Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

‘ਆਨੰਦ’ ਦੇ ਰੀਮੇਕ ਵਿੱਚ ਆਯੁਸ਼ਮਾਨ ਖੁਰਾਣਾ

August 10, 2022 04:05 PM

1971 ਵਿੱਚ ਆਈ ਰਿਸ਼ੀਕੇਸ਼ ਮੁਖਰਜੀ ਦੇ ਨਿਰਦੇਸ਼ਨ ਵਾਲੀ ਕਲਾਸਿਕ ਫਿਲਮ ‘ਆਨੰਦ’ ਦਾ ਰੀਮੇਕ ਬਣ ਰਿਹਾ ਹੈ। ਹਾਲੇ ਤੈਅ ਨਹੀਂ ਕਿ ਇਸ ਵਿੱਚ ਰਾਜੇਸ਼ ਖੰਨਾ ਨੇ ਆਨੰਦ ਸਹਿਗਲ ਦਾ ਜੋ ਕਿਰਦਾਰ ਨਿਭਾਇਆ ਸੀ, ਉਸ ਨੂੰ ਇਸ ਰੀਮੇਕ ਵਿੱਚ ਕੌਣ ਨਿਭਾਏਗਾ। ਫਿਲਮ ਪ੍ਰੋਡਿਊਸਰ ਸਮੀਰ ਸਿੱਪੀ ਦੇ ਡੈਡੀ ਰਾਜ ਸਿੱਪੀ ਨੂੰ ਲੱਗਦਾ ਹੈ ਕਿ ਆਯੁਸ਼ਮਾਨ ਖੁਰਾਣਾ ਰਾਜੇਸ਼ ਖੰਨਾ ਵੱਲੋਂ ਨਿਭਾਏ ਉਸ ਰੋਲ ਨੂੰ ਇਕਦਮ ਪ੍ਰਫੈਕਟ ਰੂਪ ਦੇ ਸਕਦੇ ਹਨ। ਰਾਜ ਸਿੱਪੀ ਦਾ ਕਹਿਣਾ ਹੈ ਕਿ ਇਸ ਰੀਮੇਕ ਨਾਲ ਜੁੜੇ ਸਾਰੇ ਫੈਸਲੇ ਉਹੀ ਲਵੇਗਾ। ਉਹ ਪਿਤਾ ਵਜੋਂ ਉਸ ਨੂੰ ਸਿਰਫ ਗਾਈਡ ਕਰਨਗੇ, ਕਿਉਂਕਿ ਰਾਜ ਸਿੱਪੀ ਖਾਹਿਸ਼ ਦੱਸ ਚੁੱਕੇ ਹਨ, ਇਸ ਲਈ ਆਯੁਸ਼ਮਾਨ ਖੁਰਾਣਾ ਦਾ ਨਾਂਅ ਲਿਸਟ ਵਿੱਚ ਟੌਪ ਉੱਤੇ ਮੰਨਿਆ ਗਿਆ ਹੈ।
ਆਯੁਸ਼ਮਾਨ ਖੁਰਾਣਾ ਦੀਆਂ ਫਿਲਮਾਂ ਅੱਜ ਦੀ ਪੀੜ੍ਹੀ ਨੂੰ ਖੂਬ ਆਕਰਸ਼ਿਤ ਕਰਦੀਆਂ ਹਨ। ਬਾਕਸ ਆਫਿਸ ਉੱਤੇ ਉਹ ਦੂਸਰੇ ਵੱਡੇ ਸਟਾਰਾਂ ਦੀਆਂ ਫਿਲਮਾਂ ਮੁਕਾਬਲੇ ਕਮਾਲ ਕਰਦੀਆਂ ਹਨ। ਹਰ ਕਿਸੇ ਨੂੰ ਆਯੁਸ਼ਮਾਨ ਦੀਆਂ ਫਿਲਮਾਂ ਅਤੇ ਕੰਮ ਪਸੰਦ ਆ ਰਿਹਾ ਹੈ। ਉਹ ਜਿੱਦਾਂ ਦੇ ਅਨੋਖੇ ਸਬਜੈਕਟ ਵਾਲੀਆਂ ਫਿਲਮਾਂ ਕਰ ਰਹੇ ਹਨ ਉਹ ਵਾਕਈ ਕਾਬਿਲੇ ਤਾਰੀਫ ਹੈ। ਇੱਕ ਐਕਟਰ ਵਜੋਂ ਉਨ੍ਹਾਂ ਦਾ ਕੋਈ ਜਵਾਬ ਨਹੀਂ। ਮੌਜੂਦਾ ਸਮੇਂ ਹਾਲਤ ਵਿੱਚ ਕਿਸੇ ਪੁਰਾਣੀ ਕਲਾਸਿਕ ਦਾ ਰੀਮੇਕ ਬਣਾਉਣਾ ਸਭ ਤੋਂ ਵੱਧ ਚੁਣੌਤੀ ਪੂਰਨ ਮੰਨਿਆ ਜਾਂਦਾ ਹੈ। ਸਭ ਤੋਂ ਵੱਡੀ ਚੁਣੌਤੀ ਤਾਂ ਇਹੀ ਹੁੰਦੀ ਹੈ ਕਿ ਫਿਲਮ ਨੂੰ ਪੁਰਾਣੀ ਤੋਂ ਬਿਹਤਰ ਨਹੀਂ ਤਾਂ ਘੱਟ ਤੋਂ ਘੱਟ ਉਸ ਵਰਗਾ ਤਾਂ ਉਸ ਨੂੰ ਬਣਾਇਆ ਹੀ ਜਾਏ। ਸਾਊਥ ਦੀਆਂ ਫਿਲਮਾਂ ਦੇ ਰੀਮੇਕ ਖੂਬ ਚੱਲ ਰਹੇ ਹਨ, ਪ੍ਰੰਤੂ ਪੁਰਾਣੀਆਂ ਬਾਲੀਵੁੱਡ ਦੀਆਂ ਕਲਟ ਅਤੇ ਕਲਾਸਿਕ ਫਿਲਮਾਂ ਦੇ ਰੀਮੇਕ ਨੂੰ ਓਨਾ ਪਸੰਦ ਨਹੀਂ ਕੀਤਾ ਜਾਂਦਾ। ਇਸ ਦੀ ਵਜ੍ਹਾ ਇਹ ਵੀ ਹੈ ਕਿ ਅੱਜ ਦੀ ਕੋਈ ਨਵੀਂ ਜਨਰੇਸ਼ਨ ਪੁਰਾਣੀਆਂ ਕਲਟ ਫਿਲਮਾਂ ਨੂੰ ਲੱਭ-ਲੱਭ ਕੇ ਦੇਖ ਚੁੱਕੀ ਹੈ। ਇਸ ਕਾਰਨ ਉਹ ਉਨ੍ਹਾਂ ਫਿਲਮਾਂ ਦੇ ਬਾਰੇ ਸਾਰੀ ਜਾਣਕਾਰੀ ਰੱਖਦੇ ਹਨ।
ਆਯੁਸ਼ਮਾਨ ਖੁਰਾਣਾ ਨੇ ਆਪਣੇ ਬ੍ਰਾਂਡ ਸਿਨੇਮਾ ਨਾਲ ਆਪਣੀਆਂ ਗੱਲਾਂ ਨੂੰ ਵੱਧ ਤੋਂ ਵੱਧ ਦਰਸ਼ਕਾਂ ਤੱਕ ਪੁਚਾਉਂਦੇ ਹੋਏ ਉਨ੍ਹਾਂ ਇੰਟਰਟੇਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਯੁਸ਼ਮਾਨ ਖੁਰਾਣਾ ਦੀਆਂ ਫਿਲਮਾਂ ਨੂੰ ਜੋੜਨ ਵਾਲੀਆਂ ਕਹਾਣੀਆਂ ਹੀ ਦਿਖਾਈ ਜਾ ਰਹੀਆਂ ਹਨ। ਉਨ੍ਹਾਂ ਨੇ ਹਮੇਸ਼ਾ ਏਦਾਂ ਦੇ ਸਬਜੈਕਟ ਚੁਣੇ ਹਨ, ਜੋ ਲੋਕਾਂ ਨੂੰ ਇਕਜੁੱਟ ਕਰਦੇ ਹਨ। ਉਨ੍ਹਾਂ ਆਉਣ ਵਾਲੀਆਂ ਫਿਲਮਾਂ ਵਿੱਚ ‘ਅਨੇਕ’ ਅਤੇ ‘ਡਾਕਟਰ ਜੀ’ ਸ਼ਾਮਲ ਹਨ। ਆਯੁਸ਼ਮਾਨ ਖੁਰਾਣਾ ਕੁਝ ਦਿਨ ਪਹਿਲਾਂ ਹੀ ਲੰਡਨ ਤੋਂ ‘ਐਨ ਐਕਸ਼ਨ ਹੀਰੋ’ ਦੀ ਸ਼ੂਟਿੰਗ ਕਰ ਕੇ ਆਏ ਹਨ। ਇਸ ਵਿੱਚ ਪਹਿਲੀ ਵਾਰ ਉਹ ਐਕਸ਼ਨ ਕਿਰਦਾਰ ਨਿਭਾ ਰਹੇ ਹਨ। ਉਨ੍ਹਾਂ ਨੂੰ ਯਕੀਨ ਹੈ ਕਿ ਇਸ ਫਿਲਮ ਨੂੰ ਵੀ ਸਮਾਜ ਦੇ ਹਰ ਵਰਗ ਦਾ ਸਮਰਥਨ ਮਿਲੇਗਾ। ‘ਆਨੰਦ’ ਦੇ ਰੀਮੇਕ ਵਿੱਚ ਰਾਜੇਸ਼ ਖੰਨਾ ਵਾਲਾ ਕਿਰਦਾਰ ਚਾਹੇ ਕੋਈ ਕਰੇ, ਇਹ ਤੈਅ ਹੈ ਕਿ ਸ਼ਾਇਦ ਹੀ ਕੋਈ ਰਾਜੇਸ਼ ਖੰਨਾ ਵਰਗਾ ਚਾਰਮ ਪੈਦਾ ਕਰ ਸਕੇਗਾ। ਆਯੁਸ਼ਮਾਨ ਖੁਰਾਣਾ ਦੇ ਮੁਤਾਬਕ ਰਾਜੇਸ਼ ਖੰਨਾ ਦੀ ਹੀਰੋਇਜ਼ਮ ਨੂੰ ਪਰਦੇ ਉੱਤੇ ਉਤਾਰਨ ਬੇਹੱਦ ਮੁਸ਼ਕਲ ਕਰਨਾ ਹੋਵੇਗਾ, ਪਰੰਤੂ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹੇ ਇਸ ਦੀ ਕੋਸ਼ਿਸ਼ ਜ਼ਰੂਰ ਕਰਨਗੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ