂਦੇ। ਗੁਜਰੀ ਦੀ ਆਵਾਜ਼ ਅੰਬਰਾਂ ਨੂੰ ਛੋਹਣ ਲੱਗ ਪੈਂਦੀ, ਪਰ ਉਹ ਹਰੇਕ ਦੇ ਕਹੇ ਉੱਤੇ ਇਹ ਗੀਤ ਨਹੀਂ ਗਾਉਂਦੀ ਸੀ। ਜਿਸ ਦਿਨ ਹਜ਼ੂਰਾ ਗੰਨਾ ਲੈ ਕੇ ਜਾਂਦਾ, ਉਸ ਦਿਨ ਗੁਜਰੀ ਚਾਚੇ ਦੇ ਕਹੇ ਸਭ ਨੂੰ ਗੀਤ ਸੁਣਾ ਦਿੰਦੀ। ਚਾਚਾ ਅਕਸਰ ਸਾਨੂੰ ਕਹਿੰਦਾ, ‘‘ਮੇਰੀ ਗੁਜਰੀ ਨਾਲ ਇਕੱਲੇ ਗੀਤ ਦੀ ਸਾਂਝ ਸੀ। ਨਾ ਉਸ ਨੇ ਲਕੀਰ ਟੱਪੀ, ਨਾ ਮੈਂ। ਉਹ ਆਪਣੇ ਕਬੀਲੇ ਤੋਂ ਡਰਦੀ ਸੀ, ਮੈਂ ਚਾਚੇ-ਤਾਇਆਂ ਤੋਂ।”
ਹਾੜ੍ਹੀ ਵੇਲੇ ਚਾਚਾ ਮੁਕੰਦ ਫੁੱਫੜ ਤੋਂ ਵਹਿੜਕੇ ਦੇ ਪੈਸੇ ਲੈਣ ਗਿਆ। ਮੁਕੰਦ ਫੁੱਫੜ ਦਾ ਵੱਡਾ ਮੁੰਡਾ ਸ਼ੇਰਾ ਵੀ ਕੋਲ ਬੈਠਾ ਸੀ। ਫੁੱਫੜ ਨੇ ਸਾਰੀ ਗੱਲ ਸ਼ੇਰੇ ਨੂੰ ਦੱਸੀ। ਸ਼ੇਰੇ ਨੇ ਅੰਦਰ ਜਾ ਕੇ ਆਪਣੀ ਘਰਵਾਲੀ ਤੋਂ ਟੂਮ ਮੰਗੀ। ਉਹ ਰੋਣ ਲੱਗ ਪਈ, ‘‘ਮਾਮਾ ਜੀ, ਇਹ ਟੂਮ ਮੇਰੇ ਪੇਕਿਆਂ ਨੇ ਪਾਈ ਆ। ਮੈਂ ਇਨ੍ਹਾਂ ਦੀ ਕਬੀਲਦਾਰੀ ਕੀ ਕਰਾਂ? ਮੈਂ ਟੂਮ ਨਹੀਂ ਦੇਣੀ।” ਚਾਚੇ ਨੇ ਬਹੂ ਨੂੰ ਸ਼ੇਰੇ ਤੋਂ ਛੁਡਾ ਕੇ ਅੰਦਰ ਭੇਜ ਦਿੱਤਾ। ‘‘ਮੁਕੰਦ ਸਿਆਂ! ਤੁਸੀਂ ਤਿੰਨ ਸੌ ਰੁਪਿਆ ਸੌ-ਸੌ ਕਰ ਕੇ ਦੇ ਦੇਣਾ। ਜੇ ਨਾ ਬਣੇ ਤਾਂ ਵੀ ਕੋਈ ਗੱਲ ਨਹੀਂ। ਘਰ ਵਿੱਚ ਕਲੇਸ਼ ਨਾ ਪਾਵੋ।” ਤੇ ਚਾਚਾ ਗੱਡੀ ਚੜ੍ਹ ਆਇਆ।
ਹਰੀ ਚਾਚੇ ਤੇ ਬਾਬੂ ਨੇ ਪਿੜ ਪਾਇਆ ਹੋਇਆ ਸੀ। ਚਾਚੇ ਹਜ਼ੂਰੇ ਨੇ ਸਾਰੀ ਗੱਲ ਦੱਸੀ। ਬਾਪੂ ਤਾਂ ਚੁੱਪ ਰਿਹਾ, ਚਾਚਾ ਹਰੀ ਕਹਿੰਦਾ, ‘‘ਹਜ਼ੂਰਿਆ! ਤੂੰ ਦੋ ਵਹਿਕੜੇ ਹੋਰ ਪਾਲ ਲੈ, ਤਿੰਨ ਸੌ ਰੁਪਏ ਪਿੱਛੇ ਸ਼ਰੀਕਾ ਨਹੀਂ ਗਵਾਈਦਾ। ਨਾਲੇ ਮੁਕੰਦ, ਸ਼ੇਰ, ਹਾਕਮ ਸਿੰਘ ਜਿਹੇ ਬੰਦੇ ਜਿਹੜੇ ਰੂਸ ਅਮਰੀਕਾ ਦੀ ਠੰਢੀ ਜੰਗ ਦੀਆਂ ਗੱਲਾਂ ਆਪ ਨੂੰ ਸੁਣਾਉਂਦੇ, ਉਹ ਕਿਤੇ ਧਰੇ ਪਏ ਆ। ਬੱਸ! ਮੁੜ ਕੇ ਇਸ ਗੱਲ ਦਾ ਭੋਗ ਨਹੀਂ ਪਾਉਣਾ।”
ਚਾਚੇ ਦੀ ਗੱਲ ਨਾਲ ਦੋਵਾਂ ਭਰਾਵਾਂ ਦਾ ਹਾਸਾ ਵੀ ਰਲ ਲਿਆ। ਤਿੰਨਾਂ ਦਾ ਹਾਸਾ ਸਾਰੇ ਪਿੜਾਂ ਵਿੱਚ ਖਿੱਲਰ ਗਿਆ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’