Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਚੀਨ ਦਾ ਜਾਸੂਸੀ ਬੇੜਾ ਸ੍ਰੀਲੰਕਾ ਜਾ ਪੁੱਜਾ

August 17, 2022 04:03 PM

ਨਵੀਂ ਦਿੱਲੀ, 17 ਅਗਸਤ (ਪੋਸਟ ਬਿਊਰੋ)- ਭਾਰਤ ਵੱਲੋਂ ਬਾਕਾਇਦਾ ਤੌਰ ਉੱਤੇ ਇਤਰਾਜ਼ ਦੇ ਬਾਵਜੂਦ ਸ੍ਰੀਲੰਕਾ ਦੀ ਸਰਕਾਰ ਚੀਨ ਦੇ ਜਾਸੂਸੀ ਬੇੜੇ ਯੁਆਨ ਵਾਂਗ-5 ਨੂੰ ਆਪਣੀ ਬੰਦਰਗਾਹ ਉੱਤੇ ਆਉਣੋਂ ਨਹੀਂ ਰੋਕ ਸਕੀ। ਕੱਲ੍ਹ ਸਵੇਰੇ ਬੇਹੱਦ ਆਧੁਨਿਕ ਅਤੇ ਤਕਨੀਕੀ ਤੌਰ ਉੱਤੇ ਉਨਤ ਇਹ ਬੇੜਾ ਹੰਬਨਟੋਟਾ ਬੰਦਰਗਾਹ ਜਾ ਪੁੱਜਾ।
ਇਸ ਦੇ ਬਾਅਦ ਭਾਰਤ ਨੇ ਹਾਲੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇੱਕ ਦਿਨ ਪਹਿਲਾਂ ਸ੍ਰੀਲੰਕਾ ਨੂੰ ਡੋਰਨੀਅਰ ਟੋਹੀ ਜਹਾਜ਼ ਸੌਂਪ ਕੇ ਭਾਰਤ ਨੇ ਜਤਾਇਆ ਸੀ ਕਿ ਉਹ ਕਾਹਲੀ ਵਿੱਚ ਕੋਈ ਕਦਮ ਨਹੀਂ ਉਠਾਵੇ। ਚੀਨ ਬਾਰੇ ਗੁਆਂਢੀ ਦੇਸ਼ ਦਾ ਵਤੀਰਾ ਵੇਖ ਕੇ ਭਾਰਤ ਅਗਲਾ ਕਦਮ ਚੁੱਕੇਗਾ। ਜਾਣਕਾਰਾਂ ਦੇ ਮੁਤਾਬਕ ਸ੍ਰੀਲੰਕਾ ਨੇ ਭਾਰਤ ਦੀਆਂ ਚਿੰਤਾਵਾਂ ਨੂੰ ਨਜ਼ਰ ਅੰਦਾਜ਼ ਕਰ ਕੇ ਇਹ ਸੰਦੇਸ਼ ਦਿੱਤਾ ਹੈ ਕਿ ਉਹ ਆਰਥਿਕ ਹਿੱਤਾਂ ਲਈ ਇਸ ਖੇਤਰ ਦੇ ਦੋਵੇਂ ਵੱਡੇ ਦੇਸ਼ਾਂ ਚੀਨ ਤੇ ਭਾਰਤ ਵਿਚਾਲੇ ਦੁਵੱਲੀ ਸਾਂਝ ਰੱਖਦਾ ਰਹੇਗਾ।
ਚੀਨ ਦੇ ਇਸ ਖੁਫੀਆ ਬੇੜੇ ਨੇ ਪਹਿਲਾਂ 11 ਅਗਸਤ ਨੂੰ ਹੰਬਨਟੋਟਾ ਪਹੁੰਚਣਾ ਸੀ, ਪਰ ਭਾਰਤ ਦੇ ਇਤਰਾਜ਼ਾਂ ਤੋਂ ਬਾਅਦ ਸ੍ਰੀਲੰਕਾ ਨੇ ਪਹਿਲਾਂ ਇਸ ਨੂੰ ਮਨਜ਼ੂਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਚਾਰ ਦਿਨ ਇਹ ਸ੍ਰੀਲੰਕਾ ਦੀ ਸਮੁੰਦਰੀ ਹੱਦ ਦੇ ਬਾਹਰ ਖੜ੍ਹਾ ਰਿਹਾ। ਦੱਸਿਆ ਗਿਆ ਹੈ ਕਿ ਸ੍ਰੀਲੰਕਾ ਨੇ ਇਸ ਸ਼ਰਤ ਉੱਤੇ ਮਨਜ਼ੂਰੀ ਦਿੱਤੀ ਕਿ ਇਹ ਬੇੜਾ ਕੋਈ ਖੋਜ ਕਾਰਜ ਉਸ ਦੀ ਬੰਦਰਗਾਹ ਵਿੱਚ ਨਹੀਂ ਕਰੇਗਾ।
ਓਧਰ ਅਮਰੀਕਾ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਬੇੜਾ ਚੀਨ ਦੀ ਫੌਜ (ਪੀ ਐਲ ਏ) ਅਧੀਨ ਕੰਮ ਕਰਦਾ ਹੈ ਤੇ ਪੂਰੀ ਤਰ੍ਹਾਂ ਸੈਟੇਲਾਈਟ ਤੇ ਮਿਜ਼ਾਈਲੀ ਸਰਗਰਮੀਆਂ ਦੀ ਟੋਹ ਲੈ ਸਕਦਾ ਹੈ। ਦੇਸ਼ ਦੇ ਮੁੱਖ ਕੂਟਨੀਤਕ ਵਿਸ਼ਲੇਸ਼ਕ ਬ੍ਰਹਮਾ ਚੇਲਾਨੀ ਨੇ ਇਸ ਨੂੰ ਗੁਆਂਢੀ ਦੇਸ਼ਾਂ ਵਿੱਚ ਭਾਰਤ ਦੇ ਘਟਦੇ ਦਬਦਬੇ ਦੀ ਗੱਲ ਦੱਸ ਕੇ ਕਿਹਾ ਹੈ ਕਿ ਆਰਥਿਕ ਤੌਰ ਉੱਤੇ ਕੰਗਾਲ ਦੇਸ਼ ਸ੍ਰੀਲੰਕਾ ਨੇ ਚੀਨ ਦੇ ਬੇੜੇ ਨੂੰ ਆਗਿਆ ਦੇ ਕੇ ਭਾਰਤ ਨੂੰ ਕੂਟਨੀਤਕ ਚਪੇੜ ਮਾਰੀ ਹੈ। ਚਾਰ ਸੌ ਚਾਲਕਾਂ ਦੀ ਟੀਮ ਵਾਲਾ ਇਹ ਬੇੜਾ ਵੱਡੇ ਹਾਈਪਰਬੋਲਿਕ ਟਰੈਕਿੰਗ ਐਂਟੀਨਾ ਤੇ ਆਧੁਨਿਕ ਸੈਂਸਰਾਂ ਨਾਲ ਲੈਸ ਹੈ। ਇਹ ਭਾਰਤ ਦੇ ਦੱਖਣੀ ਹਿੱਸੇ ਦੀਆਂ ਵਧੇਰੇ ਫੌਜੀ ਸਰਗਰਮੀਆਂ ਦੇ ਨਾਲ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਉੱਤੇ ਨੇੜਿਓਂ ਨਿਗਰਾਨੀ ਰੱਖ ਸਕਦਾ ਹੈ। ਇਹ ਉਪ ਗ੍ਰਹਿ ਤੇ ਮਿਜ਼ਾਈਲਾਂ ਨੂੰ ਵੀ ਟਰੈਕ ਕਰ ਸਕਦਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ