Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਬਰੈਂਪਟਨ ਵਿੱਚ ਪੰਜਾਬੀ ਰੇਡੀਓ ਸ਼ੋਅ ਹੋਸਟ ਉੱਤੇ ਕੁਹਾੜੀਆਂ ਤੇ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਗਿਆ ਹਮਲਾ

August 11, 2022 12:17 AM

ਬਰੈਂਪਟਨ, 10 ਅਗਸਤ (ਪੋਸਟ ਬਿਊਰੋ) : ਪਿਛਲੇ ਵੀਰਵਾਰ ਬਰੈਂਪਟਨ ਵਿੱਚ ਆਪਣੇ ਘਰ ਦੇ ਡਰਾਈਵ-ਵੇਅ ਵਿੱਚ ਕੁਹਾੜੀਆਂ ਤੇ ਤੇਜ਼ ਧਾਰ ਹਥਿਆਰਾਂ ਨਾਲ ਜ਼ਖ਼ਮੀ ਕੀਤੇ ਗਏ ਪੰਜਾਬੀ ਰੇਡੀਓ ਸ਼ੋਅ ਹੋਸਟ ਦੇ ਮਾਮਲੇ ਦੀ ਪੀਲ ਰੀਜਨਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਫਤਹਿ ਰੇਡੀਓ ਦੇ ਲੋਕਲ ਪੰਜਾਬੀ ਹੋਸਟ ਜੋਤੀ ਸਿੰਘ ਮਾਨ ਨੂੰ ਇਸ ਤਰ੍ਹਾਂ ਨਿਸ਼ਾਨਾ ਕਿਉਂ ਬਣਾਇਆ ਗਿਆ।ਪੁਲਿਸ ਨੇ ਦੱਸਿਆ ਕਿ 4 ਅਗਸਤ ਨੂੰ ਹੁਰੌਨਤਾਰੀਓ ਸਟਰੀਟ ਤੇ ਮੇਅਫੀਲਡ ਰੋਡ ਉੱਤੇ ਉਨ੍ਹਾਂ ਨੂੰ ਸੱਦਿਆ ਗਿਆ।ਪੁਲਿਸ ਨੇ ਦੱਸਿਆ ਕਿ ਉੱਥੇ ਉਨ੍ਹਾਂ ਨੂੰ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ ਤੇ ਉਸ ਨੂੰ ਫੌਰਨ ਟਰੌਮਾ ਸੈਂਟਰ ਲਿਜਾਇਆ ਗਿਆ।ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਰਵੇਲੈਂਸ ਕੈਮਰੇ ਵਿੱਚ ਰਿਕਾਰਡ ਹੋਈ ਵੀਡੀਓ ਵਿੱਚ ਨਜ਼ਰ ਆਉਂਦਾ ਹੈ ਕਿ ਜਦੋਂ ਮਾਨ ਨੇ ਚਿੱਟੇ ਰੰਗ ਦੀ ਜੀਪ ਵਿੱਚ ਚੜ੍ਹ ਕੇ ਦਰਵਾਜ਼ਾ ਬੰਦ ਕਰਨ ਦੀ ਕੋਸਿ਼ਸ਼ ਕੀਤੀ ਤਾਂ ਇੱਕ ਵਿਅਕਤੀ, ਜਿਸਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ, ਆਇਆ ਤੇ ਉਸ ਨੇ ਕੁਹਾੜੀ ਨਾਲ ਡਰਾਈਵਰ ਸੀਟ ਵਾਲੇ ਪਾਸੇ ਦੀ ਖਿੜਕੀ ਦਾ ਸ਼ੀਸ਼ਾ ਤੋੜ ਦਿੱਤਾ। ਮਾਨ ਨੇ ਉਸ ਵਿਅਕਤੀ ਨੂੰ ਹਟਾਉਣ ਲਈ ਦਰਵਾਜ਼ਾ ਖੋਲ੍ਹਿਆ ਤੇ ਮਸ਼ਕੂਕ ਨੂੰ ਠੁੱਡੇ ਮਾਰ ਕੇ ਪਰ੍ਹਾਂ ਕਰਨ ਦੀ ਕੋਸਿ਼ਸ਼ ਕੀਤੀ। ਪਰ ਐਨੇ ਨੂੰ ਕਾਲੇ ਕੱਪੜਿਆਂ ਵਾਲੇ ਦੋ ਹੋਰ ਹਮਲਾਵਰ ਉੱਥੇ ਆ ਗਏ, ਇਨ੍ਹਾਂ ਸੱਭਨਾਂ ਦੇ ਚਿਹਰੇ ਢਕੇ ਹੋਏ ਸਨ ਤੇ ਉਨ੍ਹਾਂ ਨੇ ਵੀ ਮਾਨ ਉੱਤੇ ਧਾਵਾ ਬੋਲ ਦਿੱਤਾ।
ਉਨ੍ਹਾਂ ਉਸ ਨੂੰ ਲੱਤਾਂ ਤੋਂ ਫੜ੍ਹ ਕੇ ਬਾਹਰ ਘੜੀਸ ਲਿਆ ਤੇ ਉਸ ਉੱਤੇ ਕੁਹਾੜੀਆਂ ਤੇ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕਰਨ ਲੱਗੇ।ਇਹ ਹਮਲਾ ਉਸ ਸਮੇਂ ਰੁਕਿਆ ਜਦੋਂ ਇੱਕ ਗੁਆਂਢਣ ਭੱਜਦੀ ਹੋਈ ਬਾਹਰ ਆਈ ਤੇ ਉਸ ਨੇ ਰੌਲਾ ਪਾਇਆ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ