Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਪੰਜਾਬ

ਲੀਡਰਸ਼ਿਪ ਬਦਲੀ ਵਾਸਤੇ ਅਕਾਲੀ ਦਲ ਵਿੱਚ ਟਕਰਾਅ ਕਾਇਮ

August 18, 2022 04:23 PM

* ਤਬਦੀਲੀਆਂ ਦੇ ਹਾਮੀ ਸਰਗਰਮੀਆਂ ਤੇਜ਼ ਕਰਨ ਨੂੰ ਤਿਆਰ


ਚੰਡੀਗ਼ੜ੍ਹ, 18 ਅਗਸਤ (ਪੋਸਟ ਬਿਊਰੋ)- ਅਕਾਲੀ ਦਲ ਵਿੱਚ ਲੀਡਰਸ਼ਿਪ ਦੀ ਤਬਦੀਲੀ ਬਾਰੇ ਪਾਰਟੀ ਅੰਦਰ ਹੁੰਦੀਆਂ ਕੋਸ਼ਿਸ਼ਾਂ ਟਕਰਾਅ ਦਾ ਰੂਪ ਧਾਰਨ ਕਰਨ ਲੱਗੀਆਂ ਹਨ, ਕਿਉਂਕਿ ਇੱਕ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਸਮੁੱਚਾ ਢਾਂਚਾ ਅਤੇ ਵਿੰਗ ਭੰਗ ਕਰ ਕੇ ਪ੍ਰਧਾਨਗੀ ਛੱਡਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ ਅਤੇ ਦੂਜੇ ਪਾਸੇ ਇਕਬਾਲ ਸਿੰਘ ਝੂੰਦਾਂ ਕਮੇਟੀ ਦੀ ਸਿਫ਼ਾਰਿਸ਼ਾਂ ਨੂੰ ਲਾਗੂ ਕਰਨ ਦੇ ਹਾਮੀਆਂ ਦੀ ਸੋਚ ਹੈ ਕਿ ਬੀਤੇ ਕੁਝ ਸਮੇਂ ਵਿੱਚ ਪਾਰਟੀ ਜਿਸ ਹੱਦ ਤਕ ਨਿੱਘਰ ਗਈ ਹੈ ਅਤੇ ਸੰਗਰੂਰ ਵਰਗੇ ਕੱਟੜ ਰਿਵਾਇਤੀ ਪੰਥਕ ਖੇਤਰ ਵਿੱਚ ਪਾਰਟੀ ਨੂੰ ਪ੍ਰਤੀ ਅਸੈਂਬਲੀ ਹਲਕਾ 5-5 ਹਜ਼ਾਰ ਦੇ ਲੱਗਭਗ ਵੋਟ ਮਸਾਂ ਪਏ ਹਨ ਅਤੇ ਪਾਰਟੀ ਭਾਜਪਾ ਤੋਂ ਵੀ ਹੇਠਾਂ ਚਲੀ ਗਈ ਹੈ, ਉਸ ਤੋਂ ਸਾਫ ਹੈ ਕਿ ਪਾਰਟੀ ਨੂੰ ਦੁਬਾਰਾ ਖੜ੍ਹਾ ਕਰਨ ਲਈ ਵੱਡੇ ਕਦਮਾਂ ਅਤੇ ਸਵੈ-ਪੜਚੋਲ ਦੀ ਲੋੜ ਹੈ।
ਮੌਜੂਦਾ ਲੀਡਰਸਿ਼ਪ ਨੂੰ ਚੁਣੌਤੀ ਦੇਣ ਵਾਲੇ ਆਗੂਆਂ ਦਾ ਮੰਨਣਾ ਹੈ ਕਿ ਇਹ ਸਮਾਂ ਨਿੱਜੀ ਚੌਧਰਾਂ ਜਾਂ ਅਹੁਦਿਆਂ ਦੀ ਪ੍ਰਾਪਤੀ ਦਾ ਨਹੀਂ, ਲੋਕਾਂ ਅਤੇ ਸਿੱਖਾਂ ਵਿੱਚ ਪਾਰਟੀ ਦੀ ਖ਼ਤਮ ਹੋ ਚੁੱਕੀ ਸ਼ਾਖ ਨੂੰ ਬਹਾਲ ਕਰਨ ਦਾ ਹੈ। ਲੀਡਰਸ਼ਿਪ ਤਬਦੀਲੀਦੇ ਹਾਮੀਆਂ ਨੂੰ ਪਾਰਟੀ ਤੋਂ ਕੱਢਣ ਅਤੇ ਧਮਕਾਉਣ ਲਈ ਦਲ ਦੇ ਪ੍ਰਧਾਨ ਨੇ ਕਾਹਲੀ ਵਿੱਚ ਪਾਰਟੀ ਜ਼ਾਬਤਾ ਕਮੇਟੀ ਬਣਾ ਦਿੱਤੀ ਹੈ, ਜਦ ਕਿ ਪਾਰਟੀ ਦਾ ਢਾਂਚਾ ਭੰਗ ਹੋਣ ਕਾਰਨ ਕਿਸੇ ਕੋਲ ਕੋਈ ਅਹੁਦਾ ਨਾ ਹੋਣ ਕਰਕੇ ਕਮੇਟੀ ਕੇਵਲ ਕਿਸੇ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਹੀ ਕੱਢ ਸਕੇਗੀ। ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੀਤੇ ਦਿਨੀਂ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਪਾਰਟੀ ਵਿਚਲੇ ਆਗੂਆਂ ਦੀ ਪਾਰਟੀ ਪ੍ਰਧਾਨ ਤੋਂ ਤਿਆਗ ਦੀ ਭਾਵਨਾ ਦਿਖਾ ਕੇ ਅਸਤੀਫ਼ੇ ਦੀ ਮੰਗ ਦਾ ਜ਼ਿਕਰ ਕੀਤਾ ਤਾਂ ਸੁਖਬੀਰ ਸਿੰਘ ਬਾਦਲ ਨੇ ਸਾਫ ਕਹਿ ਦਿੱਤਾ ਕਿ ਉਹ ਨਾ ਤਾਂ ਅਸਤੀਫ਼ਾ ਦੇਣਗੇ ਅਤੇ ਨਾਉਨ੍ਹਾਂ ਨਾਲ ਦੁਬਾਰਾ ਇਸ ਬਾਰੇ ਗੱਲ ਕੀਤੀ ਜਾਵੇ।
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਪਾਰਟੀ ਅੰਦਰ ਦੀ ਟਕਰਾਅ ਦੀ ਹਾਲਤਬਾਰੇ ਅਜੇ ਸਪੱਸ਼ਟ ਕੁਝ ਨਹੀਂ ਕਹਿ ਰਹੇ, ਪਰ ਚਰਚਾ ਹੈ ਕਿ ਪਾਰਟੀ ਅੰਦਰ ਟਕਰਾਅ ਵੱਧਣ ਨਾਲ ਡੇਰਾ ਮੁੱਖੀ ਨਾਲ ਅਕਾਲੀ ਦਲ ਦੀ ਬੀਤੇ ਸਮੇਂ ਦੀ ਨੇੜਤਾ ਬਾਰੇ ਕੁਝ ਸਨਸਨੀਖ਼ੇਜ਼ ਤੱਥ ਸਾਹਮਣੇ ਆ ਸਕਦੇ ਹਨ, ਜਿਨ੍ਹਾਂ ਕਾਰਨ ਪਾਰਟੀ ਲੀਡਰਸ਼ਿਪ ਦੀ ਸਥਿਤੀ ਹੋਰ ਵਿਗੜ ਸਕਦੀ ਹੈ। ਕੁਝ ਹਲਕਿਆਂ ਵੱਲੋਂ ਬੀਤੇ ਸਮੇਂ ਦੌਰਾਨ ਪਾਰਟੀ ਤੋਂ ਦੂਰ ਹੋਏ ਸਾਰੇ ਆਗੂਆਂ ਨੂੰ ਇੱਕ ਮੰਚ ਉੱਤੇ ਲਿਆਉਣ ਲਈ ਕੋਸ਼ਿਸ਼ ਹੋ ਰਹੀ ਹੈ, ਪਰ ਪਾਰਟੀ ਅੰਦਰ ਖਿੱਚੋਤਾਣ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਨਵੰਬਰ ਵਿੱਚ ਹੋ ਰਹੀ ਚੋਣ ਵੀ ਪਾਰਟੀ ਲਈ ਚੁਣੌਤੀ ਬਣ ਰਹੀ ਹੈ ਕਿ ਮੌਜੂਦਾ ਹਾਲਾਤ ਦੌਰਾਨ ਪਾਰਟੀ ਅੰਦਰ ਉਠਦੀਆਂ ਧੜੇਬੰਦੀਆਂ ਦੇ ਹੁੰਦਿਆਂ ਅਕਾਲੀ ਦਲ ਦੇ ਪ੍ਰਧਾਨ ਲਈ ਜੇਬ ਵਿੱਚੋਂ ਪ੍ਰਧਾਨ ਤੇ ਅਹੁਦੇਦਾਰਾਂ ਦੀ ਪਰਚੀ ਕੱਢਣਾ ਸੰਭਵ ਨਹੀਂ ਹੋਵੇਗਾ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀਬੀਤੇ ਕੁਝ ਸਮੇਂ ਤੋਂ ਦਿੱਤੀ ਰਾਏ ਅਤੇ ਆਦੇਸ਼ਾਂ ਨੂੰ ਅਕਾਲੀ ਦਲ ਦੇ ਵੱਡੇ ਧੜੇ ਅਣਗੌਲਿਆਂ ਕਰਨ ਲੱਗ ਪਏ ਹਨ। ਉਨ੍ਹਾ ਨੇ ਸਿਆਸਤ ਛੱਡਕੇ ਪੰਥਕ ਮੁੱਦਿਆਂ ਵੱਲ ਧਿਆਨ ਦੇਣ ਅਤੇ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਦਰਬਾਰ ਸਾਹਿਬ ਦਾ ਕੀਰਤਨ ਟੈਲੀਕਾਸਟ ਕਰਨ ਬਾਰੇ ਆਪਣੇ ਪ੍ਰਬੰਧ ਲਈ ਆਦੇਸ਼ ਦਿੱਤੇ ਸਨ, ਪਰ ਸ਼੍ਰੋਮਣੀ ਕਮੇਟੀ ਨੇ ਅਣਸੁਣਿਆਂਕਰ ਦਿੱਤਾ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ