Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਛੇ ਇੰਜਣਾਂ ਵਾਲੀ 3.5 ਕਿਲੋਮੀਟਰ ਲੰਬੀ ਮਾਲ ਗੱਡੀ ਦੌੜਦੀ ਗਈ

August 17, 2022 04:06 PM

ਬਿਲਾਸਪੁਰ, 17 ਅਗਸਤ (ਪੋਸਟ ਬਿਊਰੋ)- ਲਗਾਤਾਰ ਨਵੀਨਤਾ ਹਾਸਲ ਕਰ ਰਹੀ ਭਾਰਤੀ ਰੇਲਵੇ ਨੇ ਆਜ਼ਾਦੀ ਦਿਨ ਮੌਕੇ ਇੱਕ ਹੋਰ ਇਤਿਹਾਸਕ ਪ੍ਰਾਪਤੀ ਕੀਤੀ ਹੈ। ਦੱਖਣ-ਪੂਰਬੀ ਮੱਧ ਰੇਲਵੇ ਜ਼ੋਨ ਬਿਲਾਸਪੁਰ ਤੋਂ 15 ਅਗਸਤ ਨੂੰ 3.5 ਕਿਲੋਮੀਟਰ ਲੰਬੀ ਅਜਿਹੀ ਰੇਲ ਗੱਡੀ ਚਲਾਈ ਹੈ, ਜਿਸ ਵਿੱਚ ਛੇ ਇੰਜਣ ਅਤੇ 295 ਵੈਗਨ ਸਨ।
ਇਸ ਮਾਲ ਗੱਡੀ ਵਿੱਚ 27000 ਟਨ ਤੋਂ ਵਧੇਰੇ ਕੋਲਾ ਲੱਦਿਆ ਸੀ, ਜੋ ਛੱਤੀਸਗੜ੍ਹ ਵਿਚਲੇ ਕੋਰਬਾ ਤੋਂ 260 ਕਿਲੋਮੀਟਰ ਦੂਰ ਰਾਜਨਾਂਦਗਾਂਵ ਦੇ ਪਰਮਕਲਾ ਤਕ 11 ਘੰਟੇ 20 ਮਿੰਟ ਵਿੱਚ ਪਹੁੰਚ ਗਿਆ। ਇਸ ਤੋਂ ਰੇਲਵੇ ਨੂੰ ਮਾਲ ਭਾੜੇ ਦੇ ਰੂਪ ਵਿੱਚ 2.54 ਕਰੋੜ ਰੁਪਏ ਮਿਲੇ।ਪੰਜ ਮਾਲ ਗੱਡੀਆਂ ਜੋੜ ਕੇ ਬਣਾਈ ਇਸ ਮਾਲ ਗੱਡੀ ਦਾ ਨਾਂਅ ਰੇਲਵੇ ਨੇ ਸੁਪਰ ਵਾਸੁਕੀ ਰੱਖਿਆ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਇਸ ਪ੍ਰਾਪਤੀ ਨੂੰ ਟਵਿੱਟਰ ਹੈਂਡਲ ਉੱਤੇ ਵੀ ਸਾਂਝਾ ਕੀਤਾ ਅਤੇ ਇਸ ਨੂੰ ਦੇਸ਼ ਦੀ ਸਭ ਤੋਂ ਲੰਬੀ ਮਾਲ ਗੱਡੀ ਦੱਸਿਆ। ਇਸ ਤੋਂ ਪਹਿਲਾਂ 22 ਜਨਵਰੀ 2021 ਨੂੰ ਪੰਜ ਖਾਲੀ ਮਾਲ ਗੱਡੀਆਂ ਜੋੜ ਕੇ ਭਿਲਾਈ ਤੋਂ ਕੋਰਲਾ ਲਿਆਂਦੀਆਂ ਗਈਆਂ ਸੀ। ਇਸ ਨੂੰ ਵਾਸੁਕੀ ਨਾਂਅ ਦਿੱਤਾ ਗਿਆ ਸੀ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕੱਠੀਆਂ ਤਿੰਨ ਜਾਂ ਪੰਜ ਮਾਲ ਗੱਡੀਆਂ ਨੂੰ ਜੋੜ ਕੇ ਚਲਾਉਣ ਨਾਲ ਨਾ ਕੇਵਲ ਸਟਾਫ ਦੀ ਬਚਤ ਹੁੰਦੀ ਹੈ, ਸਗੋਂ ਰੇਲਵੇ ਟਰੈਕ ਉੱਤੇ ਆਵਾਜਾਈ ਦਾ ਦਬਾਅ ਵੀ ਘੱਟ ਹੁੰਦਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼