Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਮਰਦ ਏਥੇ ਵਿਆਹੁਤਾ ਔਰਤਾਂ ਨੂੰ ਉਨ੍ਹਾਂ ਦੇ ਪਤੀਆਂ ਤੋਂ ਖੋਹ ਲੈਂਦੇ ਨੇ!

August 18, 2022 04:14 PM

ਲਾਗੋਸ, 18 ਅਗਸਤ (ਪੋਸਟ ਬਿਊਰੋ)- ਸ਼ਾਦੀ ਨੂੰ ਦੁਨੀਆ ਦੇ ਹਰ ਸਮਾਜ ਵਿੱਚ ਬੇਹੱਦ ਖਾਸ ਸੰਸਕਾਰ ਮੰਨਿਆ ਜਾਂਦਾ ਹੈ। ਪੁਰਸ਼ ਤੇ ਇਸਤਰੀ ਦੇ ਵਿੱਚ ਪਰਵਾਰ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਕੀਤੇ ਗਏ ਇਸ ਬੰਧਨ ਨੂੰ ਅਲੱਗ-ਅਲੱਗ ਦੇਸ਼ਾਂ ਵਿੱਚ ਅਲੱਗ-ਅਲੱਗ ਰੂਪ ਦਿੱਤੇ ਗਏ ਹਨ। ਸਮੇਂ ਨਾਲ ਸ਼ਾਦੀਆਂ ਵਿੱਚ ਵੀ ਬਦਲਾਅ ਹੋਏ ਹਨ ਪਰ ਕਈ ਆਦਿਵਾਸੀ ਕਬੀਲੇਅੱਜ ਵੀ ਪੁਰਾਣੇ ਸਮੇਂ ਦੀਆਂ ਆਪਣੀਆਂ ਪਰੰਪਰਾਵਾਂ ਤੇ ਮਾਨਤਾਵਾਂ ਦਾ ਪਾਲਣ ਕਰਦੇ ਹਨ।
ਅਫਰੀਕਾ ਦੇ ਸਾਹੇਲ ਖੇਤਰ ਵਿੱਚ ਰਹਿੰਦਾ ਵਣਜਾਰਾ ਆਦਿਵਾਸੀ ਕਬੀਲਾ ਵੋਦਾਬੀ ਦੁਨੀਆਵਿੱਚ ਆਪਣੀ ਤਰ੍ਹਾਂ ਦੀ ਪਰੰਪਰਾ ਲਈ ਪ੍ਰਸਿੱਧ ਹੈ। ਇਸ ਕਬੀਲੇ ਵਿੱਚ ਔਰਤਾਂ ਨੂੰ ਕਾਫ਼ੀ ਛੋਟ ਹੈ। ਇਥੇ ਸ਼ਾਦੀ ਅਤੇ ਸੰਬੰਧਾਂ ਬਾਰੇ ਕਾਫ਼ੀ ਅਲੱਗ ਮਾਨਤਾ ਹੈ। ਇਸ ਕਬੀਲੇ ਦੀ ਸਭ ਤੋਂ ਖਾਸ ਪ੍ਰਥਾ ਹੈ ਦੂਸਰੇ ਮਰਦਾਂ ਦੀ ਪਤਨੀ ਚੁਰਾਉਣਾ। ਇਹ ਖਾਸ ਤਿਉਹਾਰ ਮੰਨਿਆ ਜਾਂਦਾ ਹੈ ਜਿਸ ਨੂੰ ਇਥੇ ‘ਦੀ’ ਕਹਿੰਦੇ ਹਨ ਜੋ 10 ਦਿਨ ਚੱਲਦਾ ਹੈ। ਇਸ ਨੂੰ ‘ਵਾਈਫ ਸਟੀਲਿੰਗ ਫੈਸਟੀਵਲ ਵੀ ਕਿਹਾ ਜਾਂਦਾ ਹੈ। ਤਿਉਹਾਰ ਦੇ ਦਿਨ ਮਰਦ ਘੰਟਿਆਂ ਬੱਧੀ ਤਿਆਰ ਹੁੰਦੇ ਅਤੇ ਅਜਬ-ਗਜ਼ਬ ਪੌਸ਼ਾਕਾਂ ਪਾਉਂਦੇ ਹਨ। ਉਹ ਆਪਣੇ ਚਿਹਰੇ ਉੱਤੇ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕਰ ਕੇ ਮੇਕਅਪ ਕਰਦੇ ਤੇ ਬੁੱਲ੍ਹਾਂ ਉੱਤੇ ਪੇਂਟ ਲਾਉਂਦੇ ਹਨ ਜਿਸ ਨਾਲ ਉਨ੍ਹਾਂ ਦੇ ਸਫੈਦ ਦੰਦ ਹੋਰ ਜ਼ਿਆਦਾ ਚਮਕਦੇ ਹਨ। ਪੁਰਸ਼ਾਂ ਵੱਲੋਂ ਇਹ ਸਜਾਵਟ ਮਹਿਲਾਵਾਂ ਨੂੰ ਆਕਰਸ਼ਤ ਕਰਨ ਦੇ ਲਈ ਕੀਤੀ ਜਾਂਦੀ ਹੈ। ਇਸ ਦੇ ਬਾਅਦ ਉਹ ਮਹਿਲਾਵਾਂ ਦੇ ਸਾਹਮਣੇ ਅਨੋਖੀ ਤਰ੍ਹਾਂ ਨਾਲ ਨੱਚਦੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ