Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਓਨਟਾਰੀਓ ਦੇ ਡਾਕਟਰ ਖਿਲਾਫ ਲਾਏ ਗਏ ਕਤਲ ਦੇ 3 ਨਵੇਂ ਚਾਰਜਿਜ਼

August 17, 2022 11:33 PM

ਓਨਟਾਰੀਓ, 17 ਅਗਸਤ (ਪੋਸਟ ਬਿਊਰੋ) : ਪੂਰਬੀ ਓਨਟਾਰੀਓ ਦੇ ਡਾਕਟਰ, ਜਿਸ ਨੂੰ ਇੱਕ ਮਰੀਜ਼ ਦੇ ਕਤਲ ਲਈ ਫਰਸਟ ਡਿਗਰੀ ਮਰਡਰ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਸੀ, ਖਿਲਾਫ ਤਿੰਨ ਹੋਰ ਕਤਲ ਦੇ ਚਾਰਜਿਜ਼ ਲਾਏ ਗਏ ਹਨ। ਇਹ ਐਲਾਨ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਕੀਤਾ ਗਿਆ।
35 ਸਾਲਾ ਡਾਕਟਰ ਬ੍ਰਾਇਨ ਨੈਡਲਰ ਨੂੰ 25 ਮਾਰਚ ਨੂੰ ਪੌਂਇਟ ਕਲੇਅਰ, ਕਿਊਬਿਕ ਦੇ 89 ਸਾਲਾ ਐਲਬਰਟ ਪੌਇਨਡਿੰਗਰ ਦਾ ਕਤਲ ਕਰਨ ਦੇ ਸਬੰਧ ਵਿੱਚ 2021 ਵਿੱਚ ਚਾਰਜ ਕੀਤਾ ਗਿਆ ਸੀ। ਉਸ ਸਮੇਂ ਨੈਡਲਰ ਹਾਅਕਸਬਰੀ ਤੇ ਡਿਸਟ੍ਰਿਕਟ ਜਨਰਲ ਹਸਪਤਾਲ ਵਿੱਚ ਕੰਮ ਕਰਦਾ ਸੀ। ਪੁਲਿਸ ਨੇ ਦੱਸਿਆ ਕਿ ਉਹ ਹਸਪਤਾਲ ਵਿੱਚ ਹੋਈਆਂ ਕਈ ਸ਼ੱਕੀ ਮੌਤਾਂ ਦੀ ਜਾਂਚ ਪੜਤਾਲ ਕਰ ਰਹੇ ਸਨ। ਪਰ ਉਨ੍ਹਾਂ ਵੱਲੋਂ ਕਦੇ ਇਹ ਖੁਲਾਸਾ ਨਹੀਂ ਕੀਤਾ ਗਿਆ ਕਿ ਇਹ ਜਾਂਚ ਕਿੰਨੀਆਂ ਮੌਤਾਂ ਲਈ ਕੀਤੀ ਜਾ ਰਹੀ ਸੀ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਜਾਂਚ ਲੰਮੀਂ ਚੱਲ ਸਕਦੀ ਹੈ।
ਚਾਰਜ ਕੀਤੇ ਜਾਣ ਤੋਂ ਬਾਅਦ ਨੈਡਲਰ ਦਾ ਮੈਡੀਕਲ ਲਾਇਸੰਸ ਸਸਪੈਂਡ ਕਰ ਦਿੱਤਾ ਗਿਆ। ਕਈ ਸ਼ਰਤਾਂ ਨਾਲ ਉਸ ਨੂੰ ਜੁਲਾਈ 2021 ਵਿੱਚ ਜ਼ਮਾਨਤ ਉੱਤੇ ਰਿਹਾਅ ਕੀਤਾ ਗਿਆ।ਉਸ ਉੱਤੇ ਪ੍ਰੈਕਟਿਸ ਕਰਨ ਉੱਤੇ ਵੀ ਰੋਕ ਲਾਈ ਗਈ ਸੀ।ਇੱਕ ਨਿਊਜ਼ ਰਲੀਜ਼ ਵਿੱਚ ਓਪੀਪੀ ਨੇ ਆਖਿਆ ਕਿ ਨੈਡਲਰ ਨੂੰ ਤਿੰਨ ਹੋਰ ਫਰਸਟ ਡਿਗਰੀ ਕਤਲਾਂ ਦੇ ਸਬੰਧ ਵਿੱਚ ਗਿ਼੍ਰਫਤਾਰ ਤੇ ਚਾਰਜ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਇਹ ਚਾਰਜਿਜ਼ ਰਿਗਾਡ, ਕਿਊਬਿਕ ਦੀ 80 ਸਾਲਾ ਕਲੇਅਰ ਬ੍ਰੇਰੀ, ਹਾਅਕਸਬਰੀ, ਓਨਟਾਰੀਓ ਦੀ 79 ਸਾਲਾ ਲੋਰੇਨ ਲਲਾਂਡੇ ਤੇ ਈਸਟ ਹਾਅਕਸਬਰੀ ਟਾਊਨਸਿ਼ਪ, ਓਨਟਾਰੀਓ ਦੀ 93 ਸਾਲਾ ਜੂਡਿੱਥ ਲੰਗੂਲੈਸਕੂ ਦੀ ਮੌਤ ਦੇ ਸਬੰਧ ਵਿੱਚ ਲਾਏ ਗਏ ਹਨ।

 

 

 
Have something to say? Post your comment