Welcome to Canadian Punjabi Post
Follow us on

26

September 2022
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ, ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ : ਜੌੜਾਮਾਜਰਾ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ‘ਝੂਠ ਦੀ ਬਿਮਾਰੀ’ ਤੋਂ ਲੰਮੇ ਸਮੇਂ ਤੋਂ ਪੀੜਤ ਦੱਸਿਆਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਅੰਤਰਰਾਸ਼ਟਰੀ

ਰਸ਼ਦੀ ਉੱਤੇ ਹਮਲੇ ਨਾਲ ਪੱਛਮੀ ਦੇਸ਼ ਜਾਗ ਜਾਣ, ਈਰਾਨ ਉੱਤੇ ਰੋਕ ਲਾਉਣ ਦਾ ਸਮਾਂ ਹੈ: ਸੁਨਕ

August 16, 2022 03:55 PM

ਲੰਡਨ, 16 ਅਗਸਤ (ਪੋਸਟ ਬਿਊਰੋ)- ਬ੍ਰਿਟਿਸ਼ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਰਿਸ਼ੀ ਸੁਨਕ ਨੇ ਕੱਲ੍ਹ ਕਿਹਾ ਕਿ ਮਸ਼ਹੂਰ ਲੇਖਕ ਸਲਮਾਨ ਰਸ਼ਦੀ ਉੱਤੇ ਹੋਏ ਹਮਲੇ ਬਾਰੇ ਈਰਾਨ ਖ਼ਿਲਾਫ਼ ਸਖ਼ਤ ਪਾਬੰਦੀ ਲਾਉਣ ਅਤੇ ਉਸ ਦੀ ਫ਼ੌਜੀ ਯੂਨਿਟ ਨੂੰ ਵਰਜਿਤ ਕਰਨ ਲਈ ਪੱਛਮੀ ਦੇਸ਼ਾਂ ਨੂੰ ਜਗਾਉਣ ਦੀ ਲੋੜ ਹੈ।
ਆਪਣੇ ਦੇਸ਼ ਦੇ ਸਾਬਕਾ ਚਾਂਸਲਰ ਰਿਸ਼ੀ ਸੁਨਕ ਨੇ ਕਿਹਾ ਕਿ ਈਰਾਨ ਨਾਲ ਹੋਏ ਪ੍ਰਮਾਣੂ ਸਮਝੌਤੇ ਬਹਾਲ ਕਰਨ ਦੀ ਕੋਸ਼ਿਸ਼ ਬੇਕਾਰ ਹੋ ਸਕਦੀ ਹੈ ਅਤੇ ਇਸ ਲਈ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਡ ਦੇ ਖ਼ਿਲਾਫ਼ ਕਾਰਵਾਈ ਦਾ ਮੁਲਾਂਕਣ ਕਰਨਾ ਚਾਹੀਦਾ ਹੈ। ਸੁਨਕ ਦਾ ਬਿਆਨ ਓਦੋਂ ਆਇਆ ਹੈ ਜਦੋਂ ਰਸ਼ਦੀ ਉੱਤੇ ਹਮਲੇ ਦੇ ਸ਼ੱਕੀ ਦੋਸ਼ੀ ਹਾਦੀ ਮਟਰ ਦੇ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਤੇ ਬਿਨਾਂ ਜ਼ਮਾਨਤ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਸ਼ੁਰੂ ਦੀ ਜਾਂਚ ਵਿੱਚ ਸੰਕੇਤ ਮਿਲੇ ਹਨ ਕਿ ਉਹ ਸ਼ੀਆ ਕੱਟੜਪੰਥ ਅਤੇ ਰਿਵੋਲਿਊਸ਼ਨਰੀ ਗਾਰਡ ਪ੍ਰਤੀ ਹਮਦਰਦੀ ਰੱਖਦਾ ਸੀ। ਸੁਨਕ ਨੇ ਕਿਹਾ,‘‘ਈਰਾਨ ਵਿੱਚ ਸਥਿਤੀ ਬਹੁਤ ਗੰਭੀਰ ਹੈ ਅਤੇ ਅਸੀਂ ਵਲਾਦਿਮੀਰ ਦੇ ਆਹਮੋ-ਸਾਹਮਣੇ ਖੜ੍ਹੇ ਹੋਣ ਕਾਰਨ ਕਿਤੇ ਹੋਰ ਤੋਂ ਨਜ਼ਰ ਨਹੀਂ ਹਟਾ ਸਕਦੇ।'' ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕ੍ਰੇਨ-ਰੂਸ ਜੰਗ ਬਾਰੇ ਕਿਹਾ,‘‘ਪ੍ਰਮਾਣੂ ਹਥਿਆਰਾਂ ਨਾਲ ਸੰਪੰਨ ਈਰਾਨ ਸਾਡੇ ਭਾਈਵਾਲ ਇਸਰਾਈਲ ਦੇ ਲਈ ਖਤਰਾ ਹੋ ਸਕਦਾ ਹੈ ਅਤੇ ਆਪਣੀ ਬੈਲਿਸਟਿਕ ਮਿਜ਼ਾਈਲ ਸਮਰੱਥਾ ਨਾਲ ਪੂਰੇ ਯੂਰਪ ਨੂੰ ਸੰਕਟ ਵਿੱਚ ਪਾ ਸਕਦਾ ਹੈ।'' ਸੁਨਕ ਨੇ ਕਿਹਾ ਕਿ ਸਾਨੂੰ ਨਵਾਂ ਅਤੇ ਮਜਬੂਤ ਸਮਝੌਤਾ ਕਰਨਾ ਚਾਹੀਦਾ ਤੇ ਵੱਧ ਸਖ਼ਤ ਪਾਬੰਦੀ ਲਾਉਣੀ ਚਾਹੀਦੀ ਹੈ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਹੁਣ ਰੂਸ ਵਿਚ ਮਿਲਿਆ ਕੋਰੋਨਾ ਵਰਗਾ ਵਾਇਰਸ ਚੀਨ ਨੇ 9 ਹਜ਼ਾਰ ਤੋਂ ਜਿ਼ਆਦਾ ਉਡਾਣਾਂ ਕੀਤੀਆਂ ਰੱਦ ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀ ਭਾਰਤੀ ਅਮਰੀਕੀ ਵਿਗਿਆਨੀ ਡਾ. ਆਰਤੀ ਪ੍ਰਭਾਕਰ ਨੇ ਰਚਿਆ ਇਤਿਹਾਸ, ਵਾੲ੍ਹੀਟ ਹਾਊਸ ਆਫਿਸ ਆਫ਼ ਸਾਇੰਸ ਐਂਡ ਟੈਕਨਾਲੋਜੀ ਪਾਲਿਸੀ ਦੇ ਡਾਇਰੈਕਟਰ ਵਜੋਂ ਦੇਣਗੇ ਸੇਵਾਵਾਂ ਅਫ਼ਰੀਕੀ ਦੇਸ਼ਾਂ ਵਿੱਚ ਚੀਨ ਦੇ ਹਥਿਆਰਾਂ ਦੀ ਵਿੱਕਰੀ ਘਾਤਕ, ਲੱਖਾਂ ਲੋਕਾਂ ਦਾ ਜੀਵਨ ਪ੍ਰਭਾਵਿਤ ਸਾਊਦੀ ਅਰਬ ਦੇ ਮਦੀਨਾ ਵਿਚ ਮਿਲਿਆ ਸੋਨੇ ਅਤੇ ਤਾਂਬੇ ਦਾ ਖਜ਼ਾਨਾ, ਨਿਵੇਸ਼ਕ ਮਿਲਣ ਦੀ ਆਸ ਬੱਝੀ ਰੂਸ ਤੋਂ ਦੇਸ਼ ਦਾ ਇਕ-ਇਕ ਹਿੱਸਾ ਲਵਾਂਗੇ ਵਾਪਿਸ : ਜ਼ੇਲੇਂਸਕੀ ਮੈਕਸਿਕੋ ਵਿੱਚ ਮੁੜ ਆਇਆ ਜ਼ਬਰਦਸਤ ਭੂਚਾਲ ਅਸਫਲ ਜੰਗ ਨੂੰ ਘਸੀਟ ਰਿਹਾ ਹੈ ਰੂਸ : ਟਰੂਡੋ ਬੀਚ 'ਤੇ ਫਸੀਆਂ 230 ਵ੍ਹੇਲ ਮੱਛੀਆਂ, ਅੱਧੀਆਂ ਦੇ ਜਿੰਦਾ ਹੋਣ ਦੀ ਸੰਭਾਵਨਾ