Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

10 ਮੀਟਰ ਸ਼ੂਟਰ ਰੇਂਜ ਦੇ ਚੈਂਪੀਅਨ ਰਾਜਪ੍ਰੀਤ ਸਿੰਘ ਦੀ ਓਲਿੰਪਿਕਸ-2024 ਵੱਲ ਇਕ ਹੋਰ ਪੁਲਾਂਘ

August 11, 2022 02:39 AM

'ਸ਼ੂਟਿੰਗ ਫ਼ੈੱਡਰੇਸ਼ਨ ਆਫ਼ ਕੈਨੇਡਾ' ਦੀ ਕੁੱਕਸਟਾਊਨ ਵਿਖੇ ਹੋਈ ਚੈਂਪੀਅਨਸਿ਼ਪ ਵਿਚ ਜਿੱਤਿਆ ਗੋਲਡ ਮੈਡਲ


ਬਰੈਂਪਟਨ, (ਡਾ. ਝੰਡ) - ਸ਼ੂਟਿੰਗ ਫ਼ੈੱਡਰੇਸ਼ਨ ਆਫ਼ ਕੈਨੇਡਾ ਦੀ 1 ਅਗੱਸਤ ਤੋਂ 7 ਅਗੱਸਤ ਤੱਕ ਕੁੱਕਸਟਾਊਨ ਵਿਖੇ ਹੋਏ ਕੈਨੇਡਾ ਨੈਸ਼ਨਲ ਟੂਰਨਾਮੈਂਟ ਵਿਚ ਕੈਨੇਡਾ ਦੇ ਸਾਰੇ ਰਾਜਾਂ ਤੇ ਟੈਰੀਟਰੀਆਂ ਦੇ ਸ਼ੂਟਰ ਸ਼ਾਮਲ ਹੋਏ। ਪੰਜਾਬ ਦੇ ਪਿਛੋਕੜ ਦੇ ਰਾਜਪ੍ਰੀਤ ਸਿੰਘ ਜਿਸ ਨੇ ਲੱਗਭੱਗ ਦੋ ਮਹੀਨੇ ਪਹਿਲਾਂ ਹੋਈ 'ਕੈਨੇੇਡੀਅਨ ਏਅਰਗੰਨ ਗਰੈਂਡ ਪਰਿਕਸ ਇੰਟਰਨੈਸ਼ਨਲ ਚੈਂਪੀਅਨਸਿ਼ਪ' ਵਿਚ ਦੋ ਸੋਨ-ਤਮਗ਼ੇ ਜਿੱਤੇ ਸਨ, ਵੱਲੋਂ ਵੀ ਇਸ ਟੂਰਨਾਮੈਂਟ ਵਿਚ ਭਾਗ ਲਿਆ ਗਿਆ।
ਰਾਜਪ੍ਰੀਤ ਨੇ 2022 ਅਤੇ ਇਸ ਤੋਂ ਪਿਛਲੇ ਨੈਸ਼ਨਲ ਟੂਰਨਾਮੈਂਟਾਂ ਦੀ ਕਾਰਗ਼ੁਜ਼ਾਰੀ ਨੂੰ ਬਰਕਰਾਰ ਰੱਖਦੇ ਹੋਏ ਇਸ ਟੂਰਨਾਮੈਂਟ ਵਿਚ ਵੀ ਸੋਨੇ ਦਾ ਤਮਗ਼ਾ ਜਿੱਤ ਕੇ ਆਪਣੇ ਆਪ ਨੂੰ ਕੈਨੇਡਾ ਦਾ 'ਟੌਪ-ਸਕੋਰਰ' ਸਾਬਤ ਕਰਦਿਆਂ ਹੋਇਆਂ ਬਾਖ਼ੂਬੀ ਨਾਮਣਾ ਖੱਟਿਆ ਹੈ। ਹੁਣ ਬੱਸ ਉਸ ਦੇ ਕੈਨੇਡਾ ਦੇ ਪੱਕੇ-ਵਾਸੀ (ਪੀ.ਆਰ.) ਬਣਨ ਦੀ ਅੜਿੱਚਣ ਹੀ ਬਾਕੀ ਰਹੀ ਗਈ ਹੈ ਅਤੇ ਇਸ ਨੂੰ ਪਾਰ ਕਰਨ ਤੋਂ ਬਾਅਦ ਉਹ ਕੈਨੇਡਾ ਵੱਲੋਂ ਸਾਰੇ ਇੰਟਰਨੈਸ਼ਨਲ ਟੂਰਨਾਮੈਂਟਾਂ ਵਿਚ ਭਾਗ ਲੈ ਸਕਦਾ ਹੈ। ਉਸ ਨੂੰ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਪੂਰੀ ਉਮੀਦ ਹੈ ਕਿ ਕੈਨੇਡਾ ਸਰਕਾਰ ਵੱਲੋਂ ਇਸ ਸਬੰਧੀ ਜਲਦੀ ਹੀ ਕਾਰਵਾਈ ਪੂਰੀ ਕਰ ਲਈ ਜਾਏਗੀ ਅਤੇ ਫਿਰ ਰਾਜਪ੍ਰੀਤ ਲਈ ਕੈਨੇਡਾ ਵੱਲੋਂ ਓਲਿੰਪਿਕਸ-2024 ਵਿਚ ਜਾਣ ਵਾਲੀ ਟੀਮ ਦਾ ਮੈਂਬਰ ਬਣਨ ਲਈ ਰਾਹ ਪੱਧਰਾ ਹੋ ਜਾਏਗਾ।
ਰਾਜਪ੍ਰੀਤ ਦੇ ਤਾਇਆ ਜੀ ਹਰਜੀਤ ਸਿੰਘ ਨੇ ਇਸ ਦੇ ਬਾਰੇ ਫ਼ੋਨ 'ਤੇ ਗੱਲ ਕਰਦਿਆਂ ਦੱਸਿਆ ਕਿ ਕੈਨੇਡਾ ਸਰਕਾਰ ਨੂੰ ਕੈਨੇਡਾ ਦੇ ਇਕ ਉੱਤਮ ਸ਼ੂਟਰ ਰਾਜਪ੍ਰੀਤ ਨੂੰ ਪੀ.ਆਰ. ਮਨਾਉਣ ਦੀ ਕਾਰਵਾਈ ਜਲਦੀ ਤੋਂ ਜਲਦੀ ਮੁਕੰਮਲ ਕਰਕੇ ਉਸ ਨੂੰ ਓਲਿੰਪਿਕਸ-2024 ਲਈ ਤਿਆਰ ਕਰਨਾ ਚਾਹੀਦਾ ਹੈ ਅਤੇ ਇਸ ਦੇ ਲਈ ਉਸ ਦੀ ਵਿੱਤੀ-ਸਹਾਇਤਾ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਹੋਰ ਕਿਹਾ ਕਿ ਭਾਰਤ ਵਿਚ ਪੜ੍ਹਦਿਆਂ ਸ਼ੂਟਿੰਗ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਤਿਆਰੀ ਅਤੇ ਇਨ੍ਹਾਂ ਵਿਚ ਉਸ ਦੀ ਸ਼ਮੂਲੀਅਤ ਕਰਨ ਲਈ ਉਨ੍ਹਾਂ ਦੇ ਪਰਿਵਾਰ ਵੱਲੋਂ ਹੁਣ ਤੱਕ ਲੱਗਭੱਗ ਇਕ ਕਰੋੜ ਰੁਪਏ ਦਾ ਖ਼ਰਚਾ ਕੀਤਾ ਜਾ ਚੁੱਕਾ ਹੈ। ਇਸ ਦੇ ਲਈ ਨਾ ਹੀ ਪੰਜਾਬ ਸਰਕਾਰ ਅਤੇ ਨਾ ਹੀ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਹੀ ਉਸ ਦੀ ਕੋਈ ਮਾਇਕ ਮਦਦ ਕੀਤੀ ਗਈ ਹੈ। ਕੈਨੇਡਾ ਵਿਚ ਹੋਏ ਇਨ੍ਹਾਂ ਸ਼ੂਟਿੰਗ ਮੁਕਾਬਲਿਆਂ ਦੀ ਤਿਆਰੀ ਲਈ ਵੀ ਸਾਰਾ ਖ਼ਰਚ ਪਰਿਵਾਰ ਵੱਲੋਂ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਓਲਿੰਪਿਕਸ ਵਿਚ ਜਾਣ ਦਾ ਰਾਜਪ੍ਰੀਤ ਦਾ ਸੁਪਨਾ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਓਨਟਾਰੀਓ ਦੀ ਸੂਬਾ ਸਰਕਾਰ ਅਤੇ ਕੈਨੇਡਾ ਦੀ ਫ਼ੈੱਡਰਲ ਸਰਕਾਰ ਉਸ ਦੀ ਹੌਸਲਾ-ਅਫ਼ਜ਼ਾਈ ਅਤੇ ਵਿੱਤੀ ਮਦਦ ਕਰੇ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ