Welcome to Canadian Punjabi Post
Follow us on

26

September 2022
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ, ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ : ਜੌੜਾਮਾਜਰਾ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ‘ਝੂਠ ਦੀ ਬਿਮਾਰੀ’ ਤੋਂ ਲੰਮੇ ਸਮੇਂ ਤੋਂ ਪੀੜਤ ਦੱਸਿਆਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਪੰਜਾਬ

ਪ੍ਰੇਮੀ ਜੋੜਾ ਲੁਧਿਆਣਾ ਤੋਂ ਚੋਰੀ ਕੀਤੀਆਂ ਐਕਟਿਵਾ ਵੇਚਣ ਆਇਆ ਫੜਿਆ ਗਿਆ

August 18, 2022 04:25 PM

ਜਲੰਧਰ, 18 ਅਗਸਤ (ਪੋਸਟ ਬਿਊਰੋ)- ਲੁਧਿਆਣੇ ਵਿੱਚ ਲਿਵ ਇਨ ਰਿਲੇਸ਼ਨ ਵਿੱਚ ਰਹਿੰਦੇ ਪ੍ਰੇਮੀ ਜੋੜੇ ਨੂੰ ਸੀ ਆਈ ਏ ਸਟਾਫ ਦੀ ਪੁਲਸ ਨੇ ਚੋਰੀ ਦੀਆਂ ਦੋ ਐਕਟਿਵਾ ਸਮੇਤ ਗ਼੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਲੁਧਿਆਣੇ ਤੋਂ ਐਕਟਿਵਾ ਉੱਤੇ ਆਏ ਸਨ, ਜਿਨ੍ਹਾਂ ਨੂੰ ਵੇਚਣ ਪਿੱਛੋਂਉਨ੍ਹਾਂ ਬੱਸ ਰਾਹੀਂ ਵਾਪਸ ਲੁਧਿਆਣੇ ਜਾਣਾ ਸੀ। ਪੁਲਸ ਨੇ ਮੁਲਜ਼ਮਾਂ ਨੂੰ ਰਿਮਾਂਡ ਉੱਤੇ ਲੈ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਤੋਂ ਚੋਰੀ ਦੇ ਤਿੰਨ ਮੋਟਰਸਾਈਕਲ ਵੀ ਮਿਲੇ ਹਨ।
ਸੀ ਆਈ ਏ ਸਟਾਫ-1 ਦੇ ਇੰਚਾਰਜ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਗੁਪਤ ਸੂਚਨਾ ਉੱਤੇ ਪਠਾਨਕੋਟ ਚੌਕ ਨੇੜੇ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਵੱਖ-ਵੱਖ ਚਿੱਟੇ ਰੰਗ ਦੀਆਂ ਐਕਟਿਵਾ ਉੱਤੇ ਸਵਾਰ ਇੱਕ ਨੌਜਵਾਨ ਅਤੇ ਔਰਤ ਅਚਾਨਕ ਪੁਲਸ ਨੂੰ ਦੇਖ ਕੇ ਰੁਕ ਗਏ। ਸ਼ੱਕ ਪੈਣ ਉੱਤੇ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਨੂੰ ਘੇਰ ਕੇ ਪੁੱਛਗਿੱਛ ਕੀਤੀ ਅਤੇ ਐਕਟਿਵਾ ਉੱਤੇ ਲੱਗੇ ਨੰਬਰ ਪਲੇਟ ਤੋਂ ਨੰਬਰ ਚੈਕ ਕੀਤਾ ਤਾਂ ਜਾਅਲੀ ਨਿਕਲਿਆ। ਮੁਲਜ਼ਮਾਂ ਨੇ ਆਪਣੇ ਨਾਂ ਗੁਰਪ੍ਰੀਤ ਗੋਪੀ ਪੁੱਤਰ ਜੋਗਿੰਦਰਪਾਲ ਵਾਸੀ ਭੱਟੀਆਂ ਕਾਲੋਨੀ ਲੁਧਿਆਣਾ ਅਤੇ ਨੀਤੂ ਪਤਨੀ ਸੋਨੂੰ ਲਾਖਾ ਮੂਲ ਵਾਸੀ ਮੋਤੀਬਾਗ ਜਲੰਧਰ ਦੱਸਿਆ। ਉਨ੍ਹਾਂ ਨੇ ਮੰਨਿਆ ਕਿ ਉਹ ਬਿਨਾਂ ਵਿਆਹ ਕਰਵਾਏ ਇਕੱਠੇ ਲੁਧਿਆਣੇ ਰਹਿੰਦੇ ਹਨ ਅਤੇ ਪਿਛਲੇ ਇੱਕ ਸਾਲ ਤੋਂ ਇੱਕ-ਦੂਜੇ ਨੂੰ ਜਾਣਦੇ ਹਨ। ਪੁੱਛਗਿੱਛ ਵਿੱਚ ਪਤਾ ਲੱਗਾ ਕਿ ਮੁਲਜ਼ਮਾਂ ਨੇ ਦੋਵੇਂ ਐਕਟਿਵਾ ਲੁਧਿਆਣੇ ਦੇ ਇੱਕ ਪਾਰਕਿੰਗ ਸਥਾਨ ਤੋਂ ਚੋਰੀ ਕੀਤੀਆਂ ਅਤੇ ਵੇਚਣ ਏਥੇ ਆਏ ਸਨ। ਗੋਪੀ ਅਕਸਰ ਚੋਰੀ ਦੇ ਵਾਹਨ ਵੇਚਣ ਲਈ ਨੀਤੂ ਨੂੰ ਅੱਗੇ ਕਰਦਾ ਸੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਫੜੇ ਜਾਣ ਦੇ ਡਰੋਂ ਉਹ ਲੁਧਿਆਣਾ ਤੋਂ ਜਲੰਧਰ ਐਕਟਿਵਾ ਵੇਚਣ ਆਏ ਸਨ। ਉਨ੍ਹਾ ਦੀ ਨਿਸ਼ਾਨਦੇਹੀ ਉੱਤੇ ਤਿੰਨ ਸਪਲੈਂਡਰ ਮੋਟਰਸਾਈਕਲ ਵੀ ਮਿਲੇਹਨ, ਜਿਨ੍ਹਾਂ ਨੂੰ ਐਕਟਿਵਾ ਤੋਂ ਬਾਅਦ ਵੇਚਣਾ ਸੀ।ਗੋਪੀ ਇਲੈਕਟ੍ਰੀਸ਼ੀਅਨ ਹੈ ਅਤੇ ਨੀਤੂ ਲੁਧਿਆਣੇ ਵਿੱਚ ਪ੍ਰਾਈਵੇਟ ਜੌਬ ਕਰਦੀ ਹੈ। ਨੀਤੂ ਦਾ ਵਿਆਹ ਕਿਸੇ ਹੋਰ ਨਾਲ ਹੋਇਆ ਸੀ ਪਰ ਅੱਜਕੱਲਹ ਗੋਪੀ ਨਾਲ ਹੀ ਲਿਵ ਇਨ ਰਿਲੇਸ਼ਨ ਵਿੱਚ ਰਹਿੰਦੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਲੁਧਿਆਣਾ ਦੇ ਕਾਲਜ 'ਚ ਪਾਣੀ ਦੀ ਟੈਂਕੀ 'ਚੋਂ ਮਿਲੀ ਵਾਰਡਨ ਦੀ ਲਾਸ਼ ਪ੍ਰੋ. ਬਡੂੰਗਰ ਨੇ ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਏ ਆਜ਼ਮ ਦੇਸ਼ ਭਗਤ ਸਿੰਘ ਦੇ ਨਾਂ ਤੇ ਰੱਖਣ ਦਾ ਕੀਤਾ ਸਵਾਗਤ ਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ : ਜੌੜਾਮਾਜਰਾ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ‘ਝੂਠ ਦੀ ਬਿਮਾਰੀ’ ਤੋਂ ਲੰਮੇ ਸਮੇਂ ਤੋਂ ਪੀੜਤ ਦੱਸਿਆ ਪੰਜਾਬ ਵਿਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ 21.87 ਫੀਸਦੀ ਵਾਧਾ : ਜਿੰਪਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਸਥਿਤ ਇਨਡੋਰ ਸਟੈਡੀਅਮ ਦਾ ਨਾਮਕਰਨ ਸੋਧ ਕੇ ਸ਼ਹੀਦ ਭਗਤ ਸਿੰਘ ਦੇ ਨਾਮ `ਤੇ ਕਰਨ ਦੀ ਅਪੀਲ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਖਟਕੜ ਕਲਾਂ ਵਿਖੇ 28 ਸਤੰਬਰ ਨੂੰ ਕੀਤੇ ਜਾ ਰਹੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰ ਸਬ-ਇੰਸਪੈਕਟਰ ਦੀ ਕਾਰ ਹੇਠਾਂ ਆਈ.ਈ.ਡੀ. ਲਗਾਉਣ ਦੇ ਮਾਮਲਾ ਵਿਚ ਮੋਟਰਸਾਇਕਲ ਮੁਹੱਈਆ ਕਰਵਾਉਣ ਵਾਲਾ ਵਿਅਕਤੀ ਗ੍ਰਿਫਤਾਰ