Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ
 
ਟੋਰਾਂਟੋ/ਜੀਟੀਏ

ਜੀਟੀਏ ਦੇ ਸੈਂਕੜੇ ਡੇਅਕੇਅਰ ਆਪਰੇਟਰਜ਼ ਨੇ ਅਜੇ ਤੱਕ ਨਹੀਂ ਅਪਣਾਇਆ 10 ਡਾਲਰ ਰੋਜ਼ਾਨਾ ਵਾਲਾ ਚਾਈਲਡਕੇਅਰ ਪ੍ਰੋਗਰਾਮ

August 16, 2022 11:17 PM

ਓਨਟਾਰੀਓ, 16 ਅਗਸਤ (ਪੋਸਟ ਬਿਊਰੋ) : ਅਫੋਰਡੇਬਲ ਡੇਅਕੇਅਰ ਦਾ ਬਦਲ ਚੁਣਨ ਲਈ ਸਿਰਫ ਦੋ ਹਫਤੇ ਦਾ ਸਮਾਂ ਰਹਿ ਗਿਆ ਹੈ ਪਰ ਜੀਟੀਏ ਦੇ ਕਈ ਡੇਅਕੇਅਰ ਆਪਰੇਟਰਜ਼ ਵੱਲੋਂ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਉਹ ਕੀ ਕਰਨਾ ਚਾਹੁੰਦੇ ਹਨ। ਇਸ ਨਾਲ ਮਾਪਿਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਿ਼ਕਰਯੋਗ ਹੈ ਕਿ ਡੇਅਕੇਅਰ ਆਪਰੇਟਰਜ਼ ਕੋਲ ਪਹਿਲੀ ਸਤੰਬਰ ਤੱਕ ਦਾ ਸਮਾਂ ਹੈ, ਜਿਸ ਵਿੱਚ ਉਹ ਇਸ ਪ੍ਰੋਗਰਾਮ ਨੂੰ ਅਪਨਾਉਣ ਜਾਂ ਨਾ ਅਪਨਾਉਣ ਬਾਰੇ ਦੱਸ ਸਕਦੇ ਹਨ। ਸਿਟੀ ਆਫ ਟੋਰਾਂਟੋ ਨੇ ਦੱਸਿਆ ਕਿ 1000 ਤੋਂ ਵੀ ਵੱਧ ਅਜਿਹੇ ਚਾਈਲਡਕੇਅਰ ਸੈਂਟਰ ਹਨ ਤੇ ਲਾਇਸੰਸਸ਼ੁਦਾ ਹੋਮ ਚਾਈਲਡਕੇਅਰ ਏਜੰਸੀਆਂ ਹਨ ਜਿਹੜੀਆਂ ਇਸ ਪ੍ਰੋਗਰਾਮ ਲਈ ਅਪਲਾਈ ਕਰਨ ਵਾਸਤੇ ਯੋਗ ਹਨ।ਅਜੇ ਤੱਕ 570 ਚਾਈਲਡਕੇਅਰ ਆਪਰੇਟਰਜ਼ ਨੇ ਪ੍ਰੋਗਰਾਮ ਨੂੰ ਅਪਨਾਉਣ ਦਾ ਫੈਸਲਾ ਕੀਤਾ ਹੈ ਜਦਕਿ 32 ਵੱਲੋਂ ਇਸ ਪ੍ਰੋਗਰਾਮ ਤੋਂ ਪਾਸੇ ਰਹਿਣ ਦਾ ਫੈਸਲਾ ਕੀਤਾ ਗਿਆ ਹੈ।
ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਅਪਨਾਉਣ ਦਾ ਫੈਸਲਾ ਕੀਤਾ ਹੈ ਉਨ੍ਹਾਂ ਵਿੱਚੋਂ 99 ਕਮਰਸ਼ੀਅਲ ਸੈਂਟਰਜ਼ ਹਨ ਜਾਂ ਇਹ ਆਖ ਲਿਆ ਜਾਵੇ ਕਿ ਮੁਨਾਫੇ ਲਈ ਕੰਮ ਕਰਨ ਵਾਲੇ ਅਦਾਰੇ ਹਨ। ਂਿਜਨ੍ਹਾਂ 32 ਆਪਰੇਟਰਜ਼ ਵੱਲੋਂ ਇਸ ਪ੍ਰੋਗਰਾਮ ਤੋਂ ਪਾਸੇ ਰਹਿਣ ਦਾ ਫੈਸਲਾ ਕੀਤਾ ਗਿਆ ਹੈ ਉਨ੍ਹਾਂ ਵਿੱਚੋਂ 19 ਵੀ ਮੁਨਾਫੇ ਲਈ ਇਹ ਕੰਮ ਕਰ ਰਹੇ ਹਨ। ਇਸ ਦੌਰਾਨ ਟੋਰਾਂਟੋ ਕੋਲੀਸ਼ਨ ਫੌਰ ਬੈਟਰ ਚਾਈਲਡਕੇਅਰ ਦੀ ਐਬੀਗੇਲ ਡੌਰਿਸ ਨੇ ਆਖਿਆ ਕਿ ਡੈੱਡਲਾਈਨ ਤੋਂ ਪਹਿਲਾਂ ਮੁਨਾਫੇ ਲਈ ਕੰਮ ਨਾ ਕਰਨ ਵਾਲੇ ਬਹੁਗਿਣਤੀ ਚਾਈਲਡਕੇਅਰ ਸੈਂਟਰ ਇਸ ਪ੍ਰੋਗਰਾਮ ਨਾਲ ਜੁੜ ਜਾਣਗੇ।
ਡੌਰਿਸ ਨੇ ਆਖਿਆ ਕਿ ਗੈਰ ਮੁਨਾਫੇ ਵਾਲੇ ਚਾਈਲਡਕੇਅਰ ਸੈਂਟਰਜ਼ ਨੂੰ ਵਾਲੰਟੀਅਰ ਬੋਰਡ ਆਫ ਡਾਇਰੈਕਟਰਜ਼ ਵੱਲੋਂ ਆਪਰੇਟ ਕੀਤਾ ਜਾਂਦਾ ਹੈ ਜਿਸ ਦੀ ਨੁਮਾਇੰਦਗੀ ਮਾਪਿਆਂ ਵੱਲੋਂ ਕੀਤੀ ਜਾਂਦੀ ਹੈ। ਇਹ ਵੀ ਇੱਕ ਮੁੱਦਾ ਹੈ ਕਿ ਉਹ ਗਰਮੀਆਂ ਵਿੱਚ ਨਹੀਂ ਮਿਲਣ ਵਾਲੇ, ਇਸ ਲਈ ਆਪਰੇਟਰਜ਼ ਇਹ ਯਕੀਨੀ ਬਣਾਉਣ ਲਈ ਪੂਰੀ ਕੋਸਿ਼ਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਸਬੰਧਤ ਬੋਰਡਜ਼ ਤੋਂ ਮਨਜ਼ੂਰੀ ਲੈਣ ਤੋਂ ਪਹਿਲਾਂ ਸਾਰੀ ਜਾਣਕਾਰੀ ਹਾਸਲ ਹੋ ਜਾਵੇ ਤਾਂ ਕਿ ਉਹ ਇਸ ਪ੍ਰੋਗਰਾਮ ਨੂੰ ਅਪਣਾ ਸਕਣ।
ਇੱਥੇ ਦੱਸਣਾ ਬਣਦਾ ਹੈ ਕਿ ਓਨਟਾਰੀਓ ਹੀ ਅਜਿਹਾ ਪ੍ਰੋਵਿੰਸ ਸੀ ਜਿਸ ਨੇ ਬਸੰਤ ਵਿੱਚ ਫੈਡਰਲ ਸਰਕਾਰ ਨਾਲ ਸੱਭ ਤੋਂ ਅਖੀਰ ਵਿੱਚ 13·2 ਬਿਲੀਅਨ ਡਾਲਰ ਦੀ ਇਹ ਡੀਲ ਸਿਰੇ ਚੜ੍ਹਾਈ ਸੀ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ