Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਗੁਜਰਾਤ ਵਿੱਚ ਡਰੱਗ ਫੈਕਟਰੀ ਚੱਲਦੀ ਹੋਣ ਦਾ ਪਰਦਾਫਾਸ਼

August 17, 2022 01:05 AM

* ਮੁੰਬਈ ਪੁਲਿਸ ਨੇ 1026 ਕਰੋੜ ਤੋਂ ਵੱਧ ਦੇ ਡਰੱਗ ਜ਼ਬਤ ਕੀਤੇ


ਮੁੰਬਈ, 16 ਅਗਸਤ, (ਪੋਸਟ ਬਿਊਰੋ)- ਮੁੰਬਈ ਪੁਲਿਸ ਨੇ ਅੱਜ ਗੁਜਰਾਤ ਵਿੱਚ ਇੱਕ ਡਰੱਗ ਫੈਕਟਰੀ ਦਾ ਪਤਾ ਲਾ ਕੇ 1,026 ਕਰੋੜ ਰੁਪਏ ਦਾ ਮੇਫੇਡ੍ਰੋਨ (ਨਸ਼ੀਲੇ ਪਦਾਰਥ) ਫੜਨ ਦਾ ਦਾਅਵਾ ਕੀਤਾ ਹੈ।
ਇਸ ਬਾਰੇ ਮੁੰਬਈ ਪੁਲਸ ਦੇ ਅਧਿਕਾਰੀਆਂ ਨੇ ਅੱਜ ਮੰਗਲਵਾਰ ਕਿਹਾ ਕਿ 10 ਦਿਨਾਂ ਵਿੱਚਅਸਲ ਵਿੱਚ ਦੂਸਰੀ ਵੱਡੀ ਸਫਲਤਾ ਹੈ। ਦੱਖਣੀ ਗੁਜਰਾਤ ਦੇ ਅੰਕਲੇਸ਼ਵਰ ਵਿੱਚਇਸ ਡਰੱਗ ਫੈਕਟਰੀ ਦਾ ਭੇਦ ਖੁੱਲ੍ਹਣ ਵੇਲੇ ਮੁੰਬਈ ਪੁਲਸ ਨੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਹੈ।ਇਸ ਤੋਂ ਪਹਿਲਾਂ ਮੁੰਬਈ ਪੁਲਿਸ ਨੇ 29 ਮਾਰਚ ਨੂੰ ਗੁਜਰਾਤ ਦੇ ਅੰਕਲੇਸ਼ਵਰ ਦੇ ਨਾਲ ਮੁੰਬਈ ਦੇ ਗੋਵੰਡੀ ਉਪ-ਨਗਰ, ਠਾਣੇ ਦੇ ਅੰਬਰਨਾਥ ਤੇ ਪਾਲਘਰ ਦੇ ਨਾਲਸੋਪਾਰਾ ਵਿੱਚ ਛਾਪੇ ਮਾਰ ਕੇ ਜਾਂਚ ਸ਼ੁਰੂ ਕੀਤੀ ਤਾਂ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਦੀ ਗਿਣਤੀ 2,435 ਕਰੋੜ ਰੁਪਏ ਤੱਕ ਪਹੁੰਚ ਗਈ ਹੈ।ਇਸਬਾਰੇ ਪੁਲਸ ਅਧਿਕਾਰੀ ਨੇ ਦੱਸਿਆ ਕਿ 13 ਅਗਸਤ ਨੂੰ ਹੋਈ ਕਾਰਵਾਈ ਵੇਲੇ ਵਰਲੀ ਦੀ ਐਂਟੀ ਨਾਰਕੋਟਿਕਸ ਸੈੱਲ ਨੇ 513 ਕਿਲੋ ਮੈਫੇਡ੍ਰੋਨ (ਨਸ਼ੀਲੇ ਪਦਾਰਥ) ਅਤੇ 812 ਕਿਲੋ ਚਿੱਟਾ ਪਾਊਡਰ ਤੇ 397 ਕਿਲੋ ਕੈਮੀਕਲ ਫੜਿਆ ਸੀ, ਜਿਸ ਦੀ ਵਰਤੋਂ ਨਸ਼ੀਲੇ ਪਦਾਰਥ ਬਣਾਉਣ ਲਈ ਹੁੰਦੀ ਹੈ। ਇੱਕ ਅਧਿਕਾਰੀ ਮੁਤਾਬਕ ਅੰਕਲੇਸ਼ਵਰ ਦੇ ਪਨੋਲੀ ਵਿੱਚ ਜੀਆਈਡੀਸੀ ਕੰਪਲੈਕਸਵਾਲੀਇਸ ਫੈਕਟਰੀਤੋਂ 10 ਦਿਨ ਪਹਿਲਾਂ ਗੁਜਰਾਤ ਦੀ ਹੱਦ ਨੇੜਲੇ ਪਾਲਘਰ ਜਿ਼ਲੇ ਦੇ ਨਾਲਸੋਪਾਰਾ ਕਸਬੇ ਤੋਂ 1,403 ਕਰੋੜ ਰੁਪਏ ਦੇ ਪਦਾਰਥ ਫੜੇ ਸਨ। ਇਸ ਕੇਸ ਵਿੱਚ ਸੱਤ ਲੋਕਾਂ ਨੂੰ ਫੜਿਆਗਿਆ ਹੈ, ਜਿਨ੍ਹਾਂ ਵਿੱਚ ਇੱਕ ਔਰਤ ਤੇ ਦੋ ਕੈਮੀਕਲ ਮਾਹਰ ਵੀ ਸਨ, ਜਿਨ੍ਹਾਂ ਨੇ ਨਸ਼ੇ ਬਣਾਉਣ ਲਈ ਕੈਮੀਕਲਜ਼ ਦਾ ਕੰਪਾਊਂਡ ਬਣਾਇਆ ਸੀ।
ਪੁਲਸ ਅਫਸਰ ਨੇ ਦੱਸਿਆ ਕਿ ਬੀਤੀ 4 ਅਗਸਤ ਨੂੰ ਐਂਟੀ ਨਾਰਕੋਟਿਕਸ ਸੈੱਲ (ਏਐਨਸੀ) ਨੇ ਨਾਲਸੋਪਾਰਾ ਤੋਂ ਜਦੋਂ ਦੋ ਨਸ਼ਾ ਤਸਕਰਾਂ ਸਣੇ ਤਿੰਨ ਲੋਕਾਂ ਨੂੰ ਫੜਿਆ ਸੀ ਤਾਂ ਕਰੀਬ 1403 ਕਰੋੜ ਰੁਪਏ ਕੀਮਤ ਦਾ 702 ਕਿੱਲੋ ਮੈਫੇਡ੍ਰੋਨ (ਨਸ਼ੀਲੇ ਪਦਾਰਥ) ਮਿਲਿਆ ਸੀ। ਫਿਰ 29 ਮਾਰਚ ਨੂੰ ਐਂਟੀ ਨਾਰਕੋਟਿਕਸ ਸੈੱਲ (ਏਐਨਸੀ) ਨੇ ਉੱਤਰ-ਪੂਰਬੀ ਮੁੰਬਈ ਦੇ ਗੋਵੰਡੀ ਤੋਂ ਇੱਕ ਔਰਤ ਸਣੇ ਤਿੰਨ ਨਸ਼ਾ ਤਸਕਰ ਫੜੇ ਤੇ ਅੰਬਰਨਾਥ ਸ਼ਹਿਰ ਦੇ ਇੱਕ ਕੈਂਪਸ ਵਿੱਚ ਛਾਪਾ ਮਾਰਿਆ ਤਾਂ 4.50 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦਾ 3 ਕਿੱਲੋ ਮੈਫੇਡ੍ਰੋਨ ਮਿਲਣ ਦੇ ਬਾਅਦ ਇਸ ਡਰੱਗ ਚੇਨ ਦੇ ਕੁੰਡੇ ਖੋਲ੍ਹਦੀ ਹੋਈ ਮੁੰਬਈ ਪੁਲਸ ਅੱਜ ਇਸ ਵੱਡੀ ਕਾਮਯਾਬੀ ਤੱਕ ਜਾ ਪਹੁੰਚੀ ਹੈ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼