Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਐਜੂਕੇਸ਼ਨ ਵਰਕਰਜ਼ ਲਈ ਫੋਰਡ ਸਰਕਾਰ ਨੇ ਭੱਤਿਆਂ ਵਿੱਚ 2 ਫੀ ਸਦੀ ਵਾਧੇ ਦਾ ਰੱਖਿਆ ਪ੍ਰਸਤਾਵ

August 16, 2022 01:07 AM

ਓਨਟਾਰੀਓ, 15 ਅਗਸਤ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ 40,000 ਡਾਲਰ ਸਾਲਾਨਾ ਤੋਂ ਘੱਟ ਕਮਾਉਣ ਵਾਲੇ ਐਜੂਕੇਸ਼ਨ ਵਰਕਰਜ਼ ਨੂੰ ਸਾਲ ਵਿੱਚ 2 ਫੀ ਸਦੀ ਦਾ ਵਾਧਾ ਤੇ ਬਾਕੀਆਂ ਨੂੰ ਸਾਲ ਵਿੱਚ 1·25 ਫੀ ਸਦੀ ਵਾਧਾ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਹ ਵਾਧਾ ਪ੍ਰਸਤਾਵਿਤ ਚਾਰ ਸਾਲਾ ਡੀਲ ਤਹਿਤ ਕੀਤੇ ਜਾਣ ਦੀ ਤਜਵੀਜ਼ ਹੈ।
ਸੋਮਵਾਰ ਨੂੰ ਪੇਸ਼ ਕੀਤੇ ਗਏ ਇਸ ਪ੍ਰਸਤਾਵ ਬਾਰੇ ਸਰਕਾਰ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੌਈਜ਼ ਨਾਲ ਗੱਲਬਾਤ ਕਰੇਗੀ। ਸਰਕਾਰ ਵੱਲੋਂ ਚਾਰ ਵੱਡੀਆਂ ਟੀਚਰਜ਼ ਯੂਨੀਅਨਜ਼ ਨਾਲ ਵੀ ਇਸੇ ਤਰ੍ਹਾਂ ਦੀ ਡੀਲ ਕਰਨ ਦੀ ਸੰਭਾਵਨਾ ਹੈ। ਇਹ ਪਹਿਲਾ ਸੰਕੇਤ ਹੈ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਕਿਸ ਤਰ੍ਹਾਂ ਦੀਆਂ ਡੀਲਜ਼ ਕਰਨੀਆਂ ਚਾਹੁੰਦੀ ਹੈ।
ਇਸ ਤੋਂ ਪਹਿਲਾਂ ਵਾਲੇ ਕਾਂਟਰੈਕਟਸ 2019 ਵਿੱਚ ਸਰਕਾਰ ਵੱਲੋਂ ਪੇਸ਼ ਬਿੱਲ 124 ਤਹਿਤ ਕੀਤੇ ਗਏ ਸਨ। ਉਸ ਸਮੇਂ ਸਰਕਾਰ ਨੇ ਪਬਲਿਕ ਸੈਕਟਰ ਵਰਕਰਜ਼ ਲਈ ਤਿੰਨ ਸਾਲਾਂ ਵਾਸਤੇ ਭੱਤਿਆਂ ਵਿੱਚ ਵਾਧਾ ਇੱਕ ਫੀ ਸਦੀ ਸਾਲਾਨਾ ਕਰ ਦਿੱਤਾ ਸੀ ਤੇ ਇਸ ਤੋਂ ਜਿ਼ਆਦਾ ਭੱਤੇ ਵਧਾਉਣ ਉੱਤੇ ਰੋਕ ਲਾ ਦਿੱਤੀ ਸੀ।
ਸੀਯੂਪੀਈ ਤੇ ਹੋਰਨਾਂ ਯੂਨੀਅਨਾਂ ਦਾ ਕਹਿਣਾ ਹੈ ਕਿ ਉਹ ਭੱਤਿਆਂ ਵਿੱਚ ਵਾਧੇ ਉੱਤੇ ਲਾਈ ਰੋਕ ਨੂੰ ਖ਼ਤਮ ਕਰਨ ਤੇ ਮਹਿੰਗਾਈ ਦੇ ਇਸ ਦੌਰ ਵਿੱਚ ਰਹਿਣ-ਸਹਿਣ ਉੱਤੇ ਆਉਣ ਵਾਲੀ ਲਾਗਤ ਵੱਲ ਧਿਆਨ ਰੱਖਦਿਆਂ ਹੋਇਆਂ ਇਸ ਸਬੰਧੀ ਫੈਸਲਾ ਕਰਨ ਲਈ ਸਰਕਾਰ ਉੱਤੇ ਦਬਾਅ ਪਾ ਰਹੀਆਂ ਹਨ। ਸਟੈਟੇਸਟਿਕਸ ਕੈਨੇਡਾ ਅਨੁਸਾਰ ਸਾਲਾਨਾ ਮਹਿੰਗਾਈ ਦਰ ਜੂਨ ਵਿੱਚ 8·1 ਫੀ ਸਦੀ ਦਰਜ ਕੀਤੀ ਗਈ।
ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਦੇ ਪ੍ਰਸਤਾਵ ਤੋਂ ਉਹ ਕਾਫੀ ਨਿਰਾਸ਼ ਹੈ। ਯੂਨੀਅਨ ਦਾ ਕਹਿਣਾ ਹੈ ਕਿ ਇਸ ਨਾਲ ਤਾਂ ਵਰਕਰਜ਼ ਮਹਿੰਗਾਈ ਦੇ ਇਸ ਦੌਰ ਵਿੱਚ ਨਾ ਤਾਂ ਕਿਰਾਏ ਦੇ ਸਕਣਗੇ ਤੇ ਨਾ ਹੀ ਸਹੀ ਢੰਗ ਨਾਲ ਖਾਣਾ ਖਾ ਸਕਣਗੇ।ਸੀਯੂਪੀਈ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਭੱਤਿਆਂ ਵਿੱਚ ਸਾਲਾਨਾ 11·7 ਫੀ ਸਦੀ ਦਾ ਵਾਧਾ ਕੀਤਾ ਜਾਵੇ ਜਾਂ ਵਰਕਰਜ਼ ਦੇ ਭੱਤੇ 3·25 ਡਾਲਰ ਪ੍ਰਤੀ ਘੰਟਾ ਵਧਾਏ ਜਾਣ। ਦੂਜੇ ਪਾਸੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਸਰਕਾਰ ਦਾ ਪ੍ਰਸਤਾਵ ਜਾਇਜ਼ ਹੈ ਤੇ ਭੱਤਿਆਂ ਵਿੱਚ ਸਰਕਾਰ ਵੱਲੋਂ ਪ੍ਰਸਤਾਵਿਤ ਵਾਧੇ ਨਾਲ ਚੰਗਾਂ ਗੁਜ਼ਾਰਾ ਹੋ ਸਕਦਾ ਹੈ।

 

 

 
Have something to say? Post your comment