Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਟੋਰਾਂਟੋ/ਜੀਟੀਏ

ਫੋਰਡ ਸਰਕਾਰ ਦੇ ਰਾਜ ਭਾਸ਼ਣ ਵਿੱਚ ਹੈਲਥਕੇਅਰ ਸੰਕਟ ਤੇ ਮਹਿੰਗਾਈ ਦਾ ਮੁੱਦਾ ਰਹੇ ਚਰਚਾ ਦਾ ਵਿਸ਼ਾ

August 10, 2022 09:29 AM

· 9ਾਈਵੇਅਜ਼ ਤੇ ਟਰਾਂਜਿ਼ਟ ਇਨਫਰਾਸਟ੍ਰਕਚਰ ਦੇ ਨਿਰਮਾਣ ਉੱਤੇ ਸਰਕਾਰ ਖਰਚੇਗੀ 86·6 ਬਿਲੀਅਨ ਡਾਲਰ


ਓਨਟਾਰੀਓ, 9 ਅਗਸਤ (ਪੋਸਟ ਬਿਊਰੋ) : ਮੰਗਲਵਾਰ ਦੁਪਹਿਰ ਨੂੰ ਕੁਈਨਜ਼ ਪਾਰਕ ਵਿਖੇ ਪੜ੍ਹੇ ਗਏ ਰਾਜ ਭਾਸ਼ਣ ਵਿੱਚ ਡੱਗ ਫੋਰਡ ਸਰਕਾਰ ਵੱਲੋਂ ਨਵੇਂ ਕਾਰਜਕਾਲ ਵਿੱਚ ਆਪਣੇ ਵੱਲੋਂ ਹਾਸਲ ਕੀਤੇ ਜਾਣ ਵਾਲੇ ਟੀਚਿਆਂ ਦਾ ਖੁਲਾਸਾ ਕੀਤਾ।
ਲੈਫਟੀਨੈਂਟ ਗਵਰਨਰ ਐਲਿਜ਼ਾਬੈੱਥ ਡਾਊਡਸਵੈੱਲ ਨੇ ਰਾਜ ਭਾਸ਼ਣ ਪੜ੍ਹ ਕੇ ਸੁਣਾਇਆ, ਜਿਸ ਵਿੱਚ ਸਰਕਾਰ ਵੱਲੋਂ ਹਸਪਤਾਲਾਂ ਨੂੰ ਪ੍ਰਭਾਵਿਤ ਕਰ ਰਹੇ ਹੈਲਥਕੇਅਰ ਸੰਕਟ ਦੀ ਗੱਲ ਤਰਜੀਹੀ ਤੌਰ ਉੱਤੇ ਕੀਤੀ ਗਈ। ਪਰ ਇਸ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਕਿ ਸਰਕਾਰ ਇਸ ਸੰਕਟ ਨਾਲ ਕਿਸ ਤਰ੍ਹਾਂ ਨਜਿੱਠੇਗੀ।
ਭਾਸ਼ਣ ਵਿੱਚ ਇਹ ਵੀ ਆਖਿਆ ਗਿਆ ਕਿ ਓਨਟਾਰੀਓ ਦੇ ਹੈਲਥ ਸਿਸਟਮ ਉੱਤੇ ਲਗਾਤਾਰ ਦਬਾਅ ਵੱਧ ਰਿਹਾ ਹੈ। ਲੋੜੋਂ ਵੱਧ ਕੰਮ ਕਰਨ ਕਾਰਨ ਵਰਕਫੋਰਸ ਹੰਭ ਚੁੱਕੀ ਹੈ ਤੇ ਐਮਰਜੰਸੀ ਡਿਪਾਰਟਮੈਂਟਸ ਉੱਤੇ ਬੋਝ ਵੱਧਦਾ ਜਾ ਰਿਹਾ ਹੈ। ਅਜੇ ਵੀ ਬਹੁਤ ਕੁੱਝ ਕੀਤਾ ਜਾ ਸਕਦਾ ਹੈ। ਸਰਕਾਰ ਇਸ ਸਮੱਸਿਆ ਦਾ ਤੋੜ ਲੱਭਣ ਲਈ ਹੈਲਥ ਸਿਸਟਮ ਪਾਰਟਨਰਜ਼ ਨਾਲ ਰਲ ਕੇ ਕੰਮ ਕਰ ਰਹੀ ਹੈ ਤੇ ਇਸ ਦਬਾਅ ਨੂੰ ਘੱਟ ਕਰਨ ਲਈ ਜਿਹੜੇ ਵੀ ਕਦਮ ਚੁੱਕਣੇ ਪੈਣਗੇ ਫੋਰਡ ਸਰਕਾਰ ਉਹ ਚੁੱਕੇਗੀ।
ਇਸ ਭਾਸ਼ਣ ਵਿੱਚ ਸਰਕਾਰ ਵੱਲੋਂ ਮੁੜ ਪੇਸ਼ ਕੀਤੇ ਗਏ ਬਜਟ ਉੱਤੇ ਵੀ ਚਾਨਣਾ ਪਾਇਆ ਗਿਆ। ਇਸ ਵਿੱਚ ਮਾਪਿਆਂ ਨੂੰ ਸਿੱਧੀ ਰਕਮ ਮੁਹੱਈਆਂ ਕਰਵਾਉਣ ਦੀ ਵੀ ਗੱਲ ਕੀਤੀ ਗਈ। ਇਸ ਵਾਸਤੇ ਦੋ ਸਾਲਾਂ ਵਿੱਚ ਸਰਕਾਰ ਵੱਲੋਂ 225 ਮਿਲੀਅਨ ਡਾਲਰ ਖਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਬਹੁਤਾ ਪੈਸਾ ਸਿੱਧੇ ਤੌਰ ਉੱਤੇ ਮਾਪਿਆਂ ਦੀ ਜੇਬ੍ਹ ਵਿੱਚ ਜਾਵੇਗਾ ਤੇ ਪਬਲਿਕ ਐਜੂਕੇਸ਼ਨ ਲਈ ਪ੍ਰੋਵਿੰਸ ਵੱਲੋਂ ਨਿਵੇਸ਼ ਕੀਤੇ ਜਾਣ ਵਾਲੇ 26·6 ਬਿਲੀਅਨ ਡਾਲਰ ਵਿੱਚੋਂ ਇਹ ਖਰਚਾ ਸੱਭ ਤੋਂ ਪਹਿਲਾਂ ਕੀਤਾ ਜਾਵੇਗਾ।
ਰਾਜ ਭਾਸ਼ਣ ਵਿੱਚ ਰਹਿਣ ਸਹਿਣ ਦੀ ਵੱਧ ਰਹੀ ਲਾਗਤ ਤੇ ਮਹਿੰਗਾਈ ਦੀ ਗੱਲ ਵੀ ਕੀਤੀ ਗਈ। ਲੋਕਾਂ ਨੂੰ ਹੁਣ ਰੋਜ਼ਮਰਾ ਦਾ ਸਮਾਨ ਖਰੀਦਣ ਜਿਵੇਂ ਕਿ ਗਰੌਸਰੀ ਅਤੇ ਗੈਸ ਆਦਿ ਉੱਤੇ ਵੀ ਵੱਧ ਖਰਚਾ ਕਰਨਾ ਪੈ ਰਿਹਾ ਹੈ ਜਿਸ ਨਾਲ ਘਰਾਂ ਦੇ ਬਜਟ ਹਿੱਲ ਗਏ ਹਨ। ਪਰ ਇਸ ਬਾਰੇ ਸਰਕਾਰ ਨੇ ਆਖਿਆ ਕਿ ਇਸ ਵੱਧ ਰਹੀ ਮਹਿੰਗਾਈ ਦਾ ਕੋਈ ਸੁਖਾਲਾ ਹੱਲ ਹਾਲ ਦੀ ਘੜੀ ਨਜ਼ਰ ਨਹੀਂ ਆਉਂਦਾ।
ਸਰਕਾਰ ਨੇ ਅਗਲੇ ਦਸ ਸਾਲਾਂ ਵਿੱਚ ਸੜਕਾਂ ਚੌੜੀਆਂ ਕਰਨ, ਹਾਈਵੇਅਜ਼ ਤੇ ਟਰਾਂਜਿ਼ਟ ਇਨਫਰਾਸਟ੍ਰਕਚਰ ਦੇ ਨਿਰਮਾਣ ਉੱਤੇ 86·6 ਬਿਲੀਅਨ ਡਾਲਰ ਖਰਚਣ ਦਾ ਤਹੱਈਆ ਵੀ ਪ੍ਰਗਟਾਇਆ। ਇਸ ਦੇ ਨਾਲ ਹੀ ਸਰਕਾਰ ਨੇ ਤਥਾ-ਕਥਿਤ ਸਟਰੌਂਗ ਮੇਅਰ ਸਿਸਟਮ ਲਿਆਉਣ ਦੀ ਗੱਲ ਵੀ ਕੀਤੀ।ਫੋਰਡ ਸਰਕਾਰ ਦੇ ਏਜੰਡੇ ਉੱਤੇ ਚਾਨਣਾ ਪਾਉਂਦਿਆਂ ਹੋਇਆਂ ਲੈਫਟੀਨੈਂਟ ਗਵਰਨਰ ਨੇ ਆਖਿਆ ਕਿ ਹਾਈਵੇਅਜ਼ ਤੇ ਹੋਰ ਇਨਫਰਾਸਟ੍ਰਕਚਰ ਦਾ ਨਿਰਮਾਣ ਕਰਨਾ, ਇਲੈਕਟ੍ਰਿਕ ਵ੍ਹੀਕਲ ਮੈਨੂਫੈਕਚਰਿੰਗ ਨਿਵੇਸ਼ ਆਕਰਸਿ਼ਤ ਕਰਨਾ ਤੇ ਲੇਬਰ ਦੀ ਘਾਟ ਨੂੰ ਪਹਿਲ ਦੇ ਆਧਾਰ ਉੱਤੇ ਦੂਰ ਕਰਨਾ ਸਰਕਾਰ ਦਾ ਮੁੱਖ ਟੀਚਾ ਹੈ।
ਉਨ੍ਹਾਂ ਆਖਿਆ ਕਿ ਪ੍ਰੋਵਿੰਸ ਵਿੱਚ ਆਟੋਮੋਟਿਵ ਤੇ ਮੈਨੂਫੈਕਚਰਿੰਗ ਸੈਕਟਰਜ਼ ਵਿੱਚ ਹੁਣ ਨਵੀਂ ਜਾਣ ਆਈ ਹੈ। ਟਰਾਂਸਫਰਮੇਸ਼ਨਲ ਟਰਾਂਜਿ਼ਟ ਤੇ ਟਰਾਂਸਪੋਰਟੇਸ਼ਨ ਪੋ੍ਰਜੈਕਟ ਲਈ ਕੰਮ ਸੁ਼ਰੂ ਹੋਣ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਹਾਲਟਨ, ਪੀਲ ਤੇ ਯੌਰਕ ਰੀਜਨਜ਼ ਵਿੱਚ ਬਣਨ ਵਾਲੇ ਹਾਈਵੇਅ 413 ਦਾ ਕਮਿਊਨਿਟੀਜ਼ ਨੂੰ ਕਾਫੀ ਫਾਇਦਾ ਹੋਵੇਗਾ ਤੇ ਬਰੈਡਫੋਰਡ ਬਾਈਪਾਸ ਸਿਮਕੋ ਕਾਊਂਟੀ ਤੇ ਯੌਰਕ ਰੀਜਨ ਦੀਆਂ ਤੇਜ਼ੀ ਨਾਲ ਵਿਕਾਸ ਕਰ ਰਹੀਆਂ ਕਮਿਊਨਿਟੀਜ਼ ਲਈ ਕਾਫੀ ਲਾਹੇਵੰਦ ਸਾਬਤ ਹੋਵੇਗਾ।
ਇੱਥੇ ਦੱਸਣਾ ਬਣਦਾ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਰੋਡ ਸਿਸਟਮ ਕਾਫੀ ਭੀੜ ਭਾੜ ਵਾਲਾ ਹੈ। ਇੱਕ ਅੰਦਾਜ਼ੇ ਮੁਤਾਬਕ ਸਾਲਾਨਾਂ ਤੌਰ ਉੱਤੇ ਡਰਾਈਵਰਾਂ ਨੂੰ ਇੱਥੇ ਲੱਗਣ ਵਾਲੇ ਟਰੈਫਿਕ ਜਾਮ ਵਿੱਚ 142 ਘੰਟੇ ਗੰਵਾਉਣੇ ਪੈਂਦੇ ਹਨ ਜਾਂ ਇਹ ਵੀ ਆਖਿਆ ਜਾ ਸਕਦਾ ਹੈ ਕਿ ਡਰਾਈਵਰਾਂ ਦਾ ਇੱਥੇ ਟਰੈਫਿਕ ਜਾਮ ਵਿੱਚ ਫਸੇ ਰਹਿਣਾ ਛੇ ਦਿਨ ਦੇ ਬਰਾਬਰ ਬਣਦਾ ਹੈ।ਇਸ ਦਾ ਖੁਲਾਸਾ 2020 ਵਿੱਚ ਤਿਆਰ ਕੀਤੀ ਗਈ ਰਿਪੋਰਟ ਵਿੱਚ ਵੀ ਹੋ ਚੁੱਕਿਆ ਹੈ।
ਸੰਘਣੀ ਆਬਾਦੀ ਵਾਲੇ ਦੱਖਣੀ ਓਨਟਾਰੀਓ ਵਿੱਚ ਹੋਰ ਲੋਕਾਂ ਦੇ ਆ ਕੇ ਵੱਸਣ ਕਾਰਨ ਇਸ ਤਰ੍ਹਾਂ ਦੇ ਟਰੈਫਿਕ ਜਾਮ ਤੇ ਹੋਰ ਸਮੱਸਿਆਵਾਂ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਿਗੋਈ ਕੀਤੀ ਗਈ ਹੈ। ਫੋਰਡ ਸਰਕਾਰ ਦਾ ਮੰਨਣਾ ਹੈ ਕਿ ਇਸ ਵੱਡੀ ਸਮੱਸਿਆ ਦਾ ਹੱਲ ਹਾਈਵੇਅਜ਼ ਤਿਆਰ ਕਰਨਾ ਹੈ। ਇਸੇ ਤਰ੍ਹਾਂ ਬਰੈਡਫੋਰਡ ਬਾਇਪਾਸ ਵੀ ਫੋਰਡ ਸਰਕਾਰ ਦਾ ਵੱਡਾ ਟੀਚਾ ਹੈ। ਜਿਨ੍ਹਾਂ ਮਿਊਂਸਪੈਲਿਟੀਜ਼ ਰਾਹੀਂ ਇਹ ਬਾਇਪਾਸ ਵਾਲਾ ਰੂਟ ਜਾਂਦਾ ਹੈ ਉਹ ਵੀ ਇਸ ਦੇ ਹੱਕ ਵਿੱਚ ਹਨ। ਇਹ ਟੋਰਾਂਟੋ ਦੇ ਬਾਹਰੀ ਸਬਅਰਬਜ਼ ਨਾਲ ਸਥਿਤ ਹੈ।ਇਸ ਦਾ ਨਿਰਮਾਣ ਵੀ ਮੁੱਖ ਤੌਰ ਉੱਤੇ ਭੀੜ ਘਟਾਉਣ ਲਈ ਹੀ ਕੀਤਾ ਜਾਣਾ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ